ਗੁਰੂਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਦਾ ਇਤਿਹਾਸ || ਗੁਰੂ ਨਾਨਕ ਦੇਵ ਜੀ 13 13 ਕਥਾ

ਸਤਿ ਸ੍ਰੀ ਆਕਾਲ ਜੀ।ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਜੀ ਦਾ ਇਤਿਹਾਸ ਦੱਸਾਂਗੇ।

ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਉਸੇ ਜਗ੍ਹਾ ਤੇ ਸਥਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਕੋਲ ਮੋਦੀ ਦਾ ਕੰਮ ਕੀਤਾ। ਗੁਰੂ ਜੀ ਨੂੰ ਅਨਾਜ ਵੇਚਣ ਦੀ ਜਿੰਮੇਵਾਰੀ ਸੋਂਪੀ ਗਈ ਸੀ।

ਨਵਾਬ ਨੂੰ ਇਹ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਅਨਾਜ ਬਿਨਾਂ ਪੈਸੇ ਲਏ ਹੀ ਵੰਡ ਰਹੇ ਹਨ। ਸੂਚਨਾ ਦੇਣ ਵਾਲੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਕੇ
ਲਗਾਤਾਰ ਤੇਰਾ ਤੇਰਾ ਦਾ ਜਾਪ ਕਰ ਰਹੇ ਹਨ ਅਤੇ ਲੋਕਾਂ ਨੂੰ ਬਿਨਾਂ ਪੈਸੇ ਲਏ ਅਨਾਜ ਲੈਣ ਦੀ ਇਜ਼ਾਜ਼ਤ ਦੇ ਰਹੇ ਹਨ।

ਨਵਾਬ ਨੇ ਅਨਾਜ…

ਦੇ ਭੰਡਾਰ ਦੀ ਜਾਂਚ ਪੜਤਾਲ ਦਾ ਤੁਰੰਤ ਹੁਕਮ ਦਿੱਤਾ। ਜਾਂਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭੰਡਾਰ ਵਿਚ ਅਨਾਜ ਜ਼ਿਆਦਾ ਹੈ , ਜਿਸ ਦੀ ਕੀਮਤ
760/- ਰੁਪਏ ਹੈ।

ਨਵਾਬ ਵਲੋਂ ਇਹ ਹੁਕਮ ਦਿੱਤਾ ਗਿਆ ਕਿ ਗੁਰੂ ਜੀ ਨੂੰ 760/- ਰੁਪਏ ਦਿੱਤੇ ਜਾਣ। ਗੁਰੂ ਜੀ ਨੇ ਇਹ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬੇਨਤੀ ਕੀਤੀ

ਕਿ ਇਹ ਰੁਪਏ ਗਰੀਬਾਂ ਵਿੱਚ ਵੰਡ ਦਿੱਤੇ ਜਾਣ।

ਗੁਰੂ ਨਾਨਕ ਦੇਵ ਜੀ ਦੇ 14 ਵੱਟੇ ਜਿਹਨਾਂ ਨਾਲ ਓਹ ਬਤੋਰ ਮੋਦੀ ਕੰਮ ਕਰਦੇ ਸਮੇੰ ਅਨਾਜ ਤੋਲਦੇ ਸਨ , ਇਸੇ ਗੁਰਦੁਆਰੇ ਵਿੱਚ ਮੌਜੂਦ ਹਨ।

Leave a Reply

Your email address will not be published. Required fields are marked *