ਭਾਰ ਘਟਾਉਣ ਦਾ ਸੌਖਾ ਤੇ ਸਸਤਾ ਤਰੀਕਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅਸੀਂ ਆਪਣਾ ਵਜ਼ਨ ਘਟਾਉਣ ਦੇ ਲਈ ਕੀ ਕੁਝ ਨਹੀਂ ਕਰਦੇ। ਕਸਰਤ ,ਜੋਗਿੰਗ ਦੌੜ ਲਗਾਉਣ, ਬਹੁਤ ਸਾਰੇ ਉਲਟੇ ਸਿੱਧੇ ਡਰਿੰਕਸ ਵੀ ਪੀਂਦੇ ਹਾਂ ਭਾਵੇਂ ਉਹ ਪੀਣ ਦੇ ਵਿਚ ਸਵਾਦੀ ਵੀ ਨਹੀਂ ਹੁੰਦੇ।ਇਥੋਂ ਤਕ ਕਿ ਅਸੀਂ ਡਾਇਟਿੰਗ ਕਰਨਾ ਵੀ ਸ਼ੁਰੂ ਕਰ ਦਿੰਦੇ ਹਾਂ ।ਖਾਣ ਦੇ ਵਿਚ ਸਿਰਫ਼ ਫ਼ਲ ਅਤੇ ਸਬਜ਼ੀਆਂ ਦਾ ਹੀ ਸੇਵਨ ਕਰਦੇ ਹਾਂ। ਇਨ੍ਹਾਂ ਨੂੰ ਖਾ ਕੇ ਸਾਡਾ ਪੇਟ ਵੀ ਨਹੀਂ ਭਰਦਾ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਰੈਸਿਪੀ ਸਾਂਝੀ ਕਰਾਂਗੇ, ਜੋ ਤੁਹਾਡਾ ਵਜਨ ਘਟਾਉਣ ਦੇ ਨਾਲ ਨਾਲ ਹੋਰ ਕਈ ਸਮੱਸਿਆਵਾਂ ਦਾ ਵੀ ਹੱਲ ਕਰੇਗੀ।

ਦੋਸਤੋ ਸਾਨੂੰ ਸਭ ਨੂੰ ਪਤਾ ਹੈ ਸਾਡੇ ਵਜ਼ਨ ਵਧਾਉਣ ਦੇ ਪਿੱਛੇ 70% ਸਾਡੇ ਖਾਣ-ਪੀਣ ਦਾ ਹੱਥ ਹੁੰਦਾ ਹੈ।ਇਸ ਕਰਕੇ ਅਸੀਂ ਜਦੋਂ ਵੀ ਆਪਣਾ ਵਜ਼ਨ ਘਟਾਉਣਾ ਹੁੰਦਾ ਹੈ ਅਸੀਂ ਆਪਣੇ ਖਾਣ ਪੀਣ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ।ਅੱਜ ਅਸੀਂ ਤੁਹਾਨੂੰ ਖਾਣ ਪੀਣ ਸਬੰਧੀ ਇਕ ਰੈਸਿਪੀ ਦੱਸਣ ਲੱਗੇ ਹਾਂ ,ਇਸ ਦੇ ਨਾਲ ਹੀ ਤੁਹਾਨੂੰ ਕਸਰਤ ਅਤੇ ਸੈਰ ਵੀ ਕਰਨੀ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਦਲੀਆ ਖਿਚੜੀ ਬਣਾਉਣੀ ਦੱਸਾਂਗੇ, ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿ ਜਿਹੜੇ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ।ਇਸ ਖਿਚੜੀ ਦੇ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਸ ਦੇ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।ਇਹ ਛੋਟੇ ਬੱਚਿਆਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਜਲਦੀ ਨਾਲ ਹਜ਼ਮ ਹੋ ਜਾਂਦਾ ਹੈ।ਇਸ ਖਿਚੜੀ ਦੇ ਵਿਚ ਤੁਸੀਂ ਉਹ ਸਾਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਜਿਹੜੇ ਕਿ ਬੱਚੇ ਖਾਣਾ ਪਸੰਦ ਨਹੀਂ ਕਰਦੇ। ਤੁਸੀਂ ਉਹ ਸਾਰੀਆਂ ਸਬਜ਼ੀਆਂ ਵੀ ਇਸ ਦੇ ਵਿੱਚ ਪਾ ਸਕਦੇ ਹੋ। ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਕਰਕੇ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਵਜ਼ਨ ਘਟਾਉਣ ਵਿਚ ਬਹੁਤ ਵਧੀਆ ਕੰਮ ਕਰਦਾ ਹੈ। ਜੇਕਰ ਤੁਸੀਂ ਇਸ ਦਾ ਇਸਤੇਮਾਲ ਹਰ ਰੋਜ ਕਰਦੇ ਹੋ,ਤਾਂ ਇਹ ਤੁਹਾਡੇ ਬਲੱਡ ਸ਼ੂਗਰ ਅਤੇ ਕਲੈਸਟਰੋਲ ਨੂੰ ਕੰਟਰੋਲ ਵਿੱਚ ਰੱਖਦਾ ਹੈ, ਇਹ ਪਾਚਨ ਸੰਬੰਧੀ ਸਾਰੀ ਪ੍ਰੇਸ਼ਾਨੀਆਂ ਨੂੰ ਵੀ ਠੀਕ ਰੱਖਦਾ ਹੈ। ਤੁਹਾਨੂੰ ਇਸ ਖਿਚੜੀ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਸਭ ਤੋਂ ਪਹਿਲਾਂ ਇਸ ਖਿਚੜੀ ਨੂੰ ਬਣਾਉਣ ਦੇ ਲਈ ਇੱਕ ਕੱਪ ਦਲੀਆ ਲੈਣਾ ਹੈ। ਤੁਸੀਂ ਚਾਹੇ ਕਣਕ ਦਾ ਦਲੀਆ ਲੈ ਸਕਦੇ ਹੋ ਚਾਹੋ ਸਾਰੇ ਅਨਾਜਾਂ ਵਾਲਾ ਦਲੀਆ ਵੀ ਪ੍ਰਯੋਗ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇਸ ਨੂੰ ਦੋ ਮਿੰਟ ਲਈ ਬਿਨਾਂ ਤੇਲ ਅਤੇ ਘਿਓ ਤੋਂ ਭੁੰਨ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਮਨ-ਪਸੰਦ ਦੀ ਕੋਈ ਵੀ ਸਬਜ਼ੀਆਂ, ਜਾਂ ਫਿਰ ਮੌਸਮੀ ਸਬਜੀਆਂ ਇਸ ਦੇ ਵਿਚ ਪਾ ਸਕਦੇ ਹੋ। ਇਸ ਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼, ਬਰੀਕ ਕੱਟੀ ਹੋਈ ਗਾਜਰ, ਇੱਕ ਕੱਟੀ ਹੋਈ ਹਰੀ ਮਿਰਚ, ਅੱਧੀ ਕੌਲੀ ਹਰੇ ਮਟਰ ਦੇ ਦਾਣੇ, ਥੋੜੀ ਜਿਹੀ ਅਦਰਕ ਕੱਦੂਕਸ ਕਰ ਕੇ, 1 ਕੱਟਿਆ ਹੋਇਆ ਟਮਾਟਰ, ਇੱਕ ਕੱਟਿਆ ਹੋਇਆ ਆਲੂ। ਤੁਸੀਂ ਇਸਦੇ ਵਿਚ ਆਪਣੀ ਮਰਜ਼ੀ ਦੀਆਂ ਮਨਪਸੰਦ ਦੀਆਂ ਸਬਜ਼ੀਆਂ ਮਿਲਾ ਸਕਦੇ ਹੋ। ਮਸਾਲਿਆਂ ਦੇ ਵਿਚ ਇਕ ਛੋਟਾ ਚੱਮਚ ਜੀਰਾ, ਥੋੜੀ ਜਿਹੀ ਲਾਲ ਮਿਰਚ, ਥੋੜੀ ਹਿੰਗ, ਹਲਦੀ ਪਾਊਡਰ, ਥੋੜ੍ਹਾ ਜਿਹਾ ਗਰਮ ਮਸਾਲਾ ਅਤੇ ਸਵਾਦ ਅਨੁਸਾਰ ਨਮਕ।ਤੁਸੀਂ ਇੱਥੇ ਲਾਲ ਮਿਰਚ ਅਤੇ ਗਰਮ ਮਸਾਲ਼ੇ ਦੀ ਮਾਤਰਾ ਨੂੰ ਘੱਟ ਰੱਖਣਾ ਹੈ ,ਜੇਕਰ ਤੁਸੀਂ ਇਸ ਨੂੰ ਆਪਣਾ ਵਜ਼ਨ ਘਟਾਉਣ ਦੇ ਲਈ ਬਣਾਉਣਾ ਚਾਹੁੰਦੇ ਹੋ।

ਉਸ ਤੋਂ ਬਾਅਦ ਇੱਕ ਉਪਰ ਲੈ ਕੇ ਉਸ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਦੇਣਾ ਹੈ। ਤੁਸੀਂ ਤੇਲ ਵੀ ਪਾ ਸਕਦੇ ਹੋ ਪਰ ਦੇਸੀ ਘਿਓ ਜਿਆਦਾ ਚੰਗਾ ਹੁੰਦਾ ਹੈ। ਇਸ ਦਲੀਏ ਦੇ ਨਾਲ ਤੁਹਾਨੂੰ ਕਾਰਬੋਹਾਈਡ੍ਰੇਟ ਪ੍ਰੋਟੀਨ ਵੀ ਮਿਲੇਗਾ। ਦੇਸੀ ਘਿਓ ਗਰਮ ਹੋਣ ਤੋਂ ਬਾਅਦ ਇਸ ਦੇ ਵਿੱਚ ਜੀਰਾ ਪਾ ਦੇਣਾ ਹੈ, ਹਲਕਾ ਭੁੰਨਣ ਤੋਂ ਬਾਅਦ ਇਸ ਦੇ ਵਿੱਚ ਹਿੰਗ ਪਾ ਦੇਣੀ ਹੈ, ਉਸ ਤੋਂ ਬਾਅਦ ਇਸ ਦੇ ਵਿੱਚ ਪਿਆਜ਼ ਪਾ ਦੇਣਾ ਹੈ ਅਤੇ ਹਲਕਾ ਗੁਲਾਬੀ ਹੋਣ ਤੱਕ ਭੁੰਨਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਕੱਦੂਕੱਸ ਕੀਤੀ ਹੋਈ ਅਦਰਕ ਪਾ ਦੇਣੀ ਹੈ, ਉਸ ਤੋਂ ਬਾਅਦ ਇਸ ਦੇ ਵਿੱਚ ਹਲਦੀ ਅਤੇ ਟਮਾਟਰ ਮਿਕਸ ਕਰ ਦੇਣੇ ਹਨ। ਗੈਸ ਨੂੰ ਮੀਡੀਅਮ ਰੱਖਣਾ ਹੈ ਤਾਂ ਕਿ ਮਸਾਲੇ ਜਲਣ ਨਾ। ਜਦੋਂ ਟਮਾਟਰ ਗਲਣੇ ਸ਼ੁਰੂ ਹੋ ਜਾਣ ਉਸ ਤੋਂ ਬਾਅਦ ਇਸ ਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਊਡਰ, ਅਤੇ ਸਵਾਦ ਅਨੁਸਾਰ ਨਮਕ ਵੀ ਮਿਕਸ ਕਰ ਦੇਣਾ ਹੈ।

