ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਹੱਡੀਆਂ ਦੀ ਕਮਜ਼ੋਰੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਸਭ ਤੋਂ ਸਫੇਦ ਤਿਲ ਲੈ ਲੈਣੇ ਆ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ,ਕਿਉਂਕਿ ਇਸ ਦੇ ਇੱਕ ਚਮਚ ਵਿਚ 100 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ ਤੇ ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੇ ਮਿਲ ਜਾਵੇਗਾ।
ਇਹ ਤਿੱਲ ਨਾ ਸਿਰਫ ਤੁਹਾਡੀ ਹੱਡੀਆਂ ਦੀ ਕੰਮਜੋਰੀ ਨੂੰ ਦੂਰ ਕਰਨ ਗੇ ਤੇ ਨਾਲ ਹੀ ਨਾਲ ਇਸ ਵਿਚ ਆਇਰਨ,ਮੈਗਨੀਸ਼ੀਅਮ,ਜਿੰਕ,ਤੇ ਸਲੇਨੀਅਮ ਤੱਤ ਪਾਏ ਜਾਂਦੇ ਹਨ ਤੇ ਨਾਲ-ਨਾਲ ਇਹ ਆਪਣੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਐਕਟਿਵ ਰੱਖਦੇ ਆ ਜਿਸ ਨਾਲ ਸਰੀਰ ਚ ਥਕਾਵਟ ਘੱਟ ਹੁੰਦੀ ਹੈ ਤੇ ਸਰੀਰ ਨੂੰ ਚੁਸਤ ਰੱਖਦੇ ਹਨ।
ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਇਕ ਕੋਲੀ ਸਫੇਦ ਤਿਲ ਲੈ ਲਓ ਤੇ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਤੁਸੀਂ ਚਾਹੋ ਤਾਂ ਇਸ ਪਾਊਡਰ ਨੂੰ ਕਿਸੇ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ।ਹੁਣ ਤੁਸੀਂ ਇਕ ਕੌਲੀ ਪੀਸੇ ਹੋਏ ਤਿਲਾ ਦਾ ਪਾਉਡਰ ਲੈ ਲੈਣਾ ਆ ਤੇ ਨਾਲ ਹੀ ਇਕ ਗਲਾਸ ਪਾਣੀ ਲੈਣਾ ਤੇ ਪਾਣੀ ਨਾ ਹੀ ਜਿਆਦਾ ਠੰਡਾ ਲੈਣਾ ਆ ਤੇ ਨਾ ਹੀ ਜਿਆਦਾ ਗਰਮ ਲੈਣਾ ਆ
ਇਸ ਨੁਸਖੇ ਦੇ ਇਸਤੇਮਾਲ ਨਾਲ ਤੁਹਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਤੇ ਨਾਲ ਹੀ ਨਾਲ ਤੁਹਾਡੇ ਸਰੀਰ ਚੋਂ ਥਕਾਵਟ ਘੱਟ ਹੋ ਜਾਵੇਗੀ। ਫਿਰ ਤੁਸੀ ਕੁੱਝ ਬਦਾਮ ਲੈਣੇ ਆ ਤੇ ਉਹਨਾਂ ਨੂੰ ਪਾਣੀ ਚ ਭਿ-ਉਂ ਕੇ ਰੱਖ ਦੇਣਾ ਹੈ ਤੇ ਨਾਲ ਹੀ ਤੁਸੀ ਇਕ ਗਲਾਸ ਦੁੱਧ ਲੈ ਲੈਣਾ ਹੈ।
ਇਸ ਨੁਸਖੇ ਦਾ ਇਸਤੇਮਾਲ ਤੁਸੀਂ ਸਵੇਰੇ ਕਰਨਾ ਹੈ। ਤੁਸੀਂ ਚਾਰ ਬਦਾਮ ਲੈ ਕੇਉਹਨਾਂ ਦਾ ਛਿਲਕਾ ਉਤਾਰ ਲੈਣਾ ਆ ਤੇ ਫਿਰ ਇਹਨਾਂ ਨੂੰ ਚਬਾ ਕੇ ਖਾ ਲੈਣਾ ਹੈ ਤੇ ਉਪਰ ਦੀ ਦੁੱਧ ਪੀ ਲੈਣਾ ਹੈ ਜਾਂ ਫਿਰ ਤੁਸੀ ਦੁੱਧ ਚ ਬਦਾਮ ਮਿਲਾ ਕੇ ਵੀ ਪੀ ਸਕਦੇ ਹੋ ਇਹ ਨੁਸਖਾ ਤੁਹਾਨੂੰ ਦਿਨ ਭਰ ਬਹੁਤ ਤਾਕਤ ਦਵੇਗਾ ਤੇ ਤੁਹਾਨੂੰ ਕੋਈ ਥਕਾਵਟ ਨਹੀਂ ਹੋਵੇਗੀ ਤੇ ਇਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਡੇ ਸਰੀਰ ਚ ਵਿਟਾਮਿਨ ਦੀ ਕਮੀ ਨਹੀ ਹੋਵੇਗੀ।
ਫਿਰ ਸ਼ਾਮ ਨੂੰ ਤੁਸੀਂ ਅੱਧਾ ਚਮਚ ਸਫੇਦ ਤਿਲ ਦਾ ਪਾਉਡਰ ਲੈਣਾ ਹੈ ਤੇ ਇਕ ਗਲਾਸ ਪਾਣੀ ਨਾਲ ਇਸ ਦਾ ਸੇਵਨ ਕਰ ਲੈਣਾ ਹੈ ਤੇ ਤਿਲ ਦਾ ਸੇਵਨ ਤੁਸੀਂ ਸ਼ਾਮ ਨੂੰ ਹੀ ਕਰਨਾ ਹੈ,ਲਗਾਤਾਰ ਕੁਝ ਦਿਨ ਇਸਤੇਮਾਲ ਕਰਨ ਨਾਲ
ਤੁਹਾਡੇ ਸਰੀਰ ਵਿਚ ਕੈਲਸ਼ੀਅਮ ਵੱਧਣ ਲੱਗ ਜਾਵੇਗਾ ਤੇ ਸਰੀਰ ਚ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੇ ਕਿਸੇ ਵੀ ਕੰਮ ਨੂੰ ਚੁਸਤੀ-ਫੁਰਤੀ ਨਾਲ ਕਰਨ ਲੱਗ ਜਾਓਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇਗੀ।