ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਜੀਭ ਦੇ ਰੰਗ ਤੋਂ ਕਿਸੇ ਵੀ ਗੰਭੀਰ ਬੀਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ।ਪੁਰਾਣੇ ਸਮੇਂ ਵਿੱਚ ਘਰੇਲੂ ਦੇਸੀ ਵੈਦ ਜੀਭ ਦੇਖ ਕੇ ਹੀ ਬਿਮਾਰੀ ਦਾ ਅੰਦਾਜ਼ਾ ਲਗਾ ਲੈਂਦੇ ਸਨ। ਇਸ ਦੀ ਵਜ੍ਹਾ ਜੀਭ ਦੇ TV ਵਿਚਲੀਆਂ ਨਸਾਂ ਹਨ, ਜੋ ਕਿਸੇ ਵੀ ਬਿਮਾਰੀ ਨਾਲ ਆਪਣਾ ਰੰਗ ਬਦਲ ਲੈਂਦੀਆਂ ਹਨ।
ਜਰਮਨੀ ਏਰਫੋਰਟ ਫੋਲੀਓ ਹਸਪਤਾਲ ਦੇ ਡਾਕਟਰਾਂ ਮੁਤਾਬਕ ਜੀਵ ਦਾ ਰੰਗ ਆਮ ਤੌਰ ਤੇ ਗੁਲਾਬੀ ਹੁੰਦਾ ਹੈ ਅਤੇ ਉਸ ਦੀ ਸਤ੍ਹਾ ਖੁਰਦਰੀ ਹੁੰਦੀ ਹੈ। ਜੇ ਜੀਭ ਇਸ ਤੋਂ ਹਟ ਕੇ ਕਿਸੇ ਹੋਰ ਰੰਗ ਦੀ ਨਜ਼ਰ ਆਵੇ ਤਾਂ ਇਹ ਕਿਸੇ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।
ਜੇ ਜੀਭ ਦੀ ਰੰਗਤ ਕਾਲੀ ਹੋ ਜਾਵੇ ਇਹ ਬਲੱਡ ਕੈਂਸਰ ਦੇ ਵੱਲ ਇਸ਼ਾਰਾ ਕਰਦੀ ਹੈ। ਕਿਉਂਕਿ ਬਲੱਡ ਕੈਂਸਰ ਹੋਣ ਤੇ ਜੀਭ ਦਾ ਰੰਗ ਕਾਲਾ ਪੈ ਜਾਂਦਾ ਹੈ।
ਇਹ ਰੰਗ ਜਿਗਰ ਦੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ਜਦੋਂ ਸਾਨੂੰ ਲਿਵਰ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਜੀਭ ਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ।
ਜਦੋਂ ਸਾਡੀ ਭੋਜਨ ਨਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਸਾਡੀ ਜੀਭ ਦਾ ਰੰਗ ਭੂਰਾ ਹੋ ਜਾਂਦਾ ਹੈ।
ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੁੰਦੀ ਹੈ, ਤਾਂ ਸਾਡੀ ਜੀਭ ਦਾ ਰੰਗ ਗ੍ਰੇ ਹੋ ਜਾਂਦਾ ਹੈ। ਇਸ ਲਈ ਜੀਭ ਦਾ ਗ੍ਰੇ ਰੰਗ ਖ਼ੂਨ ਦੀ ਕਮੀ ਦਾ ਇਸ਼ਾਰਾ ਕਰਦਾ ਹੈ।
ਜਦੋਂ ਸਾਨੂੰ ਫੇਫੜਿਆਂ ਦੀ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਜੀਭ ਦਾ ਰੰਗ ਨੀਲਾ ਹੋ ਜਾਂਦਾ ਹੈ।ਨਜ਼ਲਾ, ਜ਼ੁਕਾਮ ਜਾਂ ਪੇਟ ਦੀ ਬਿਮਾਰੀ ਦੇ ਕਾਰਨ ਜੀਭ ਦੇ ਉੱਪਰ ਸਫ਼ੈਦ ਰੰਗ ਦੀ ਪਰਤ ਜੰਮ ਜਾਂਦੀ ਹੈ।
ਜੇ ਜੀਭ ਦਾ ਰੰਗ ਭੂਰਾ ਹੈ ਤੇ ਉਹ ਸੁੱਜ ਗਈ ਹੈ, ਤਾਂ ਇਹ ਵਿਟਾਮਿਨਾਂ ਦੀ ਕਮੀ ਜਾਂ ਗੁਰਦੇ ਦੀ ਬਿਮਾਰੀ ਵੱਲ ਸੰਕੇਤ ਹੁੰਦਾ ਹੈ।
ਜੇ ਜੀਭ ਦਾ ਖੁਰਦਰਾਪਨ ਖਤਮ ਹੋ ਜਾਵੇ ਅਤੇ ਉਹ ਕੂਲੀ ਅਤੇ ਮੁਲਾਇਮ ਹੋ ਜਾਵੇ ਇਹ ਸਰੀਰ ਦੇ ਅੰਦਰ ਵਿਟਾਮਨਾਂ ਜਾਂ ਮਿਨਰਲਾਂ ਦੀ ਕਮੀ ਦਾ ਸੰਕੇਤ ਹੁੰਦਾ ਹੈ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।