ਬੋਹਲੀ ਦੀਆਂ ਪਿੰਨੀਆਂ। ਮਰਦਾਨਾ ਕ ਮ ਜ਼ੋ ਰੀ, Low Sprem Count, ਸੁਸਤੀ, ਬੱਚੇਦਾਨੀ ਦੀ ਕਮਜ਼ੋਰੀ ਲਈ ਵਰਦਾਨ ਨੇ।

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਮੱਝ ਦੀ ਪਹਿਲੀ ਬੋਲੀ ਤੋਂ ਤਿਆਰ ਪਿੰਨੀਆਂ ਆਯੁਰਵੈਦ ਵਿੱਚ ਸਭ ਤੋਂ ਤਾਕਤਵਰ ਦਵਾਈ ਮੰਨੀ ਜਾਂਦੀ ਹੈ। ਦੋਸਤੋ ਇਹ ਤੁਹਾਡੇ ਸਰੀਰ ਦੀ ਕਿਸੇ ਵੀ ਕਮਜ਼ੋਰੀ ਲਈ, ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਹ ਉਨ੍ਹਾਂ ਲਈ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ,ਜਿਨ੍ਹਾਂ ਦੇ ਸੰਤਾਨ ਪ੍ਰਾਪਤੀ ਦੇ ਵਿਚ ਕੋਈ ਦਿੱਕਤ ਆਉਂਦੀ ਹੈ। ਜਦੋਂ ਤੁਸੀਂ ਹਰ ਤਰ੍ਹਾਂ ਦਾ ਇਲਾਜ ਕਰਵਾਉਂਦੇ ਹੋ ਫਿਰ ਵੀ ਤੁਹਾਡੇ ਸੰਤਾਨ ਪ੍ਰਾਪਤੀ ਨਹੀਂ ਹੋ ਰਹੀ ਹੁੰਦੀ ਤਾਂ ਬੋਲੀ ਦੀਆਂ ਪਿੰਨੀਆਂ ਵਰਦਾਨ ਦੀ ਤਰ੍ਹਾਂ ਕੰਮ ਕਰਦੀਆਂ ਹਨ। ਦੋਸਤੋ ਜਿੰਨਾ ਮਾਵਾਂ ਨੂੰ ਬੱਚੇ ਤੋਂ ਬਾਅਦ ਦੁੱਧ ਠੀਕ ਤਰ੍ਹਾਂ ਨਹੀਂ ਆਉਂਦਾ ,ਉਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਜਦੋਂ pregnancy ਤੋਂ ਬਾਅਦ ਔਰਤਾਂ ਦੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਫਾਇਦਾ ਕਰਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਥੋੜ੍ਹਾ ਜਿਹਾ ਕੰਮ ਕਰਨ ਤੇ ਹੀ ਥਕਾਵਟ ਮਹਿਸੂਸ ਹੁੰਦੀ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਉਹਨਾਂ ਲੋਕਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ।

ਦੋਸਤੋ ਬੋਲੀ ਦੀ ਪਿੰਨੀਆ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੱਝ ਦੀ ਬੋਲੀ ਪੰਜ ਕਿਲੋ ਲੈਣੀ ਹੈ। ਉਸ ਤੋਂ ਬਾਅਦ ਅੱਧਾ ਕਿੱਲੋ ਦੇਸੀ ਘਿਓ, ਇੱਕ ਕਿਲੋ ਕਣਕ ਦਾ ਆਟਾ, ਅੱਧਾ ਕਿੱਲੋ ਧਾਗੇ ਵਾਲੀ ਮਿਸ਼ਰੀ, 50 ਗ੍ਰਾਮ ਸਫੇਦ ਮੂਸਲੀ, 50 ਗ੍ਰਾਮ ਸਲਾਮ ਪੰਜਾ, 50 ਗ੍ਰਾਮ ਅਸ਼ਵਗੰਧਾ, 20 ਗ੍ਰਾਮ ਛੋਟੀ ਇਲਾਇਚੀ ਦੇ ਬੀਜ। ਦੋਸਤੋ ਸਭ ਤੋਂ ਪਹਿਲਾਂ ਅਸੀਂ ਚੁੱਲੇ ਉੱਤੇ ਇੱਕ ਕੜਾਹੀ ਰੱਖ ਲਵਾਂਗੇ। ਹੁਣ ਇਸਦੇ ਵਿੱਚ ਪੰਜ ਕਿਲੋ ਬੌਲੀ ਪਾ ਲੈਣੀ ਹੈ। ਬੌਲੀ ਦੇ ਵਿਚ ਦੁੱਧ ਨਾਲੋਂ 5 ਗੁਣਾਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ,ਅਤੇ ਤਿੰਨ ਗੁਣਾਂ ਜ਼ਿਆਦਾ ਕਾਰਬੋਹਾਈਡਰੇਟ ਹੁੰਦਾ ਹੈ। ਇਹ ਬਹੁਤ ਜਿਆਦਾ ਤਾਕਤ ਵਾਲੀ ਚੀਜ਼ ਹੁੰਦੀ ਹੈ ।ਇਸ ਦੇ ਵਿੱਚੋਂ ਹੁਣ ਮਿਸ਼ਰੀ ਪਾ ਦੇਣੀ ਹੈ। ਇਹ ਦੁੱਧ ਦੇ ਮੁਕਾਬਲੇ ਜਲਦੀ ਖੋਆ ਬਣਾਉਂਦੀ ਹੈ। ਇਹ ਦੁੱਧ ਦੇ ਮੁਕਾਬਲੇ ਜਲਦੀ ਥੱਲੇ ਲੱਗ ਜਾਂਦੀ ਹੈ ਇਸ ਕਰਕੇ ਇਸ ਨੂੰ ਨਾਲ ਨਾਲ ਹਿਲਾਉਂਦੇ ਰਹਿਣਾ ਹੈ।

ਦੋਸਤੋ ਇਹ ਬੋਲੀ ਮੱਝ ਦੇ ਬੱਚਿਆਂ ਨੂੰ ਜੰਮਦੇ ਬੱਚੇ ਨੂੰ ਦਿੱਤੀ ਜਾਂਦੀ ਹੈ। ਕਿਉਂਕਿ ਇਸ ਦੇ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਹੈ, ਜਿਸ ਤਰ੍ਹਾਂ ਮਾਂ ਦੇ ਦੁੱਧ ਵਿੱਚ ਹੁੰਦੀ ਹੈ। ਇਸ ਬੋਲੀ ਦੇ ਖਾਣ ਨਾਲ ਉਹ ਜਲਦੀ ਤੁਰਨ ਫਿਰਨ ਲੱਗ ਜਾਂਦੇ ਹਨ।ਤੁਸੀਂ ਜਦੋਂ ਸਾਡੇ ਸਰੀਰ ਵਿੱਚ ਪਲੇਟਲੈਟ ਦੀ ਕਮੀ ਆ ਜਾਂਦੀ ਹੈ ਸਾਡੇ ਸਰੀਰ ਦੇ ਵਿੱਚੋ ਵਾਇਟ ਸੈੱਲ ਘਟ ਜਾਂਦੇ ਹਨ ਉਸ ਸਮੇਂ ਦੌਰਾਨ ਜਦੋਂ ਅਸੀਂ ਬੱਕਰੀ ਦਾ ਦੁੱਧ,ਲੱਭ ਰਹੇ ਹੁੰਦੇ ਹਾਂ, ਪਰ ਬੱਕਰੀ ਦੇ ਦੁੱਧ ਵਿੱਚ ਇੰਨੀ ਤਾਕਤ ਨਹੀਂ ਹੁੰਦੀ ।ਜਿੰਨੀ ਕਿ ਬੱਕਰੀ ਦੇ ਬੋਲੀ ਦੇ ਵਿਚ ਹੁੰਦੀ ਹੈ। ਦੋਸਤੋ ਕਿਸੇ ਵੀ ਪਸ਼ੂ ਦੇ ਦੁੱਧ ਦੇ ਨਾਲ਼ੋਂ ਉਸਦੀ ਬੋਲੀ ਦੇ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ। ਜੇਕਰ ਤੁਹਾਨੂੰ ਕਿਸੇ ਵੀ ਪਸ਼ੂ ਦੀ ਬੋਲੀ ਮਿਲ ਜਾਂਦੀ ਹੈ ਤਾਂ ਉਸਦੇ ਨਾਲ ਤੁਹਾਡੇ ਵਾਇਟ ਸੈੱਲ ਬਹੁਤ ਜਲਦੀ ਵੱਧਦੇ ਹਨ।

