50 ਸਾਲ ਦੀ ਉਮਰ ਤੋਂ ਬਾਅਦ ਕਿਹੜਾ ਦੁੱਧ ਪੀਣਾ ਚਾਹੀਦਾ ਹੈ? ਗਾਂ ਜਾਂ ਮੱਝ ਦੇਖੋ ਵੀਡੀਓ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਇਸ ਗੱਲ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ ਨੂੰ ਕੈਲਸ਼ੀਅਮ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜੋ ਕਿ ਮਜ਼ਬੂਤ ਹੱਡੀਆਂ ਅਤੇ ਮਜ਼ਬੂਤ ਦੰਦਾਂ ਦੇ ਲਈ ਜ਼ਰੂਰੀ ਹੁੰਦਾ ਹੈ। ਸਿਹਤਮੰਦ ਰਹਿਣ ਦੇ ਲਈ ਡਾਕਟਰ ਵੀ ਹਰ ਰੋਜ਼ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਪਰ ਜਦੋਂ ਤੁਹਾਨੂੰ ਗਾ ਅਤੇ ਮੱਝ ਵਿਚੋਂ ਕਿਸੇ ਇਕ ਦੇ ਦੁੱਧ ਨੂੰ ਚੁਣਨਾ ਹੁੰਦਾ ਹੈ, ਉਸ ਸਮੇਂ ਤੁਸੀਂ ਸੋਚਣ ਲੱਗ ਜਾਂਦੇ ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਇਨ੍ਹਾਂ ਦੋਨਾਂ ਦੇ ਵਿੱਚੋ ਕਿਸ ਦਾ ਦੁੱਧ ਪੀਣਾ ਚਾਹੀਦਾ ਹੈ।

ਦੁੱਧ ਕਿੰਨਾ ਗਾੜਾ ਹੁੰਦਾ ਹੈ ਇਹ ਉਸ ਦੇ ਵਿੱਚ ਮੌਜੂਦ ਫੈਟ ਉੱਤੇ ਨਿਰਭਰ ਕਰਦਾ ਹੈ। ਗਾਂ ਦੇ ਦੁੱਧ ਵਿੱਚ ਮੱਝ ਦੀ ਤੁਲਨਾ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਮੱਝ ਦਾ ਦੁੱਧ ਜ਼ਿਆਦਾ ਗਾੜਾ ਹੁੰਦਾ ਹੈ। ਗਾਂ ਦੇ ਦੁੱਧ ਵਿੱਚ ਤਿੰਨ ਤੋਂ ਚਾਰ ਪ੍ਰਤੀਸ਼ਤ ਫੈਟ ਹੁੰਦਾ ਹੈ। ਦੂਜੇ ਪਾਸੇ ਮੱਝ ਦੇ ਦੁੱਧ ਵਿੱਚ ਸੱਤ ਤੋਂ ਅੱਠ ਪ੍ਰਤੀਸ਼ਤ ਫੈਟ ਹੁੰਦਾ ਹੈ। ਪਾਣੀ ਹਰ ਇਕ ਵਿਅਕਤੀ ਦੇ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਸਰੀਰ ਹਾਈਡ੍ਰੇਟ ਰਹੇ। ਇਸ ਕਰਕੇ ਜੇ ਕਰ ਤੁਸੀਂ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਗਾਂ ਦਾ ਦੁੱਧ ਚੰਗਾ ਹੈ। ਗਾ ਦੇ ਦੁੱਧ ਵਿਚ 90 ਪ੍ਰਤੀਸ਼ਤ ਪਾਣੀ ਹੁੰਦਾ ਹੈ ਅਤੇ ਇਹ ਤੁਹਾਨੂੰ ਹਾਈਡ੍ਰੇਟ ਰੱਖਦਾ ਹੈ।

ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਦੀ ਤੁਲਨਾ ਦੇ ਮੁਤਾਬਿਕ 10 ਤੋਂ 11 ਪ੍ਰਤੀਸ਼ਤ ਜ਼ਿਆਦਾ ਪ੍ਰੋਟੀਨ ਮੌਜੂਦ ਹੁੰਦਾ ਹੈ। ਕਿਉਂਕਿ ਮੱਝ ਦੇ ਦੁੱਧ ਵਿੱਚ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਕਰਕੇ ਬੱਚਿਆਂ ਅਤੇ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਇਹ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਦੋਨੋਂ ਤਰ੍ਹਾਂ ਦੇ ਦੁੱਧ ਦੇ ਵਿੱਚ ਕੈਲਸਟਰੋਲ ਦਾ ਸਤਰ ਵੀ ਅਲੱਗ-ਅਲੱਗ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਕੈਲਸਟਰੋਲ ਦਾ ਸਤਰ ਘਟ ਹੁੰਦਾ ਹੈ । ਜੋ ਕਿ ਇਹ ਪੀ ਸੀ ਓ ਡੀ, ਹਾਈਪਰਟੈਨਸ਼ਨ ਕਿਡਨੀ ਦੀ ਸਮੱਸਿਆ ਅਤੇ ਮੋਟਾਪੇ ਨਾਲ ਪੀੜਿਤ ਲੋਕਾਂ ਦੇ ਲਈ ਬੈਸਟ ਹੈ

ਮੱਝ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਫੈਟ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ, ਇਸ ਕਰ ਕੇ ਮੱਝ ਦੇ ਦੁੱਧ ਵਿੱਚ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ। 1 ਕੱਪ ਮੱਝ ਦੇ ਦੁੱਧ ਵਿੱਚ 237 ਕੈਲੋਰੀ ਹੁੰਦੀ ਹੈ। ਦੂਜੇ ਪਾਸੇ ਗਾਂ ਦੇ ਦੁੱਧ ਵਿੱਚ 148 ਕੈਲਰੀ ਹੁੰਦੀ ਹੈ। ਜੇਕਰ ਪੌਸ਼ਟਿਕ ਤੱਤਾਂ ਨੂੰ ਦੇਖਿਆ ਜਾਵੇ ਤਾਂ ਦੋਨੋ ਤਰ੍ਹਾਂ ਦੇ ਦੁੱਧ ਤੁਹਾਡੇ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਤੁਹਾਨੂੰ ਕਿਹੜਾ ਦੁੱਧ ਪੀਣਾ ਚਾਹੀਦਾ ਹੈ ਇਹ ਤੁਹਾਡੀ ਜ਼ਰੂਰਤ ਦੇ ਉੱਤੇ ਨਿਰਭਰ ਕਰਦਾ ਹੈ।

ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਮੱਝ ਦਾ ਦੁੱਧ ਥੋੜਾ ਭਾਰਾ ਹੁੰਦਾ ਹੈ ਅਤੇ ਗਾਂ ਦਾ ਦੁੱਧ ਥੋੜਾ ਹਲਕਾ ਹੁੰਦਾ ਹੈ ਜਿਸ ਕਰਕੇ ਇਸ ਨੂੰ ਪਚਾਉਣਾ ਸੌਖਾ ਹੁੰਦਾ ਹੈ। ਇਸ ਕਰਕੇ ਬੱਚਿਆਂ ਅਤੇ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ ਗਾਂ ਦੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *