ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਡੇ ਲਈ ਕੁਝ ਇਹੋ ਜਿਹੇ ਉਪਾਏ ਲੈ ਕੇ ਆਏ ਹਾਂ ਜੋ ਕਿ ਤੁਹਾਡੀ ਹਰ ਇੱਛਾ ਦੀ ਪੂਰਤੀ ਕਰੇਗਾ। ਤੁਸੀਂ ਕਿਸੇ ਵੀ ਸ਼ਿਵ ਮੰਦਰ ਵਿਚ ਜਾ ਕੇ ਚੁੱਪ-ਚਾਪ ਇਹ ਕੁਝ ਉਪਾਅ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰੀ ਇਛਾ ਦੀ ਪੂਰਤੀ ਹੋ ਜਾਵੇਗੀ।
ਦੋਸਤੋ ਸਾਰੀ ਸ੍ਰਿਸ਼ਟੀ ਦਾ ਨਿਰਮਾਣ ਭਗਵਾਨ ਸ਼ਿਵ ਜੀ ਦੀ ਇੱਛਾ ਅਨੁਸਾਰ ਹੋਇਆ ਹੈ। ਸ਼ਿਵਜੀ ਦੀ ਭਗਤੀ ਕਰਨ ਵਾਲੇ ਲੋਕ ਸੰਸਾਰ ਦੀਆਂ ਸਾਰੀਆਂ ਵਸਤੂਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਸ਼ਿਵ ਜੀ ਆਪਣੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਕਰ ਦਿੰਦੇ ਹਨ। ਸ਼ਿਵ ਪੁਰਾਣ ਦੇ ਅਨੁਸਾਰ ਮਹਾਂਦੇਵ ਸ਼ਿਵਜੀ ਇਹੋ ਜਿਹੇ ਭਗਵਾਨ ਹਨ ਜਿਨ੍ਹਾਂ ਦੇ ਪੂਜਾ ਹਰ ਕੋਈ ਵਿਅਕਤੀ ਕਰਦਾ ਹੈ। ਚਾਹੇ ਉਹ ਕੋਈ ਰਾਕਸ਼ਛ ਹੋਵੇ ,ਭੂਤ-ਪ੍ਰੇਤ ਹੋਵੇ, ਪਸ਼ੂ ਪੰਛੀ ਹੌਵੇ, ਪਤਾਲ ਵਾਸੀ ਹੋਣ, ਬੈਕੁੰਠ ਵਾਸੀ ਹੁਣ ਸਾਰੇ ਸ਼ਿਵਜੀ ਦੀ ਭਗਤੀ ਕਰਦੇ ਹਨ। ਜਦੋਂ ਤੱਕ ਇਹ ਦੁਨੀਆ ਕਾਇਮ ਹੈ ਸ਼ਿਵਜੀ ਦੀ ਭਗਤੀ ਹੁੰਦੀ ਰਹੇਗੀ।
ਦੋਸਤੋ ਸ਼ਿਵ ਪੁਰਾਣ ਇੱਕ ਐਸਾ ਗ੍ਰੰਥ ਹੈ,ਜਿਸ ਵਿਚ ਸ਼ਿਵਜੀ ਦੀ ਭਗਤੀ ਤੋਂ ਲੈ ਕੇ ਹੋਰ ਕਈ ਰਹੱਸਮਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੁਰਾਣ ਦੇ ਵਿਚ ਕਈ ਚਮਤਕਾਰੀ ਉਪਾਅ ਦੱਸੇ ਗਏ ਹਨ। ਇਹ ਸਾਡੀ ਜ਼ਿੰਦਗੀ ਵਿੱਚ ਧੰਨ ਸੰਬੰਧੀ ਸਮੱਸਿਆਵਾਂ ਦਾ ਸਮਾਧਾਨ ਕਰਦੇ ਹਨ। ਧਨ ਪ੍ਰਾਪਤੀ ਦੇ ਸਾਧਨ ਦੱਸੇ ਗਏ ਹਨ। ਇਹ ਉਪਾਅ ਕਰਨ ਦੇ ਨਾਲ ਪਿਛਲੇ ਜਨਮ ਦੇ ਕਰਮਾਂ ਦੇ ਕੀਤੇ ਗਏ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਭਵਿੱਖ ਸੁਧਰਦਾ ਹੈ। ਜੇਕਰ ਤੁਸੀਂ ਵੀ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਕੁਝ ਉਪਾਅ ਕਰ ਸਕਦੇ ਹੋ। ਇਸ ਵਿੱਚ ਕੁੱਝ ਪਰੰਪਰਾਵਾਂ ਪ੍ਰਚਲਿਤ ਹਨ ਜਿਸ ਦਾ ਪਾਲਣ ਕਰਨ ਦੇ ਨਾਲ ਵਿਅਕਤੀ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਸੁਭ ਫਲ ਦੀ ਪ੍ਰਾਪਤੀ ਦੇ ਲਈ ਹਰ ਰੋਜ਼ ਰਾਤੀਂ 11 ਤੇ 12 ਦੇ ਵਿਚਕਾਰ ਸ਼ਿਵਲਿੰਗ ਦੇ ਸਾਹਮਣੇ ਇਕ ਦੀਪਕ ਜਗਾ ਦੇਣਾ ਚਾਹੀਦਾ ਹੈ। ਇਸ ਉਪਾਅ ਦੇ ਪਿੱਛੇ ਇੱਕ ਪ੍ਰਾਚੀਨ ਕਥਾ ਪ੍ਰਚਲਿਤ ਹੈ। ਪ੍ਰਾਚੀਨ ਕਥਾ ਦੇ ਅਨੁਸਾਰ ਪ੍ਰਾਚੀਨ ਕਾਲ ਦੇ ਵਿੱਚ ਗੁਣ ਨਿਧਿ ਨਾਮਕ ਇੱਕ ਵਿਅਕਤੀ ਬਹੁਤ ਜ਼ਿਆਦਾ ਗਰੀਬ ਸੀ। ਉਹ ਹਰ ਰੋਜ਼ ਭੋਜਨ ਦੀ ਖੋਜ ਵਿੱਚ ਲੱਗਾ ਰਹਿੰਦਾ ਸੀ ਇਕ ਦਿਨ ਭੋਜਨ ਦੀ ਖੋਜ ਵਿੱਚ ਉਸਨੂੰ ਰਾਤ ਹੋ ਗਈ। ਰਾਤ ਪੈਣ ਤੇ ਉਹ ਮੰਦਿਰ ਵਿਚ ਪਹੁੰਚਿਆ ਅਤੇ ਉਸ ਨੇ ਸੋਚਿਆ ਕਿ ਰਾਤ ਨੂੰ ਉਸ ਨੂੰ ਮੰਦਰ ਵਿਚ ਆਰਾਮ ਕਰ ਲੈਣਾ ਚਾਹੀਦਾ ਹੈ।
ਰਾਤ ਸਮੇ ਸ਼ਿਵ ਮੰਦਰ ਵਿੱਚ ਬਹੁਤ ਜ਼ਿਆਦਾ ਹਨੇਰਾ ਸੀ। ਉਸਨੇ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਕਮੀਜ਼ ਜਲਾ ਦਿੱਤੀ। ਭਗਵਾਨ ਸ਼ਿਵ ਦੇ ਮੰਦਿਰ ਵਿੱਚ ਸ਼ਿਵਜੀ ਦੇ ਸਾਹਮਣੇ ਪ੍ਰਕਾਸ਼ ਕਰਨ ਦੇ ਕਾਰਨ ਉਸ ਨੂੰ ਅਗਲੇ ਜਨਮ ਦੇ ਵਿੱਚ ਕਿਸੀ ਪਿੰਡ ਦੇ ਵਿੱਚ ਕੁਬੇਰ ਦਾ ਪਦ ਪ੍ਰਾਪਤ ਹੋਇਆ। ਇਸ ਕਥਾ ਦੇ ਅਨੁਸਾਰ ਸ਼ਾਮ ਦੇ ਸਮੇਂ ਸ਼ਿਵ ਮੰਦਰ ਵਿੱਚ ਦੀਪਕ ਜਗਾਉਂਣ ਵਾਲੇ ਵਿਅਕਤੀ ਨੂੰ ਅਪਾਰ ਧੰਨ ਦੀ ਪ੍ਰਾਪਤੀ ਹੁੰਦੀ ਹੈ। ਨਿਯਮਿਤ ਰੂਪ ਵਿੱਚ ਸ਼ਾਮ ਦੇ ਸਮੇਂ ਕਿਸੇ ਵੀ ਸ਼ਿਵ ਮੰਦਿਰ ਵਿੱਚ ਜਾ ਕੇ ਸ਼ਿਵਲਿੰਗ ਦੇ ਸਾਹਮਣੇ ਦੀਪ ਜਗਾ ਦੇਣਾ ਚਾਹੀਦਾ ਹੈ। ਦੀਪਕ ਜਗਾਉਂਦੇ ਸਮੇਂ ਔਮ ਨਮਹ ਸਿਵਾਇ ਦਾ ਜਾਪ ਕਰਨਾ ਚਾਹੀਦਾ ਹੈ। ਨਿਯਮਿਤ ਰੂਪ ਵਿੱਚ ਸ਼ਿਵ ਜੀ ਦੀ ਪੂਜਾ ਕਰਨ ਦੇ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ।
