ਸਤਿ ਸ੍ਰੀ ਅਕਾਲ ਦੋਸਤੋ।
ਥਾਇਰਡ ਇਹੋ ਜਿਹੀ ਬੀਮਾਰੀ ਹੈ, ਜੋ ਸਾਡੇ ਸਾਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ।ਇਹ ਸਾਡੇ ਗਰਦਨ ਦੀ ਨੀਚਲੀ ਗ੍ਰੰਥੀ ਦੇ ਵਿੱਚ ਹੁੰਦੀ ਹੈ। ਇਹ ਇਕ ਹਾਰਮੋਨ ਪੈਦਾ ਕਰਦੀ ਹੈ ਜੋ ਸਾਡੇ ਸਾਰੇ ਸਰੀਰ ਵਿੱਚ ਕੰਮ ਕਰਦਾ ਹੈ। ਜਿਵੇਂ ਸਾਡੀ ਪਾਚਨ ਪ੍ਰਣਾਲੀ ਨੂੰ ਠੀਕ ਰੱਖਣਾ, ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਦੇ ਉਤਪਾਦਨ ਨੂੰ ਦੇਖਣਾ, ਇਸ ਦੇ ਨਾਲ ਹੀ ਸਾਡੇ ਦਿਲ, ਲਿਵਰ, ਕਿਡਨੀ ਤੇ ਵੀ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ।ਸ਼ਰੀਰ ਦਾ ਇਹੋ ਜਿਹਾ ਕੋਈ ਵੀ ਹਿੱਸਾ ਨਹੀਂ ਹੈ ਜਿਸਤੇ ਇਸਦਾ ਅਸਰ ਨਾ ਹੁੰਦਾ ਹੋਵੇ।
ਦੋਸਤੋ ਥਾਇਰਾਇਡ ਦੀ ਬੀਮਾਰੀ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਦੋਸਤਾਂ ਨੂੰ ਦੱਸਦੇ ਹਾਂ ਥਾਇਰਡ ਕੀ ਹੁੰਦਾ ਹੈ ।ਇਹ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੀ ਗ੍ਰੰਥੀ ਬਣਾਉਂਦੀ ਹੈ।t3ਅਤੇ t4। ਇਹਨਾਂ ਵਿਚ ਸੰਤੁਲਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਵੱਧ ਜਾਂਦੇ ਹਨ ਤਾਂ ਹਾਈਪਰਥਾਇਰਾਇਡਿਜ਼ਮ। ਜਦੋਂ ਇਹ ਗ੍ਰੰਥੀ ਘੱਟ ਮਾਤਰਾ ਵਿੱਚ ਹਾਰਮਨ ਬਣਾਉਂਦੀ ਹੈ ਤਾਂ ਇਸ ਨੂੰ ਹਾਇਪੋ-ਥਾਇਰਾਇਡਜ਼ਮ ਕਹਿੰਦੇ ਹਨ। ਜੇਕਰ ਇਸਦਾ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ
ਇਹ ਸਾਡੇ ਪੂਰੇ ਸ਼ਰੀਰ ਦੇ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਸਾਡਾ ਸਾਰਾ ਇਮਿਊਨਿਟੀ ਸਿਸਟਮ ਵਿਗੜ ਜਾਂਦਾ ਹੈ। ਸਾਡੇ ਸਰੀਰ ਦਾ ਤਾਂ ਬਹੁਤ ਜ਼ਿਆਦਾ ਮੋਟਾਪੇ ਵਿਚ ਆ ਜਾਂਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤ ਜਿਆਦਾ ਨੀਂਦ ਆਉਂਦੀ ਹੈ ਦਿਲ ਤੇ ਵੀ ਇਸ ਦਾ ਅਸਰ ਪੈਂਦਾ ਹੈ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਬੀਮਾਰੀ ਦਾ ਇਲਾਜ ਆਪਣੇ ਘਰ ਵਿੱਚ ਹੀ ਇਸ ਤਰ੍ਹਾਂ ਕਰ ਸਕਦੇ ਹੋ ਅਤੇ ਲਗਾਤਾਰ 15 ਦਿਨ ਇਸ ਇਲਾਜ ਨਾਲ ਤੁਹਾਨੂੰ ਆਪਣੇ ਥਾਇਰਾਇਡ ਵਿੱਚ ਫ਼ਰਕ ਆਉਣਾ ਸ਼ੁਰੂ ਹੋ ਜਾਵੇਗਾ। ਦੋਸਤੋ ਥਾਇਰਡ ਦੀ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅਲਸੀ ਦੇ ਬੀਜ ਲੈਣੇ ਹਨ। ਜਿਸ ਤਰ੍ਹਾਂ ਅਸੀਂ ਸਵੇਰੇ ਬਦਾਮ ਕਿਸ਼ਮਿਸ਼ ਕਾਜੂ ਅਖਰੋਟ ਦਾ ਪ੍ਰਯੋਗ ਕਰਦੇ ਹਾਂ ਉਸੇ ਤਰ੍ਹਾਂ ਅਲਸੀ ਦੇ ਬੀਜ ਥਾਇਰਾਇਡ ਦੀ ਬੀਮਾਰੀ ਵਿਚ ਬਹੁਤ ਜ਼ਿਆਦਾ ਫਾਇਦਾ ਕਰਦੇ ਹਨ।
