ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਫੇਫੜਿਆਂ ਵਿੱਚ ਪਾਣੀ ਭਰਨਾ ਇੱਕ ਗੰਭੀਰ ਰੋਗ ਹੈ। ਇਸ ਨੂੰ ਪਲਮੋਨਰੀ ਏਡੀਮਾ ਕਹਿੰਦੇ ਹਨ। ਜਿਸ ਨਾਲ ਫੇਫੜਿਆਂ ਵਿਚ ਸੋਜ ਹੋ ਜਾਂਦੀ ਹੈ ਇਸ ਰੋਗ ਵਿੱਚ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ, ਛਾਤੀ ਵਿੱਚ ਤੇਜ਼ ਦਰਦ ਅਤੇ ਖੰਘ ਦੇ ਨਾਲ ਖੂਨ ਆਉਣ ਦੀ ਦਿੱਕਤ ਹੁੰਦੀ ਹੈ।
ਇਹ ਸੰਕੇਤ ਫੇਫੜਿਆਂ ਵਿੱਚ ਪਾਣੀ ਭਰਨ ਦਾ ਸੰਕੇਤ ਹੁੰਦੇ ਹਨ। ਇਸ ਬਿਮਾਰੀ ਨਾਲ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਫੇਫੜਿਆਂ ਵਿਚ ਸੋਜ ਆ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਪਲਮੋਨਰੀ ਏਡੀਮਾ ਬਿਮਾਰੀ ਬਾਰੇ, ਇਸ ਦੇ ਹੋਣ ਦੇ ਕਾਰਨ ਅਤੇ ਇਲਾਜ।ਫੇਫੜਿਆਂ ਦੇ ਵਿੱਚ ਬਹੁਤ ਛੋਟੇ ਛੋਟੇ ਵਾਯੂ ਕੋਸ਼ ਹੁੰਦੇ ਹਨ। ਸਰੀਰ ਦੇ ਅੰਦਰ ਜਾਣ ਵਾਲੀ ਆਕਸੀਜਨ ਖ਼ੂਨ ਦੇ ਵਿੱਚ ਮਿਲ ਕੇ ਪਲਮੋਨਰੀ ਨੱਸ ਦੇ ਜ਼ਰੀਏ ਦਿਲ ਤੱਕ ਪਹੁੰਚਦੀ ਹੈ।
ਇਸ ਨਾਲ ਪੂਰੇ ਸਰੀਰ ਨੂੰ ਆਕਸੀਜਨ ਮਿਲਦੀ ਹੈ। ਜਦੋਂ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਸਰੀਰ ਵਿੱਚ ਪਹੁੰਚਣ ਵਾਲੀ ਆਕਸੀਜਨ ਦੀ ਕਿਰਿਆ ਨਾਰਮਲ ਨਹੀਂ ਹੁੰਦੀ। ਕਿਉਂਕਿ ਵਾਯੂ ਕੋਸ਼ ਵਿੱਚ ਹਵਾ ਦੀ ਜਗ੍ਹਾ ਪਾਣੀ ਭਰ ਜਾਂਦਾ ਹੈ। ਜਿਸ ਨਾਲ ਆਕਸੀਜਨ ਖ਼ੂਨ ਵਿੱਚ ਨਹੀਂ ਮਿਲ ਪਾਉਂਦੀ ਅਤੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ।
ਫੇਫੜਿਆਂ ਦੇ ਵਿੱਚ ਪਾਣੀ ਭਰਨ ਦਾ ਕਾਰਨ ਫੇਫੜਿਆਂ ਵਿੱਚ ਸੱਟ ਲੱਗਣਾ, ਨਿਮੋਨੀਆ, ਟਾਕਸੀਨ, ਦਵਾਈਆਂ ਦਾ ਸੇਵਨ, ਗਲਤ ਐਕਸਰਸਾਈਜ ਦੇ ਕਾਰਨ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ। ਇਸ ਤੋਂ ਇਲਾਵਾ ਕਈ ਬਿਮਾਰੀਆਂ ਹੁੰਦੀਆਂ ਹਨ। ਜਿਨ੍ਹਾਂ ਦੇ ਕਾਰਨ ਫੇਫੜਿਆਂ ਵਿੱਚ ਪਾਣੀ ਭਰਦਾ ਹੈ।ਇਸ ਬਿਮਾਰੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਇਸ ਤਰ੍ਹਾਂ ਹਨ। ਹੱਥਾਂ ਪੈਰਾਂ ਵਿੱਚ ਸੋਜ ਆਉਣਾ।ਪੇਟ ਵਿੱਚ ਸੋਜ ਆਉਣਾ।ਫੇਫੜਿਆਂ ਦੇ ਚਾਰੇ ਪਾਸੇ ਝਿੱਲੀਆਂ ਵਿੱਚ ਪਾਣੀ
