ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਜਦੋਂ ਤੁਹਾਡੇ ਹੱਥ ਵਿੱਚ ਪੈਸਾ ਨਹੀਂ ਟਿਕਦਾ, ਤੁਸੀਂ ਇਹ ਸ਼ਬਦ ਬੋਲ ਸਕਦੇ ਹੋ ਤੁਹਾਡੇ ਕੋਲ ਇੰਨਾ ਪੈਸਾ ਆਏਗਾ ਕਿ ਤੁਸੀਂ ਸੰਭਾਲ ਨਹੀਂ ਪਾਵੋਗੇ।
ਹਰ ਵਿਅਕਤੀ ਜਾਣਦਾ ਹੈ ਕਿ ਉਸ ਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਨਹੀਂ ਤਾਂ ਘੱਟੋ-ਘੱਟ ਇੰਨਾ ਪੈਸਾ ਹੋਵੇ ਕੀ ਉਹ ਆਪਣੀ ਇੱਛਾ ਦੀ ਪੂਰਤੀ ਕਰ ਸਕੇ। ਲੋਕ ਦਿਨ-ਰਾਤ ਮਿਹਨਤ ਕਰਦੇ ਹਨ ਅਮੀਰ ਬਣਨ ਦੇ ਲਈ। ਤੁਸੀਂ ਵੇਖਿਆ ਹੋਵੇਗਾ ਕਈ ਵਾਰ ਕੋਈ ਗਰੀਬ ਵਿਅਕਤੀ ਅਚਾਨਕ ਤੋਂ ਅਮੀਰ ਬਣ ਜਾਂਦਾ ਹੈ ਅਤੇ ਕਈ ਵਾਰ ਕੋਈ ਅਮੀਰ ਵਿਅਕਤੀ, ਅਚਾਨਕ ਗਰੀਬ ਹੋ ਜਾਂਦਾ ਹੈ।
ਇਹ ਸਾਰਾ ਖੇਲ ਕਿਸਮਤ ਦਾ ਹੁੰਦਾ ਹੈ ਇਸ ਤੋਂ ਇਲਾਵਾ ਇਹ ਸਕਾਰਾਤਮਕ ਅਤੇ ਨਕਾਰਾਤਮਕ ਸ਼ਕਤੀ ਦਾ ਵੀ ਹੁੰਦਾ ਹੈ ਜਿਸ ਘਰ ਵਿਚ ਨਕਾਰਾਤਮਕਤਾ ਜ਼ਿਆਦਾ ਹੁੰਦੀ ਹੈ ਉਸ ਘਰ ਵਿੱਚ ਪੈਸਿਆ ਟਿਕਦਾ ਨਹੀਂ ਹੈ ਤੁਸੀਂ ਆਪਣੀ ਕਿਸਮਤ ਨਾਲ ਪੈਸਾ ਕਮਾ ਤਾਂ ਲੈਂਦੇ ਹੋ, ਪਰ ਤੁਹਾਡੇ ਕੋਲ ਪੈਸਾ ਟਿਕਦਾ ਨਹੀਂ ਹੈ।
ਜਦੋਂ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਹਾਡੇ ਕੋਲ ਪੈਸਾ ਨਾ ਟਿਕਿਆ ਇੱਥੋਂ ਤਕ ਕਿ ਪੈਸਾ ਕਰਜ਼ਾ ਲੈਣ ਦੀ ਨੌਬਤ ਆ ਜਾਵੇ , ਉਸ ਸਮੇਂ ਤੁਸੀਂ ਕੁਝ ਖਾਸ ਉਪਾਅ ਕਰ ਸਕਦੇ ਹੋ। ਤੁਸੀਂ ਜਿਸ ਜਗ੍ਹਾ ਤੇ ਪੈਸਾ ਰੱਖਦੇ ਹੋਏ ਚਾਹੇ ਉਹ ਤੁਹਾਡਾ ਪਰਸ ਹੈ ਬਕਸਾ ਹੈ, ਉਨ੍ਹਾਂ ਦੇ ਉੱਤੇ ਸ਼ੁਭ ਮੰਗਲ ਦਾ ਚਿੰਨ ਬਣਾ ਕੇ ਰੱਖਣਾ ਚਾਹੀਦਾ ਹੈ।
ਇਸ ਨਾਲ ਧੰਨ ਦੀ ਬਚਤ ਹੁੰਦੀ ਹੈ। ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸਣਾ ਚਾਹੀਦਾ। ਹਮੇਸ਼ਾ ਆਪਣੇ ਮਨ ਦੇ ਵਿਚ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਤੁਸੀਂ ਦੁਨੀਆ ਦੇ ਸਭ ਤੋ ਖੁਸ਼ ਨਸੀਬ ਵਿਅਕਤੀ ਹੋ ਤੁਹਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਮਨ ਵਿੱਚ ਨਕਾਰਾਤਮਕ ਸੋਚ ਰੱਖਦੇ ਹੋ ਤਾਂ ਸਭ ਕੁਝ ਨਕਾਰਾਤਮਕ ਹੋਣਾ ਸ਼ੁਰੂ ਹੋ ਜਾਂਦਾ ਹੈ।
ਜੇਕਰ ਤੁਸੀਂ ਆਪਣੇ ਆਪ ਤੋ ਵੀ ਸੰਤੁਸ਼ਟ ਨਹੀਂ ਹੁੰਦੇ ਤਾਂ ਵੀ ਤੁਹਾਡੇ ਕੋਲ ਧੰਨ ਨਹੀਂ ਟਿਕਦਾ। ਅੱਜ ਅਸੀਂ ਤੁਹਾਨੂੰ ਛੋਟੇ ਛੋਟੇ ਉਪਾਏ ਦੱਸਾਂਗੇ। ਜੋਤਿਸ਼ ਸ਼ਾਸਤ੍ਰ ਅਨੁਸਾਰ ਪੂਰਣਿਮਾਂ ਜਾਂ ਫਿਰ ਇਕਾਦਸ਼ੀ ਵਾਲੇ ਦਿਨ , ਜਾਂ ਫਿਰ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ।
ਇਨ੍ਹਾਂ ਵਿੱਚੋਂ ਕਿਸੇ ਵੀ ਦਿਨ ਸਵੇਰੇ ਜਲਦੀ ਉੱਠ ਕੇ ਇੱਕ ਲੋਟਾ ਜਲ ਵਿੱਚ ਮਿੱਠੀ ਵਸਤੂ ਪਾ ਕੇ ਅਰਪਿਤ ਕਰ ਦੇਣਾ ਚਾਹੀਦਾ ਹੈ। ਆਪਣੇ ਮਨ ਦੇ ਵਿੱਚ ਬੋਲਣਾ ਚਾਹੀਦਾ ਹੈ ਕਿ ਮਾਤਾ ਲਕਸ਼ਮੀ ਮੇਰੇ ਘਰ ਵਿਚ ਚਲੋ। ਖਾਸ ਕਰਕੇ ਪੂਰਨਿਮਾ ਵਾਲੇ ਦਿਨ ਇਹ ਉਪਾਅ ਕਰ ਸਕਦੇ ਹੋ। ਇਸ ਨਾਲ ਤੁਹਾਡੇ ਘਰ ਵਿੱਚ ਧਨ ਟਿਕਣਾ ਸ਼ੁਰੂ ਹੋ ਜਾਂਦਾ ਹੈ।