ਜੇਬ ਵਿੱਚ ਰੱਖੋ ਇਸ ਰੰਗ ਦੇ ਰੁਮਾਲ ਜੇਬ ਹਮੇਸ਼ਾ ਪੈਸੀਆਂ ਨਾਲ ਭਰੀ ਰਹੇਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਹਰ ਇਕ ਵਿਅਕਤੀ ਆਪਣੀ ਜੇਬ ਵਿਚ‌ ਰੁਮਾਲ ਰੱਖਦਾ ਹੈ। ਕੀ ਤੁਹਾਨੂੰ ਪਤਾ ਹੈ ਤੁਹਾਡੀ ਜੇਬ ਵਿੱਚ ਰੱਖੇ ਜਾਣ ਵਾਲਾ ਰੁਮਾਲ ਜੀਵਨ ਵਿੱਚ ਚੰਗਾ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਬ ਦੇ ਵਿੱਚ ਕਿਹੜੇ ਰੰਗ ਦੇ ਰੁਮਾਲੇ ਰੱਖਣੇ ਚਾਹੀਦੇ ਹਨ। ਤੁਹਾਨੂੰ ਕਿਸ ਰੰਗ ਦੇ ਰੁਮਾਲ ਆਪਣੀ ਜੇਬ ਵਿਚ ਰੱਖਣੇ ਚਾਹੀਦੇ ਹਨ ਜਿਸ ਨਾਲ ਤੁਹਾਡੇ ਆਉਣ ਵਾਲੇ ਸਮੇਂ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਣ। ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਉੱਨਤੀ ਹੋਵੇ, ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਬ ਵਿਚ ਰੁਮਾਲ ਰੱਖਣ ਦੇ ਨਾਲ ਸਾਡੀ ਜਿੰਦਗੀ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ।

ਇਸ ਨਾਲ ਹੋਣ ਵਾਲੇ ਛੋਟੇ-ਛੋਟੇ ਉਪਾਏ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ਇਹ ਛੋਟੇ-ਛੋਟੇ ਉਪਾਏ ਤੁਹਾਨੂੰ ਧੰਨਵਾਦ ਬਣਾਉਣ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਪ੍ਰੇਸ਼ਾਨੀਆ ਨੂੰ ਖਤਮ ਕਰਨ ਲਈ, ਇਨ੍ਹਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਕਾਫੀ ਮਦਦ ਕਰਦੇ ਹਨ। ਕਈ ਵਾਰ ਅਸੀਂ ਛੋਟੀ-ਛੋਟੀ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਜਿਸ ਕਰਕੇ ਬਾਅਦ ਵਿੱਚ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਕੇ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਛੋਟੀ ਛੋਟੀ ਜਾਣਕਾਰੀ ਇਹ ਛੋਟੇ-ਛੋਟੇ ਵਾਸਤੂ ਟਿਪਸ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਸਾਡੀ ਮਦਦ ਕਰਦੇ ਹਨ। ਇਹ ਟਿਪਸ ਸਾਨੂੰ ਧੰਨਵਾਨ ਬਣਾਉਂਦੇ ਹਨ, ਸਾਡੀ ਆਰਥਿਕ ਉੱਨਤੀ ਵਿੱਚ ਵਾਧਾ ਕਰਦੇ ਹਨ। ਇਸ ਕਰਕੇ ਸਾਨੂੰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਕਦੀ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

