ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤ ਅੱਜ ਅਸੀਂ ਤੁਹਾਡੇ ਚਿਹਰੇ ਤੇ ਬਾਰ-ਬਾਰ ਹੋਣ ਵਾਲੇ ਫੋੜੇ ਫੁਨਸੀਆਂ ਅਤੇ ਚਿਹਰੇ ਤੇ ਆਉਣ ਵਾਲੇ ਤੇਲ ਲਈ ਬਹੁਤ ਵਧੀਆ ਇਲਾਜ ਦਸਾਂਗੇ। ਦੋਸਤੋ ਜਦੋਂ ਸਾਡੇ ਚਿਹਰੇ ਤੇ ਬਾਰ-ਬਾਰ ਦਾਣੇ ਹੋਣ ਲੱਗ ਜਾਂਦੇ ਹਨ ,ਤਾਂ ਉਹ ਠੀਕ ਹੋਣ ਤੋਂ ਬਾਅਦ ਚਿਹਰੇ ਤੇ ਨਿਸ਼ਾਨ ਛੱਡ ਜਾਂਦੇ ਹਨ ਤੇ ਇਹ ਦਾਗ ਧੱਬੇ ਸਾਡੇ ਚਿਹਰੇ ਤੇ ਬਹੁਤ ਜ਼ਿਆਦਾ ਭੈੜੇ ਲੱਗਦੇ ਹਨ। ਸਾਡਾ ਚਿਹਰਾ ਘੱਟ ਅਤੇ ਉਸਦੇ ਉੱਤੇ ਹੋਣ ਵਾਲੇ ਦਾਗ-ਧੱਬੇ,ਦਾਣੇ ਜ਼ਿਆਦਾ ਨਜ਼ਰ ਆਉਣ ਲੱਗਦੇ ਹਨ।
ਦੋਸਤੋ ਇਸ ਆਯੁਰਵੈਦਿਕ ਉਪਾਅ ਦੇ ਨਾਲ ਸੱਤ ਦਿਨਾਂ ਦੇ ਅੰਦਰ ਤੁਹਾਡੇ ਚਿਹਰੇ ਤੇ ਬਾਰ-ਬਾਰ ਨਿਕਲਣ ਵਾਲੇ ਦਾਣੇ ਕੀਲ, ਮੁਹਾਸੇ ਅਤੇ ਤੁਹਾਡੇ ਚਿਹਰੇ ਤੇ ਆਉਣ ਵਾਲਾ ਤੇਲ ਖਤਮ ਹੋ ਜਾਵੇਗਾ। ਤੇਲ ਵਾਲੇ ਚਿਹਰੇ ਤੇ ਜ਼ਿਆਦਾ ਕਿਲ ਮੁਹਾਸੇ ਹੁੰਦੇ ਹਨ। ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤਾਜ਼ਾ ਐਲੋਵੀਰਾ ਲੈਣਾ ਹੈ ।ਐਲੋਵੀਰਾ ਦਾਣੇ ਦੀ ਲਾਲੀ ਨੂੰ ਖਤਮ ਕਰਨ ਲਈ ਅਤੇ ਸੋਜ਼ਸ਼ ਨੂੰ ਖਤਮ ਕਰਨ ਲਈ ਬਹੁਤ ਚੰਗਾ ਹੁੰਦਾ ਹੈ।
ਦੋਸਤੋ ਤੁਸੀਂ ਇਕ ਚੱਮਚ ਐਲੋਵੇਰਾ ਜੈੱਲ ਇੱਕ ਕੋਲੀ ਦੇ ਵਿੱਚ ਕੱਢ ਲੈਣਾ ਹੈ ।ਉਸ ਤੋਂ ਬਾਅਦ ਤੁਸੀਂ ਤਿੰਨ ਚਾਰ ਲੱਸਣ ਦੀਆਂ ਕਲੀਆਂ ਲੈਣੀਆਂ ਹਨ। ਲਸਣ ਤੁਹਾਡੇ ਦਾਣਿਆਂ ਨੂੰ ਠੀਕ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ ।ਇਹ ਦਾਣਿਆਂ ਦੀ ਸੋਜਸ ਨੂੰ ਘਟਾ ਕੇ ਦਬਾ ਦਿੰਦਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਬੇਸਣ ਦਾ ਆਟਾ ਲੈਣਾ ਹੈ ।ਬੇਸਨ ਦਾ ਆਟਾ ਚਿਹਰੇ ਤੇ ਆਉਣ ਵਾਲੇ ਤੇਲ ਨੂੰ ਰੋਕਣ ਵਿੱਚ ਮਦਦ ਕਰਦਾ ਹੈ।ਇਹ ਚਿਹਰੇ ਤੇ ਦਾਣਿਆ ਦੇ ਕਾਰਨ ਜਿਹੜੇ ਦਾਗ ਧੱਬੇ ਪੈ ਜਾਂਦੇ ਹਨ, ਉਨ੍ਹਾਂ ਨੂੰ ਵੀ ਸਾਫ਼ ਕਰਦਾ ਹੈ। ਤੁਸੀਂ ਇੱਕ ਚਮਚ ਬੇਸਨ ਦਾ ਆਟਾ ਐਲੋਵੀਰਾ ਜੈਲ ਦੇ ਵਿੱਚ ਮਿਲਾ ਦੇਣਾ ਹੈ ।
ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਹਲਦੀ ਲੈਣੀ ਹੈ। ਹਲਦੀ ਚਿਹਰੇ ਤੇ ਹੋਣ ਵਾਲੇ ਨੂੰ ਦਾਣਿਆਂ ਨੂੰ ਘੱਟ ਕਰਦੀ ਹੈ ਅਤੇ ਚਿਹਰੇ ਤੇ ਚਮਕ ਲੈ ਕੇ ਆਉਂਦੀ ਹੈ। ਤੁਸੀਂ ਚੁਟਕੀ ਭਰ ਹਲਦੀ ਵੀ ਇਸ ਦੇ ਵਿੱਚ ਮਿਲਾ ਦੇਣੀ ਹੈ ।ਹਲਦੀ ਦਾ ਇਸਤੇਮਾਲ ਜਿਆਦਾ ਨਹੀਂ ਕਰਨਾ ਕਿਉਂਕਿ ਉਸਦਾ ਪੀਲਾ ਰੰਗ ਤੁਹਾਡੇ ਚਿਹਰੇ ਤੇ ਰਹਿ ਜਾਵੇਗਾ। ਇਸ ਨੂੰ ਮਿਲਾਣ ਦੇ ਲਈ ਤੁਸੀਂ ਠੰਡਾ ਦੁੱਧ ਇਸਤੇਮਾਲ ਕਰਨਾ ਹੈ ,ਜਿਸ ਨਾਲ ਇਸ ਦਾ ਇਕ ਵਧੀਆ ਪੇਸਟ ਤਿਆਰ ਹੋ ਸਕੇ। ਦੁੱਧ ਸਾਡੇ ਚਿਹਰੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਇਹ ਚਿਹਰੇ ਦੀ ਖੁਸ਼ਕੀ ਨੂੰ ਖਤਮ ਕਰਦਾ ਹੈ ।ਚਿਹਰੇ ਤੇ ਚਮਕ ਲੈ ਕੇ ਆਉਂਦਾ ਹੈ।
ਦੋਸਤੋ ਇਹ ਤਿਆਰ ਕੀਤਾ ਗਿਆ ਪੇਸਟ ਨਾ ਜਾਂਦਾ ਗਾੜਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਜ਼ਿਆਦਾ ਪਤਲਾ ਤਾਂ ਕਿ ਤੁਹਾਡੇ ਚਿਹਰੇ ਤੇ ਆਸਾਨੀ ਨਾਲ ਲੱਗ ਸਕੇ । ਸਭ ਤੋਂ ਪਹਿਲਾਂ ਤੁਹਾਨੂੰ ਕੱਟੀ ਹੋਈ ਲਸਣ ਦੀ ਕਲੀ ਨਾਲ ਆਪਣੀ ਦਾਣੇ ਵਾਲੀ ਜਗ੍ਹਾ ਤੇ ਦੋ ਤਿੰਨ ਮਿੰਟ ਤੱਕ ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਹੈ। ਇਸ ਨਾਲ ਤੁਹਾਡੇ ਦਾਣੇ ਦੀ ਸੋਜਸ ਘੱਟ ਹੋਵੇਗੀ ਅਤੇ ਉਸ ਦਾ ਲਾਲੀ ਵੀ ਘੱਟ ਹੋਵੇਗੀ। ਤੁਸੀਂ ਚਾਹੋ ਤਾਂ ਲਸਣ ਦਾ ਪੇਸਟ ਤਿਆਰ ਕਰਕੇ ਵੀ ਦਾਣੇ ਉੱਤੇ ਲਗਾ ਸਕਦੇ ਹੋ। ਲਸਣ ਦਾ ਪੇਸਟ ਦਾਣੇ ਉੱਤੇ ਲਗਾਉਣ ਤੋਂ ਬਾਅਦ ਉਸ ਨੂੰ ਸੁਕਣ ਦੇਣਾਂ ਹੈ ।ਸੁੱਕਣ ਤੋਂ ਬਾਅਦ ਇਸ ਤਿਆਰ ਕੀਤੇ ਗਏ ਐਲੋਵੀਰਾ ਜੈਲ ਦੇ ਪੇਸਟ ਨੂੰ ਆਪਣੇ ਦਾਗ-ਧੱਬੇ ਵਾਲੀ ਜਗਾ ਤੇ ਆਪਣੇ ਚੇਹਰੇ ਤੇ ਚੰਗੀ ਤਰ੍ਹਾਂ ਲਗਾ ਕੇ ਘੱਟੋ ਘੱਟ ਵੀਹ ਮਿੰਟ ਲਈ ਛੱਡ ਦੇਣ ਹੈ।20 ਮਿੰਟ ਤੋਂ ਬਾਅਦ ਚਿਹਰੇ ਨੂੰ ਧੋ ਲੈਣਾਂ ਹੈ।
ਦੋਸਤੋ ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਦਾਣੇ ਅਤੇ ਦਾਗ-ਧੱਬੇ ਹਨ ਤਾਂ ਤੁਸੀਂ ਇਸ ਪੇਸਟ ਦਾ ਇਸਤੇਮਾਲ ਦਿਨ ਵਿਚ ਦੋ ਵਾਰ ਕਰ ਸਕਦੇ ਹੋ ਨਹੀਂ ਤਾਂ ਇਸ ਨੂੰ ਦਿਨ ਵਿਚ ਇਕ ਵਾਰ ਜ਼ਰੂਰ ਲਗਾਓ। ਇਸ ਪੇਸਟ ਦੇ ਨਾਲ 50 ਤੋਂ 70 ਪ੍ਰਤੀਸ਼ਤ ਤੁਹਾਡੇ ਦਾਣੇ ਅਤੇ ਦਾਗ-ਧੱਬੇ ਸਾਫ ਹੋ ਜਾਣਗੇ। ਦੋ ਦਿਨ ਦੇ ਅੰਦਰ ਤੁਹਾਡੇ ਦਾਣੇ ਹੌਲੀ-ਹੌਲੀ ਘਟਣੇ ਸ਼ੁਰੂ ਹੋ ਜਾਣਗੇ ,ਉਨ੍ਹਾਂ ਦੀ ਸੋਜ਼ਸ਼ ਘਟਣੀ ਸ਼ੁਰੂ ਹੋ ਜਾਵੇਗੀ ਅਤੇ ਇਕ ਹਫ਼ਤੇ ਲਗਾਤਾਰ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ। ਇਸ ਪੇਸਟ ਦੇ ਇਸਤੇਮਾਲ ਕਰਨ ਨਾਲ ਤੁਹਾਡਾ ਚਿਹਰਾ ਪਹਿਲੇ ਨਾਲੋਂ ਜ਼ਿਆਦਾ ਸਾਫ ਅਤੇ ਚਮਕਦਾਰ ਹੋ ਜਾਵੇਗਾ।