ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਘਰ ਵਿਚ ਹੋਣ ਵਾਲੀ ਛੋਟੀ-ਛੋਟੀ ਗੱਲਾਂ ਵਿੱਚ ਕੋਈ ਨਾ ਕੋਈ ਸੰਕੇਤ ਛੁਪਿਆ ਹੁੰਦਾ ਹੈ। ਜੇਕਰ ਅਸੀਂ ਇਨ੍ਹਾਂ ਸੰਕੇਤਾਂ ਨੂੰ ਸਮਝ ਲਈਏ ਤਾਂ ਅਸੀਂ ਸਮਝ ਸਕਦੇ ਹਾਂ ਸਾਡੇ ਆਉਣ ਵਾਲੇ ਭਵਿੱਖ ਵਿਚ ਕੀ ਹੋਵੇਗਾ, ਅਤੇ ਅਸੀਂ ਕਈ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ।
ਦੋਸਤੋ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਜਦੋਂ ਘਰ ਵਿੱਚ ਦਰਿੱਦਰਤਾ ਵੱਧਣ ਦੀ ਸੰਭਾਵਨਾ ਹੁੰਦੀ ਹੈ, ਤਾਂ ਉਹ ਘਰ ਵਿਚੋਂ ਹੀ ਪਤਾ ਲੱਗ ਜਾਂਦਾ ਹੈ ।ਅੱਜ ਅਸੀਂ ਦੱਸਾਂਗੇ ਗਰੀਬੀ ਵਧਣ ਦੇ ਕੀ-ਕੀ ਸੰਕੇਤ ਮਿਲਦੇ ਹਨ। ਜੇਕਰ ਘਰ ਵਿਚ ਕੋਈ ਮੁਸੀਬਤ ਆਉਣ ਵਾਲੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਅਸਰ ਤੁਲਸੀ ਦੇ ਪੌਦੇ ਤੇ ਨਜ਼ਰ ਆਉਂਦਾ ਹੈ। ਤੁਲਸੀ ਦਾ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ।
ਇਸ ਦਾ ਮਤਲਬ ਇਹ ਹੈ ਕਿ ਘਰ ਵਿਚ ਕੋਈ ਮੁਸੀਬਤ ਆਉਣ ਵਾਲੀ ਹੈ। ਘਰ ਵਿੱਚ ਰੱਖੇ ਜਾਣ ਵਾਲੀਆਂ ਨਮਕੀਨ ਚੀਜ਼ਾਂ ਜਿਵੇਂ ਦਾਲ਼ਾਂ ਵਗੈਰਾ ਵਿੱਚ ਕਾਲੀ ਚਿੱਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸਦਾ ਮਤਲਬ ਹੈ ਕਿ ਕੋਈ ਮੁਸੀਬਤ ਆਉਣ ਵਾਲੀ ਹੈ। ਜੇਕਰ ਤੁਹਾਡੇ ਘਰ ਵਿੱਚ ਲੱਗੇ ਪੇੜ ਪੌਦੇ ਦੀਆਂ ਪੱਤੀਆਂ ਸੁੱਕਣ ਲੱਗ ਜਾਣ ਤਾਂ ਉਸ ਨੇ ਨਾਲ ਦੀ ਨਾਲ ਕਟਵਾ ਦੇਣਾ ਚਾਹੀਦਾ ਹੈ।
ਘਰ ਵਿਚ ਲਗੇ ਪੇੜ ਪੋਧੇ ਹਮੇਸ਼ਾ ਹਰੇ ਭਰੇ ਹੋਣੇ ਚਾਹੀਦੇ ਹਨ। ਇਹ ਸੁਕਣੇ ਨਹੀਂ ਚਾਹੀਦੇ। ਇਸ ਨਾਲ ਬੁੱਧ ਗ੍ਰਹਿ ਖਰਾਬ ਹੁੰਦਾ ਹੈ। ਦੋਸਤੋ ਘਰ ਵਿਚ ਰੱਖਿਆ ਹੋਇਆ ਝਾੜੂ ਲਕਸ਼ਮੀ ਜੀ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਲਈ ਝਾੜੂ ਨੂੰ ਹਮੇਸ਼ਾਂ ਸਾਫ਼-ਸੁਥਰੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ। ਝਾੜੂ ਤੇ ਕਦੇ ਵੀ ਪੈਰ ਨਹੀਂ ਰੱਖਣਾ ਚਾਹੀਦਾ। ਝਾੜੂ ਘਰ ਵਿੱਚੋਂ ਦਲਿਦਰਤਾਂ ਨੂੰ ਬਾਹਰ ਨਿਕਾਲਦਾ ਹੈ ।
