ਹਾਲਤ ਓਸ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ R ਨਾਮ ਵਾਲੇ ਲੋਕਾਂ ਬਾਰੇ ਜਾਣਕਾਰੀ ਦੇਵਾਂਗੇ। ਅਸੀਂ ਤੁਹਾਨੂੰ ਇਸ ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਗੁਣ ਅਵਗੁਣ ਸੁਭਾਅ ਕਰੀਅਰ ਦੇ ਨਾਲ ਸਬੰਧਤ ਜਾਣਕਾਰੀ ਦੇਵਾਂਗੇ।
ਦੋਸਤੋ ਜੋਤਿਸ਼ ਸ਼ਾਸਤਰ ਵਿਚ ਵਿਅਕਤੀ ਦੀ ਜਨਮ ਤਾਰੀਖ਼ ਅਤੇ ਜਨਮ ਦਿਨ ਦੇ ਨਾਲ-ਨਾਲ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦਾ ਵੀ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਹਰ ਵਿਅਕਤੀ ਦੇ ਨਾਮ ਦਾ ਉਸ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਹਰ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸ ਦੇ ਜੀਵਨ ਨਾਲ ਸਬੰਧਿਤ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਮਾਪੇ ਆਪਣੇ ਬੱਚੇ ਦਾ ਨਾਮ ਬਹੁਤ ਸੋਚ-ਸਮਝ ਕੇ ਰੱਖਦੇ ਹਨ ।ਜੋਤਿਸ਼ ਸ਼ਾਸਤਰ ਇਹੋ ਜਿਹੀ ਵਿੱਦਿਆ ਹੈ ,ਜਿਸ ਦੇ ਬਾਰੇ ਜਾਣ ਕੇ ਵਿਅਕਤੀ ਦੇ ਸੁਭਾਅ ਤੇ ਭਵਿੱਖ ਨਾਲ ਸਬੰਧਿਤ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ R ਨਾਮ ਨਾਲ ਸਬੰਧਿਤ ਬਹੁਤ ਸਾਰੀ ਜਾਣਕਾਰੀ ਦੇਵਾਂਗੇ। ਅਸੀਂ ਨਾ ਕੇਵਲ ਤੁਹਾਨੂੰ ਉਨ੍ਹਾਂ ਦੇ ਗੁਣ ਅਵਗੁਣ ਬਾਰੇ ਦੱਸਾਂਗੇ ਸਗੋਂ ਪਿਆਰ ਦੇ ਮਾਮਲੇ ਵਿਚ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਮਾਮਲੇ ਵਿਚ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਦਵਾਂਗੇ।
