ਜਾਣੋ ਕਿਵੇਂ ਆਯੁਰਵੇਦ ਦੀ ਮਦਦ ਨਾਲ ਸਰਵਾਈਕਲ ਤੋਂ ਛੁਟਕਾਰਾ ਪਾਉਣਾ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜਕਲ ਬੀਮਾਰੀਆਂ ਬਹੁਤ ਵਧ ਰਹੀਆਂ ਹਨ। ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੈ। ਅੱਜ ਕੱਲ ਸਰਵਾਇਕਲ ਦੀ ਸਮਸਿਆ ਬਹੁਤ ਜ਼ਿਆਦਾ ਵਧ ਗਈ ਹੈ। ਸਰਵਾਈਕਲ ਸਪੌਡੇਲਾਇਟਸ ਹੱਡੀਆਂ ਅਤੇ ਜੋੜਾ ਦੀ ਜਾਂਚ ਕਰਵਾਉਣ ਤੇ ਸਰਵਾਇਕਲ ਜ਼ਰੂਰ ਆਉਂਦਾ ਹੈ। ਜਦੋਂ ਸਾਡੇ ਗਰਦਨ ਅਤੇ ਮੋਢਿਆਂ ਦੇ ਕੋਲ ਲਗਾਤਾਰ ਦਰਦ ਰਹਿੰਦਾ ਹੈ, ਤਾਂ ਇਹ ਸਰਵਾਇਕਲ ਦੇ ਕਾਰਨ ਹੂੰਦਾ ਹੈ।

ਅੱਜ ਕਲ ਹਰ ਵਿਅਕਤੀ ਦੇ ਰਹਿਣ-ਸਹਿਣ ਦੇ ਬਦਲਾਅ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋ ਰਹੀਆਂ ਹਨ। ਅੱਜਕਲ ਜਿਵੇਂ ਕਸਰਤ ਨਾ ਕਰਨ ਕਰਕੇ, ਗਲਤ ਬੈਠਣ ਦੀ ਆਦਤ, ਜ਼ਿਆਦਾ ਕੰਮ ਦੇ ਬੋਝ ਕਾਰਨ ਇਹ ਸਮਸਿਆ ਵਧ ਰਹੀ ਹੈ। ਪਹਿਲਾਂ ਇਹ ਸਮਸਿਆ ਜ਼ਿਆਦਾ ਤਰ ਬੂਢਾਪੇ ਵਿਚ ਹੂੰਦੀ ਸੀ।

ਪਰ ਅੱਜ ਕੱਲ ਛੋਟੀ ਉਮਰ ਵਿਚ ਹੀ ਸਰਵਾਈਕਲ ਦੀ ਸਮਸਿਆ ਹੋ ਰਹੀ ਹੈ। ਸਰਵਾਈਕਲ ਦਾ ਦਰਦ ਬਹੁਤ ਹੀ ਬੁਰਾ ਹੂੰਦਾ ਹੈ। ਇਸ ਦਰਦ ਨੂੰ ਸਹਿਣ ਕਰਨਾ ਬਹੁਤ ਮੁਸ਼ਕਲ ਹੂੰਦਾ ਹੈ। ਇਸ ਲਈ ਦਰਦ ਠੀਕ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ।

ਜਿਨ੍ਹਾਂ ਨੂੰ ਤੁਸੀਂ ਆਪਣਾ ਕੇ ਸਰਵਾਇਕਲ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਜੈਤੂਨ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ਦੀ ਚੰਗੀ ਤਰ੍ਹਾਂ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਵਿਚ ਤੋਲਿਏ ਨੂੰ ਗਰਮ ਪਾਣੀ ਵਿਚ ਭਿਉਂ ਕੇ 10 ਮਿੰਟ ਤੱਕ ਢੱਕ ਕੇ ਰੱਖੋ। ਇਸ ਨਾਲ ਸਰਵਾਈਕਲ ਦੇ ਦਰਦ ਤੋਂ ਰਾਹਤ ਮਿਲੇਗੀ।

ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਅਦਰਕ ਦੀ ਚਾਹ ਬਹੁਤ ਹੀ ਗੁਣਕਾਰੀ ਹੁੰਦੀ ਹੈ। ਜੇਕਰ ਤੁਹਾਡੀ ਗਰਦਨ ਵਿਚ ਦਰਦ ਹੋ ਰਿਹਾ ਹੈ, ਤਾਂ ਤੁਸੀਂ ਇਕ ਕਪ ਚਾਹ ਵਿਚ ਅਦਰਕ ਦਾ ਪੇਸਟ ਮਿਲਾ ਕੇ ਪੀ ਲਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।

ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਸੂਡ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡੀ ਗਰਦਨ ਦੇ ਵਿਚ ਬਹੁਤ ਜਿਆਦਾ ਦਰਦ ਹੋ ਰਿਹਾ ਹੈ, ਤਾਂ ਤੁਸੀਂ ਸਰੋਂ ਦੇ ਤੇਲ ਵਿਚ ਸੂੰਡ ਦਾ ਚੂਰਨ ਮਿਲਾ ਲਓ। ਇਸ ਤੇਲ ਦੀ ਮਾਲਿਸ਼ ਕਰਨ ਨਾਲ ਦਰਦ ਤੂਰੰਤ ਹੀ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਵਾਇਕਲ ਨੂੰ ਠੀਕ ਕਰਨ ਲਈ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਦੁੱਧ ਵਿੱਚ ਸੂੰਡ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਪੀਓ।

ਇਸ ਨਾਲ ਸਰਵਾਈਕਲ ਦੀ ਸਮਸਿਆ ਬਿਲਕੁਲ ਠੀਕ ਹੋ ਜਾਵੇਗੀ। ਸਰਵਾਈਕਲ ਦੇ ਦਰਦ ਲਈ ਲੋਂਗਾ ਦਾ ਤੇਲ ਬਹੁਤ ਹੀ ਵਧੀਆ ਹੁੰਦਾ ਹੈ। ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਲੋਂਗ ਦਾ ਤੇਲ ਜ਼ਰੂਰ ਲਾਉ। ਤੁਸੀਂ ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਸਰੋਂ ਦੇ ਤੇਲ ਵਿਚ ਲੋਂਗਾ ਦਾ ਤੇਲ ਮਿਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਨਾਲ ਦਰਦ ਠੀਕ ਹੋ ਜਾਂਦਾ ਹੈ।

ਅਜਵਾਇਣ ਦਰਦ ਨੂੰ ਠੀਕ ਕਰਨ ਲਈ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੈ। ਇਹ ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਡੀ ਗਰਦਨ ਵਿਚ ਦਰਦ ਹੈਂ, ਤਾਂ ਤੁਸੀਂ ਅਜਵਾਇਣ ਨੂੰ ਲੈ ਕੇ ਇਕ ਪੋਟਲੀ ਵਿੱਚ ਬਣ ਲੳਂ। ਇਸ ਪੋਟਲੀ ਨੂੰ ਤਵੇ ਤੇ ਗਰਮ ਕਰਕੇ ਗਰਦਨ ਨੂੰ ਸੇਕਾ ਦੇਉਂ। ਇਸ ਨਾਲ ਗਰਦਨ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਐਕਾਸਾਈਜ ਜ਼ਰੂਰ ਕਰੋ।

ਜੇਕਰ ਤੁਹਾਡੀ ਗਰਦਨ ਵਿਚ ਦਰਦ ਹੋ ਰਿਹਾ ਹੈ, ਤਾਂ ਤੁਸੀਂ ਆਪਣੀ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ ਹੋਲੀ ਪੰਜ ਮਿੰਟ ਤੱਕ ਘਮਾਊ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਤੇ ਥੱਲੇ ਅਤੇ ਸੱਜੇ ਖੱਬੇ ਪਾਸੇ ਘੂਮਾਉ। ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਸਰਵਾਈਕਲ ਦੇ ਦਰਦ ਦੇ ਲਗਾਤਾਰ ਹੋਂਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਸਰੀਰ ਵਿੱਚ ਸਰਵਾਈਕਲ ਦਾ ਦਰਦ ਹੋ ਰਿਹਾ ਹੈ, ਤਾਂ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ

ਇਸ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਦੀ ਸਮਸਿਆ ਹੋ ਸਕਦੀ ਹੈ। ਇਸ ਲਈ ਗਰਦਨ ਦੀ ਮਾਲਿਸ਼ ਕਰਨ ਦੇ ਬਾਅਦ ਗਰਮ ਪਾਣੀ ਨਾਲ ਗਰਦਨ ਨੂੰ ਜ਼ਰੂਰ ਸੇਕੋ, ਸੇਕ ਦੇਣ ਤੋਂ ਬਾਅਦ ਬਾਹਰ ਨਾ ਜਾਉ। ਤੁਸੀਂ ਸਰਵਾਈਕਲ ਦੇ ਦਰਦ ਨੂੰ ਠੀਕ ਕਰਨ ਲਈ ਹਲਕੇ ਹੱਥਾਂ ਨਾਲ ਮਾਲਿਸ਼ ਜ਼ਰੂਰ ਕਰੋ। ਸਰਵਾਈਕਲ ਦੀ ਸਮਸਿਆ ਦੇ ਕਾਰਨ ਬ੍ਰੇਨ ਵਿਚ ਬਲੱਡ ਪਹੂਚਾਊਣ ਵਾਲੀ ਬਲੱਡ ਵੇਲਸ ਵਿਚ ਰੂਕਾਵਟ ਆ ਸਕਦੀ ਹੈ। ਇਸ ਨਾਲ ਗਰਦਨ ਵਿਚ ਦਰਦ ਹੋਣ ਲੱਗ ਜਾਂਦਾ ਹੈ। ਮਾਲਿਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਸਹੀ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *