ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਕਬਜ ਦੇ ਇਲਾਜ ਦੇ ਲਈ ਤੁਸੀਂ ਗੋਲੀਆਂ ਖਾ ਖਾ ਕੇ ਥੱਕ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਦੇਸੀ ਘਰੇਲੂ ਇਲਾਜ ਦਸਾਂਗੇ, ਜਿਸ ਦੇ ਪਹਿਲੇ ਵਾਰ ਹੀ ਇਸਤੇਮਾਲ ਦੇ ਨਾਲ ਤੁਹਾਨੂੰ ਕਬਜ਼ ਵਿਚ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਇਹ ਇਲਾਜ ਤੁਹਾਡੀ ਅੰਤੜੀਆਂ ਦੀ ਖੁਸ਼ਕੀ ਨੂੰ ਖਤਮ ਕਰਕੇ, ਪਹਿਲੇ ਦਿਨ ਤੋਂ ਹੀ ਤੁਹਾਡਾ ਪੇਟ ਸਾਫ਼ ਕਰ ਦਵੇਗਾ।
ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਵਾਤ ਦੋਸ਼ ਦੀ ਸਭ ਤੋਂ ਖਤਰਨਾਕ ਬਿਮਾਰੀ ਕਬਜ਼ ਦੇ ਬਾਰੇ ਵਿਚ। ਇਸ ਇਲਾਜ ਨਾਲ ਤੁਹਾਡੀ 20 ਸਾਲ ਤੋਂ ਪੁਰਾਣੀ ਕਬਜ਼ ਵੀ ਠੀਕ ਹੋ ਜਾਵੇਗੀ। ਕਬਜ਼ ਬਹੁਤ ਹੀ ਘਾਤਕ ਅਤੇ ਖਤਰਨਾਕ ਬਿਮਾਰੀ ਹੈ ।ਇਹ ਇੱਕ ਸਾਲ ਦੇ ਬੱਚੇ ਨੂੰ ਵੀ ਹੋ ਸਕਦੀ ਹੈ। ਇਸ ਸਾਲ ਦੇ ਬਜ਼ੁਰਗ ਨੂੰ ਵੀ ਹੋ ਸਕਦੀ ਹੈ ਆਯੁਰਵੈਦ ਦੇ ਅਨੁਸਾਰ ਕਬਜ਼ ਤੋਂ ਬਾਅਦ ਹੋਣ ਵਾਲੀਆਂ ਬੀਮਾਰੀਆਂ ਸਾਡੇ ਸਰੀਰ ਨੂੰ ਲੱਗ ਸਕਦੀਆਂ ਹਨ ਉਨ੍ਹਾਂ ਸ਼ਾਇਦ ਹੀ ਕਿਸੇ ਹੋਰ ਬਿਮਾਰੀ ਦੇ ਨਾਲ ਲੱਗਣ। ਬਵਾਸੀਰ ਦੀ ਸਮੱਸਿਆ ਜੋੜਾਂ ਦੇ ਦਰਦ ਦੀ ਸਮੱਸਿਆ ਦਾ ਕਾਰਨ ਵੀ ਕਬਜ਼ ਹੀ ਹੁੰਦਾ ਹੈ। ਸਰਵਾਈਕਲ ,ਡਿਸਕ ਰਿਪਲੇਸਮੈਂਟ, ਜੋੜਾਂ ਦੇ ਵਿੱਚੋ ਆਵਾਜ ਆਉਣਾ, ਜੋੜਾਂ ਦੀ ਸੋਜ ਦਾ ਕਾਰਨ ਵੀ ਕਬਜ਼ ਹੁੰਦੀ ਹੈ। ਕਬਜ਼ ਦੇ ਕਾਰਨ ਪੈਦਾ ਹੋਣ ਵਾਲੇ ਤੇਜ਼ਾਬ ਦੇ ਕਾਰਨ ਸਕਿਨ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਚਿਹਰੇ ਦੇ ਉੱਤੇ ਛਾਈਆਂ ਝੁਰੜੀਆਂ ਵਾਲਾ ਦਾ ਸਮੇਂ ਤੋਂ ਪਹਿਲਾਂ ਝੜਨ ਦਾ ਕਾਰਨ ਵੀ ਕਬਜ਼ ਹੁੰਦਾ ਹੈ।
ਜਾਨਲੇਵਾ ਬੀਮਾਰੀਆਂ ਜਿਵੇਂ ਕਿ ਡਾਇਬਟੀਜ਼, ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੀ ਸ਼ੁਰੂਆਤ ਵੀ ਕਬਜ਼ ਤੋਂ ਹੁੰਦੀ ਹੈ। ਦੋਸਤੋ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਕਬਜ਼ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇਕ ਦੇਸੀ ਘਰੇਲੂ ਇਲਾਜ ਦਸਾਂਗੇ। ਦੋਸਤੋ ਇਸ ਦੇਸੀ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਗਰਮ ਦੁੱਧ ਲੈਣਾਂ ਹੈ। ਘੱਟੋ-ਘੱਟ 8 ਘੰਟੇ ਭਿੱਜੇ ਹੋਏ ਦੋ ਅੰਜੀਰ ਲੈਣੇ ਹਨ। 7 ਤੋਂ 8 ਘੰਟੇ ਭਿਜੇ ਹੋਏ ਮੇਵੇ, ਇਕ ਚਮਚ ਗੁਲੂਕੰਦ, ਇਕ ਚੱਮਚ ਈਸਬਗੋਲ। ਸਭ ਤੋਂ ਪਹਿਲਾਂ ਅਸੀਂ ਭਿੱਜੇ ਹੋਏ ਮੇਵੇ ਅਤੇ ਦੋ ਅੰਜੀਰ ਨੂੰ ਹੱਥ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ। ਅੰਜੀਰ ਵਿੱਚ ਸਭ ਤੋਂ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ। ਇਹ ਸਭ ਤੋਂ ਵੱਧ ਤਾਕਤ ਵਾਲੀ ਦਵਾਈ ਹੈ। ਇਸ ਨੂੰ ਖਾਣ ਦੇ ਨਾਲ ਅੰਤੜੀਆਂ ਬਹੁਤ ਜ਼ਿਆਦਾ ਤਾਕਤਵਰ ਹੋ ਜਾਂਦੀਆਂ ਹਨ।
