ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅਸੀਂ ਬਹੁਤ ਵਾਰ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਜ਼ਿਆਦਾਤਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਕਬਜ਼ ਦੇ ਕਾਰਨ ਪੇਟ ਸਬੰਧੀ ਬਹੁਤ ਸਾਰੇ ਰੋਗ ਹੋ ਜਾਂਦੇ ਹਨ। ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਕੱਲ੍ਹ ਕਬਜ਼ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ। ਇਹ ਜ਼ਿਆਦਾਤਰ ਗਲਤ ਰਹਿਣ ਸਹਿਣ ਅਤੇ ਖਾਣ ਪੀਣ ਦੇ ਕਾਰਨ ਹੁੰਦੀ ਹੈ।
ਇਸ ਦੇ ਨਾਲ ਕਲੈਸਟਰੋਲ, ਪੇਟ ਫੁੱਲਣ, ਐਸੀਡਿਟੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖਾ ਜਿਸ ਨਾਲ ਇਹ ਸਾਰੀਆਂ ਸਮੱਸਿਆਵਾਂ ਠੀਕ ਕੀਤੀਆਂ ਜਾ ਸਕਦੀਆਂ ਹਨ। ਉਹ ਘਰੇਲੂ ਨੁਸਖਾ ਹੈ ਜੀਰੇ ਦਾ ਪਾਣੀ।ਜ਼ੀਰੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ, ਜੋ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀਰੇ ਦਾ ਪਾਣੀ ਬਣਾਉਣ ਦਾ ਤਰੀਕਾ ਅਤੇ ਇਸ ਨੂੰ ਲੈਣ ਦਾ ਤਰੀਕਾਂ ਜਿਸ ਨਾਲ ਇਹ ਸਾਰੀਆਂ ਸਮੱਸਿਆਵਾਂ ਠੀਕ ਕੀਤੀਆਂ ਜਾ ਸਕਦੀਆਂ ਹਨ।
ਇੱਕ ਗਿਲਾਸ ਪਾਣੀ ਵਿੱਚ ਦੋ ਚਮਚ ਜੀਰਾ ਪੂਰੀ ਰਾਤ ਭਿਓਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਉਬਾਲ ਕੇ ਛਾਣ ਲਓ। ਫਿਰ ਇਸ ਪਾਣੀ ਨੂੰ ਠੰਡਾ ਹੋਣ ਤੇ ਪੀ ਲਓ। ਇਸ ਵਿਚ ਮੌਜੂਦ ਆਇਰਨ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਜਿਹੇ ਗੁਣ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
ਖਾਲੀ ਪੇਟ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪੇਟ ਫੁੱਲਣਾ ਅਤੇ ਐਸੀਡਿਟੀ ਜਿਹੀ ਸਮੱਸਿਆ ਘੱਟ ਹੁੰਦੀ ਹੈ ਅਤੇ ਨਾਲ ਹੀ ਇਸ ਪਾਣੀ ਨੂੰ ਪੀਣ ਨਾਲ ਪੂਰਾ ਸਰੀਰ ਡਿਟਾਕਸ ਹੁੰਦਾ ਹੈ। ਜੀਰੇ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਠੀਕ ਹੁੰਦਾ ਹੈ। ਜੇਕਰ ਤੁਹਾਨੂੰ ਸਰੀਰ ਦਰਦ ਦੀ ਸਮੱਸਿਆ ਰਹਿੰਦੀ ਹੈ, ਤਾਂ ਰੋਜ਼ਾਨਾ ਸਵੇਰੇ ਜੀਰੇ ਦਾ ਪਾਣੀ ਜ਼ਰੂਰ ਪੀਓ।
ਇਸ ਨਾਲ ਸਰੀਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜ਼ੀਰੇ ਵਿੱਚ ਮੌਜੂਦ ਆਇਰਨ ਬਲੱਡ ਵਿੱਚ ਹੀਮੋਗਲੋਬਿਨ ਲੇਵਲ ਨੂੰ ਵਧਾਉਂਦਾ ਹੈ। ਜਿਸ ਨਾਲ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਸ ਲਈ ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਜ਼ੀਰੇ ਦੇ ਪਾਣੀ ਦਾ ਸੇਵਨ ਜ਼ਰੂਰ ਕਰੋ। ਜੇ ਤੁਹਾਨੂੰ ਪੇਟ ਦਰਦ ਦੀ ਸਮੱਸਿਆ ਰਹਿੰਦੀ ਹੈ, ਤਾਂ ਜੀਰੇ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਪੇਟ ਵਿੱਚ ਠੰਡਕ ਪਹੁੰਚਦੀ ਹੈ। ਜਿਸ ਨਾਲ ਪੇਟ ਦਰਦ ਠੀਕ ਹੋ ਜਾਵੇਗਾ।
ਜੇ ਤੁਹਾਨੂੰ ਖਾਣਾ ਹਜ਼ਮ ਨਹੀਂ ਹੁੰਦਾ ਅਤੇ ਬਦਹਜ਼ਮੀ ਰਹਿੰਦੀ ਹੈ, ਤਾਂ ਰੋਜ਼ਾਨਾ ਜੀਰੇ ਦੇ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ, ਜਿਸ ਨਾਲ ਖਾਣਾ ਜਲਦੀ ਹਜ਼ਮ ਹੁੰਦਾ ਹੈ। ਅਜਵਾਇਨ ਸੌਂਫ ਜੀਰਾ ਬਰਾਬਰ ਮਾਤਰਾ ਵਿੱਚ ਮਿਲਾ ਕੇ ਇੱਕ ਪਾਊਡਰ ਬਣਾ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਵੀ ਮਿਲਾ ਲਓ। ਇਸ ਪਾਊਡਰ ਨੂੰ ਸਵੇਰੇ ਸ਼ਾਮ ਅੱਧਾ ਚਮਚ ਹਲਕੇ ਗੁਣਗੁਣੇ ਪਾਣੀ ਨਾਲ ਲਓ।
ਇਸ ਨਾਲ ਕਬਜ਼, ਗੈਸ, ਪੇਟ ਫੁੱਲਣ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ। ਰੋਜ਼ਾਨਾ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਵਜ਼ਨ ਘੱਟ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਕੋਲੈਸਟਰੋਲ ਲੇਵਲ ਵੀ ਕੰਟਰੋਲ ਰਹਿੰਦਾ ਹੈ। ਜਿਸ ਨਾਲ ਦਿਲ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