ਦੋਸਤੋ ਜਦੋਂ ਕੋਈ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਉਸ ਤੋਂ ਬਾਅਦ ਉਸ ਦੇ ਸਰੀਰ ਦੇ ਵਿਚ ਬਹੁਤ ਜਿਆਦਾ ਤਾਕਤ ਦੀ ਕਮੀ ਆ ਜਾਂਦੀ ਹੈ। ਉਸ ਦਾ ਲੱਕ ਕਮਰ ਦਰਦ, ਲੱਤਾਂ ਦੀਆਂ ਪਿੰਡਲੀਆਂ ਦੇ ਵਿੱਚ ਦਰਦ ਹੁੰਦਾ ਹੈ, ਜੇਕਰ ਬੱਚੇ ਦੇ ਜਨਮ ਤੋਂ ਤਿੰਨ ਚਾਰ ਦਿਨ ਦੇ ਬਾਅਦ ਹੀ ਮਾਂ ਨੂੰ ਥੋੜ੍ਹੀ-ਥੋੜ੍ਹੀ ਬੋਲੀ ਦਿੱਤੀ ਜਾਂਦੀ ਹੈ, ਤਾਂ ਉਸਦੇ ਸ਼ਰੀਰ ਵਿੱਚ ਬਹੁਤ ਜਿਆਦਾ ਤਾਕਤ ਆ ਜਾਂਦੀ ਹੈ ਅਤੇ ਦਰਦ ਵੀ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਜਿੰਮ ਜਾਂਦੇ ਹਨ ਅਤੇ ਪ੍ਰੋਟੀਨ ਦੇ ਨਾਂ ਤੇ ਕਈ ਬਾਹਰ ਦੇ ਡੱਬੇ ਦਾ ਪ੍ਰਯੋਗ ਕਰਦੇ ਹਨ, ਉਨ੍ਹਾਂ ਲੋਕਾਂ ਦੇ ਲਈ ਬੋਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਬਾਹਰ ਦੇ ਪ੍ਰੋਟੀਨ ਦੇ ਡੱਬਿਆਂ ਦੇ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈ। ਇਹ ਪਚਦਾ ਵੀ ਜਲਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦਾ ਸਿਰ ਘੁੰਮਦਾ ਹੈ, ਹੱਥ ਪੈਰ ਕੰਬਦੇ ਹਨ, ਥੋੜਾ ਜਿਹਾ ਕੰਮ ਕਰਨ ਤੇ ਲੱਤਾਂ ਖੁੱਸਣ ਲੱਗ ਜਾਂਦੀਆਂ ਹਨ ,ਮੋਢਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ, ਜਿਨ੍ਹਾਂ ਲੋਕਾਂ ਨੂੰ ਸਰਵਾਈਕਲ ਦੀ ਸਮੱਸਿਆ ਵੀ ਆ ਜਾਂਦੀ ਹੈ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਲਈ ਬੌਲੀ ਬਹੁਤ ਫਾਇਦੇਮੰਦ ਹੁੰਦੀ ਹੈ। ਜਦੋਂ ਬੋਲੀ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਲਗਭਗ ਪੌਣਾ ਘੰਟਾ ਅਸੀਂ ਇਸ ਨੂੰ ਹੌਲੀ ਹੌਲੀ ਅੱਗ ਤੇ ਪਕਾਉਣਾ ਹੈ। ਜਦੋਂ ਇਸ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇਗਾ ਤਾਂ ਇਸ ਦਾ ਖੌਆ ਬਣ ਕੇ ਤਿਆਰ ਹੋ ਜਾਵੇਗਾ।

