ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਸੌ ਕੰਮ ਛੱਡ ਕੇ ਵਿਅਕਤੀ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਅਤੇ ਹਜ਼ਾਰਾਂ ਕੰਮ ਛੱਡ ਕੇ ਵਿਅਕਤੀ ਨੂੰ ਭੋਜਨ ਕਰਨਾ ਚਾਹੀਦਾ ਹੈ। ਵਿਅਕਤੀ ਦਾ ਜੀਵਨ ਭੋਜਨ ਤੇ ਹੀ ਨਿਰਭਰ ਕਰਦਾ ਹੈ ਨਹੀਂ ਤਾਂ ਜੀਵਨ ਸੰਭਵ ਨਹੀਂ ਹੈ। ਦੋਸਤੋ ਸ਼ਾਸਤਰਾਂ ਵਿੱਚ ਬਹੁਤ ਸਾਰੇ ਨਿਯਮ ਦੱਸੇ ਗਏ ਹਨ ।ਜਿਨ੍ਹਾਂ ਦਾ ਪਾਲਣ ਕਰਨਾ ਹਰ ਵਿਅਕਤੀ ਲਈ ਜ਼ਰੂਰੀ ਹੈ ।ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਨਿਯਮ ਹਨ ਜਿਨ੍ਹਾਂ ਦਾ ਤੁਹਾਨੂੰ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਹਿੰਦੂ ਧਰਮ ਦੇ ਅਨੁਸਾਰ ਭੋਜਨ ਕਰਨ ਤੋਂ ਪਹਿਲਾਂ ਦੋਨੋਂ ਹੱਥ, ਦੋਨੋ ਪੈਰ ਅਤੇ ਮੂੰਹ ਨੂੰ ਚੰਗੀ ਤਰ੍ਹਾ ਧੋਣਾ ਚਾਹੀਦਾ ਹੈ। ਸ਼ਾਸ਼ਤਰਾਂ ਦੇ ਅਨੁਸਾਰ ਪੈਰ ਨੂੰ ਗਿੱਲਾ ਕਰਕੇ ਭੋਜਨ ਕਰਨ ਵਾਲੇ ਵਿਅਕਤੀ ਲੰਬੀ ਉਮਰ ਪ੍ਰਾਪਤ ਕਰਦੇ ਹਨ। ਸ਼ਾਸਤਰਾਂ ਦੇ ਵਿੱਚ ਪ੍ਰਾਤ ਕਾਲ ਅਤੇ ਸ਼ਾਮ ਦੇ ਸਮੇਂ ਹੀ ਸਿਰਫ ਭੋਜਨ ਕਰਨ ਦੀ ਵਿਧੀ ਦੇ ਬਾਰੇ ਦੱਸਿਆ ਗਿਆ ਹੈ। ਜਿਹੜਾ ਇਹਨਾਂ ਨਿਯਮਾਂ ਦਾ ਪਾਲਣ ਕਰਦਾ ਹੈ ਉਸਨੂੰ ਉਪਵਾਸ ਕਰਨ ਦਾ ਪੂਰਾ ਫਲ ਪ੍ਰਾਪਤ ਹੁੰਦਾ ਹੈ।
ਦੋਸਤੋ ਭੋਜਨ ਹਮੇਸ਼ਾਂ ਪੂਰਬ ਜਾਂ ਉਤਰ ਦਿਸ਼ਾ ਵਲ ਮੂੰਹ ਕਰਕੇ ਹੀ ਕਰਨਾ ਚਾਹੀਦਾ ਹੈ। ਪੂਰਬ ਵੱਲ ਮੂੰਹ ਕਰਕੇ ਭੋਜਨ ਕਰਨ ਨਾਲ ਉਮਰ ਵਧਦੀ ਹੈ ਅਤੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਕਰਨ ਨਾਲ ਵਿਅਕਤੀ ਰੋਗੀ ਹੋ ਜਾਂਦਾ ਹੈ। ਉੱਤਰ ਵੱਲ ਮੂੰਹ ਕਰਕੇ ਭੋਜਨ ਕਰਨ ਨਾਲ ਉਮਰ ਅਤੇ ਧਨ ਵਿਚ ਵਾਧਾ ਹੁੰਦਾ ਹੈ।
ਦੋਸਤੋ ਜੇਕਰ ਤੁਸੀ ਨਿਯਮਾਂ ਦਾ ਪਾਲਣ ਕਰ ਕੇ ਭੋਜਨ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਵਿੱਚ ਕਦੇ ਵੀ ਕੋਈ ਸਮੱਸਿਆ ਨਹੀਂ ਆਵੇਗੀ। ਦੋਸਤੋ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕਿ ਕਦੇ ਵੀ ਕਿਸੇ ਦਾ ਜੂਠਾ ਭੋਜਨ ਨਹੀਂ ਕਰਨਾ ਚਾਹੀਦਾ। ਅਕਸਰ ਪਤੀ ਦਾ ਛੱਡਿਆ ਹੋਇਆ ਜੂਠਾ ਭੋਜਨ ਪਤਨੀ ਖਾ ਲੈਂਦੀ ਹੈ ।ਸਾਡੀ ਇਹ ਸੋਚ ਹੈ ਕਿ ਭੋਜਨ ਖਾਣ ਨਾਲ ਆਪਸ ਵਿੱਚ ਪਿਆਰ ਵਧਦਾ ਹੈ। ਪਰ ਇਹ ਲੋਕਾਂ ਨੂੰ ਆਪਸ ਵਿੱਚ ਗੁੰਮਰਾਹ ਕਰਨ ਵਾਲੀਆਂ ਗੱਲਾਂ ਹਨ।
ਇਸ ਚੀਜ਼ ਨੂੰ ਸ਼ਾਸਤਰਾਂ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ। ਪਤੀ ਪਤਨੀ ਨੂੰ ਕਦੀ ਵੀ ਇੱਕੋ ਥਾਲੀ ਵਿੱਚ, ਇਕੱਠੇ ਬੈਠ ਕੇ ਭੋਜਨ ਨਹੀਂ ਕਰਨਾ ਚਾਹੀਦਾ ।ਇਸ ਨਾਲ ਘਰ ਵਿਚ ਦਲਿੱਦਰਤਾ ਦਾ ਵਾਸ ਹੁੰਦਾ ਹੈ। ਇਸ ਲਈ ਹਮੇਸ਼ਾ ਸ਼ਾਸਤਰ ਵਿੱਚ ਦੱਸੇ ਗਏ ਨਿਯਮਾਂ ਦੇ ਅਨੁਸਾਰ ਹੀ ਭੋਜਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹੋ, ਤਾਂ ਤੁਹਾਡੀ ਜ਼ਿੰਦਗੀ ਵਿਚ ਸਮੱਸਿਆਵਾਂ ਨਹੀਂ ਆਉਣਗੀਆਂ।