R ਨਾਮ ਦੇ ਵਿਅਕਤੀ ਸੁਭਾਅ ਤੋਂ ਬਹੁਤ ਜ਼ਿਆਦਾ ਪਿਆਰੇ ,ਭਾਵਾਤਮਕ ਅਤੇ ਸਾਰਿਆਂ ਦੇ ਬਾਰੇ ਸੋਚਣ ਵਾਲੇ ਹੁੰਦੇ ਹਨ ।ਇਨ੍ਹਾਂ ਵਿਚ ਇਕ ਖ਼ਾਸ ਗੱਲ ਇਹ ਹੁੰਦੀ ਹੈ ਕਿ ਇਹ ਦੁਨੀਆ ਦਾ ਪਰਵਾਹ ਨਹੀਂ ਕਰਦੇ ।ਇਨ੍ਹਾਂ ਦੀ ਆਪਣੀ ਹੀ ਇਕ ਅਲੱਗ ਦੁਨੀਆਂ ਹੁੰਦੀ ਹੈ। ਇਹ ਉਸੇ ਦੁਨੀਆਂ ਵਿਚ ਖੁਸ਼ ਰਹਿੰਦੇ ਹਨ। ਕੋਈ ਇਨਾ ਨੂੰ ਕੀ ਕਹੇਗਾ ਇਹਨਾ ਨੂੰ ਇਸ ਗੱਲ ਦੀ ਪਰਵਾਹ ਨਹੀ ਹੁੰਦੀ। ਜਿਹੜਾ ਵਿਅਕਤੀ ਇਨਾਂ ਨਾਲ ਦੋਸਤੀ ਕਰ ਲੈਂਦਾ ਹੈ, ਇਨ੍ਹਾਂ ਲਈ ਉਹ ਖਾਸ ਹੁੰਦਾ ਹੈ।
R ਨਾਮ ਵਾਲੇ ਲੋਕਾਂ ਦੀ ਜ਼ਿੰਦਗੀ ਵਿਚ ਪੈਸਿਆਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ ।ਇਨ੍ਹਾਂ ਨੂੰ ਫਾਲਤੂ ਖਰਚਾ ਕਰਨਾ ਪਸੰਦ ਨਹੀਂ ਹੁੰਦਾ। ਪਰ ਜਿਥੇ ਪਿਆਰ ਅਤੇ ਰਿਸ਼ਤੇ ਦੀ ਗੱਲ ਹੁੰਦੀ ਹੈ ਉਥੇ ਇਹ ਲੋਕ ਦਿਲ ਖੋਲ੍ਹ ਕੇ ਖਰਚਾ ਕਰਦੇ ਹਨ। ਇਹ ਸੁਭਾਅ ਤੋਂ ਬੁਰੇ ਨਹੀਂ ਹੁੰਦੇ ਪਰ ਜੇਕਰ ਪ੍ਰਸਥਿਤੀਆ ਇਨ੍ਹਾਂਂ ਦਾ ਸਾਥ ਨਾ ਦੇਣ ਤਾਂ ਇਹ ਥੋੜ੍ਹੇ ਚਿੜਚਿੜੇ ਹੋ ਜਾਂਦੇ ਹਨ। ਇਹ ਲੋਕ ਥੋੜੇ ਛੁਪੇ ਰੁਸਤਮ ਹੁੰਦੇ ਹਨ। ਇਹ ਆਪਣੀ ਨਿੱਜੀ ਜ਼ਿੰਦਗੀ ਵਾਲੀਆਂ ਗੱਲਾਂ ਕਿਸੇ ਨਾਲ ਵੀ ਸਾਂਝੀਆਂ ਨਹੀਂ ਕਰਦੇ ।ਇਹ ਬਾਹਰੋਂ ਥੋੜ੍ਹੇ ਸ਼ਾਂਤ ਸੁਭਾਅ ਦੇ ਦਿਖਦੇ ਹਨ ,ਪਰ ਇਨਾਂ ਦੇ ਮਨ ਵਿੱਚ ਹਮੇਸ਼ਾਂ ਕੋਈ ਨਾ ਕੋਈ ਗੱਲ ਜ਼ਰੂਰ ਚੱਲ ਰਹੀ ਹੁੰਦੀ ਹੈ। ਇਹ ਲੋਕ ਬਹੁਤ ਜ਼ਿਆਦਾ ਭਾਵਨਾਤਮਕ ਹੁੰਦੇ ਹਨ ,ਜਿਸਦੇ ਕਾਰਨ ਲੋਕ ਇਨ੍ਹਾਂ ਦੀਆਂ ਭਾਵਨਾਵਾਂ ਦਾ ਫਾਇਦਾ ਵੀ ਚੱਕ ਲੈਂਦੇ ਹਨ।
R ਨਾਮ ਵਾਲੇ ਵਿਅਕਤੀ ਬਹੁਤ ਜ਼ਿਆਦਾ ਰਚਨਾਤਮਕ ਅਤੇ ਅੱਛੇ ਮਾਰਗ ਦਰਸ਼ਨ ਵੀ ਹੁੰਦੇ ਹਨ। ਇਹ ਜੋ ਕੁਝ ਵੀ ਕਰਦੇ ਹਨ ਉਨ੍ਹਾਂ ਵਿਚ ਇਨ੍ਹਾਂ ਦੇ ਵਿਅਕਤੀਤਵ ਦੀ ਛਾਪ ਨਜ਼ਰ ਆਉਂਦੀ ਹੈ ।ਇਹ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ। ਜਿਸ ਵੀ ਕੰਮ ਦੇ ਖੇਤਰ ਵਿੱਚ ਕੰਮ ਕਰਦੇ ਹਨ ,ਉੱਥੇ ਆਪਣੀ ਮਿਹਨਤ ਦੇ ਨਾਲ ਸਫ਼ਲਤਾ ਵੀ ਪ੍ਰਾਪਤ ਕਰ ਲੈਂਦੇ ਹਨ। ਇਹ ਫਾਲਤੂ ਗੱਲਾਂ ਵੱਲ ਧਿਆਨ ਨਹੀਂ ਲਗਾਉਂਦੇ। ਇਹ ਜਿਆਦਾਤਰ ਆਪਣੇ ਕੰਮ ਤੇ ਹੀ ਫੋਕਸ ਕਰਦੇ ਹਨ। ਇਹ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਪਾਤਰ ਹੁੰਦੇ ਹਨ । ਕੰਮ ਦੇ ਖੇਤਰ ਵਿੱਚ ਇਨ੍ਹਾਂ ਉੱਤੇ ਸਭ ਤੋਂ ਵੱਧ ਜਿੰਮੇਵਾਰੀ ਦਿੱਤੀ ਜਾਂਦੀ ਹੈ। ਇਹਨਾਂ ਦੇ ਅੰਦਰ ਦੂਜਿਆਂ ਦੀ ਪਰਖ ਕਰਨ ਦੀ ਅਦਭੁੱਤ ਸ਼ਕਤੀ ਹੁੰਦੀ ਹੈ। ਇਹ ਆਪਣੇ ਵਿਵਹਾਰਿਕ ਸੁਭਾਅ ਦੇ ਕਾਰਨ ਸਮਾਜ ਵਿੱਚ ਪ੍ਰਤਿਭਾ ਹਾਸਲ ਕਰਦੇ ਹਨ।
R ਨਾਮ ਵਾਲੇ ਵਿਅਕਤੀ ਪਿਆਰ ਦੇ ਮਾਮਲੇ ਵਿਚ ਲਵਿੰਗ, ਕੇਅਰਿੰਗ ਅਤੇ ਰੋਮਾਂਟਿਕ ਹੁੰਦੇ ਹਨ ।ਇਹ ਲੋਕ ਜਲਦੀ ਨਾਲ ਕਿਸੇ ਦੇ ਪਿਆਰ ਵਿਚ ਨਹੀਂ ਪੈਂਦੇ ,ਪਰ ਜਦੋਂ ਇਕ ਵਾਰ ਕਿਸੇ ਦੇ ਵੀ ਪਿਆਰ ਵਿਚ ਪੈ ਜਾਂਦੇ ਹਨ ਤਾਂ ਆਪਣੇ ਸਾਥੀ ਲਈ ਬਹੁਤ ਬਹੁਤ ਇਮਾਨਦਾਰ ਰਹਿੰਦੇ ਹਨ ।ਇਹ ਆਪਣੇ ਲਵ ਪਾਰਟਨਰ ਨੂੰ ਆਪਣੀ ਲਾਈਫ ਪਾਰਟਨਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਇਹ ਲੋਕ ਦਿਲ ਦੇ ਬਹੁਤ ਚੰਗੇ ਹੁੰਦੇ ਹਨ
ਅਪਣੇੇ ਸਾਥੀ ਦੀ ਹਰ ਖੁਸ਼ੀਆਂ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਨ। ਇਹਨਾਂ ਦੇ ਅੰਦਰ ਇੱਕ ਗਹਿਰੀ ਭਾਵਨਾ ਹੁੰਦੀ ਹੈ ਇਹ ਸਿਰਫ ਇੱਕ ਨਾਲ ਹੀ ਪਿਆਰ ਕਰਦੇ ਹਨ। ਜ਼ਿੰਦਗੀ ਵਿਚ ਜਿਸ ਵਿਅਕਤੀ ਨੂੰ ਇਹ ਸਾਥੀ ਦੇ ਰੂਪ ਵਿੱਚ ਮਿਲ ਜਾਂਦੇ ਹਨ ,ਸਮਝ ਲਵੋ ਉਹ ਵਿਅਕਤੀ ਬਹੁਤ ਜ਼ਿਆਦਾ ਖੁਸ਼ ਨਸੀਬ ਹੁੰਦਾ ਹੈ। ਜੀਵਨ ਦੇ ਹਰ ਚੰਗੇ ਮਾੜੇ ਮੋੜ ਤੇ ਆਪਣੇ ਸਾਥੀ ਦਾ ਸਹਾਰਾ ਬਣਦੇ ਹਨ ਅਤੇ ਆਪਣੇ ਸਾਥਂ ਦਾ ਸਾਥ ਕਦੇ ਵੀ ਨਹੀਂ ਛੱਡਦੇ।