ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਕਬਜ਼ ਦੀ ਸਮੱਸਿਆ ਦਾ ਬਹੁਤ ਵਧੀਆ ਹੱਲ ਸਾਂਝਾ ਕਰਾਂਗੇ ,ਜਿਸ ਦੇ ਲਗਾਤਾਰ 15 ਤੋਂ 20 ਦਿਨਾਂ ਦੇ ਇਸਤੇਮਾਲ ਦੇ ਨਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਵਾਸੀਰ ਦੀ ਸ਼ਿਕਾਇਤ ਨਹੀਂ ਹੋਵੇਗੀ।ਦੋਸਤੋ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਬਵਾਸੀਰ ਕੀ ਹੁੰਦੀ ਹੈ। ਦੋਸਤੋ ਬਵਾਸੀਰ ਦੇ ਤਿੰਨ ਪ੍ਰਕਾਰ ਹੁੰਦੇ ਹਨ। ਪਹਿਲੀ ਹੁੰਦੀ ਐ ਪਾਇਲਸ ਬਵਾਸੀਰ ਜਿਸ ਨੂੰ ਅਸੀਂ ਮੌਕਿਆਂ ਵਾਲੀ ਬਵਾਸੀਰ ਕਹਿੰਦੇ ਹਾਂ। ਇਸ ਬਵਾਸੀਰ ਦੇ ਵਿੱਚ ਸਾਡੇ ਮਲ ਵਾਲੇ ਭਾਗ ਦੇ ਵਿਚੋਂ ਕੁਝ ਮਾਸ ਬਾਹਰ ਵੱਲ ਨੂੰ ਲਟਕ ਜਾਂਦਾ ਹੈ ,ਜਿਸ ਨੂੰ ਸਿਰਫ਼ ਅਪ੍ਰੇਸ਼ਨ ਦੁਆਰਾ ਹੀ ਠੀਕ ਕੀਤਾ ਜਾ ਸਕਦਾ ਹੈ।
ਬਵਾਸੀਰ ਦਾ ਦੂਸਰਾ ਪ੍ਕਾਰ ਉਹ ਹੁੰਦਾ ਹੈ ਜਿਵੇਂ ਸਾਡੇ ਬੁੱਲ੍ਹਾਂ ਦੇ ਹਨ ਅਤੇ ਉਨ੍ਹਾਂ ਦੇ ਵਿਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਮੱਲ ਵਾਲੀ ਜਗਾ ਤੇ ਖੂਨ ਰਿਸਦਾ ਰਹਿੰਦਾ ਹੈ। ਬਵਾਸੀਰ ਦੇ ਤੀਸਰੇ ਪ੍ਰਕਾਰ ਦੇ ਵਿੱਚ ਸਾਡੀ ਮੱਲ ਵਾਲੀ ਜਗ੍ਹਾ ਬਹੁਤ ਜ਼ਿਆਦਾ ਤੰਗ ਹੋ ਜਾਂਦੀ ਹੈ ਅਤੇ ਇਸ ਦੇ ਵਿੱਚੋਂ ਪਸ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਬਵਾਸੀਰ ਦਾ ਦੂਸਰਾ ਪ੍ਰਕਾਰ ਦਾ ਇਲਾਜ ਸਾਂਝਾ ਕਰਾਂਗੇ। ਜਿਸ ਤਰ੍ਹਾਂ ਸਾਡੇ ਬੁੱਲਾਂ ਦੇ ਫਟਣ ਦੇ ਕਾਰਨ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ,ਸਾਡੇ ਅੱਡੀਆਂ ਦੇ ਫਟਣ ਦੇ ਕਾਰਨ ਅੱਡੀਆਂ ਦੇ ਵਿਚੋਂ ਖੂਨ ਨਿਕਲਦਾ ਹੈ। ਇਸੇ ਤਰ੍ਹਾਂ ਸਾਡੇ ਮਨ ਭਾਗ ਵਾਲੀ ਜਗ੍ਹਾ ਤੇ ਵੀ ਵਿਆਈਆ ਬਣ ਜਾਂਦੀਆਂ ਹਨ ਅਤੇ ਉਥੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
