ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜਕੱਲ੍ਹ ਕੋਲੈਸਟ੍ਰੋਲ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਸਰੀਰ ਵਿੱਚ ਕੋਲੈਸਟਰੋਲ ਦੇ ਹਾਈ ਲੈਵਲ ਦੀ ਵਜ੍ਹਾ ਨਾਲ ਕਾਡਿਯੋਵੇਸਕੂਲਰ ਬੀਮਾਰੀ , ਕੋਰੋਨਰੀ ਆਟਰੀ ਡਿਸੀਸ ਅਤੇ ਸਟ੍ਰੋਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਹਾਈ ਕੋਲੈਸਟਰੋਲ ਦੇ ਲਛੱਣ ਅਕਸਰ ਨਜ਼ਰ ਆਉਂਦੇ ਹਨ। ਇਸ ਕਾਰਨ ਇਸ ਨੂੰ ਸਾਇਲੇਟ ਕਿਲਰ ਕਿਹਾ ਜਾਂਦਾ ਹੈ। ਹਾਈ ਕੋਲੈਸਟਰੋਲ ਦਾ ਪਤਾ ਲਗਾਉਣ ਲਈ ਬਲੱਡ ਟੈਸਟ ਕਿਤਾ ਜਾਂਦਾ ਹੈ।
ਆਮ ਤੌਰ ਤੇ ਵਜ਼ਨ ਜਾ ਸ਼ਰੀਰ ਵਿੱਚ ਫੈਟ ਦਾ ਜ਼ਿਆਦਾ ਵਧਣਾ ਹਾਈ ਕੋਲੈਸਟਰੋਲ ਦਾ ਸੰਕੇਤ ਮੰਨਿਆ ਜਾਂਦਾ ਹੈ। ਅਤੇ ਕੂਝ ਅਜਿਹੇ ਸੰਕੇਤ ਵੀ ਹਨ। ਜੋ ਸਰੀਰ ਦੇ ਦੂਜੇ ਅੰਗਾਂ ਵਿਚ ਦਿਖਾਈ ਦਿੰਦੇ ਹਨ। ਜਿਵੇਂ ਕਿ ਪੈਰਾਂ ਵਿਚ। ਨਸਾਂ ਨੂੰ ਪ੍ਰਭਾਵਿਤ ਕਰਨ ਦੇ ਕਾਰਨ ਇਸ ਨੂੰ ਪੇਰੀਫੇਰਲ ਆਟਿਯਲ ਰੋਗ ਜਾਂ ਪੀ ਏ ਡੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਜੋ ਪੈਰਾਂ ਦੇ ਖੂਨ ਦੀ ਅਪੂਰਤੀ ਕਰਦੀ ਹੈ। ਦੋਸਤੋ ਜੇਕਰ ਤੁਹਾਨੂੰ ਆਪਣੇ ਪੈਰਾਂ ਨਾਲ ਜੁੜੇ ਕੁਝ ਲੱਛਣ ਨਜ਼ਰ ਆਉਂਦੇ ਹਨ ਤਾਂ
ਇਨ੍ਹਾਂ ਲੱਛਣਾਂ ਨੂੰ ਨੰਜਰ ਅੰਦਾਜ਼ ਨਾਂ ਕਰੋ।ਤਲੀਆਂ ਅਤੇ ਪੈਰਾਂ ਦਾ ਠੰਢਾ ਰਹਿਣਾ। ਹਾਈ ਕੋਲੈਸਟਰੋਲ ਦਾ ਲੇਵਲ ਸਾਡੇ ਪੈਰਾਂ ਅਤੇ ਤਲਿਆ ਨੂੰ ਠੰਡਾ ਕਰ ਸਕਦਾ ਹੈ। ਫਿਰ ਚਾਹੇ ਮੌਸਮ ਗਰਮੀਆਂ ਦਾ ਹੀ ਹੋਵੇ। ਇਹ PAD ਦਾ ਸੰਕੇਤ ਹੋ ਸਕਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ PAD ਹੀ ਹੈ। ਜੇਕਰ ਤੁਹਾਨੂੰ ਆਪਣਾ ਇਕ ਪੈਰ ਵੀ ਠੰਡਾ ਮਹਿਸੂਸ ਹੋ ਰਿਹਾ ਹੈ ਅਤੇ ਦੂਜਾ ਨਹੀਂ। ਤਾਂ ਇਸ ਲਈ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
ਹਾਈ ਕੋਲੈਸਟਰੋਲ ਦੇ ਕਾਰਨ ਖੂਨ ਦੇ ਪ੍ਰਵਾਹ ਵਿਚ ਕਮੀ ਵੀ ਸਾਡੀ ਚਮੜੀ ਦਾ ਰੰਗ ਬਦਲ ਸਕਦੀ ਹੈ। ਕਿਉਂਕਿ ਪੋਸ਼ਕ ਤੱਤਾਂ ਅਤੇ ਆਕਸੀਜਨ ਨੂੰ ਲੈ ਜਾਣ ਵਾਲੇ ਖੂਨ ਦੇ ਪ੍ਰਵਾਹ ਵਿਚ ਕਮੀ ਦੇ ਕਾਰਨ ਕੋਸ਼ਿਕਾਵਾਂ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਪੈਰਾਂ ਵਿਚ ਦਰਦ PAD ਦਾ ਸਭ ਤੋਂ ਆਮ ਲਛਣ ਹੈ। ਜਦੋਂ ਸਾਡੇ ਪੈਰਾਂ ਦੀਆਂ ਨਸਾਂ ਬੰਦ ਹੋ ਜਾਂਦੀਆਂ ਹਨ , ਆਕਸੀਜਨ ਪਾਏ ਜਾਣ ਵਾਲੇ ਖੂਨ ਦੀ ਮਾਤਰਾ ਨਿਚਲੇ ਹਿੱਸੇ ਤੱਕ ਨਹੀਂ ਪਹੁੰਚ ਸਕਦੀ।
ਇਸ ਨਾਲ ਪੈਰ ਭਾਰੀ ਅਤੇ ਥਕੇ ਹੋਏ ਮਹਿਸੂਸ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰਾਲ ਹਾਈ ਲੇਵਲ ਦਾ ਹੂੰਦਾ ਹੈ। ਉਨ੍ਹਾਂ ਨੂੰ ਪੈਰਾਂ ਵਿਚ ਜਲਨ ਮਹਿਸੂਸ ਹੋ ਸਕਦੀ ਹੈ। ਇਸ ਨਾਲ ਪੈਰਾਂ ਦੇ ਕਿਸੇ ਵੀ ਹਿੱਸੇ ਵਿੱਚ , ਪੂਰੀ ਲਤ ਤੋਂ ਲੈ ਕੇ ਪੈਰਾਂ ਦੀਆਂ ਉਂਗਲੀਆਂ ਤਕ ਦਰਦ ਮਹਿਸੂਸ ਹੋ ਸਕਦਾ ਹੈ। ਇਹ ਸਮਸਿਆ ਉਸ ਸਮੇਂ ਜ਼ਿਆਦਾ ਹੁੰਦੀ ਹੈ , ਜਦੋਂ ਅਸੀਂ ਜ਼ਿਆਦਾ ਚਲਦੇ ਹਾਂ , ਜ਼ਿਆਦਾ ਜੋਗਿੰਗ ਕਰਦੇ ਹਾਂ ਜਾਂ ਫਿਰ ਪੋੜੀਆਂ ਦੇ ਚੜ੍ਹਨ ਦੇ ਕਾਰਨ ਹੋ ਸਕਦੀ ਹੈ
ਰਾਤ ਨੂੰ ਸੌਂਦੇ ਸਮੇਂ ਪੈਰਾਂ ਵਿਚ ਬਹੁਤ ਜਿਆਦਾ ਏਠਨ ਮਹਿਸੂਸ ਹੋਣਾ ਹਾਈ ਕੋਲੈਸਟਰੋਲ ਦਾ ਲਛਣ ਹੋ ਸਕਦਾ ਹੈ। ਜੋ ਨਿਚਲੇ ਅੰਗਾ ਦੀਆਂ ਨਸਾਂ ਨੂੰ ਨੁਕਸਾਨ ਪਹੂਚਾਉਦਾ ਹੈ। ਰਾਤ ਨੂੰ ਸੌਣ ਸਮੇਂ ਇਹ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ। PAD ਨਾਲ ਪੀੜਤ ਲੋਕਾਂ ਨੂੰ ਪੈਰਾਂ ਵਿਚ ਏਠਨ ਜਾ ਮਰੋਡ ਦਾ ਅਨੁਭਵ ਹੋ ਸਕਦਾ ਹੈ। ਜੋ ਪੈਰਾਂ ਦੀਆਂ ਅੱਡੀਆਂ , ਪੈਰਾਂ ਦੇ ਅੰਗਲੇ ਹਿਸੇ ਵਿਚ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਮਹਿਸੂਸ ਹੋ ਸਕਦਾ ਹੈ।
ਇਸ ਸਮਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਤੁਰੰਤ ਖੜ੍ਹੇ ਹੋ ਜਾਓ। ਅਤੇ ਪੈਰਾਂ ਦੀ ਮਸਾਜ ਕਰੋ। ਜਿਵੇਂ ਹੀ ਖੂਨ ਦਾ ਵਹਾਅ ਠੀਕ ਹੋ ਜਾਵੇਗਾ ਤਾਂ ਇਹ ਸਮਸਿਆ ਠੀਕ ਹੋ ਜਾਂਦੀ ਹੈ। ਪੈਰਾ ਅਤੇ ਪੈਰਾਂ ਦੀਆਂ ਤਲੀਆਂ ਤੇ ਹੋਣ ਵਾਲੇ ਛਾਲੇ , ਅਕਸਰ ਸਹੀ ਤਰੀਕੇ ਨਾਲ ਠੀਕ ਨਹੀਂ ਹੂੰਦੇ। ਇਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਨਾ ਕੀਤਾ ਜਾਵੇ , ਤਾਂ ਇਹ ਵਾਰ ਵਾਰ ਪ੍ਰੇਸ਼ਾਨ ਕਰ ਸਕਦਾ ਹੈ। ਇਹ ਸਥਿਤੀ ਅਕਸਰ ਖ਼ਰਾਬ ਬਲੱਡ ਸਰਕੁਲੇਸ਼ਨ ਦੇ ਕਾਰਨ ਹੁੰਦੀ ਹੈ।
ਪੈਰਾ ਵਿਚ ਛਾਲੇ ਜੋ ਠੀਕ ਨਹੀ ਹੂੰਦੇ। ਇਹ ਹਾਈ ਕੋਲੈਸਟਰੋਲ ਦਾ ਸੰਕੇਤ ਸਾਡੇ ਪੈਰਾ ਦੇ ਖੂਨ ਦੇ ਪ੍ਰਵਾਹ ਨੂੰ ਰੋਕ ਦਿੰਦਾ ਹੈ। ਜੇਕਰ ਡੂਹਾਡੇ ਪੈਰਾ ਵਿਚ ਅਜਿਹੇ ਲਛਣ ਦਿਖਾਈ ਦਿੰਦੇ ਹਨ , ਤਾਂ ਇਹ ਹਾਈ ਕੋਲੇਸਟੋਰਲ ਦਾ ਕਾਰਨ ਹੋ ਸਕਦੇ ਹਨ। ਤੂਸੀ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾਂ ਕਰੋ। ਇਸ ਸਥਿਤੀ ਨੂੰ ਗੰਭੀਰ ਰੂਪ ਧਾਰਨ ਕਰਨ ਤੋ ਪਹਿਲਾ ਸਮੇ ਸਿਰ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।