ਇਹ ਸਾਡੇ ਮਲ ਨੂੰ ਨਰਮ ਕਰਕੇ ਸਾਡੇ ਸਰੀਰ ਵਿੱਚੋਂ ਬਾਹਰ ਕੱਢਣ ਵਿਚ ਮਦਦ ਕਰਦੀਆਂ ਹਨ। ਜਦੋਂ ਅੰਜੀਰ ਅਤੇ ਮੁਨਕੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਉਸ ਦੇ ਵਿਚ ਥੋੜਾ ਜਿਹਾ ਗਰਮ ਦੁੱਧ ਪਾ ਦੇਣਾ ਹੈ। ਉਸ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਫ਼ਾਇਦਾ ਵਾਲਾ ਪਦਾਰਥ ਇਸ ਬਗੋਲ mix ਕਰਨਾ ਹੈ। ਦੋਸਤੋ ਅਕਸਰ ਅਸੀਂ ਕਬਜ਼ ਦੇ ਵਿੱਚ ਲੂਜ਼ ਮੋਸ਼ਨ ਲਗਾਉਣ ਵਾਲੀ ਦਵਾਈਆਂ ਦਾ ਇਸਤੇਮਾਲ ਕਰਨ ਲੱਗ ਜਾਂਦੇ ਹਾਂ। ਇਸ ਤਰ੍ਹਾਂ ਦੀ ਦਵਾਈਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਹ ਦਵਾਈਆਂ ਤੁਹਾਡੀ ਅੰਤੜੀਆਂ ਨੂੰ ਹੋਰ ਜ਼ਿਆਦਾ ਕਮਜ਼ੋਰ ਬਣਾਉਂਦੀਆਂ ਹਨ। ਉਸ ਤੋਂ ਬਾਅਦ ਅਸੀਂ ਇੱਕ ਚਮਚ ਗੁਲੂਕੰਦ ਇਸਦੇ ਵਿੱਚ ਮਿਕਸ ਕਰਨਾ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੈ ਉਹ ਇਸਦੇ ਵਿੱਚ ਗਰਮ ਪਾਣੀ ਵੀ ਇਸਤੇਮਾਲ ਕਰ ਸਕਦੇ ਹਨ। ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਗੁਲਕੰਦ ਸਰੀਰ ਵਿਚੋਂ ਗੰਦਗੀ ਨੂੰ ਬਾਹਰ ਕੱਢਣ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਵਾਈ ਨੂੰ ਖਾਣਾ ਕਿਸ ਤਰ੍ਹਾਂ ਹੈ। ਤੁਸੀਂ ਰਾਤ ਦੇ ਖਾਣੇ ਤੋਂ 45 ਮਿੰਟ ਬਾਅਦ ਇਸ ਨੂੰ ਚਮਚ ਦੀ ਮਦਦ ਨਾਲ ਖਾ ਲੈਣਾਂ ਹੈ। ਉਸ ਤੋਂ ਬਾਅਦ ਉਪਰੋਂ ਇਕ ਗਲਾਸ ਗਰਮ ਦੁੱਧ ਪੀ ਲੈਣਾ ਹੈ ।ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਹੈ ਉਹ ਗੁਲੂਕੰਦ ਦੀ ਜਗਾ ਤੇ ਗੁਲਾਬ ਦੇ ਸੁੱਕੇ ਫੁੱਲ ਇਸਦੇ ਵਿੱਚ ਮਿਕਸ ਕਰ ਸਕਦੇ ਹਨ। ਇਸ ਨੂੰ ਰਾਤ ਵੇਲੇ ਖਾਣ ਤੋਂ ਬਾਅਦ ਸਵੇਰੇ ਤੁਹਾਡਾ ਪੇਟ ਬਹੁਤ ਅਸਾਨੀ ਨਾਲ ਸਾਫ ਹੋ ਜਾਂਦਾ ਹੈ। ਇਸਦੇ ਨਾਲ ਹੀ ਤੁਸੀਂ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਹੈ। ਤੁਸੀਂ ਖਾਣੇ ਨੂੰ ਹਮੇਸ਼ਾ ਚਬਾ ਚਬਾ ਕੇ ਖਾਣਾ ਹੈ ।ਖਾਣਾ ਖਾਣ ਦੇ ਨਾਲ ਥੋੜ੍ਹਾ-ਥੋੜ੍ਹਾ ਪਾਣੀ ਜ਼ਰੂਰ ਪੀਣਾ ਹੈ। ਦਿਨ ਵਿਚ ਘੱਟੋ-ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ।ਇਸ ਤੋਂ ਬਾਅਦ ਜਿਹੜੇ ਖਾਣਾ ਖਾਣ ਨਾਲ ਕਬਜ਼ ਦੀ ਸਮੱਸਿਆ ਹੁੰਦੀ ਹੈ ,ਉਹ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।