ਇਸ ਦੇ ਵਿੱਚ ਪਾਇਆ ਜਾਣ ਵਾਲਾ ਹੋਵੇਗਾ ਉਮੇਗਾ 3ਐਸਿਡ ਥਾਇਰਡ ਗ੍ਰੰਥੀ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਹਾਰਮੋਨ ਦੀ ਮਾਤਰਾ ਠੀਕ ਰਹਿੰਦੀ ਹੈ ਅਤੇ ਤੁਹਾਡਾ ਥਾਇਰਾਇਡ ਵੀ ਕੰਟਰੋਲ ਵਿਚ ਰਹਿੰਦਾ ਹੈ। ਤੁਸੀਂ ਇੱਥੇ ਇਕ ਕਟੋਰੀ ਅਲਸੀ ਦੇ ਬੀਜ ਨੂੰ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ ਅਤੇ ਉਸ ਤੋਂ ਬਾਅਦ ਮਿਕਸੀ ਵਿੱਚ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾਂ ਹੈ। ਦੋਸਤੋ ਤੁਸੀਂ ਇਸ ਅਲਸੀ ਦੇ ਪਾਊਡਰ ਨੂੰ ਸਵੇਰੇ ਖਾਲੀ ਪੇਟ ਇੱਕ ਚਮਚ ਖਾ ਕੇ ਉਤੋ ਦੀ ਇਕ ਗਲਾਸ ਪਾਣੀ ਪੀ ਲੈਣਾ ਹੈ।
ਦੋਸਤੋ ਥਾਇਰਾਇਡ ਦੇ ਦੂਸਰੇ ਇਲਾਜ ਦੇ ਲਈ ਤੁਸੀਂ ਹਰਾ ਧਨੀਆ ਲੈਣਾ ਹੈ। ਇਹ ਥਾਇਰਡ ਮੋਟਾਪਾ ਸ਼ੂਗਰ ਲੈਵਲ ਨੂੰ ਠੀਕ ਕਰਨ ਲਈ ਬਹੁਤ ਵਧੀਆ ਹੁੰਦਾ ਹੈ। ਧਨੀਏ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋ ਕੇ ਇਸ ਦੀ ਚਟਨੀ ਤਿਆਰ ਕਰ ਲੈਣੀ ਹੈ। ਇਸ ਨੂੰ ਵੀ ਤੁਸੀਂ ਸਵੇਰੇ ਖਾਲੀ ਪੇਟ ਇੱਕ ਚਮਚ ਹਲਕੇ ਗੁਣਗੁਣੇ ਪਾਣੀ ਦੇ ਵਿੱਚ ਮਿਕਸ ਕਰਕੇ ਹਰ ਰੋਜ਼ ਲੈਣਾ ਹੈ। ਧਨੀਆਂ ਥਾਇਰਾਇਡ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਥਾਇਰਡ ਨੂੰ ਜੜ੍ਹ ਤੋਂ ਖਤਮ ਕਰਨ ਲਈ ਧਨੀਏ ਦਾ ਹਰ ਰੋਜ਼ ਪ੍ਰਯੋਗ ਕਰਨਾ ਚਾਹੀਦਾ ਹੈ।
ਦੋਸਤੋ ਥਾਇਰਡ ਦੇ ਤੀਸਰੇ ਇਲਾਜ ਦੇ ਵਿੱਚ ਤੁਸੀਂ ਨਿੰਬੂ ਦੇ ਸਲਾਈਸ ਕੱਟ ਕੇ ਅਤੇ ਥੋੜੀ ਜਿਹੀ ਅਦਰਕ ਦੇ ਪੀਸ ਕੱਟ ਕੇ ਗਰਮ ਪਾਣੀ ਦੇ ਵਿਚ ਪਾ ਕੇ ਉਸ ਨੂੰ ਚਮਚ ਨਾਲ ਚੰਗੀ ਤਰਾਂ ਹਿਲਾਉਣਾ ਹੈ। ਜਦੋ ਇਹ ਪਾਣੀ ਹਲਕਾ ਜਿਹਾ ਗਰਮ ਰਹਿ ਜਾਵੇਗਾ ਫਿਰ ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀ ਲੈਣਾਂ ਹੈ। ਇਹ ਉਪਾਅ ਤੁਹਾਡੇ ਥਾਇਰਡ ਨੂੰ ਠੀਕ ਕਰਨ ਦੇ ਨਾਲ-ਨਾਲ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਕਰਕੇ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢੇਗਾ। ਦੋਸਤੋ ਇਨ੍ਹਾਂ ਤਿੰਨਾਂ ਦੇਸੀ ਘਰੇਲੂ ਇਲਾਜ ਦੇ ਵਿਚੋ ਤੁਸੀਂ ਕਿਸੇ ਵੀ ਇੱਕ ਉਪਾਅ ਦਾ ਪ੍ਰਯੋਗ ਕਰ ਸਕਦੇ ਹੋ। ਅਲਸੀ ਅਤੇ ਧਨੀਏ ਵਾਲੇ ਇਲਾਜ ਦਾ ਪ੍ਰਯੋਗ ਤੁਸੀਂ ਹਫਤੇ ਵਿੱਚ ਤਿੰਨ ਵਾਰੀ ਕਰ ਸਕਦੇ ਹੋ। ਅਦਰਕ ਅਤੇ ਨਿੰਬੂ ਵਾਲੇ ਇਲਾਜ ਦਾ ਪ੍ਰਯੋਗ ਤੁਸੀਂ ਹਰ ਰੋਜ਼ ਕਰ ਸਕਦੇ ਹੋ। ਲਗਾਤਾਰ 15ਵੀਂ ਇਨ੍ਹਾਂ in ਘਰੇਲੂ ਨੁਸਖਿਆਂ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਥਾਇਰਡ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।