ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅਸੀਂ ਆਪਣੇ ਭਾਗ ਨੂੰ ਮਜ਼ਬੂਤ ਕਰਨ ਦੇ ਲਈ ਜੋਤਿਸ਼ ਕੋਲ ਜਾਂਦੇ ਹਾਂ। ਜੋਤਿਸ਼ ਸਾਡੀ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੀ ਜਾਣਕਾਰੀ ਰੱਖਦੇ ਹਨ ਇਸ ਕਰਕੇ ਅਸੀਂ ਹਮੇਸ਼ਾ ਜੋਤਿਸ਼ ਕੋਲ ਜਾਂਦੇ ਹਾਂ।
ਜੋਤਿਸ਼ ਸਾਡੇ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਸਾਨੂੰ ਰਤਨ ਪਾਉਣ ਦਾ ਸਲਾਹ ਦਿੰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਰਤਨ ਬਾਰੇ ਜਾਣਕਾਰੀ ਦਵਾਂਗੇ ਜਿਸ ਨੂੰ ਕਿ ਭਾਗ ਰਤਨ ਵੀ ਕਿਹਾ ਜਾਂਦਾ ਹੈ। ਇਹ ਰਤਨ ਤੁਹਾਡੇ ਭਾਗ ਨੂੰ ਬਦਲ ਸਕਦਾ ਹੈ ਤੁਹਾਡੀ ਕਿਸਮਤ ਨੂੰ ਬਦਲ ਸਕਦਾ ਹੈ। ਇਹ ਰਤਨੁ ਤੁਹਾਨੂੰ ਉਹ ਮੁਨਾਫਾ ਦਿਵਾ ਸਕਦੇ ਹਨ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
ਦੋਸਤੋ ਅੱਜ ਅਸੀਂ ਤੁਹਾਨੂੰ ਪੁਖ਼ਰਾਜ ਰਤਨ ਦੇ ਬਾਰੇ ਦੱਸਾਂਗੇ ਜਿਸ ਨੂੰ ਪਾਉਣ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪੀਲੇ ਰੰਗ ਦਾ ਪੁਖਰਾਜ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੇ ਗੁਰੂ ਗ੍ਰਹਿ ਬਹੁਤ ਜ਼ਿਆਦਾ ਕਮਜ਼ੋਰ ਹੈ, ਜੇਕਰ ਤੁਸੀਂ ਪੀਲੇ ਪੁਖ਼ਰਾਜ ਰਤਨ ਧਾਰਨ ਕਰਦੇ ਹੋ ਤਾਂ ਇਹ ਤੁਹਾਨੂੰ ਰੰਕ ਤੋਂ ਰਾਜਾ ਬਣਾਉਣ ਦੀ ਸ਼ਕਤੀ ਰੱਖਦਾ ਹੈ। ਦੋਸਤੋ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਘਟਣ ਵਾਲੀ ਵੱਡੀ ਤੋਂ ਵੱਡੀ ਅਤੇ ਛੋਟੀ ਛੋਟੀ ਘਟਨਾ ਦੇ ਪਿੱਛੇ ਗੁਰੂ ਕਾਰਨ ਹੁੰਦਾ ਹੈ।
ਇਹ ਸਾਡੀ ਜਿੰਦਗੀ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੂੰ ਪ੍ਰਭਾਵਿਤ ਕਰਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਵਿਅਕਤੀ ਪੀਲੇ ਪੁਖ਼ਰਾਜ ਰਤਨ ਨੂੰ ਧਾਰਨ ਕਰਦੇ ਹਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਸੁਧਾਰ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਜ਼ਿੰਦਗੀ ਵਿਚ ਇਸ ਰਤਨ ਨੂੰ ਧਾਰਨ ਕਰਨ ਤੋਂ ਬਾਅਦ ਕੀ ਬਦਲਾਵ ਆਉਂਦਾ ਹੈ। ਦੋਸਤੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੁਖ਼ਰਾਜ ਰਤਨ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਜੇਕਰ ਕੋਈ ਵਿਅਕਤੀ ਇਸਨੂੰ ਧਾਰਨ ਕਰਦਾ ਹੈ ਤਾਂ ਉਸ ਦੀ ਕਿਸਮਤ ਬਿਲਕੁਲ ਬਦਲ ਜਾਂਦੀ ਹੈ।