ਦੋਸਤੋ ਕਦੇ ਵੀ ਆਪਣਾ ਰੁਮਾਲ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਕਿਸੇ ਹੋਰ ਦਾ ਰੁਮਾਲ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਵੀ ਬਹੁਤ ਵੱਡਾ ਕਾਰਨ ਹੁੰਦਾ ਹੈ। ਜੇਬ ਦੇ ਵਿਚ ਕਦੀ ਵੀ ਗੰਦਾ ਰੁਮਾਲ ਨਹੀਂ ਰੱਖਣਾ ਚਾਹੀਦਾ। ਜੇਕਰ ਜੇਬ ਵਿੱਚ ਗੰਦਾ ਰੁਮਾਲ ਰੱਖ ਕੇ ਤੁਸੀਂ ਕੋਈ ਮਹੱਤਵਪੂਰਨ ਕੰਮ ਕਰਨ ਲਈ ਘਰ ਵਿਚੋਂ ਨਿਕਲਦੇ ਹੋ ਤਾਂ ਤੁਹਾਡਾ ਕੰਮ ਕਦੀ ਵੀ ਪੂਰਾ ਨਹੀਂ ਹੁੰਦਾ। ਦੋਸਤੋ ਜਿਹੜੇ ਰੁਮਾਲ ਦਾ ਪ੍ਰਯੋਗ ਅਸੀਂ ਕਰਦੇ ਹਾਂ ਉਹ ਹਮੇਸ਼ਾ ਹਲਕੇ ਰੰਗ ਦੇ ਰੁਮਾਲ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਗੂੜ੍ਹੇ ਰੰਗ ਦੇ ਰੁਮਾਲ ਆਦਮੀ ਦੇ ਬਣਦੇ ਹੋਏ ਕੰਮ ਨੂੰ ਵੀ ਵਿਗਾੜ ਦਿੰਦੇ ਹਨ। ਰੁਮਾਲ ਉੱਤੇ ਪੈਨ ਜਾਂ ਫਿਰ ਪੈਨਸਲ ਨਾਲ ਕੁਝ ਵੀ ਨਹੀਂ ਲਿਖਣਾ ਚਾਹੀਦਾ। ਜੇ ਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਜੇਕਰ ਤੁਹਾਨੂੰ ਨੌਕਰੀ ਦੇ ਵਿਚ ਪ੍ਰਮੋਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਘਰ ਆਏ ਮਹਿਮਾਨ ਨੂੰ ਇੱਕ ਰੁਮਾਲ ਉਪਹਾਰ ਦੇ ਰੂਪ ਵਿੱਚ ਜ਼ਰੂਰ ਦੇਣਾ ਚਾਹੀਦਾ ਹੈ। ਇਸ ਨਾਲ ਨੌਕਰੀ ਵਿਚ ਪ੍ਰੋਮੋਸ਼ਨ ਦੇ ਲਈ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਇਸ ਨਾਲ ਤੁਹਾਡਾ ਵਪਾਰ ਵਿੱਚ ਵਾਧਾ ਹੁੰਦਾ ਹੈ। ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁੰਡਲੀ ਦੇ ਬੁਰੇ ਪ੍ਰਭਾਵਾਂ ਦੇ ਕਾਰਨ ਕੋਈ ਵੱਡੀ ਸਮੱਸਿਆ ਆ ਰਹੀ ਹੈ, ਤਾਂ ਮੰਗਲ ਵਾਰ ਦੇ ਦਿਨ ਆਪਣੀ ਜੇਬ ਦੇ ਵਿਚ ਲਾਲ ਰੰਗ ਦਾ ਰੁਮਾਲ ਜਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਕੁੰਡਲੀ ਦੇ ਬੁਰੇ ਪ੍ਰਭਾਵ ਦੂਰ ਹੋ ਜਾਂਦੇ ਹਨ। ਜੇਕਰ ਆਰਥਿਕ ਸਮੱਸਿਆ ਤੁਹਾਡਾ ਪਿੱਛਾ ਨਹੀਂ ਛੱਡ ਰਹੀ ਹੈ ਤਾਂ 12 ਬਾਦਾਮ ਕਾਲੇ ਰੰਗ ਦੇ ਰੁਮਾਲ ਵਿੱਚ ਬੰਨ੍ਹ ਕੇ ਕਿਸੇ ਲੋਹੇ ਦੇ ਡੱਬੇ ਵਿਚ ਪਾ ਕੇ ਘਰ ਵਿੱਚ ਕਿਸੇ ਹਨੇਰੇ ਵਾਲੀ ਜਗ੍ਹਾ ਤੇ ਰੱਖ ਦੇਣਾ ਚਾਹੀਦਾ ਹੈ। ਇਸ ਨੂੰ ਇੱਕ ਹਫਤਾ ਘਰ ਵਿੱਚ ਰੱਖਣ ਤੋਂ ਬਾਅਦ ਵਹਿੰਦੀ ਹੋਈ ਨਦੀ ਵਿੱਚ ਜਲ-ਪ੍ਰਵਾਹ ਕਰ ਦੇਣਾ ਚਾਹੀਦਾ ਹੈ।

