ਖ਼ੂ ਨ ਦਾ ਗਾੜ੍ਹਾਪਣ ਦੂਰ ਕਰਨ ਲਈ ਘਰੇਲੂ ਨੁਸਖ਼ੇ ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸਾਡੇ ਸਰੀਰ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਅਤੇ ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਸਾਡੇ ਸਰੀਰ ਦੇ ਅੰਦਰਲਾ ਖੂਨ ਹੁੰਦਾ ਹੈ। ਸਰੀਰ ਵਿੱਚ ਖੂਨ ਦੀ ਕਮੀ ਹੋਣੀ ਖੂਨ ਦਾ ਗਾੜ੍ਹਾ ਹੋਣ ਖੂਨ ਦੇ ਕਲੋਟ ਬਣਨਾ, ਜਾਂ ਸਾਡੇ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਖ਼ੂਨ ਦਾ ਹੋਣਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਅੱਜ ਕਲ੍ਹ ਬਹੁਤ ਸਾਰੇ ਲੋਕ ਖੂਨ ਗਾੜਾ ਹੋਣ ਤੋ ਪਰੇਸ਼ਾਨ ਹਨ ਸਰੀਰ ਵਿੱਚ ਖੂਨ ਦਾ ਥੱਕਾ ਜੰਮਣਾ, ਇਹ ਇਕ ਆਮ ਸਮੱਸਿਆ ਹੋ ਗਈ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ ਜੇ ਕਰ ਤੁਸੀਂ ਇਹਨਾ ਚੀਜਾਂ ਦਾ ਇਸਤੇਮਾਲ ਹਰ ਰੋਜ਼ ਕਰਦੇ ਹੋ ਤਾਂ, ਤੁਹਾਡਾ ਖੂਨ ਪਤਲਾ ਰਹੇਗਾ ਜੇਕਰ ਤੁਸੀਂ ਖੂਨ ਪਤਲੇ ਹੋਣ ਦੀ ਦਵਾਈ ਲੈਂਦੇ ਹੋ, ਤਾਂ ਤੁਸੀਂ ਇਹਨਾ ਚੀਜਾਂ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ।

ਸਭ ਤੋਂ ਪਹਿਲੀ ਚੀਜ਼ ਹੈ ਲਸਣ ਲਸਣ ਦੇ ਵਿੱਚ ਐਂਟੀ-ਆਕਸੀਡੈਂਟ ਗੁਣ ਸਰੀਰ ਵਿੱਚ ਜਮਾਂ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਇਹ ਬਲੱਡ ਦੇ ਫਲੋਅ ਨੂੰ balance ਕਰਨ ਦੇ ਨਾਲ-ਨਾਲ ਲਸਣ ਸਾਡੇ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ। ਲਸਣ ਸਾਡੇ ਸ਼ਰੀਰ ਵਿੱਚ ਕਲੈਸਟਰੋਲ ਨੂੰ ਕੰਟਰੋਲ ਵਿਚ ਰੱਖਦਾ ਹੈ। ਵਾਦੀ ਦੇ ਰੋਗਾਂ ਦੇ ਜਿੰਨੇ ਵੀ ਰੋਗ ਹਨ ਜਿਵੇਂ ਜੋੜਾਂ ਦਾ ਦਰਦ ਆਰਥਰਾਇਟਿਸ ਦੀ ਸਮੱਸਿਆ ਇਹ ਸੱਭ ਵੀ ਠੀਕ ਹੋ ਜਾਂਦੇ ਹਨ।

ਜਿਨ੍ਹਾਂ ਲੋਕਾਂ ਨੂੰ ਕਫ ਅਤੇ ਖਾਂਸੀ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਲੋਕਾਂ ਨੂੰ ਸਵੇਰੇ ਖਾਲੀ ਪੇਟ ਕੱਚਾ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕੱਚੇ ਲਸਣ ਦਾ ਸੇਵਨ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਵੀ ਖਾ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ ਪੇਟ ਵਿੱਚ ਐਸੀਡਿਟੀ ਦੀ ਸਮੱਸਿਆ ਹੈ ਪਸੀਨਾ ਜਿਆਦਾ ਆਉਂਦਾ ਹੈ, ਜਿਨ੍ਹਾਂ ਦਾ ਸਰੀਰ ਗਰਮ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਲੱਸਣ ਘਿਉ ਦੇ ਵਿਚ ਤਲ ਕੇ ਖਾਣਾ ਚਾਹੀਦਾ ਹੈ।

ਇਹ ਤੁਸੀਂ ਸਵੇਰੇ ਖਾਲੀ ਪੇਟ ਜਾਂ ਫਿਰ ਸ਼ਾਮ ਨੂੰ 4 ਤੋਂ 5 ਵਜੇ ਦੇ ਵਿਚਕਾਰ ਖਾ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਦੁਪਹਿਰ ਦੇ ਖਾਣੇ ਵਿਚ ਕੱਚਾ ਪਿਆਜ਼ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਖੂਨ ਦਾ ਗਾੜ੍ਹਾ ਪਨ ਵੀ ਘੱਟ ਹੁੰਦਾ ਹੈ। ਦੂਸਰੀ ਚੀਜ਼ ਹੈ ਹਲਦੀ ਹਲਦੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦੇ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਕਿ ਸਾਡੇ ਸਰੀਰ ਵਿੱਚ ਖ਼ੂਨ ਨੂੰ ਪਤਲਾ ਰੱਖਦੇ ਹਨ।