ਦੋਸਤੋ ਹੁਣ ਇਸ ਤਿਆਰ ਹੋਈ ਖੋਏ ਨੂੰ ਤੁਸੀਂ ਕਿਸੇ ਬਰਤਨ ਵਿਚ ਕੱਢ ਲੈਣਾ ਹੈ। ਫਿਰ ਦੁਬਾਰਾ ਉਸੀ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਲੈਣਾ ਹੈ। ਜਦੋਂ ਘਿਓ ਗਰਮ ਹੋ ਜਾਵੇਗਾ ਤਾਂ ਇਸ ਦੇ ਵਿੱਚ ਆਟਾ ਪਾ ਦੇਣਾ ਹੈ। ਇਸੁ ਨਾਲ ਨਾਲ ਹਿਲਾਉਂਦੇ ਰਹਿਣਾ ਹੈ ਤਾਂ ਕਿ ਆਟੇ ਦੀਆਂ ਗੱਠਾਂ ਨਾ ਬਣਨ। ਜਦੋਂ ਆਟਾ ਹਲਕਾ ਭੂਰੇ ਰੰਗ ਦਾ ਹੋ ਜਾਵੇਗਾ ਅਤੇ ਕਿਉਂ ਛੱਡ ਦੇਵੇਗਾ ਤਾਂ ਸਮਝ ਲਵੋ ਕਿ ਆਟਾ ਭੁੰਨਿਆ ਗਿਆ, ਹੁਣ ਇਸ ਆਟੇ ਦੇ ਵਿੱਚ ਤਿਆਰ ਕੀਤਾ ਹੋਇਆ ਖੋਆ ਮਿਕਸ ਕਰ ਦੇਣਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰਾਂ ਹਿਲਾਉਣਾ ਹੈ ।ਇਸ ਦੀਆਂ ਗੱਠਾਂ ਨਹੀਂ ਬਣਨੀਆਂ ਚਾਹੀਦੀਆਂ। ਜਦੋਂ ਦੋਨਾਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਇਸ ਦੇ ਵਿੱਚ ਸਾਲਮ ਪੰਜਾ ਮਿਕਸ ਕਰ ਦੇਣਾ ਹੈ। ਸਾਲਮ ਪੰਜਾ ਪਹਿਲਾਂ ਬਰੀਕ ਪੀਸ ਲੈਣਾ ਹੈ ਫਿਰ ਇਸ ਦੇ ਵਿੱਚ ਮਿਲਾ ਦੇਣਾ ਹੈ।

ਫਿਰ ਅਸ਼ਵਗੰਧਾ ਦਾ ਪਾਊਡਰ ਬਣਾ ਕੇ ਉਹ ਵੀ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ। ਫਿਰ ਸਫੇਦ ਮੁਸਲੀ ਨੂੰ ਵੀ ਬਰੀਕ ਪੀਸ ਕੇ ਇਸ ਦੇ ਵਿਚ ਮਿਸ ਕਰ ਦੇਣਾ ਹੈ। ਅਖੀਰ ਦੇ ਵਿੱਚ ਛੋਟੀ ਇਲਾਇਚੀ ਦੇ ਬੀਜ ਬੀਜ ਵੀ ਇਸਦੇ ਵਿੱਚ ਮਿਕਸ ਕਰ ਦੇਣੇ ਹਨ। ਦੋਸਤ ਜਿਨ੍ਹਾਂ ਲੋਕਾਂ ਦੇ ਵਿਚ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ, ਉਹਨਾਂ ਲੋਕਾਂ ਦੇ ਲਈ ਇਹ ਦੁਨੀਆਂ ਦੀ ਸਭ ਤੋਂ ਵਧੀਆ ਦਵਾਈ ਹੈ। ਜਿਨ੍ਹਾਂ ਔਰਤਾਂ ਦੇ ਅੰਡੇ ਨਹੀਂ ਬਣਦੇ , ਉਨ੍ਹਾਂ ਲਈ ਇਹ ਬਹੁਤ ਫਾਇਦੇਮੰਦ ਹੈ। ਜਿਨ੍ਹਾਂ ਮਾਵਾਂ ਦੇ ਦੁੱਧ ਘੱਟ ਆਉਂਦਾ ਹੈ ।ਉਹਨਾਂ ਦੇ ਲਈ ਇਹ ਬਹੁਤ ਵਧੀਆ ਖ਼ੁਰਾਕ ਹੈ। ਸ਼ਰੀਰਕ ਕਮਜ਼ੋਰੀ ਲਈ ਇਹ ਸਭ ਤੋਂ ਵਧੀਆ ਚੀਜ਼ ਹੈ। ਹਲਕਾ ਗਰਮ ਹੋਣ ਤੇ ਇਸ ਦੀਆਂ ਪਿੰਨੀਆਂ ਵੱਟ ਲੈਣੀਆਂ ਹਨ। ਇਸ ਦੀ ਇਕ ਪਿੰਨੀ ਸਵੇਰੇ ਦੁੱਧ ਦੇ ਨਾਲ ਅਤੇ ਇਕ ਪਿੰਨੀ ਰਾਤ ਨੂੰ ਦੁੱਧ ਦੇ ਨਾਲ ਸੇਵਨ ਕਰਨੀ ਹੈ। ਲਗਾਤਾਰ ਇੱਕ ਮਹੀਨਾ ਤੁਸੀਂ ਇਸ ਦਾ ਪ੍ਰਯੋਗ ਕਰ ਸਕਦੇ ਹੋ।

Leave a Reply

Your email address will not be published. Required fields are marked *