ਤੁਹਾਨੂੰ ਹਮੇਸ਼ਾ ਆਪਣੇ ਕੋਲ ਲਾਲ ਰੰਗ ਦਾ ਰੁਮਾਲ ਹੀ ਰੱਖਣਾ ਚਾਹੀਦਾ ਹੈ। ਕਿਉਂਕਿ ਲਾਲ ਰੰਗ ਮਾਤਾ ਲਕਸ਼ਮੀ ਨੂੰ ਬਹੁਤ ਪਿਆਰਾ ਹੁੰਦਾ ਹੈ। ਲਾਲ ਰੰਗ ਮੰਗਲ ਦੇਵ ਦਾ ਵੀ ਰੰਗ ਮੰਨਿਆਂ ਜਾਂਦਾ ਹੈ। ਇਸਦੇ ਨਾਲ ਹੀ ਹਨੂਮਾਨ ਜੀ ਦਾ ਰੰਗ ਵੀ ਮੰਨਿਆ ਜਾਂਦਾ ਹੈ ।ਇਸ ਤਰ੍ਹਾਂ ਤਿੰਨ ਦੈਵੀ ਸ਼ਕਤੀਆਂ ਦਾ ਰੰਗ ਮੰਨਿਆ ਜਾਂਦਾ ਹੈ। ਇਹ ਤਿੰਨੋਂ ਦੇਵੀ ਦੇਵਤਿਆਂ ਦਾ ਕਿਰਪਾ ਪ੍ਰਾਪਤ ਕਰਨ ਦਾ ਬਹੁਤ ਵਧੀਆ ਰੰਗ ਮੰਨਿਆ ਜਾਂਦਾ ਹੈ। ਅਲਗ ਅਲਗ ਰੰਗ ਅਲੱਗ-ਅਲੱਗ ਦੇਵੀ ਦੇਵਤਿਆਂ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਤੁਸੀਂ ਲਾਲ ਰੰਗ ਦਾ ਰੁਮਾਲ ਸਾਰੀ ਜ਼ਿੰਦਗੀ ਅਪਣੀ ਜੇਬ ਦੇ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਧਨ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਆਉਂਦੀ। ਜਿਸ ਜਗ੍ਹਾ ਤੇ ਤੁਹਾਨੂੰ ਲੱਗਦਾ ਹੈ ਕਿ ਧਨ ਦੀ ਹਾਨੀ ਹੋਵੇਗੀ ਉਸ ਜਗ੍ਹਾ ਤੇ ਵੀ ਧੰਨ ਲਾਭ ਹੁੰਦਾ ਹੈ।

ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲਦੇ ਹੋਏ ਜਾਂ ਫਿਰ ਕਿੱਥੇ ਵੀ ਜਾਂਦੇ ਹੋ ਤਾਂ ਲਾਲ ਰੰਗ ਦਾ ਰੁਮਾਲ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ ਹੈ। ਇਹ ਲਾਲ ਰੰਗ ਦਾ ਰੁਮਾਲ ਤੁਹਾਨੂੰ ਮਾਤਾ ਲਕਸ਼ਮੀ ਦੀ ਕਿਰਪਾ ਦਿਵਾਉਂਦਾ ਹੈ, ਹਨੁਮਾਨ ਜੀ ਅਤੇ ਮੰਗਲ ਦੇਵ ਦੀ ਵੀ ਕਿਰਪਾ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੂੰ ਇਨ੍ਹਾਂ ਤਿੰਨੋ ਦੇਵੀ ਦੇਵਤਿਆਂ ਦੀ ਕਿਰਪਾ ਪ੍ਰਾਪਤ ਹੋ ਜਾਵੇ ਉਹ ਵਿਅਕਤੀ ਜ਼ਿੰਦਗੀ ਵਿਚ ਕਦੇ ਵੀ ਨਿਰਧਨ ਨਹੀਂ ਹੁੰਦਾ। ਦੋਸਤੋ ਉਮੀਦ ਕਰਦੇ ਹਾਂ ਇਹ ਛੋਟੀ ਜਿਹੀ ਜਾਣਕਾਰੀ ਤੁਹਾਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਲਾਭਦਾਇਕ ਹੋਵੇਗੀ।

Leave a Reply

Your email address will not be published. Required fields are marked *