ਇਹ ਖਿਚੜੀ ਤੁਹਾਡੀ ਸਿਹਤ ਨਾਲ ਸਬੰਧਿਤ ਹੈ। ਇਸ ਕਰਕੇ ਤੁਸੀਂ ਚਿੱਟਾ ਨਮਕ ਦੀ ਜਗ੍ਹਾ ਤੇ ਸੇਧਾਂ ਨਮਕ ਦਾ ਇਸਤੇਮਾਲ ਕਰਨਾ ਹੈ। ਜਦੋਂ ਮਸਾਲੇ ਦੇ ਵਿਚੋਂ ਘਿਉ ਅਲੱਗ ਹੋ ਜਾਵੇ, ਉਸ ਤੋਂ ਬਾਅਦ ਇਸ ਦੇ ਵਿੱਚ ਸਾਰੀ ਸਬਜ਼ੀਆਂ ਮਿਲਾ ਦੇਣੀਆਂ ਹਨ। ਜੇਕਰ ਤੁਸੀਂ ਆਪਣਾ ਵਜ਼ਨ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਇਸਦੇ ਵਿਚ ਆਲੂ ਦਾ ਪ੍ਰਯੋਗ ਤੁਸੀਂ ਨਾ ਕਰੋ। ਇਹਨਾਂ ਸਾਰੀਆਂ ਸਬਜ਼ੀਆਂ ਨੂੰ ਮੀਡੀਅਮ ਗੈਸ ਤੇ ਘੱਟੋ ਘੱਟ ਇਕ ਤੋਂ ਡੇਢ ਮਿੰਟ ਲਈ ਭੁੰਨ ਲੈਣਾ ਹੈ। ਇਹ ਖਿਚੜੀ ਹੌਲੀ-ਹੌਲੀ ਤੁਹਾਡੇ ਖੂਨ ਦੇ ਵਿੱਚੋਂ ਸ਼ੂਗਰ ਨੂੰ ਘਟਾਉਂਦੀ ਹੈ, ਜਿਸ ਨਾਲ ਤੁਹਾਡਾ ਪੇਟ ਬਹੁਤ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ,ਇਸ ਕਰਕੇ ਤੁਸੀਂ ਬਾਰ ਬਾਰ ਨਹੀਂ ਖਾਉਂਦੇ ਅਤੇ ਤੁਹਾਨੂੰ ਵਜਨ ਘਟਾਉਣ ਵਿੱਚ ਮਦਦ ਮਿਲਦੀ ਹੈ।

ਇਸ ਦੇ ਵਿੱਚ ਫਾਇਬਰ ਜ਼ਿਆਦਾ ਹੋਣ ਦੇ ਕਾਰਨ ਵੀ ਤੁਹਾਡਾ ਪੇਟ ਭਰਿਆ ਰਹਿੰਦਾ ਹੈ। ਹੁਣ ਇਸ ਦੇ ਵਿਚ ਦਲੀਆਂ ਅਤੇ ਦਲ਼ੀਆ ਤੋਂ ਤਿੰਨ ਗੁਣਾ ਜ਼ਿਆਦਾ ਪਾਣੀ ਮਿਲਾ ਦੇਣਾ ਹੈ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਦੇ ਵਿਚ ਗਰਮ ਮਸਾਲਾ ਵੀ ਪਾ ਦੇਣਾ ਹੈ। ਤੁਸੀਂ ਕੂਕਰ ਦੇ ਵਿਚ ਪਹਿਲੀ ਸੀਟੀ ਤੇਜ ਗੈਸ ਤੇ ਲਗਵਾਣੀ ਹੈ। ਦੂਸਰੀ ਸੀਟੀ ਮੀਡੀਆ ਗੈ ਸ ਤੇ ਲਗਵਾਣੀ ਹੈ। ਉਸ ਤੋਂ ਬਾਅਦ ਇਸ ਨੂੰ ਪ੍ਰੈਸ਼ਰ ਕੁੱਕਰ ਤੇ ਹੀ ਰਹਿਣ ਦੇਣਾ ਹੈ। ਤੁਹਾਡਾ ਦਲੀਆ ਬਣਕੇ ਤਿਆਰ ਹੋ ਜਾਵੇਗਾ। ਇਸ ਦੇ ਵਿਚ ਤੁਸੀ ਬਰੀਕ ਕੱਟਿਆ ਹੋਇਆ ਧਨੀਆ ਵੀ ਮਿਕਸ ਕਰ ਸਕਦੇ ਹੋ।

Leave a Reply

Your email address will not be published. Required fields are marked *