ਇਸ ਨਾਲ ਘਰ ਵਿਚ ਸੁੱਖ ਸਮ੍ਰਿਧੀ ਆਉਂਦੀ ਹੈ। ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਝਾੜੂ ਨਹੀਂ ਲੱਗਾਣਾ ਚਾਹੀਦਾ। ਇਹ ਦੁਰਭਾਗ ਨੂੰ ਵਧਾਵਾ ਦਿੰਦਾ ਹੈ। ਝਾੜੂ ਨੂੰ ਉਲਟਾ ਕਰਕੇ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਘਰ ਵਿਚ ਕੋਈ ਵਿਅਕਤੀ ਬਾਹਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਜਿਹੜੇ ਲੋਕ ਝਾੜੂ ਨੂੰ ਕਿਸੇ ਵੀ ਜਗਾ ਤੇ ਰੱਖ ਦੇਂਦੇ ਹਨ
ਉਹਨਾਂ ਨੂੰ ਘਰ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗਾਂ ਜਾਂ ਫਿਰ ਕਿਸੇ ਵੀ ਪਸ਼ੂ ਪੰਛੀ ਨੂੰ ਝਾੜੂ ਨਾਲ ਮਾਰ ਕੇ ਨਹੀਂ ਭਜਾਣਾ ਚਾਹੀਦਾ। ਇਸ ਨਾਲ ਮਾਤਾ ਲਕਸ਼ਮੀ ਨਰਾਜ ਹੁੰਦੀ ਹੈ। ਦੋਸਤੋ ਕੁਝ ਲੋਕ ਕਹਿੰਦੇ ਹਨ ਕਿ ਦੁੱਧ ਉਬਲ ਕੇ ਗਿਰਨਾ ਸ਼ੁਭ ਮੰਨਿਆ ਜਾਂਦਾ ਹੈ। ਪਰ ਜੇਕਰ ਰੋਜ਼ ਤੁਹਾਡੇ ਘਰ ਵਿਚ ਦੁੱਧ ਉਬਲ ਕੇ ਗਿਰਦਾ ਹੈ ਤਾਂ ਇਹ ਚੰਗਾ ਨਹੀਂ ਹੁੰਦਾ।
ਜੇਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾਂਦੇ ਹੋ ਅਤੇ ਘਰ ਵਾਪਸ ਆ ਕੇ ਤੁਹਾਨੂੰ ਦਰਵਾਜ਼ੇ ਉੱਤੇ ਛਿਪਕਲੀ ਨਜ਼ਰ ਆਉਂਦੀ ਹੈ, ਤਾਂ ਇਸ ਦਾ ਮਤਲਬ ਹੈ ਤੁਹਾਡਾ ਬੁਰਾ ਸਮਾਂ ਸ਼ੁਰੂ ਹੋਣ ਵਾਲਾ ਹੈ। ਇਸ ਲਈ ਤੁਹਾਨੂੰ ਪਹਿਲਾਂ ਹੀ ਆਪਣੇ ਬੁਰੇ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਮਾਂ ਇਕੋ ਜਿਹਾ ਨਹੀਂ ਰਹਿੰਦਾ ।ਬੁਰਾ ਸਮਾਂ ਵੀ ਜਲਦੀ ਹੀ ਨਿਕਲ ਜਾਂਦਾ ਹੈ।
ਜੇਕਰ ਛਿਪਕਲੀ ਤੁਹਾਡੇ ਸਿਰ ਤੇ ਜਾਂ ਵਾਲਾਂ ਉੱਤੇ ਗਿਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜਿੰਦਗੀ ਵਿੱਚ ਕੋਈ ਭਾਰੀ ਸੰਕਟ ਆਣ ਵਾਲਾ ਹੈ। ਇਸੇ ਤਰ੍ਹਾਂ ਅੱਖ ਦਾ ਫੜਕਣਾ ਵੀ ਜ਼ਿੰਦਗੀ ਵਿਚ ਕੋਈ ਘਟਨਾ ਦੇ ਆਉਣ ਦਾ ਸੰਕੇਤ ਦੇਂਦਾ ਹੈ। ਜੇਕਰ ਮਹਿਲਾਵਾਂ ਦੀ ਖੱਬੀ ਅੱਖ ਫੜਕਦੀ ਹੈ ਤਾਂ, ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ
ਇਸ ਦਾ ਮਤਲਬ ਹੈ ਕਿ ਕੋਈ ਅੱਛਾ ਸੰਕੇਤ ਆਉਣ ਵਾਲਾ ਹੈ। ਸੱਜੀ ਅੱਖ ਦਾ ਫੜਕਣਾ ਜ਼ਿੰਦਗੀ ਵਿਚ ਕੋਈ ਸੰਕਟ ਆਉਣ ਦਾ ਸੰਕੇਤ ਹੁੰਦਾ ਹੈ। ਪੁਰਖਾਂ ਦੀ ਖੱਬੀ ਅੱਖ ਫੜਕਣ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿਚ ਕੋਈ ਦੁੱਖ ਸੰਕਟ ਆਉਣ ਵਾਲਾ ਹੈ। ਜੇਕਰ ਪੁਰਖਾਂ ਦੀ ਸੱਜੀ ਅੱਖ ਫੜਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਕੋਈ ਚੰਗੀ ਖ਼ਬਰ ਆਉਣ ਵਾਲੀ ਹੈ।