ਭਰ ਜਾਣਾ।ਲੀਵਰ ਦੇ ਵਿੱਚ ਸੋਜ ਆਉਣਾ।ਖੂਨ ਦੇ ਥੱਕੇ ਜੰਮਣ ਲੱਗਣਾ। ਫੇਫੜਿਆਂ ਵਿੱਚ ਪਾਣੀ ਭਰਨ ਦੇ ਲੱਛਣ ਇਸ ਤਰ੍ਹਾਂ ਹਨ।ਸਾਹ ਲੈਣ ਵਿੱਚ ਤਕਲੀਫ਼।ਬਲਗਮ ਵਿੱਚ ਖ਼ੂਨ ਆਉਣਾ।ਸੀਨੇ ਵਿੱਚ ਦਰਦ।ਅਚਾਨਕ ਬਹੁਤ ਤੇਜ਼ੀ ਨਾਲ ਸਾਹ ਲੈਣਾ।ਸਾਹ ਲੈਂਦੇ ਸਮੇਂ ਆਵਾਜ਼ ਆਉਣਾ।ਜ਼ਿਆਦਾ ਪਸੀਨਾ ਆਉਣਾ।
ਚਮੜੀ ਦਾ ਰੰਗ ਨੀਲਾ ਜਾਂ ਹਲਕਾ ਭੂਰਾ ਹੋਣਾ।ਬਲੱਡ ਪ੍ਰੈਸ਼ਰ ਘੱਟ ਹੋਣਾ ਅਤੇ ਚੱਕਰ ਆਉਣਾ।ਕਮਜ਼ੋਰੀ ਮਹਿਸੂਸ ਹੋਣਾ। ਫੇਫੜਿਆਂ ਵਿੱਚ ਪਾਣੀ ਭਰਨ ਤੋਂ ਬਚਾਅ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ।ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਇਸ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੋ। ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਦੇ ਲਈ ਦਵਾਈਆਂ ਅਤੇ ਘਰੇਲੂ ਨੁਸਖੇ ਅਪਣਾ ਸਕਦੇ ਹੋ।
ਤੰਦਰੁਸਤ ਰਹਿਣ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ। ਵਜ਼ਨ ਕੰਟਰੋਲ ਰੱਖਣਾ ਇਸ ਦੇ ਲਈ ਰੋਜ਼ਾਨਾ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰੋ।ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਗਲੂਕੋਜ਼ ਲੇਵਲ ਕੰਟਰੋਲ ਕਰੋ।
ਸਹੀ ਡਾਈਟ ਲਓ।ਜੰਕ ਫੂਡ ਘੱਟ ਸੇਵਨ ਕਰੋ।ਉਚਾਈ ਤੇ ਜਾਣ ਤੋਂ ਬਚੋ।ਐਕਸਰਸਾਈਜ਼ ਕਰੋ ਅਤੇ ਖੂਬ ਪਾਣੀ ਪੀਓ।ਕਿਸੇ ਵੀ ਚੀਜ਼ ਤੋਂ ਅਲਰਜੀ ਹੈ ਤਾਂ ਉਸ ਦਾ ਸੇਵਨ ਨਾ ਕਰੋ ਜਿਸ ਨਾਲ ਸਾਹ ਦੀ ਤਕਲੀਫ਼ ਵਧ ਜਾਵੇ।ਫੇਫੜਿਆਂ ਵਿੱਚ ਪਾਣੀ ਭਰਨ ਲਈ ਘਰੇਲੂ ਨੁਸਖਾ ਵੀ ਬਣਾ ਸਕਦੇ ਹੋ।
50ml ਤੁਲਸੀ ਦੇ ਰਸ ਵਿੱਚ ਇੱਕ ਚਮਚ ਲਸਣ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਦੋ ਵਾਰ ਪੀਓ। ਧਿਆਨ ਰੱਖੋ ਇਹ ਰਸ ਸਵੇਰੇ ਖਾਲੀ ਪੇਟ ਪੀਓ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀਓ। ਇਹ ਦੋ ਰਸ ਮਿਲਾ ਕੇ ਪੀਣ ਨਾਲ ਇੱਕ ਹਫ਼ਤੇ ਵਿੱਚ ਫੇਫੜਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਠੀਕ ਹੋ ਜਾਵੇਗੀ।