ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਇਹ ਜਾਣਕਾਰੀ ਤੁਹਾਨੂੰ ਵੈਦਾਂ ਦੀ ਸਲਾਹ ਅਤੇ ਆਯੁਰ ਵੈਦਿਕ ਕਿਤਾਬਾਂ ਵਿਚੋਂ ਚੁਣ ਕੇ ਦੱਸੀ ਜਾਂਦੀ ਹੈ। ਦੋਸਤੋ ਸਾਡੇ ਘਰਾਂ ਵਿੱਚ ਪਾਏ ਜਾਣ ਵਾਲੇ ਮਸਾਲੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਮਸਲਿਆਂ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ, ਪਰ ਇਹ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਅਹਿਮ ਰੋਲ ਰੱਖਦੇ ਹਨ।
ਇਨ੍ਹਾਂ ਵਿੱਚੋਂ ਹੀ ਇੱਕ ਸੌਫ ਹੈ ਅੱਜ ਅਸੀਂ ਤੁਹਾਨੂੰ ਸੋਂਫ ਦੇ ਬਹੁਤ ਸਾਰੇ ਫਾਇਦਿਆਂ ਦੇ ਬਾਰੇ ਦੱਸਾਂਗੇ। ਸੌਫ਼ ਦੇ ਵਿਚ ਕੈਲ ਸ਼ੀ ਅਮ ਸੋ ਡੀ ਅਮ ਫਾ ਸਫੋ ਰਸ, ਆ ਇਰ ਨ ਅਤੇ ਪੋਟਾ ਸ਼ੀ ਅਮ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਨੂੰ, ਤੰਦਰੁਸਤ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਅਤੇ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ।
5 ਗ੍ਰਾਮ ਸੌਂਫ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਇਸਦੇ ਵਿਚ ਇੱਕ ਚਮਚ ਸ਼ਹਿਦ ਪਾ ਕੇ, ਇਸ ਦਾ ਸੇਵਨ ਕਰਨ ਦੇ ਨਾਲ ਖਾਂਸੀ ਵਿਚ ਆਰਾਮ ਮਿਲਦਾ ਹੈ।
5 ਗ੍ਰਾਮ ਸੌਂਫ ਅਤੇ ਇੱਕ ਚੁੱਟਕੀ ਫਟਕੜੀ ਨੂੰ ਉਬਾਲ ਕੇ ਪਾਣੀ ਦੇ ਗਰਾਰੇ ਕਰਨ ਦੇ ਨਾਲ ਗਲੇ ਨੂੰ ਅਰਾਮ ਮਿਲਦਾ ਹੈ।
ਰੋਟੀ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕਰਨ ਦੇ ਨਾਲ ਖੂਨ ਸਾਫ ਹੁੰਦਾ ਹੈ। ਇਸ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਇਸ ਦੇ ਵਿੱਚ ਮੌਜੂਦ ਐਂਟੀ ਬੈਕਟੀ ਰੀਅਲ ਤੱਤ, ਮੂੰਹ ਦੇ ਕੀਟਾਣੂਆਂ ਨੂੰ ਖਤਮ ਕਰਦੇ ਹਨ। ਇਹ ਮੂੰਹ ਵਿਚ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹਨ। 1 ਚੱਮਚ ਸੌਫ਼ ਤਵੇ ਤੇ ਗਰਮ ਕਰਕੇ ਰੋਟੀ ਤੋਂ ਬਾਅਦ ਖਾਣ ਦੇ ਨਾਲ ਕਬਜ਼ ਅਤੇ ਹਾਜ਼ਮੇ ਸਬੰਧੀ ਸਾਰੀ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਠੀਕ ਕੀਤੀਆਂ ਜਾ ਸਕਦੀਆਂ ਹਨ।
5 ਗ੍ਰਾਮ ਸੌਂਫ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਉਸ ਪਾਣੀ ਨੂੰ ਠੰਢਾ ਕਰਨ ਤੋਂ ਬਾਅਦ ਰੂੰ ਦੀ ਮਦਦ ਦੇ ਨਾਲ ਚਿਹਰੇ ਤੇ ਲਗਾਉਣ ਦੇ ਨਾਲ, ਚਿਹਰੇ ਤੇ ਹੋਣ ਵਾਲੀਆ ਫਿਨਸੀਆ ਛਾਈਆਂ ਅਤੇ ਚਿਹਰੇ ਸੰਬੰਧੀ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਦੋਸਤੋ ਇਹ ਸੀ ਸੌਂਫ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਜਾਣਕਾਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।