ਜੇਕਰ ਤੁਹਾਨੂੰ ਵੀ ਗਾੜੇ ਖੂਨ ਦੀ ਸਮੱਸਿਆ ਹੈ ਤਾਂ ਸਵੇਰੇ ਖਾਲੀ ਪੇਟ ਹਲਦੀ ਨੂੰ ਪਾਣੀ ਵਿੱਚ ਮਿਕਸ ਕਰਕੇ ਜ਼ਰੂਰ ਪੀਣਾ ਚਾਹੀਦਾ ਹੈ। ਹਲਦੀ ਵਾਲਾ ਪਾਣੀ ਬਣਾਉਣ ਦੇ ਲਈ ਇਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚ ਹਲਦੀ ਮਿਕਸ ਕਰਕੇ ਇਸ ਨੂੰ ਪੀ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਵਿੱਚ ਨਿੰਬੂ ਨੂੰ ਵੀ ਮਿਕਸ ਕਰ ਸਕਦੇ ਹੋ। ਦੋਸਤੋ ਇਸ ਤੋਂ ਇਲਾਵਾ ਤੁਸੀਂ ਓਮੇਗਾ 3 ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ।ਇਹ ਚੀਜ਼ਾਂ ਵੀ ਸ਼ਰੀਰ ਵਿਚ ਖੂਨ ਨੂੰ ਜੰਮਣ ਨਹੀਂ ਦਿੰਦੀਆਂ। ਇਹ ਚੀਜ਼ਾਂ ਬੁਰੇ ਕਲੈਸਟਰੋਲ ਨੂੰ ਬਾਹਰ ਕੱਢਦੀਆਂ ਹਨ।

ਓਮੇਗਾ-3 ਫੈਟੀ ਐਸਿਡ ਵਾਲੀਆਂ ਚੀਜ਼ਾਂ ਦੇ ਵਿੱਚ ਤੁਸੀਂ ਅਲਸੀ ਦਾ ਪ੍ਰਯੋਗ ਕਰ ਸਕਦੇ ਹੋ, ਅੱਖਰੋਟ ਜਾਂ ਫਿਰ ਮੱਛੀ ਦਾ ਪ੍ਰਯੋਗ ਕਰ ਸਕਦੇ ਹੋ ਇਨ੍ਹਾਂ ਦੇ ਵਿਚ ਭਰਪੂਰ ਮਾਤਰਾ ਵਿਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਖੂਨ ਨੂੰ ਪਤਲਾ ਕਰਨ ਦੇ ਲਈ ਅਰਜੁਨ ਦੀ ਛਾਲ ਅਤੇ ਦਾਲਚੀਨੀ ਦਾ ਕਾੜਾ ਬਣਾ ਕੇ ਵੀ ਪੀ ਸਕਦੇ ਹੋ। ਇਹ ਖੂਨ ਨੂੰ ਪਤਲਾ ਕਰਦੇ ਹਨ ਅਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੇ ਹਨ।

ਇਸਦੇ ਲਈ ਇਕ ਗਲਾਸ ਪਾਣੀ ਦੇ ਵਿੱਚ ਦਾਲ ਚੀਨੀ ਅਤੇ ਅੱਧਾ ਚੱਮਚ ਅਰਜੁਨ ਦੀ ਛਾਲ ਮਿਕਸ ਕਰਕੇ ਉਦੋਂ ਤੱਕ ਪਾਣੀ ਨੂੰ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ। ਤੁਸੀਂ ਇਸ ਪਾਣੀ ਦਾ ਸੇਵਨ ਸ਼ਾਮ ਨੂੰ 4 ਤੋਂ 5 ਵਜੇ ਦੇ ਵਿਚਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਕਲੈਸਟਰੋਲ ਦੀ ਸਮੱਸਿਆ ਹੈ, ਉਹਨਾਂ ਲੋਕਾਂ ਨੂੰ ਅਰਜੁਨ ਦੀ ਛਾਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਉਸ ਤੋਂ ਬਾਅਦ ਅਗਲੀ ਚੀਜ਼ ਹੈ ਲਾਲ ਮਿਰਚ ਲਾਲ ਮਿਰਚ ਵਿਚ ਇਹੋ ਜਿਹੇ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਵਿੱਚ ਖ਼ੂਨ ਨੂੰ ਪਤਲਾ ਰੱਖਦੇ ਹਨ। ਇਸ ਨਾਲ ਸਾਡਾ ਕਲੈਸਟਰੋਲ ਕੰਟਰੋਲ ਵਿਚ ਰਹਿੰਦਾ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸਦੇ ਲਈ ਤੁਸੀਂ ਲਾਲ ਮਿਰਚ ਜਾਂ ਫਿਰ ਲਾਲ ਸ਼ਿਮਲਾ ਮਿਰਚ ਆਪਣੀ ਡਾਇਟ ਦੇ ਵਿੱਚ ਸ਼ਾਮਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ।

Leave a Reply

Your email address will not be published. Required fields are marked *