ਕਿਸੇ ਵੀ ਕਿਸਮ ਦੇ ਹਾਰਮੋਨਸ ਨੂੰ ਸੰਤੁਲਿਤ ਕਰਨ ਲਈ ਸੰਪੂਰਨ ਘਰੇਲੂ ਉਪਚਾਰ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਹਾਰਮੋਨ ਸਾਡੇ ਸਰੀਰ ਦੇ ਵਿਚ ਖੂਨ ਦੀ ਮਦਦ ਨਾਲ ਅੰਗਾ ਤੱਕ ਪਹੁੰਚਦੇ ਹਨ। ਹਾਰਮੋਨ ਸਾਡੇ ਸਰੀਰ ਦੇ ਵਿਕਾਸ, ਮੂਡ ਸੇਵਿਗ, ਮੇਟਾਬੋਲਿਜਮ ਆਦਿ ਵਿੱਚ ਯੋਗਦਾਨ ਦਿੰਦੇ ਹਨ। ਜੇਕਰ ਹਾਰਮੋਨ ਅਸੰਤੂਲਣ ਹੂੰਦਾ ਹੈ, ਤਾਂ ਸਾਡੇ ਸਰੀਰ ਦੇ ਵਿਕਾਸ,ਮੇਟਾਬੋਲਿਜਮ ਅਤੇ ਮੂਡ ਤੇ ਪ੍ਰਭਾਵ ਪੈਂਦਾ ਹੈ।

ਸਾਡੇ ਸਰੀਰ ਵਿੱਚ ਹਾਰਮੋਨ ਅਸੰਤੂਲਣ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਨੀਂਦ ਪੂਰੀ ਨਾ ਲੈਣਾ, ਤਨਾਅ, ਸਮੇਂ ਤੇ ਖਾਣਾ ਨਾ ਖਾਣ ਨਾਲ, ਖ਼ਰਾਬ ਜੀਵਨ-ਸ਼ੈਲੀ ਆਦਿ। ਇਸ ਸਮਸਿਆ ਨੂੰ ਠੀਕ ਕਰਨ ਲਈ ਘਰੇਲੂ ਨੁਸਖੇ ਕੰਮ ਆ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦਸਾਂਗੇ।

ਜਿਨ੍ਹਾਂ ਨੂੰ ਤੁਸੀਂ ਆਪਣਾ ਕੇ ਹਾਰਮੋਨ ਅਸੰਤੁਲਣ ਨੂੰ ਸਹੀ ਕਰ ਸਕਦੇ ਹੋ ਅਲਸੀ ਦੇ ਬੀਜਾਂ ਨਾਲ ਹਾਰਮੋਨ ਨੂੰ ਸੰਤੁਲਿਤ ਕਿਤਾ ਜਾ ਸਕਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਸਵੇਰੇ ਅਲਸੀ ਦੇ ਬੀਜ ਦਾ ਸੇਵਨ ਕਰੋ। ਇਸ ਨਾਲ ਮਾਸਿਕ ਧਰਮ ਦੇ ਦਰਦ ਤੋਂ ਅਰਾਮ ਮਿਲਦਾ ਹੈ। ਅਤੇ ਇਸ ਵਿੱਚ ਪਾਏ ਜਾਣ ਵਾਲੇ ਊਮੇਗਾ 3 ਫੈਟੀ ਐਸਿਡ ਹਾਰਮੋਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਇਕ ਚਮਚ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰ ਕਰੋ।

ਅਸੀਂ ਜ਼ਿਆਦਾ ਤਰ ਡਾਰਕ ਚਾਕਲੇਟ ਦਾ ਇਸਤੇਮਾਲ ਚੰਗੀ ਸਿਹਤ ਲਈ ਅਤੇ ਮੂਡ ਸਵਿੰਗ ਦੀ ਸਮਸਿਆ ਨੂੰ ਦੂਰ ਕਰਨ ਲਈ ਕਰਦੇ ਹਾਂ। ਪਰ ਡਾਰਕ ਚਾਕਲੇਟ ੲਡ੍ਰੋਫਿਨ ਹਾਰਮੋਨ ਦੇ ਲੇਵਲ ਨੂੰ ਵਧਾਉਣ ਵਿਚ ਬਹੁਤ ਵਧੀਆ ਹੁੰਦੀ ਹੈ। ਇਸ ਹਾਰਮੋਨ ਦੇ ਵਧਣ ਨਾਲ ਵਿਅਕਤੀ ਡਿਪਰੈਸ਼ਨ ਤੋਂ ਦੂਰ ਰਹਿੰਦਾ ਹੈ। ਉਹ ਹਰ ਸਮੇਂ ਖੂਸ਼ ਰਹਿੰਦਾ ਹੈ। ਇਸ ਤੋਂ ਇਲਾਵਾ ਡਾਰਕ ਚਾਕਲੇਟ ਦਾ ਸੇਵਨ ਕਰਨ ਨਾਲ ਹਾਰਮੋਨ ਸੰਤੁਲਿਤ ਹੋਣ ਵਿੱਚ ਮਦਦ ਮਿਲਦੀ ਹੈ।

ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਹਾਰਮੋਨ ਨੂੰ ਸੰਤੁਲਿਤ ਕਿਤਾ ਜਾ ਸਕਦਾ ਹੈ। ਇਸ ਲਈ ਸਾਨੂੰ ਆਪਣੇ ਆਹਾਰ ਵਿਚ ਨਾਰੀਅਲ ਦੇ ਤੇਲ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਵਜਨ ਕੰਟਰੋਲ ਵਿਚ ਰਹਿੰਦਾਂ ਹੈ ਅਤੇ ਹਾਰਮੋਨ ਵੀ ਸੰਤੂਲਿਤ ਹੋ ਜਾਂਦੇ ਹਨ। ਦਹੀ ਦੇ ਵਿਚ ਭਰਪੂਰ ਮਾਤਰਾ ਵਿਚ ਪ੍ਰੋਬਾਓਟਿਕਸ ਪਾਇਆ ਜਾਂਦਾ ਹੈ। ਦਹੀਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਚੰਗਾ ਬੈਕਟੀਰੀਆ ਅਪਣਾ ਸੰਤੂਲਨ ਬਨਾਉਣ ਵਿੱਚ ਮਦਦ ਕਰਦੇ ਹਾਂ।

ਇਸ ਲਈ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਦਹੀਂ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਮੇਟਾਬੋਲਿਜਮ ਸਹੀ ਰਹਿੰਦਾ ਹੈ, ਅਤੇ ਹਾਰਮੋਨ ਬਦਲਾਅ ਦੀ ਸਮਸਿਆ ਤੋਂ ਛੁਟਕਾਰਾ ਮਿਲਦਾ ਹੈ। ਦਾਲਚੀਨੀ ਦਾ ਸੇਵਨ ਕਰਨ ਨਾਲ ਹਾਰਮੋਨ ਅਸੰਤੂਲਣ ਹੋਣ ਦੀ ਸਮਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਤੁਸੀਂ ਦਾਲਚੀਨੀ ਪਾਊਡਰ ਦਾ ਸੇਵਨ ਕਰਦੇ ਹੋ, ਜਾ ਫਿਰ ਦਾਲਚੀਨੀ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ, ਇਸ ਨਾਲ ਹਾਰਮੋਨ ਸੰਤੁਲਿਤ ਹੋ ਜਾਂਦੇਂ ਹਨ।

ਗਰੀਨ ਟੀ ਦਾ ਸੇਵਨ ਕਰਨ ਨਾਲ ਹਾਰਮੋਨ ਨੂੰ ਅਸਾਨੀ ਨਾਲ ਸੰਤੂਲਿਤ ਕੀਤਾ ਜਾ ਸਕਦਾ ਹੈ। ਗਰੀਨ ਟੀ ਦਾ ਸੇਵਨ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰਦੇ ਹੋ, ਤਾਂ ਇਸ ਨਾਲ ਮੂਡ ਸੇੰਵਿਗ ਨੂੰ ਰੋਕਣ, ਸਰੀਰ ਦੇ ਵਿਕਾਸ ਆਦਿ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। ਤੁਸੀਂ ਘਰੇਲੂ ਨੁਸਖਿਆਂ ਨਾਲ ਹਾਰਮੋਨ ਨੂੰ ਸੰਤੁਲਿਤ ਰਖ ਸਕਦੇ ਹੋ।

ਪਰ ਕਿਸੇ ਵੀ ਚੀਜ਼ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰਨ ਅਤੇ ਆਪਣੀ ਡਾਈਟ ਵਿਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਹਾਰਮੋਨ ਅਸੰਤੂਲਣ ਹੋਣ ਦੀ ਸਮਸਿਆ ਜ਼ਿਆਦਾ ਤਰ ਗਰਭਵਤੀ ਔਰਤਾਂ ਵਿਚ ਪਾਈ ਜਾਂਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਆਪਣੀ ਡਾਈਟ ਵਿਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *