ਜੁਕਾਮ ਖੰਘ ਗਲੇ ਵਿੱਚ ਦ ਰ ਦ ਖਰਾਸ਼ ਛਾਤੀ ਵਿੱਚ ਜਮਾਂ ਕਫ਼ ਸਭ ਖ਼ਤਮ ਕਰੇਗਾ ਇਹ ਘਰ ਦਾ ਦੇਸੀ ਨੁਸਖ਼ਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਹਰ ਇਕ ਵਿਅਕਤੀ ਸਰਦੀ ਖਾਂਸੀ ਜ਼ੁਕਾਮ ਗਲੇ ਵਿਚ ਖਰਾਸ਼ ਤੋਂ ਪਰੇ ਸ਼ਾਨ ਹੁੰਦਾ ਹੈ। ਦੋਸਤੋ ਅੱਜ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਦਾ ਬਹੁਤ ਵਧੀਆ ਹੱਲ ਦੱਸਾਂਗੇ। ਇਹ ਬਹੁਤ ਹੀ ਸਰਲ ਦਵਾਈ ਹੈ ਅਤੇ ਉਨ੍ਹਾਂ ਹੀ ਜ਼ਿਆਦਾ ਅਸਰਦਾਰ ਵੀ ਹੈ। ਕਿਉਂਕਿ ਇਹ ਇਲਾਜ ਸਾਡੇ ਦਾਦੇ ਪੜਦਾਦਿਆਂ ਤੋਂ ਚਲਦਾ ਆ ਰਿਹਾ ਹੈ। ਇਸ ਕਰਕੇ ਇਹ ਬਹੁਤ ਹੀ ਜ਼ਿਆਦਾ ਅਸਰਦਾਰ ਉਪਾਏ ਹੈਂ।

ਦੋਸਤੋ ਇਸ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਗੁੜ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾਂ ਹੈ। ਤੁਸੀਂ ਦੋ ਚਮਚ ਗੁੜ ਦਾ ਪਾਊਡਰ ਲੈ ਕੇ ਇਸਦੇ ਵਿੱਚ ਦੋ-ਤਿੰਨ ਚੁਟਕੀ ਹਿੰਗ ਦੇ ਮਿਲਾ ਦੇਣਾ ਹੈ। ਹੁਣ ਇਸ ਦੇ ਵਿਚ ਇਕ ਚੌਥਾਈ ਚੱਮਚ ਕਾਲੀ ਮਿਰਚ ਦਾ ਪਾਊਡਰ ਮਿਕਸ ਕਰ ਦੇਣਾ ਹੈ।ਜੇਕਰ ਤੁਸੀਂ ਦੋ ਚਮਚ ਗੁੜ ਦਾ ਪਾਊਡਰ ਪਾ ਰਹੇ ਹੋ ਤਾਂ ਇਸਦੇ ਵਿਚ ਇਕ ਚੌਥਾਈ ਚੱਮਚ ਕਾਲੀ ਮਿਰਚ ਦਾ ਪਾਊਡਰ ਅਤੇ ਚੁਟਕੀ ਭਰ ਹੀਂਗ ਮਿਕਸ ਕਰਨੀ ਹੈ। ਹੁਣ ਇਸ ਦੇ ਵਿਚ ਦੋ ਤਿੰਨ ਬੂੰਦ ਘਿਉ ਦੀ ਪਾ ਕੇ ਇਸ ਦੀ ਛੋਟੀ-ਛੋਟੀ ਗੋਲੀਆਂ ਬਣਾ ਲੈਂਣੀਆਂ ਹਨ। ਜੇਕਰ ਤੁਸੀਂ ਗੋਲੀਆਂ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਕ ਚੌਥਾਈ ਚੱਮਚ ਇਸ ਪੇਸਟ ਦਾ ਪ੍ਰਯੋਗ ਵੀ ਕਰ ਸਕਦੇ ਹੋ।

ਦੋਸਤੋ ਤੁਸੀਂ ਜਦੋਂ ਵੀ ਇਸ ਦਵਾਈ ਦਾ ਪ੍ਰਯੋਗ ਕਰਨਾ ਹੈ ਤਾਂ ਇਸਨੂੰ ਖਾਣ ਤੋਂ ਬਾਅਦ ਉਪਰੋਂ ਦੀ ਕਦੀ ਠੰਡਾ ਪਾਣੀ ਨਹੀਂ ਪੀਣਾ ਹੈ। ਜੇਕਰ ਤੁਹਾਨੂੰ ਸਰਦੀ ਖਾਂਸੀ ਜ਼ੁਕਾਮ ਗਲੇ ਵਿਚ ਖਰਾਸ਼ ਸਰੀਰ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਠੰਡੀਆਂ ਚੀਜਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਹਨਾਂ ਸਮੱਸਿਆਵਾਂ ਦੇ ਵਿਚ ਜੇਕਰ ਤੁਸੀਂ ਸਾਰਾ ਦਿਨ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲਦਾ ਹੈ। ਠੰਢੀਆਂ ਚੀਜ਼ਾਂ ਜਿਵੇਂ ਦਹੀਂ, ਆਇਸਕਰੀਮ, ਕੋਲਡ੍ਰਿੰਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੋਸਤੋ ਇਹਨਾਂ ਗੋਲਿਆਂ ਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਸਮੇਂ ਆਪਣੇ ਮੂੰਹ ਦੇ ਵਿੱਚ ਪਾ ਕੇ ਚੂਸਣੀਆਂ ਹਨ। ਇਨ੍ਹਾਂ ਗੋਲੀਆਂ ਨੂੰ ਹੌਲੀ ਹੌਲੀ ਮੂੰਹ ਦੇ ਵਿਚ ਘੁਲਣ ਦੇਣਾ ਚਾਹੀਦਾ ਹੈ।

ਇਨ੍ਹਾਂ ਦਾ ਸੇਵਨ ਕਰਨ ਤੋਂ ਅੱਧਾ ਘੰਟਾ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ। ਠੰਢਾ ਪਾਣੀ ਗਰਮ ਪਾਣੀ ਕੁਝ ਵੀ ਨਹੀਂ ਪੀਣਾ ਹੈ। ਅੱਧੇ ਘੰਟੇ ਦਾ ਗੈਪ ਜ਼ਰੂਰ ਪਾਉਣਾ ਹੈ। ਇਸ ਦਾ ਅਸਰ ਤੁਹਾਡੇ ਗਲੇ ਦੇ ਵਿੱਚ ਘੱਟੋ-ਘੱਟ ਅੱਧਾ ਘੰਟਾ ਜ਼ਰੂਰ ਰਹਿਣਾ ਚਾਹੀਦਾ ਹੈ। ਇਸ ਦਾ ਪਰਯੋਗ ਤੁਸੀਂ ਬਿਨਾਂ ਡਰ ਤੋਂ ਕਰ ਸਕਦੇ ਹੋ। ਕਿਉਂਕਿ ਇਸਦੇ ਵਿੱਚ ਸਾਰੀਆਂ ਹੀ ਘਰੇਲੂ ਹਰਬਲ ਚੀਜ਼ਾਂ ਮਿਕਸ ਕੀਤੀਆਂ ਗਈਆਂ ਹਨ। ਇਹਨਾਂ ਚੀਜ਼ਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਇਨ੍ਹਾਂ ਗੋਲੀਆਂ ਨੂੰ ਤੁਸੀਂ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਕਿਉਂਕਿ ਇਹ ਖਾਣ ਦੇ ਵਿੱਚ ਮਿੱਠੀਆਂ ਹਨ। ਇਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਗਲੇ ਦੇ ਵਿੱਚ ਬਹੁਤ ਜ਼ਿਆਦਾ ਅਰਾਮ ਮਿਲੇਗਾ। ਤੁਹਾਡੀ ਸਰਦੀ ,ਖਾਂਸੀ, ਜ਼ੁਕਾਮ ਗਲੇ ਵਿਚ ਖਰਾਸ਼ ਸਭ ਚੀਜ਼ਾਂ ਦੇ ਲਈ ਇਹ ਬਹੁਤ ਵਧੀਆ ਘਰੇਲੂ ਨੁਸਕਾ ਹੈ।

Leave a Reply

Your email address will not be published. Required fields are marked *