ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਸਾਡੇ ਸਰੀਰ ਵਿੱਚ ਅੰਤੜੀਆਂ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ।ਜੇਕਰ ਅੰਤੜੀਆਂ ਦੀ ਸਫਾਈ ਨਹੀਂ ਹੁੰਦੀ ਤਾਂ ਸ਼ਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਗੈਸ ,ਕਬਜ਼। ਇਸਦੇ ਨਾਲ ਹੀ ਸਾਡੀ ਅੰਤੜੀਆਂ ਦੇ ਵਿਚ ਕਫ ਜੰਮਣ ਸ਼ੁਰੂ ਹੋ ਜਾਂਦਾ ਹੈ ਜੋ ਕਿ ਹੌਲੀ-ਹੌਲੀ ਸਾਡੇ ਫੇਫੜਿਆਂ ਤੱਕ ਪਹੁੰਚ ਜਾਂਦਾ ਹੈ। ਜਿਸ ਕਰਕੇ ਫੇਫੜਿਆਂ ਵਿਚ ਕਾਫੀ ਜ਼ਿਆਦਾ ਕਫ ਹੋਣ ਦੇ ਕਾਰਨ ਸਾਨੂੰ ਸਾਹ ਲੈਣ ਵਿਚ ਵੀ ਤਕਲੀਫ਼ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸਦੇ ਨਾਲ ਹੀ ਸਾਡੇ ਗਲਤ ਖਾਣ-ਪੀਣ ਦੇ ਨਾਲ ਅੰਤੜੀਆਂ ਦੀ ਗੰਦਗੀ ਹੋਰ ਵੀ ਵਧ ਜਾਂਦੀ ਹੈ।
ਦੋਸਤੋ ਜੇਕਰ ਤੁਸੀਂ ਹਫਤੇ ਵਿੱਚ ਸਿਰਫ 3 ਦਿਨ ਹੀ ਟਾਇਲਟ ਜਾਂਦੇ ਹੋ, ਇਸ ਦਾ ਮਤਲਬ ਹੈ ਤੁਹਾਨੂੰ ਅੰਤੜੀਆਂ ਨਾਲ ਸੰਬੰਧਿਤ ਸਮੱਸਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਨੂੰ ਬਹੁਤ ਹੀ ਗੰਭੀਰ ਅਤੇ ਘਾਤਕ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਇਲਾਜ ਦੱਸਣ ਲੱਗੇ ਹਾਂ ,ਜਿਸ ਦੇ ਨਾਲ ਤੁਸੀਂ ਦੋ ਦਿਨ ਦੇ ਵਿਚ ਆਪਣੀਆਂ ਅੰਤੜੀਆਂ ਦੀ ਸਫਾਈ ਕਰ ਪਾਵੋਗੇ। ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਇਹੋ ਜਿਹੀ ਕਿਹੜੀਆਂ ਚੀਜ਼ਾਂ ਖਾਂਦੇ ਹੋ ਜਿਸਦੇ ਕਾਰਨ ਤੁਹਾਡੀ ਅੰਤੜੀਆਂ ਦੀ ਗੰਦਗੀ ਵਧ ਜਾਂਦੀ ਹੈ। ਮੈਦਾ ਜਾਂ ਫਿਰ ਮੈਦੇ ਦੀ ਬਣੀ ਕੋਈ ਵੀ ਚੀਜ਼ ਖਾਣ ਦੇ ਨਾਲ, ਮੈਦੇ ਨੂੰ ਸਾੜ ਕੇ ਬਣੀ ਹੋਈ ਚੀਜ਼ਾਂ ਸਾਡੀ ਅੰਤੜੀਆਂ ਵਿੱਚ ਚਿਪਕਣਾ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਹਰ ਰੋਜ਼ ਮੈਦੇ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ, ਅੰਤੜੀਆਂ ਵਿੱਚ ਜਮ੍ਹਾਂ ਹੋਣ ਵਾਲਾ ਕਚਰਾ ਇਕ ਦਿਵਾਰ ਦਾ ਰੂਪ ਲੈ ਲੈਂਦਾ ਹੈ। ਜਿਸ ਦੇ ਨਾਲ ਅੰਤੜੀਆਂ ਵਿੱਚ ਸੋਜ ਤਕ ਆ ਜਾਂਦੀ ਹੈ। ਆਯੁਰਵੇਦ ਦੇ ਵਿਚ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਬਿਲਕੁਲ ਮਨਾਹੀ ਕੀਤੀ ਗਈ ਹੈ। ਇਸ ਕਰਕੇ ਸਾਨੂੰ ਮੈਦੇ ਦੀਆਂ ਬਣੀਆਂ ਚੀਜ਼ਾਂ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਹਨ।
ਦੋਸਤੋ ਇਸ ਦੇਸੀ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੇ ਚੀਜ ਤੁਸੀ ਸੁਹਾਗਾ ਲੈਣਾ ਹੈ। ਤੁਹਾਨੂੰ ਇਹ ਕਿਸੇ ਵੀ ਪੰਸਾਰੀ ਦੀ ਦੁਕਾਨ ਤੋ ਅਸਾਨੀ ਨਾਲ ਮਿਲ ਜਾਵੇਗਾ। ਤੁਸੀਂ ਕਿਸੇ ਵੀ ਭਾਰੀ ਚੀਜ਼ ਦੇ ਨਾਲ ਇਸ ਨੂੰ ਬਰੀਕ ਕੁੱਟ ਲੈਣਾਂ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਮਿਕਸੀ ਦੇ ਵਿਚ ਪਾ ਕੇ ਬਰੀਕ ਪੀਸ ਲੈਣਾ ਹੈ। ਇਹ ਤੁਹਾਡੀ ਅੰਤੜੀਆਂ ਵਿੱਚ ਜੰਮੀ ਹੋਈ ਸਾਰੀ ਗੰਦਗੀ ਨੂੰ ਬਾਹਰ ਕੱਢ ਦਏਗਾ।
ਦੋਸਤੋ ਤੁਸੀਂ ਦੋ ਚਮਚ ਸੁਹਾਗੇ ਨੂੰ ਤਵੇ ਉੱਤੇ ਚੰਗੀ ਤਰ੍ਹਾਂ ਸੇਕਣਾ ਹੈ। ਤੁਸੀ ਦੋ ਚਮਚ ਤੋਂ ਜ਼ਿਆਦਾ ਨਹੀਂ ਲੈਣਾ ਹੈ ਕਿਉਂਕਿ ਸੇਕਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਫੁਲ੍ਹ ਕੇ ਵਧ ਜਾਵੇਗਾ। ਸੇਕਣ ਸਮੇਂ ਇਸ ਵਿੱਚੋਂ ਥੋੜ੍ਹਾ ਜਿਹਾ ਪਾਣੀ ਜ਼ਰੂਰ ਨਿਕਲੇਗਾ। ਉਸ ਤੋਂ ਬਾਅਦ ਇਹ ਸਿੱਕ ਜਾਵੇਗਾ। ਦੋਸਤੋ ਤੁਸੀਂ ਸੁਹਾਗੇ ਨੂੰ ਚੰਗੀ ਤਰ੍ਹਾਂ ਸੇਕਣਾ ਹੈ। ਇਹ ਕੱਚਾ ਨਹੀਂ ਰਹਿਣਾ ਚਾਹੀਦਾ। ਸੁਹਾਗਾ ਕਦੇ ਵੀ ਸੜਦਾ ਨਹੀਂ ਹੈ। ਤੁਸੀਂ ਸੁਹਾਗੇ ਨੂੰ ਉਦੋਂ ਤੱਕ ਸੇਕਣਾ ਹੈ ।ਜਦੋਂ ਤੱਕ ਇਸ ਦੇ ਵਿੱਚੋਂ ਚਿੜਚਿੜ ਦੀ ਆਵਾਜ਼ ਆਉਣੀ ਬੰਦ ਨਹੀਂ ਹੋ ਜਾਂਦੀ। ਸਿਰਫ ਸੁਹਾਗਾ ਹੀ ਇਹੋ ਜਿਹੀ ਚੀਜ਼ ਹੈ ਜੋ ਕਿ ਅੰਤੜੀਆਂ ਵਿਚ ਜੰਮੀ ਹੋਈ ਗੰਦਗੀ ਨੂੰ ਬਹੁਤ ਤੇਜ਼ੀ ਨਾਲ ਬਾਹਰ ਕੱਢਦੀ ਹੈ।