ਸਾਨੂੰ ਹਰ ਰੋਜ਼ ਸਵੇਰ ਦੇ ਸਮੇਂ ਸ਼ਿਵਲਿੰਗ ਦੇ ਵਿਚ ਜਲ, ਚਾਵਲ, ਪੂਜਾ ਸਮੱਗਰੀ ਭੇਟ ਕਰਨ ਦੇ ਨਾਲ ਜਿੰਦਗੀ ਦੀ ਹਰ ਤਰ੍ਹਾਂ ਦੇ ਸੰਕਟ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।ਰਾਤ ਦੇ ਸਮੇਂ ਸ਼ਿਵ ਜੀ ਦੇ ਸਾਹਮਣੇ ਦੀਪਕ ਜਗਾਉਂਣ ਵਾਲੇ ਵਿਅਕਤੀ ਨੂੰ ਜਿਸ ਤਰ੍ਹਾਂ ਉਸ ਗਰੀਬ ਵਿਅਕਤੀ ਨੂੰ ਅਗਲੇ ਜਨਮ ਦੇ ਵਿੱਚ ਕੁਬੇਰ ਦਾ ਪਦ ਪ੍ਰਾਪਤ ਹੋਇਆ, ਜਿਹੜਾ ਵਿਅਕਤੀ ਨਿਯਮਿਤ ਰੂਪ ਵਿੱਚ ਇਸ ਤਰ੍ਹਾਂ ਕਰਦਾ ਹੈ ਉਸਦੀ ਜ਼ਿੰਦਗੀ ਵਿਚ ਕਦੇ ਵੀ ਦੁਖਾਂ ਦਾ ਸਾਮ੍ਹਣਾ ਨਹੀਂ ਹੁੰਦਾ। ਸ਼ਿਵ ਪੁਰਾਣ ਦੇ ਅਨੁਸਾਰ ਭਗਵਾਨ ਸ਼ਿਵ ਇਕ ਐਸੇ ਭਗਵਾਨ ਹਨ ਜੋ ਕਿ ਜਲਦੀ ਹੀ ਖੁਸ਼ ਹੋ ਜਾਂਦੇ ਹਨ। ਉਹ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਉਹ ਇਹ ਨਹੀਂ ਦੱਸਦੇ ਕਿ ਉਨ੍ਹਾਂ ਦੀ ਭਗਤੀ ਕਰਨ ਵਾਲਾ ਇਨਸਾਨ ਰਾਖਸ਼ਸ਼ ਹੈ, ਭੂਤ ਪੇ੍ਤ ਹੈ ਜਾਂ ਫਿਰ ਜਿਸ ਮਰਜ਼ੀ ਯੋਨੀ ਦਾ ਹੋਵੇ
ਸ਼ਿਵ ਜੀ ਨੂੰ ਪ੍ਰਸੰਨ ਕਰਨਾ ਬਹੁਤ ਜ਼ਿਆਦਾ ਆਸਾਨ ਹੈ। ਜੇਕਰ ਤੁਸੀਂ ਚਾਵਲ ਦੇ ਚਾਰ ਦਾਣੇ ਵੀ ਸ਼ਿਵ ਜੀ ਨੂੰ ਅਰਪਿਤ ਕਰਦੇ ਹੋ ਤਾਂ ਵੀ ਉਹ ਤੁਹਾਨੂੰ ਖੁਸ਼ ਹੋ ਕੇ ਵਰਦਾਨ ਦਿੰਦੇ ਹਨ। ਭੋਲੇ ਨਾਥ ਨੂੰ 1 ਕਲਸ਼ ਸ਼ੀਤਲਧਾਰਾ ਵੀ ਖੁਸ਼ ਕਰ ਦਿੰਦੀ ਹੈ। ਬੇਲ ਪੱਤਰ ਦੁਆਰਾ ਮਨ ਚਾਹਾ ਵਰਦਾਨ ਹਾਸਲ ਕੀਤਾ ਜਾ ਸਕਦਾ ਹੈ। ਪੂਰੀ ਸ਼ਰਧਾ ਨਾਲ ਚੜਾਉਣਾ ਚਾਹੀਦਾ ਹੈ ।ਦੁੱਧ ,ਦਹੀਂ , ਸ਼ਹਿਦ ਗੰਨੇ ਦਾ ਰਸ ਭਗਵਾਨ ਸ਼ਿਵ ਤੋ ਮਨ ਚਾਹਾ ਵਰਦਾਨ ਹਾਸਲ ਕਰਨ ਲਈ ਜ਼ਰੂਰੀ ਹੈ। ਤੁਹਾਡੀ ਪੂਰੀ ਸ਼ਰਧਾ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋਸਤੋ ਤੁਸੀਂ ਵੀ ਇਨ੍ਹਾਂ ਵਿੱਚੋਂ ਕੋਈ ਵੀ ਉਪਾਅ ਕਰ ਸਕਦੇ ਹੋ ਅਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੂਰ ਕਰ ਸਕਦੇ ਹੋ।