ਇਹ ਕਿਸੇ ਦੀ ਵੀ ਕਿਸਮਤ ਨੂੰ ਬਦਲਣ ਦੀ ਸ਼ਕਤੀ ਰਖਦਾ ਹੈ ਇਹਦੇ ਵਿੱਚ ਕੋਈ ਵੀ ਸ਼ੱਕ ਕਰਨ ਵਾਲੀ ਗੱਲ ਨਹੀਂ ਹੈ। ਪੁਖ਼ਰਾਜ ਰਤਨ ਧਾਰਨ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਹਰ ਇੱਕ ਕੰਮ ਦੇ ਵਿੱਚ ਸਮਰੱਥ ਪਾਉਂਦਾ ਹੈ। ਪੁਖਰਾਜ ਵਿਅਕਤੀ ਦੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦਾ ਹੈ। ਪੁਖਰਾਜ ਪਹਿਨ ਕੇ ਕੋਈ ਵੀ ਵਿਅਕਤੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ।
ਕੋਈ ਵੀ ਵਿਅਕਤੀ ਪੁਖਰਾਜ ਧਾਰਨ ਕਰਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੋਂ ਬਾਅਦ ਸਫਲਤਾ ਹਾਸਲ ਕਰ ਸਕਦਾ ਹੈ। ਪੁਖਰਾਜ ਧਾਰਨ ਕਰਨ ਵਾਲਾ ਵਿਅਕਤੀ ਜੋ ਵੀ ਫ਼ੈਸਲਾ ਲੈਂਦਾ ਹੈ ਉਹ ਆਪਣੇ ਆਪ ਵਿੱਚ ਹੀ ਚੰਗਾ ਹੁੰਦਾ ਹੈ। ਉਸ ਦੁਆਰਾ ਲਿਆ ਗਿਆ ਫੈਸਲਾ ਕਦੀ ਵੀ ਗਲਤ ਨਹੀਂ ਹੁੰਦਾ। ਪੁਖਰਾਜ ਧਾਰਨ ਕਰਨ ਨਾਲ ਸੋਚਣ ਸਮਝਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ।
ਪੁਖਰਾਜ ਬਹੁਤ ਹੀ ਸ਼ਕਤੀਸ਼ਾਲੀ ਰਤਨ ਹੈ ਇਸ ਨੂੰ ਕੋਈ ਵੀ ਵਿਅਕਤੀ ਧਾਰਨ ਕਰ ਸਕਦਾ ਹੈ ਖਾਸ ਕਰਕੇ ਇਸਨੂੰ ਵਿਦਿਆਰਥੀ , ਜਾਂ ਫਿਰ ਜਿਹੜੇ ਵਿਅਕਤੀ ਬੇਰੁਜ਼ਗਾਰ ਹੁੰਦੇ ਹਨ ਉਨ੍ਹਾਂ ਨੂੰ ਪੁਖਰਾਜ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਪੁਖਰਾਜ ਸਾਡੀ ਬੁੱਧੀ ਨੂੰ ਤੇਜ਼ ਕਰਦਾ ਹੈ। ਪੁਖ਼ਰਾਜ ਰਤਨ ਧਾਰਨ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਪੁਖ਼ਰਾਜ ਰਤਨ ਧਾਰਨ ਕਰਨ ਤੋਂ ਬਾਅਦ ਵਿਅਕਤੀ ਦਾ ਗੁਰੂ ਮਜ਼ਬੂਤ ਹੋ ਜਾਂਦਾ ਹੈ ਅਤੇ ਜਿਸ ਵਿਅਕਤੀ ਦਾ ਗੁਰੂ ਮਜ਼ਬੂਤ ਹੁੰਦਾ ਹੈ
ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸਾਰਾ ਕੁਝ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਪੀਲੇ ਪੁਖ਼ਰਾਜ ਦਾ ਰਤਨ ਗੁਰੂ ਗ੍ਰਹਿ ਦਾ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਗੁਰੂ ਮਜ਼ਬੂਤ ਹੁੰਦਾ ਹੈ ਤਾਂ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਪੁਖ਼ਰਾਜ ਰਤਨ ਧਾਰਨ ਕਰਨ ਨਾਲ ਦਾਨ ਦਇਆ ਧਰਮ ਨੌਕਰੀ ਵਪਾਰ ਵਿੱਚ ਤੁਹਾਨੂੰ ਲਾਭ ਹਾਸਲ ਹੁੰਦਾ ਹੈ। ਪੁਖ਼ਰਾਜ ਰਤਨ ਧਾਰਨ ਕਰਨ ਦੇ ਬਹੁਤ ਸਾਰੇ ਲਾਭ ਹਨ
ਪੁਖ਼ਰਾਜ ਰਤਨ ਨੂੰ ਹਮੇਸ਼ਾਂ ਚਾਂਦੀ ਦੇ ਵਿੱਚ ਹੀ ਜੜਵਾ ਕੇ ਧਾਰਨ ਕਰਨਾ ਚਾਹੀਦਾ ਹੈ। ਜੇਕਰ ਪੁਰਖ ਇਸ ਨੂੰ ਧਾਰਨ ਕਰਨਾ ਚਾਹੁੰਦੇ ਹਨ ਤਾਂ 4 ਰੱਤੀ ਧਾਰਨ ਕਰ ਸਕਦੇ ਹਨ ਅਤੇ ਜੇਕਰ ਇਸਤਰੀ ਧਾਰਨ ਕਰਨਾ ਚਾਹੁੰਦੀ ਹੈ ਤਾਂ 4 ਰੱਤੀ ਤੋਂ ਘੱਟ ਧਾਰਨ ਕਰਨਾ ਚਾਹੀਦਾ ਹੈ। ਦੋਸਤੋ ਇਹ ਸੀ ਪੁਖ਼ਰਾਜ ਰਤਨ ਧਾਰਨ ਕਰਨ ਦੇ ਬਹੁਤ ਸਾਰੇ ਲਾਭ।