ਗਲਤ ਤਰੀਕੇ ਨਾਲ ਦਾਲ ਬਣਾਓਗੇ ਤਾਂ ਪਰਵਾਰ ਵਿੱਚ ਸਭ ਨੂੰ ਹੱਥ ਪੈਰ ਅਤੇ ਗੋਡੀਆਂ ਵਿੱਚ ਦ ਰ ਦ ਹੋਵੇਗਾ ਅਤੇ ਯੂ ਰਿ ਕ ਏ ਸਿ ਡ ਵਧੇਗਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਤੁਸੀਂ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਅੱਜ-ਕਲ ਸਾਡੇ ਗੋਡਿਆਂ ਦਾ ਦਰਦ ਅੱਡੀਆਂ ਵਿਚ ਦਰਦ, ਮਤਲਬ ਕੀ ਸਾਡੇ ਜੋੜਾਂ ਦੇ ਦਰਦ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ। ਭਾਵੇਂ ਇਹ ਕੂਹਣੀ ਦਾ ਦਰਦ ਹੋਵੇ, ਮੋਢਿਆਂ ਦਾ ਦਰਦ ਹੋਵੇ, ਕਮਰ ਦਰਦ ਹੋਵੇ ਜਾਂ ਫਿਰ ਉਂਗਲੀਆਂ ਦੇ ਦਰਦ ਹੋਵੇ। ਇਸ ਦਾ ਮੁੱਖ ਕਾਰਨ ਹੈ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਦਾ ਵਧਣਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਖਾਣ-ਪੀਣ ਦੇ ਵਿਚ ਬਹੁਤ ਜਿਆਦਾ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਦਿੱਤਾ ਹੈ। ਸਾਡਾ ਸਰੀਰ ਇਸ ਨੂੰ ਬਾਹਰ ਨਹੀਂ ਕੱਢ ਪਾਉਂਦਾ ਅਤੇ ਇਹ ਤੁਹਾਡੇ ਸਰੀਰ ਵਿੱਚ ਜਮਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਸਾਡੇ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ।

ਤੁਸੀਂ ਪਹਿਲਾਂ ਇਹ ਸਮੱਸਿਆ ਤੁਸੀਂ ਵੱਡੇ ਬਜ਼ੁਰਗਾਂ ਵਿੱਚ ਦੇਖ ਸਕਦੇ ਸੀ ਪਰ ਅੱਜ ਕਲ੍ਹ ਇਹ ਸਮੱਸਿਆ ਨੌਜਵਾਨਾਂ ਵਿਚ ਵੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਉਂਗਲੀਆਂ ਅਤੇ ਕਲਾਈ ਦੇ ਜੁਆਇੰਟ ਵਿਚ ਵੀ ਦਰਦ ਹੋ ਜਾਂਦਾ ਹੈ। ਦੋਸਤੋ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਖਾਣ-ਪੀਣ ਵਿੱਚ ਕਿਤੇ ਨਾ ਕਿਤੇ ਗਲਤੀ ਹੋ ਰਹੀ ਹੈ। ਜਿਸ ਦੇ ਕਾਰਨ ਅਸੀਂ ਸਰੀਰ ਦੇ ਵਿਚ ਯੂਰਿਕ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਸ਼ਰੀਰ ਦੇ ਵਿਚ ਲੈ ਰਹੇ ਹਾਂ। ਦੋਸਤੋ ਤੁਹਾਨੂੰ ਆਪਣੇ ਘਰ ਵਿੱਚ ਬਣਨ ਵਾਲੀ ਦਾਲ ਜੋ ਕਿ ਹਰ ਘਰ ਵਿੱਚ ਹਰ ਰੋਜ ਬਣਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਹਰ ਰੋਜ਼ ਦਾਲ ਖਾਣ ਦੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ, ਉਸ ਦਾ ਨੂੰ ਬਣਾਉਣ ਦੇ ਵਿੱਚ ਹੀ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਜਿਸਦੇ ਕਾਰਨ ਸਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਵਧ ਰਹੀ ਹੈ। ਦਾਲ ਬਣਾਉਂਦੇ ਸਮੇਂ ਤੁਹਾਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਦੇ ਨਾਲ ਸਾਡੇ ਸਰੀਰ ਵਿਚ ਜੋੜਾਂ ਦੇ ਦਰਦ ਦੀ ਸਮੱਸਿਆ ਨਾ ਹੋਵੇ, ਗੈਸ ਨਾ ਬਣੇ ,ਸ਼ਰੀਰ ਦੇ ਵਿਚ ਯੂਰਿਕ ਐਸਿਡ ਦੀ ਮਾਤਰਾ ਨਾ ਵੱਧੇ। ਤੁਹਾਡੀ ਬਣਾਈ ਗਈ ਦਾਲ ਤੁਹਾਨੂੰ ਚੰਗੀ ਤਰਾਂ ਪੱਚ ਜਾਵੇ।

ਦੋਸਤੋ ਅਕਸਰ ਸਾਡੇ ਘਰਾਂ ਵਿਚ ਦਾਲ ਬਣਾਉਂਦੇ ਸਮੇਂ ਅਸੀਂ ਕੁਝ ਗਲਤੀਆਂ ਕਰ ਲੈਂਦੇ ਹਾਂ। ਅੱਜ ਅਸੀਂ ਤੁਹਾਨੂੰ ਦਾਲ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ। ਸਭ ਤੋਂ ਪਹਿਲਾਂ ਤੁਸੀਂ ਇਕ ਕਟੋਰੀ ਕੋਈ ਵੀ ਦਾਲ ਲੈ ਲੈਣੀ ਹੈ। ਅਸੀਂ ਇਥੇ ਇਕ ਕਟੋਰੀ ਅਰਹਰ ਦੀ ਦਾਲ ਲਵਾਂਗੇ। ਇਸ ਦਾਲ ਦੇ ਨਾਲ ਸਭ ਤੋਂ ਜਿਆਦਾ ਗੈਸ ਬਣਨ ਦੀ ਸਮੱਸਿਆ ਲੋਕਾਂ ਨੂੰ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਨਾਲ ਬਣਾਓਗੇ ਤਾਂ ਜਿਨ੍ਹਾਂ ਲੋਕਾਂ ਨੂੰ ਇਹ ਦਾਲ ਖਾਣ ਤੋਂ ਮਨਾ ਕੀਤਾ ਗਿਆ ਹੈ ਉਹ ਵੀ ਇਸ ਦਾਲ ਦਾ ਸੇਵਨ ਕਰ ਸਕਦੇ ਹਨ। ਇਸ ਤਰੀਕੇ ਨਾਲ ਦਾਲ ਬਣਾਉਣ ਦੇ ਨਾਲ ਜਿਹੜੀ ਦਾਲ ਦੇ ਵਿੱਚ ਬਾਹਰੀ ਤੌਰ ਤੇ ਯੂਰਿਕ ਐਸਿਡ ਦੀ ਮਾਤਰਾ ਪਹੁੰਚਦੀ ਹੈ ਉਹ ਖਤਮ ਹੋ ਜਾਂਦੀ ਹੈ। ਸਾਡੀ ਪਹਿਲੀ ਗੱਲਤੀ ਇਹ ਹੁੰਦੀ ਹੈ ਕਿ ਅਸੀਂ ਦਾਲ ਨੂੰ ਪਾਣੀ ਦੇ ਵਿੱਚ ਪਾਉਂਦੇ ਨਹੀਂ ਹਾਂ ਸਿੱਧਾ ਹੀ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ।

ਇਸ ਤਰ੍ਹਾਂ ਦੇ ਨਾਲ ਦਾਲ ਭਾਰੀ ਹੋ ਜਾਂਦੀ ਹੈ ਅਤੇ ਪੱਚਣ ਵਿਚ ਵੀ ਸਮਾਂ ਲੈਂਦੀ ਹੈ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਦਾਲ ਬਣਾਉਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ ਇਕ ਘੰਟੇ ਲਈ ਪਾਣੀ ਦੇ ਵਿੱਚ ਭਿਗੋਣਾ ਜਰੂਰ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਗੈਸ ਦੀ ਮਾਤਰਾ ਨਹੀ ਵਧੇਗੀ, ਇਹ ਦਾਲ ਹਲਕੀ ਹੋ ਜਾਵੇਗੀ ਅਤੇ ਆਸਾਨੀ ਨਾਲ ਪਚ ਵੀ ਜਾਵੇਗੀ। ਇਸ ਤਰ੍ਹਾਂ ਦਾਲ ਬਣਾਉਣ ਦੇ ਨਾਲ ਤੁਹਾਡੀ ਗੈਸ ਦੀ ਵੀ ਬਚਤ ਹੋਵੇਗੀ। ਉਸ ਤੋਂ ਬਾਅਦ ਤੁਸੀਂ ਦਾਲ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾਂ ਹੈ। ਤਾਂਕਿ ਜੇਕਰ ਦਾਲ ਨੂੰ ਕੋਈ ਪਾਲਿਸ ਕੀਤੀ ਹੋਈ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੈ। ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਨਾਂ ਪਾਲਿਸ਼ ਵਾਲੀ ਦਾਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਾਲਸ਼ ਕੀਤੀਆਂ ਹੋਈਆਂ ਦਾਲਾਂ ਸਾਡੇ ਸ਼ਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ।

