ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਖਾ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ। ਅੱਖਾਂ ਨਾਲ ਅਸੀਂ ਹਰ ਚੀਜ਼ ਦੇਖ ਸਕਦੇ ਹੈ। ਪਰ ਹੌਲੀ ਹੌਲੀ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹੈ। ਅੱਜ ਕੱਲ ਛੋਟੀ ਉਮਰ ਤੋਂ ਹੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੀ ਸਮੱਸਿਆ ਹੋ ਜਾਂਦੀ ਹੈ।

ਛੋਟੇ ਬੱਚਿਆਂ ਦੇ ਚਸ਼ਮਾਂ ਲਗ ਜਾਂਦਾ ਹੈ। ਪਰ ਅਸੀਂ ਆਪਣੇ ਖਾਣ ਪੀਣ ਵਿੱਚ ਬਦਲਾਅ ਕਰਕੇ, ਆਪਣੀਆਂ ਅੱਖਾਂ ਦੀ ਨਿਗ੍ਹਾ ਲੰਬੇ ਸਮੇਂ ਤਕ ਤੇਜ਼ ਰੱਖ ਸਕਦੇ ਹਾਂ। ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਲਈ ਘਰੇਲੂ ਨੁਸਖੇ ਬਹੁਤ ਫਾਇਦੇਮੰਦ ਹੁੰਦੇ ਹਨ। ਜੋ ਸਾਡੇ ਸਰੀਰ ਵਿਚ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਦੇ ਹਨ। ਜਿਸ ਨਾਲ ਨਿਗ੍ਹਾ ਤੇਜ਼ ਰਹਿੰਦੀ ਹੈ।

ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਕਸਿਆਂ ਦੇ ਬਾਰੇ ਦੱਸਾਂਗੇ। ਜਿਨ੍ਹਾਂ ਨੂੰ ਤੁਸੀਂ ਆਪਣਾ ਕੇ ਆਪਣਿਆਂ ਅੱਖਾਂ ਨੂੰ ਲੰਮੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹਾਂ। ਆਵਲੇ ਦਾ ਜੂਸ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਆਂਵਲਾ ਜੂਸ ਦਾ ਸੇਵਨ ਕਰ ਸਕਦੇ ਹੋ। ਆਵਲੇ ਦੇ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ।

ਇਹ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹੈ। ਆਂਵਲੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ਅਤੇ ਰੇਟਿਨਾ ਸਹੀ ਕੰਮ ਕਰਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਦੀ ਗਿਕੋ ਬਿਇਲੋਬਾ ਬਹੁਤ ਅਸਰਦਾਰ ਘਰੇਲੂ ੳਪਾਅ ਹੈ। ਇਸ ਦਾ ਸੇਵਨ ਅੱਖਾਂ ਦੀ ਰੌਸ਼ਨੀ ਵਧਾਉਂਦਣ ਲਈ ਕੀਤਾ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਕੋਈ ਵੀ ਬੀਮਾਰੀ ਨਹੀਂ ਹੁੰਦੀ।

ਅੱਖਾਂ ਨੂੰ ਤੰਦਰੁਸਤ ਰੱਖਣ ਲਈ ਗਿਕੋ ਬਿਇਲੋਬਾ ਨੂੰ ਜ਼ਰੂਰ ਇਸਤੇਮਾਲ ਕਰੋ। ਜੇਕਰ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੈ, ਤਾਂ ਤੁਸੀਂ ਗਾਂ ਦੇ ਦੁੱਧ ਤੇ ਘਿਓ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਲਈ ਗਾਂ ਦਾ ਦੁੱਧ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਗਾਂ ਦੇ ਘਿਉ ਨੂੰ ਆਪਣੇ ਖਾਣੇ ਵਿਚ ਮਿਲਾ ਕੇ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ।

ਸੌਂਫ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਕਿਉਂਕੀ ਸੌਂਫ ਦੇ ਅੰਦਰ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ ਕਰ ਦਿੰਦੇ ਹਨ। ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਲਈ ਰੋਜ਼ਾਨਾ ਦੁੱਧ ਵਿੱਚ ਇਕ ਚਮਚ ਸੌਂਫ ਦਾ ਪਾਊਡਰ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ।

ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਤ੍ਰਿਫਲਾ ਬਹੁਤ ਫਾਈਦੇਮੰਦ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਰੋਜ਼ਾਨਾ ਤੁਸੀਂ ਦੁੱਧ ਵਿਚ ਤ੍ਰਿਫਲਾ ਪਾਊਡਰ ਮਿਲਾ ਕੇ ਪੀ ਲਓ। ਇਸ ਨਾਲ ਅੱਖਾਂ ਤੰਦਰੁਸਤ ਰਹਿੰਦੀ ਹਨ। ਅੱਖਾਂ ਦੀ ਕੋਈ ਬਿਮਾਰੀ ਨਹੀਂ ਹੁੰਦੀ।

ਬਦਾਮ ਅੱਖਾਂ ਨੂੰ ਤੰਦਰੁਸਤ ਰੱਖਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਬਦਾਮ ਵਿਚ ਓਮੇਗਾ 3 ਫੈਟੀ ਐਸਿਡ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਜੋਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਬਦਾਮ ਜ਼ਰੂਰ ਖਾਓ

ਗੁਲਾਬ ਜਲ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗੁਲਾਬ ਜਲ ਇਸਤੇਮਾਲ ਅੱਖਾਂ ਦੀ ਗੰਦਗੀ ਨੂੰ ਸਾਫ਼ ਕਰਨ, ਅੱਖਾਂ ਨੂੰ ਠੰਢਕ ਦੇਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਆਪਣੀਆਂ ਅੱਖਾਂ ਵਿਚ ਗੁਲਾਬ ਜਲ ਦੀਆਂ ਬੂੰਦਾਂ ਜ਼ਰੂਰ ਪਾਉ।ਤੂਸੀਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਇਹਨਾਂ ਨੁਸਖਿਆ ਨੂੰ ਵੀ ਅਪਣਾ ਸਕਦੇ ਹੋ।

ਗੂਲਾਬ ਜਲ ਦੇ ਅੰਦਰ ਤ੍ਰਿਫਲਾ ਦਾ ਪਾਣੀ ਮਿਲਾ ਕੇ ਇਸ ਪਾਣੀ ਨਾਲ ਅੱਖਾਂ ਨੂੰ ਧੋਣ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ।ਮੂੰਹ ਵਿਚ ਪਾਣੀ ਭਰ ਕੇ ਅੱਖਾਂ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਅੱਖਾਂ ਦਾ ਕੋਈ ਰੋਗ ਨਹੀਂ ਹੁੰਦਾ।ਅੱਖਾਂ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਹੈਲਥੀ ਫੂਡ ਦਾ ਸੇਵਨ ਕਰਨਾ ਚਾਹੀਦਾ ਹੈ।

ਦੋਸਤੋ ਜੇਕਰ ਤੁਸੀਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣਾ ਅਤੇ ਤੰਦਰੁਸਤ ਰਖਣਾ ਚਾਹੁੰਦੇ ਹੋ, ਤਾਂ ਇਹਨਾਂ ਨੁਸਖਿਆ ਨੂੰ ਇਸਤੇਮਾਲ ਕਰਕੇ ਆਪਣਿਆਂ ਅੱਖਾਂ ਨੂੰ ਹਮੇਸ਼ਾ ਲਈ ਰੋਗਾਂ ਤੋਂ ਬਚਾ ਸਕਦੇ ਹੋ।

Leave a Reply

Your email address will not be published. Required fields are marked *