ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸਰਦ ਮੌਸਮ ਦੇ ਫਲ ਅਮਰੂਦ ਅਨਾਰ ਸੇਬ ਆਉਣੇ ਸ਼ੁਰੂ ਹੋ ਗਏ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿਚੋਂ ਇਕ ਫਲ ਦੇ ਬਹੁਤ ਸਾਰੇ ਫਾਇਦਿਆ ਬਾਰੇ ਦੱਸਾਂਗੇ। ਇਸ ਫਲ ਦੇ ਛਿਲਕਿਆਂ ਦੇ ਵੀ ਬਹੁਤ ਸਾਰੇ ਅਣਗਿਣਤ ਫ਼ਾਇਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਅਨਾਰ ਦੇ ਅਣਗਿਣਤ ਫ਼ਾਇਦਿਆ ਦੇ ਬਾਰੇ ਦੱਸਾਂਗੇ। ਵੈਸੇ ਤਾਂ ਇਹ ਫਲ ਹਰ ਇੱਕ ਮਹੀਨੇ ਵਿੱਚ ਮਿਲ ਜਾਂਦਾ ਹੈ।
ਦੋਸਤੋ ਤੁਹਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਵਧਾਉਂਦਾ ਹੈ। ਜੇਕਰ ਤੁਹਾਡੇ ਸ਼ਰੀਰ ਵਿਚ ਖੂਨ ਦੀ ਕਮੀ ਹੈ, ਹੀਮੋਗਲੋਬਿਨ ਦੀ ਕਮੀ ਹੈ ਤਾਂ ਤੁਹਾਨੂੰ ਹਰ ਰੋਜ਼ ਇਕ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ। ਦੋਸਤੋ ਜਦੋਂ ਵੀ ਅਸੀਂ ਅਨਾਰ ਖਾਂਦੇ ਹਾਂ ਤਾਂ ਉਸ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ। ਅਨਾਰ ਦੇ ਛਿਲਕਿਆਂ ਨੂੰ ਸੁੱਟਣਾ ਨਹੀਂ ਚਾਹੀਦਾ ਇਸ ਦੇ ਛਿਲਕਿਆਂ ਦੇ ਬਹੁਤ ਸਾਰੇ ਫਾਇਦੇ ਹਨ। ਅਨਾਰ ਦੇ ਛਿਲਕਿਆਂ ਨੂੰ ਬਹੁਤ ਸਾਰੇ ਬਿਊਟੀ ਪ੍ਰੋਡਕਟ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ ।ਇਸ ਦੇ ਨਾਲ ਹੀ ਇਹ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ।
ਜਦੋਂ ਇਹ ਧੁੱਪ ਵਿੱਚ ਚੰਗੀ ਤਰਾਂ ਸੁੱਕ ਜਾਂਦੇ ਹਨ ਤਾਂ ਇਸ ਨੂੰ ਮਿਕਸੀ ਦੇ ਵਿਚ ਪੀਸ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਪਾਉਡਰ ਨਹੀਂ ਬਣਾ ਸਕਦੇ ਤਾਂ ਬਾਜ਼ਾਰ ਵਿੱਚੋਂ ਅਨਾਰ ਦਾ ਪਾਊਡਰ ਅਸਾਨੀ ਨਾਲ ਮਿਲ ਜਾਂਦਾ ਹੈ। ਦੋਸਤੋ ਸਰਦੀਆਂ ਦੇ ਮੌਸਮ ਵਿੱਚ ਸਭ ਤੋਂ ਵੱਡੀ ਸਮੱਸਿਆ ਗਲੇ ਦੇ ਵਿੱਚ ਦਰਦ ,ਖਰਾਸ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੇ ਲਈ ਤੁਸੀਂ ਅਨਾਰ ਦੇ ਛਿਲਕਿਆਂ ਦਾ ਅੱਧਾ ਚਮਚ ਪਾਊਡਰ ਲੈ ਲੈਣਾ ਹੈ, ਇਸ ਨੂੰ ਇਕ ਗਲਾਸ ਪਾਣੀ ਦੇ ਵਿਚ ਉਬਾਲ ਲਿਆ ਹੈ ਅਤੇ ਜਦੋਂ ਇਹ ਹਲਕਾ ਗੁਣਗੁਣਾ ਰਹਿ ਜਾਂਦਾ ਹੈ ।ਇਸ ਪਾਣੀ ਨਾਲ ਦਿਨ ਵਿੱਚ ਦੋ ਵਾਰ ਗਰਾਰੇ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਗਲੇ ਦਾ ਦਰਦ ਖਰਾਸ਼ ਸੋਜ ਬਿਲਕੁਲ ਠੀਕ ਹੋ ਜਾਂਦੀ ਹੈ।
ਦੋਸਤੋ ਜੇਕਰ ਤੁਹਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੋ ਗਈ ਹੈ ਅਤੇ ਜੇਕਰ ਨਹੀਂ ਹੋਈ ਹੈ ਤਾਂ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ। ਤੁਸੀਂ ਅਨਾਰ ਦੇ ਛਿਲਕਿਆਂ ਦਾ ਪਾਊਡਰ ਗੁਲਾਬ ਜਲ ਦੇ ਵਿੱਚ ਮਿਕਸ ਕਰ ਲੈਣਾਂ ਹੈ, ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਫੇਸ ਪੈਕ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਜਦੋਂ ਇਹ ਤੁਹਾਡੇ ਚਿਹਰੇ ਤੇ ਸੁੱਕ ਜਾਵੇ ਤਾਂ ਇਸ ਨੂੰ ਸਾਫ ਪਾਣੀ ਨਾਲ ਧੋ ਲੈਣਾਂ ਹੈ। ਇਹ ਤੁਹਾਡੇ ਚਿਹਰੇ ਦੀ ਰੰਗਤ ਨੂੰ ਗੁਲਾਬੀ ਕਰ ਦਿੰਦਾ ਹੈ ।ਤੁਹਾਡੇ ਚਿਹਰੇ ਤੋਂ ਝੁਰੜੀਆਂ ਦੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ। ਇਹ ਚਿਹਰੇ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਠੀਕ ਕਰ ਦਿੰਦਾ ਹੈ। ਇਹ ਫੇਸਪੈਕ ਐਂਟੀ ਏਜਿੰਗ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਜੇਕਰ ਇਸ ਨੂੰ ਤੁਸੀਂ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਬਹੁਤ ਦੇਰ ਬਾਦ ਆਉਂਦੀ ਹੈ।
ਦੋਸਤੋ ਜੇਕਰ ਤੁਸੀਂ ਬਵਾਸੀਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀ 10 ਗਰਾਮ ਅਨਾਰ ਦੇ ਛਿਲਕੇ ਦਾ ਪਾਊਡਰ ਲੈ ਕੇ, ਇਕ ਕੌਲੀ ਦਹੀਂ ਦੇ ਵਿੱਚ ਮਿਕਸ ਕਰਕੇ ਹਰ ਰੋਜ਼ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਹਰ ਰੋਜ਼ ਸੇਵਨ ਕਰਨ ਦੇ ਨਾਲ ਬਵਾਸੀਰ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ। ਇਸੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਇਹ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਜਾਂ ਫਿਰ ਤੁਸੀਂ 8 ਗ੍ਰਾਮ ਅਨਾਰ ਦੇ ਛਿਲਕਿਆਂ ਦਾ ਪਾਊਡਰ ਲੈ ਕੇ, ਸਾਦੇ ਪਾਣੀ ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਲੈਣ ਦੇ ਨਾਲ, ਬਵਾਸੀਰ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦੋਸਤੋ ਜੇਕਰ ਤੁਹਾਨੂੰ ਪੀਰਿਅਡਸ ਦੇ ਦੌਰਾਨ ਬਹੁਤ ਜ਼ਿਆਦਾ ਖ਼ੂਨ ਆਉਂਦਾ ਹੈ, ਤਾਂ ਤੁਸੀਂ ਅਨਾਰ ਦੇ ਛਿਲਕਿਆਂ ਦੇ ਪਾਊਡਰ ਦਾ 1 ਚੱਮਚ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹੋ। ਇਸ ਦਾ ਸੇਵਨ ਤੁਸੀਂ ਦਿਨ ਵਿੱਚ ਇੱਕ ਵਾਰੀ ਕਰ ਸਕਦੇ ਹੋ। ਇਸਦਾ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਦੋਸਤੋ ਜੇਕਰ ਤੁਹਾਨੂੰ ਚਿਹਰੇ ਤੇ ਮੁਹਾਸੇ ਦਾਣਿਆਂ ਦੀ ਸਮੱਸਿਆ ਹੈ ਤਾਂ ਤੁਸੀਂ ਅਨਾਰ ਦੇ ਦਾਣਿਆਂ ਦਾ ਰਸ ਮੁਹਾਸਿਆਂ ਤੇ ਲਗਾ ਸਕਦੇ ਹੋ। ਜਾਂ ਫਿਰ ਤੁਸੀਂ ਅਨਾਰ ਦੇ ਛਿਲਕਿਆਂ ਦੇ ਪਾਊਡਰ ਦਾ ਪੇਸਟ ਪਾਣੀ ਵਿੱਚ ਮਿਲਾਕੇ ਬਣਾ ਸਕਦੇ ਹੋ, ਇਸ ਪੇਸਟ ਨੂੰ ਚਿਹਰੇ ਤੇ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਦੋਸਤੋ ਅਨਾਰ ਦੇ ਛਿਲਕਿਆਂ ਦੇ ਪਾਊਡਰ ਵਿੱਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਕਿ ਤੁਹਾਡੇ ਦਿਲ ਨੂੰ ਠੀਕ ਰੱਖਦਾ ਹੈ। ਇਹ ਕਲੈਸਟਰੋਲ ਨੂੰ ਵੀ ਘੱਟ ਕਰਦਾ ਹੈ। ਤੁਸੀਂ ਇੱਕ ਗਲਾਸ ਗਰਮ ਪਾਣੀ ਵਿੱਚ ਇਸਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕਲੈਸਟਰੋਲ ਕੰਟਰੋਲ ਵਿਚ ਰਹਿੰਦਾ ਹੈ।
ਦੋਸਤੋ ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਣੀ ਵਿੱਚ ਮਿਲਾ ਕੇ ਇਸ ਪਾਣੀ ਨਾਲ ਦਿਨ ਵਿੱਚ ਦੋ ਵਾਰ ਕੁਰਲਾ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਮਸੂੜਿਆਂ ਵਿਚ ਕਿਸੇ ਕਿਸਮ ਦੀ ਸਮੱਸਿਆ ਹੈ, ਮਸੂੜਿਆ ਵਿੱਚ ਸੋਜ ਹੈ ਖ਼ੂਨ ਆਉਂਦਾ ਹੈ, ਤਾਂ ਤੁਸੀ ਅਨਾਰ ਦੇ ਛਿਲਕਿਆਂ ਦਾ ਪਾਊਡਰ ਕਾਲੀ ਮਿਰਚ ਦੇ ਨਾਲ ਮਿਕਸ ਕਰਕੇ, ਹਰ ਰੋਜ਼ ਇਸ ਨਾਲ ਆਪਣੇ ਮਸੂੜਿਆਂ ਦੀ ਮਾਲਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਮਸੂੜਿਆਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਰਹਿੰਦੀ। ਇਸ ਨਾਲ ਤੁਹਾਡੇ ਦੰਦ ਅਤੇ ਮਸੂੜੇ ਸੁਅਸਥ ਹੋ ਜਾਂਦੇ ਹਨ। ਦੋਸਤੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖਾਂਸੀ ਹੈ ਤਾਂ ਤੁਸੀਂ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਣੀ ਵਿਚ ਉਬਾਲ ਕੇ ਕਾੜ੍ਹਾ ਬਣਾ ਲਵੋ। ਇਸ ਨੂੰ ਕੋਸਾ ਕਰ ਕੇ ਪੀਣ ਨਾਲ ਖਾਂਸੀ ਵਿਚ ਰਾਹਤ ਮਿਲਦੀ ਹੈ। ਦੋਸਤੋ ਅਨਾਰ ਦੇ ਛਿਲਕਿਆਂ ਦੇ ਬਹੁਤ ਸਾਰੇ ਫ਼ਾਇਦੇ ਹਨ ।ਇਸ ਨੂੰ ਕਦੀ ਵੀ ਸੁਟਣਾ ਨਹੀਂ ਚਾਹੀਦਾ। ਦੋਸਤੋ ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਜਾਣਕਾਰੀ ਫਾਇਦੇਮੰਦ ਹੋਵੇਗੀ।