ਦੋਸਤੋਂ ਪੁਰਾਣੇ ਸਮੇਂ ਦੇ ਵਿੱਚ ਦਲ ਹਮੇਸ਼ਾਂ ਖੁੱਲ੍ਹੇ ਭਾਂਡੇ ਦੇ ਵਿਚ ਪਕਾਈ ਜਾਂਦੀ ਸੀ। ਪਰ ਅੱਜ ਕੱਲ੍ਹ ਦਾ਼ਲਾ ਕੂਕਰ ਦੇ ਵਿਚ ਪਕਾਈਆਂ ਜਾਂਦੀਆਂ ਹਨ। ਇਸ ਲਈ ਜੇਕਰ ਸੰਭਵ ਹੋ ਸਕੇ ਤਾਂ ਤੁਹਾਨੂੰ ਮਿੱਟੀ ਦੇ ਭਾਂਡੇ ਵਿਚ ਦਾਲ ਪਕਾਾਉਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਪਕਾਉਣ ਦੇ ਨਾਲ ਇਹ ਬਹੁਤ ਜ਼ਿਆਦਾ ਸਵਾਦੀ ਹੋ ਜਾਂਦੀ ਹੈ ਅਤੇ ਆਸਾਨੀ ਨਾਲ ਪਚ ਵੀ ਜਾਂਦੀ ਹੈ। ਜੇਕਰ ਤੁਸੀ ਦਾਲ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਹੀ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਐਲਮੂਨੀਅਮ ਦਾ ਕੂਕਰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਸ਼ਰੀਰ ਦੇ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਹ ਸਾਡੇ ਸਰੀਰ ਦੇ ਅੰਦਰ ਜੰਮ ਜਾਂਦਾ ਹੈ ਅਤੇ ਸਾਡੇ ਸਰੀਰ ਵਿੱਚ ਕੈਂਸਰ ਵਰਗੀ ਬੀਮਾਰੀਆਂ ਉਤਪੰਨ ਕਰਦਾ ਹੈ।

ਨਾਨ ਸਟੀਕ ਭਾਂਡੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦੈ। ਮਿੱਟੀ ਦੇ ਭਾਂਡੇ ਤੇ ਮਾਲ ਕਰਨਾ ਚਾਹੀਦੇ ਹਨ ਜਾਂ ਫਿਰ ਤੁਸੀਂ ਸਟੀਲ ਦਾ ਕੂਕਰ ਵੀ ਇਸਤੇਮਾਲ ਕਰ ਸਕਦੇ ਹੋ। ਦੋਸਤੋ ਆਪਣੇ ਪਰਿਵਾਰ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਤੁਹਾਨੂੰ ਸਟੀਲ ਦੇ ਬਰਤਨਾਂ ਦੇ ਵਿੱਚ ਹੀ ਕੋਈ ਵੀ ਸਬਜੀ ਬਣਾਉਣੀ ਚਾਹੀਦੀ ਹੈ। ਦਾਲ ਦਾ ਸੇਵਨ ਜਿਆਦਾ ਗਾੜਾ ਨਹੀਂ ਕਰਨਾ ਚਾਹੀਦਾ। ਦਾਲ ਹਮੇਸ਼ਾ ਪੱਤਲੀ ਬਣਾਉਣੀ ਚਾਹੀਦੀ ਹੈ। ਤੁਸੀਂ ਦਾਲ ਦੇ ਵਿਚ ਤਿੰਨ-ਚਾਰ ਗਲਾਸ ਪਾਣੀ ਪਾ ਕੇ ਉਸ ਦੇ ਵਿੱਚ ਸਵਾਦ ਅਨੁਸਾਰ ਨਮਕ ਅਤੇ ਹਲਦੀ ਪਾ ਕੇ ਉਸ ਨੂੰ ਉਬਾਲਣ ਲਈ ਰੱਖ ਦੇਣਾ ਹੈ। ਦਾਲ ਦੇ ਵਿੱਚ ਜਦੋਂ ਉਬਾਲ‌ ਆਣਾ ਸ਼ੁਰੂ ਹੋ ਜਾਵੇਗਾ ਤਾਂ ਉਸ ਦੇ ਉੱਪਰ ਜਿਹੜੀ ਝੱਗ ਆ ਜਾਂਦੀ ਹੈ, ਉਹ ਹੀ ਸਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੀ ਹੈ।

ਇੱਥੇ ਤੁਸੀਂ ਉਹ ਸਾਰੀ ਝੱਗ ਨੂੰ ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਆਪਣੇ ਟਮਾਟਰ ਮਸਾਲੇ ਪਾ ਕੇ ਆਪਣੇ ਦਾਲ ਨੂੰ ਉਬਾਲ ਕੇ ਬਣਾ ਸਕਦੇ ਹੋ। ਇਹ ਦਾਲ ਦੀ ਝੱਗ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਦਾਲ ਬਣਨ ਤੋਂ ਬਾਅਦ ਦਾਲ ਨੂੰ ਹਿੰਗ ਦਾ ਤੜਕਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਦਾਲ ਆਸਾਨੀ ਨਾਲ ਪਚ ਜਾਂਦੀ ਹੈ। ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ। ਇਸ ਤਰ੍ਹਾਂ ਤੁਸੀਂ ਦਾਲ ਨੂੰ ਸਹੀ ਤਰੀਕੇ ਨਾਲ ਬਣਾ ਕੇ ਆਪਣੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਣ ਤੋਂ ਰੋਕ ਸਕਦੇ ਹੋ।

Leave a Reply

Your email address will not be published. Required fields are marked *