ਦੋਸਤੋ ਇਸ ਦਵਾਈ ਦੇ ਨਾਲ ਨਾਲ ਤੁਸੀਂ ਆਪਣੇ ਖਾਣ-ਪੀਣ ਦੇ ਵਿਚ ਉਹ ਸਾਰੀਆਂ ਚੀਜ਼ਾਂ ਨੂੰ ਬੰਦ ਕਰਨਾ ਹੋਵੇਗਾ ਜਿਸ ਨਾਲ ਅੰਤੜੀਆਂ ਵਿਚ ਗੰਦਗੀ ਜਮ੍ਹਾ ਹੁੰਦੀ ਹੈ। ਇਸ ਦੇ ਨਾਲ ਹੀ ਤੁਸੀਂ ਆਪਣੇ ਆਹਾਰ ਦੇ ਵਿੱਚ ਪੋਸਟਿਕ ਚੀਜ਼ਾਂ ਜਿਵੇਂ ਫਲ ਸਬਜ਼ੀਆਂ ਸਲਾਦ ਵਗੈਰਾ ਸ਼ਾਮਿਲ ਕਰੋ। ਤੁਸੀਂ ਅਦਰਕ ਜੀਰਾ ਸੌਫ ਵਾਲੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਇੱਕ ਕੋਲੀ ਦੇ ਵਿੱਚ ਤਿੰਨ-ਚਾਰ ਚੱਮਚ ਪਾਣੀ ਦੇ ਲੈਣੇ ਹਨ। ਪਾਣੀ ਹਲਕਾ ਗਰਮ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਅੱਧੀ ਚੁਟਕੀ ਸੁਹਾਗੇ ਦੀ ਮਿਲਾ ਦੇਣੀ ਹੈ। ਸੁਹਾਗੇ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ।
ਇਸ ਦਾ ਸੇਵਨ ਤੁਸੀਂ ਸਵੇਰੇ ਅਤੇ ਸ਼ਾਮ ਦੇ ਸਮੇਂ ਖਾਲੀ ਪੇਟ ਕਰਨਾ ਹੈ। ਤੁਸੀਂ ਦੋ ਦਿਨ ਇਸ ਦਾ ਇਸਤੇਮਾਲ ਕਰੋ ਤੁਹਾਡੀ ਅੰਤੜੀਆਂ ਦੀ ਸਫਾਈ ਹੋਣੀ ਸ਼ੁਰੂ ਹੋ ਜਾਵੇਗੀ। ਦੋ ਦਿਨ ਤੁਸੀਂ ਇਸ ਨੂੰ ਖਾਲੀ ਪੇਟ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦਾ ਇਸਤੇਮਾਲ ਰੋਟੀ ਖਾਣ ਤੋਂ ਬਾਅਦ ਵੀ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਉਦੋਂ ਤੱਕ ਕਰ ਸਕਦੇ ਹੋ ਜਦੋ ਤਕ ਤੁਹਾਡੀ ਅੰਤੜੀਆ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋ ਜਾਂਦੀ। ਇਹ ਅੰਤੜੀਆਂ ਦੀ ਸਫਾਈ ਦੇ ਨਾਲ ਨਾਲ ਤੁਹਾਡੇ ਪੇਟ ਸੰਬੰਧੀ ਸਮੱਸਿਆਵਾਂ ਵੀ ਦੂਰ ਕਰੇਗਾ। ਇਸ ਦਵਾਈ ਦੇ ਖਾਣ ਦਾ ਕੋਈ ਨੁਕਸਾਨ ਨਹੀਂ ਹੈ।