ਦੋਸਤੋ ਜਦੋਂ ਕਿਸੇ ਮਰੀਜ਼ ਨੂੰ ਵਾਤ ਰੋਗ ਬਹੁਤ ਜ਼ਿਆਦਾ ਵੱਧ ਜਾਂਦਾ ਹੈ ।ਕਬਜ਼ ਬਹੁਤ ਜ਼ਿਆਦਾ ਪੁਰਾਣੀ ਰਹਿਣ ਲੱਗ ਜਾਂਦੀ ਹੈ। ਜਾਂ ਫਿਰ ਉਸ ਮਰੀਜ਼ ਦਾ ਖਾਣਾ ਪੀਣਾ ਸਰਦ-ਗਰਮ ਵਾਲਾ ਹੋ ਜਾਂਦਾ ਹੈ ਮਤਲਬ ਕਿ ਉਸ ਨੇ ਕੋਈ ਠੰਡੀ ਚੀਜ਼ ਖਾ ਕੇ ਉਤੋ ਦੀ ਗਰਮ ਚੀਜ਼ ਖਾ ਲਈ। ਜਾਂ ਫਿਰ ਕੋਈ ਗਰਮ ਚੀਜ਼ ਖਾ ਕੇ ਉਤੋ ਦੀ ਠੰਡਾ ਪਾਣੀ ਪੀ ਲਿਆ। ਇਨ੍ਹਾਂ ਕਾਰਨਾਂ ਦੇ ਕਰਕੇ ਸਾਨੂੰ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਵੈਸੇ ਤਾਂ ਛੋਟੇ ਬੱਚਿਆਂ ਨੂੰ ਵੀ ਇਹ ਬਵਾਸੀਰ ਹੋ ਜਾਂਦੀ ਹੈ ਪਰ ਉਨ੍ਹਾਂ ਨੂੰ ਇਹ ਬਵਾਸੀਰ ਥੋੜ੍ਹੇ ਸਮੇਂ ਲਈ ਹੀ ਹੁੰਦੀ ਹੈ।
ਪਰ ਬੱਚਿਆਂ ਦੇ ਵਿੱਚ ਬਵਾਸੀਰ ਆਪਣੇ ਆਪ ਠੀਕ ਹੋ ਜਾਂਦੀ ਹੈ ਕਿਉਂਕਿ ਆਯੁਰਵੈਦ ਦੇ ਅਨੁਸਾਰ ਬੱਚਿਆਂ ਦੇ ਵਿੱਚ ਕਫ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਕਰਕੇ ਬੱਚਿਆਂ ਦੇ ਸਰੀਰਕ ਅੰਗ ਬਹੁਤ ਜ਼ਿਆਦਾ ਕੋਮਲ ਅਤੇ ਨਿਰੋਏ ਹੁੰਦੇ ਹਨ। ਇਸ ਕਰਕੇ ਉਹਨਾਂ ਦੀ ਮਾਲਾ ਭਾਗ ਜਲਦੀ ਭਰ ਜਾਂਦਾ ਹੈ। ਨੌਜਵਾਨਾਂ ਦੇ ਵਿੱਚ ਪਿਤ ਪ੍ਰਕੋਪ ਜ਼ਿਆਦਾ ਹੁੰਦਾ ਹੈ। ਬੁਢਾਪੇ ਦੇ ਵਿੱਚ ਵੀ 40 ਸਾਲ ਤੋਂ ਬਾਅਦ ਵਾਤ ਦੋਸ਼ ਪੈਦਾ ਹੋ ਜਾਂਦਾ ਹੈ। ਜਿਸ ਦੇ ਕਾਰਨ ਜੋੜਾਂ ਦੇ ਵਿਚ ਦਰਦ ਕਬਜ਼ ਦੀ ਸਮੱਸਿਆ ਰਹਿਣੀ ਸ਼ੁਰੂ ਹੋ ਜਾਂਦੀ ਹੈ। ਕਈ ਪੇਂਗਨੈਂਟ ਔਰਤਾਂ ਨੂੰ ਵੀ ਇਹ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ, ਪਰ ਉਨ੍ਹਾਂ ਨੂੰ ਵੀ ਇਹ ਸਮੱਸਿਆ ਆਪਣੇ-ਆਪ ਠੀਕ ਹੋ ਜਾਂਦੀ ਹੈ।
ਦੋਸਤੋ ਜੇਕਰ ਤੁਸੀ ਪਰਹੇਜ਼ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਕਿਸੇ ਵੀ ਬਿਮਾਰੀ ਦੀ ਦਵਾਈ ਅਸਰ ਨਹੀਂ ਕਰੇਗੀ। ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਬਵਾਸੀਰ ਦੇ ਵਿਚ ਜਿੰਨੀਆਂ ਵੀ ਵਾਤ ਵਾਲੀਆਂ ਚੀਜ਼ਾਂ ਹਨ ,ਖੱਟੀਆਂ ਤਲੀਆਂ, ਚੀਜਾ ਦਾ ਪ੍ਰਹੇਜ ਕਰਨਾ ਚਾਹੀਦਾ ਹੈ। ਡਰਾਈ ਫਰੂਟ ,ਚਾਹ-ਕੌਫੀ ,ਪਨੀਰ ਮੀਟ ,ਸ਼ਰਾਬ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਕਬਜ ਦਾ ਕਾਰਨ ਬਣਦੀਆਂ ਹਨ ਅਤੇ ਬਵਾਸੀਰ ਵੀ ਵਧਾਉਂਦੀਆਂ ਹਨ। ਤੁਸੀਂ ਜਦੋਂ ਵੀ ਭੋਜਨ ਕਰਨਾ ਹੈ ਤਾਂ ਪੈਰਾਂ ਭਾਰ ਬੈਠ ਕੇ ਹੀ ਕਰਨਾ ਹੈ ਦੂਸਰਾ ਆਪਣੇ ਭੋਜਨ ਵਿਚ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਬਵਾਸੀਰ ਦੇ ਮਰੀਜ਼ ਨੂੰ ਇੱਕ ਹਫਤੇ ਵਿੱਚ ਦੋ ਵਾਰ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ।
ਦੋਸਤੋ ਬਵਾਸੀਰ ਦੇ ਇਲਾਜ ਕਰਨ ਦੇ ਲਈ ਤੁਹਾਨੂੰ ਦੋ ਜੜੀ-ਬੂਟੀਆਂ ਦਾ ਪ੍ਰਯੋਗ ਕਰਨਾ ਹੈ। 1 ਅਜਵਾਇਨ ਅਤੇ ਦੂਸਰਾ ਐਲੋਵੀਰਾ। ਅਸਲ ਵਿੱਚ ਇਸ ਨੂੰ ਅਜਵਾਇਣ ਦਾ ਪੌਦਾ ਨਹੀਂ ਕਿਹਾ ਜਾਂਦਾ ਹੈ ਇਸ ਨੂੰ ਆਰਗੈਨੋ ਦਾ ਪੌਦਾ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇਸ ਪੌਦੇ ਦਾ ਪੱਤਾ ਲਗਾਤਾਰ 15 ਤੋਂ 20 ਦਿਨ ਖਾ ਲੈਂਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ। ਇਸ ਪੌਦੇ ਦੇ ਪੱਤੇ ਦਾ ਸੁਵਾਦ ਦਾ ਥੋੜ੍ਹਾ ਖੱਟਾ ਹੁੰਦਾ ਹੈ ਜਿਸ ਤਰ੍ਹਾਂ ਨਿੰਬੂ ਦਾ ਸੁਆਦ ਹੁੰਦਾ ਹੈ। ਇਸਦੇ ਨਾਲ ਨਾਲ ਤੁਸੀਂ ਐਲੋਵੇਰਾ ਦੇ ਗੁੱਦੇ ਦਾ ਵੀ ਪ੍ਰਯੋਗ ਕਰਨਾ ਹੈ। ਤੁਸੀਂ ਐਲੋਵੇਰਾ ਦੇ ਜੂਸ ਦਾ ਵੀ ਪ੍ਰਯੋਗ ਕਰ ਸਕਦੇ ਹੋ। ਤੁਸੀਂ ਸਵੇਰੇ ਖਾਲੀ ਪੇਟ ਐਲੋਵੀਰਾ ਦਾ ਜੂਸ ਪੀ ਸਕਦੇ ਹੋ ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਇਸ ਦਾ ਜੂਸ ਪੀ ਸਕਦੇ ਹੋ। ਤੁਸੀਂ ਔਰਗੈਨੋ ਦੇ ਪੱਤਿਆਂ ਦੀ ਹਰ ਰੋਜ ਚਟਨੀ ਬਣਾ ਕੇ ਵੀ ਖਾ ਸਕਦੇ ਹੋ। ਜਾਂ ਫਿਰ ਇਸਦਾ ਇੱਕ ਪੱਤਾ ਵੈਸੇ ਹੀ ਖਾ ਸਕਦੇ ਹੋ। ਦੋਸਤੋ ਤੁਸੀਂ ਇਨ੍ਹਾਂ ਦੋਨਾਂ ਚੀਜ਼ਾਂ ਦੇ ਪ੍ਰਯੋਗ ਨਾਲ ਆਪਣੀ ਬਵਾਸੀਰ ਅਤੇ ਕਬਜ਼ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹੋ।