ਜੇਕਰ ਇਹ 5 ਲੱਛਣ ਨਜ਼ਰ ਆਉਣ , ਤਾਂ ਤੁਰੰਤ ਆਪਣੇ ਲੀਵਰ ਦੀ ਜਾਂਚ ਕਰਵਾਓ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਸਰੀਰ ਵਿੱਚ ਇਹ ਪੰਜ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਆਪਣੇ ਲਿਵਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਦਿਲ, ਦਿਮਾਗ, ਫੇਫੜੇ ਦੀ ਤਰ੍ਹਾਂ ਹੀ ਲੀਵਰ ਵੀ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਲਿਵਰ ਸਾਡੇ ਸਰੀਰ ਵਿੱਚ ਕੈਮੀਕਲ ਫੈਕਟਰੀ ਦੀ ਤਰ੍ਹਾਂ ਕੰਮ ਕਰਦਾ ਹੈ ।ਮਤਲਬ ਅਸੀਂ ਜਿੰਨਾਂ ਵੀ ਬਾਹਰ ਦਾ ਤਲਿਆ ਹੋਇਆ ਫਾਸਟ ਫੂਡ ,ਕੈਮੀਕਲ ਨਾਲ ਬਣੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਾਂ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਬੁਰੇ ਪ੍ਰਭਾਵ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਕੰਮ ਲੀਵਰ ਕਰਦਾ ਹੈ। ਜੇਕਰ ਲੀਵਰ ਵਿਚ ਥੋੜ੍ਹੀ ਜਿਹੀ ਵੀ ਕੋਈ ਖਰਾਬੀ ਨਾ ਆ ਜਾਵੇ ਤਾਂ ਸ਼ਰੀਰ ਦਾ ਸਾਰਾ ਸਿਸਟਮ ਹਿਲ ਜਾਂਦਾ ਹੈ। ਨਾਲ ਹੀ ਜੀਵਨ ਨਾਲ ਸਬੰਧਤ ਬਹੁਤ ਸਾਰੇ ਬਿਮਾਰੀਆਂ ਜਿਵੇਂ ਫੈਟੀ ਲੀਵਰ ,ਲੀਵਰ ਕੈਂਸਰ, ਵਰਗੀਆਂ ਜਾਨ ਲੇਵਾ ਤੇ ਖ਼ਤਰਨਾਕ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੇ ਲੱਛਣਾਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਲਿਵਰ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਨਾਲ ਹੀ ਤੁਹਾਨੂੰ ਇਕ ਆਯੁਰਵੇਦਿਕ ਉਪਾਏ ਵੀ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਲੀਵਰ ਨੂੰ 24 ਤੋਂ 48 ਘੰਟੇ ਦੇ ਵਿੱਚ ਡੀਟੋਕਸ ਕਰ ਪਾਉਗੇ। ਇਸ ਨਾਲ ਤੁਹਾਡੇ ਲੀਵਰ ਦੀ ਚੰਗੀ ਤਰ੍ਹਾਂ ਸਫ਼ਾਈ ਹੋਵੇਗੀ ਅਤੇ ਤੁਹਾਡਾ ਲਿਵਰ ਚੰਗੀ ਤਰ੍ਹਾਂ ਕੰਮ ਵੀ ਕਰ ਪਾਵੇਗਾ।

ਦੋਸਤੋ ਲੀਵਰ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹੈ ।ਇਸ ਲਈ ਕਦੀ ਵੀ ਲੀਵਰ ਨਾਲ ਸੰਬੰਧਿਤ ਕਿਸੇ ਵੀ ਪਰੇਸ਼ਾਨੀ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਡਾ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ, ਜੀ ਮਚਲਾਉਂਦਾ ਹੈ, ਪੇਟ ਖਰਾਬ ਰਹਿਣਾ, ਗੈਸ ਬਣਨਾ ਇਹ ਸਾਰੇ ਲੱਛਣ ਲੀਵਰ ਖਰਾਬ ਹੋਣ ਦੇ ਹੁੰਦੇ ਹਨ ‌। ਇਹੋ ਜਿਹੇ ਸਮੇਂ ਵਿਚ ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਬਾਹਰ ਦਾ ਭੋਜਨ ਖਾਂਦੇ ਹੋ ਤਾਂ ਜੇਕਰ ਤੁਹਾਡਾ ਪੇਟ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ। ਤਾਂ ਹੋ ਸਕਦਾ ਹੈ ਤੁਹਾਡੇ ਲਿਵਰ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਗਈ ਹੋਵੇ। ਜੇਕਰ ਬਾਰ ਬਾਰ ਤੁਹਾਡਾ ਪੇਟ ਖਰਾਬ ਹੁੰਦਾ ਹੈ ਤਾਂ ਤੁਹਾਨੂੰ ਇਕ ਵਾਰ ਆਪਣਾ ਲੀਵਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ।

ਵੈਸੇ ਤਾਂ ਸ਼ਰੀਰਿਕ ਥਕਾਵਟ ਮਹਿਸੂਸ ਹੋਣੀ ਇਕ ਆਮ ਗੱਲ ਹੈ, ਪਰ ਜੇਕਰ ਹਰ ਰੋਜ਼ ਤੁਹਾਨੂੰ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ, ਹੋ ਸਕਦਾ ਹੈ ਇਹ ਤੁਹਾਡਾ ਲਿਵਰ ਖਰਾਬ ਹੋਣ ਦੀ ਨਿਸ਼ਾਨੀ ਹੋਵੇ। ਟੋਕਸੀਨ ਦੀ ਮਾਤਰਾ ਵੱਧ ਹੋਣ ਦੇ ਕਾਰਨ ਭੋਜਨ ਦੀ ਮਾਤਰਾ ਸ਼ਰੀਰ ਵਿੱਚ ਠੀਕ ਤਰ੍ਹਾਂ ਨਹੀਂ ਪਹੁੰਚਦੀ। ਜਿਸ ਦੇ ਕਾਰਨ ਸਾਡਾ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ , ਇਸ ਨਾਲ ਸਰੀਰ ਵਿਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਸਰੀਰ ਵਿਚ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ ਆਪਣੇ ਲੀਵਰ ਦਾ ਚੈੱਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਦੋਸਤੋ ਜੇਕਰ ਤੁਸੀਂ ਹਰ ਰੋਜ਼ ਕਸਰਤ ਕਰ ਰਹੇ ਹੋ ,ਭੋਜਨ ਕਰ ਰਹੇ ਹੋ ,ਜਿਮ ਲਗਾਉਣ ਤੋਂ ਬਾਅਦ ਵੀ ਤੁਹਾਡਾ ਵਜ਼ਨ ਤੇਜ਼ੀ ਨਾਲ ਵੱਧ ਰਿਹਾ ਹੈ ਹੋ ਸਕਦਾ ਹੈ ਇਹ ਲੀਵਰ ਖਰਾਬ ਹੋਣ ਦੀ ਨਿਸ਼ਾਨੀ ਹੋਵੇ। ਬਹੁਤ ਜ਼ਿਆਦਾ ਵਿਸ਼ਲੇ ਪਦਾਰਥਾਂ ਦੀ ਮਾਤਰਾ ਵਧਣ ਦੇ ਨਾਲ ਇਹ ਲਿਵਰ ਵਿਚ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ ,ਜਿਸ ਕਾਰਨ ਸਾਡੇ ਪੇਟ ਦੀ ਚਰਬੀ ਵਧਣ ਲੱਗਦੀ ਹੈ। ਅਤੇ ਸਾਡਾ ਵਜ਼ਨ ਵੀ ਵੱਧਣ ਲੱਗ ਜਾਂਦਾ ਹੈ ,ਜਿਸ ਕਰਕੇ ਤੁਹਾਨੂੰ ਆਪਣੇ ਲੀਵਰ ਦਾ ਚੈੱਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਦੋਸਤੋਂ ਬੁਖਾਰ ਆਉਣ ਤੋਂ ਬਾਅਦ ਮੂੰਹ ਦਾ ਸਵਾਦ ਚਲਾ ਜਾਂਦਾ ਹੈ , ਮੂੰਹ ਕੌੜਾ ਹੋ ਜਾਂਦਾ ਹੈ, ਪਰ ਜੇਕਰ ਬਿਨਾਂ ਬੁਖ਼ਾਰ ਹੋ ਹੀ ਤੁਹਾਡੇ ਮੂੰਹ ਵਿੱਚੋਂ ਬਦਬੂ ਆਵੇ ਤੁਹਾਡਾ ਕੁਝ ਖਾਣ ਨੂੰ ਦਿਲ ਨਾ ਕਰੇ, ਤੁਹਾਨੂੰ ਕਿਸੇ ਚੀਜ਼ ਦਾ ਸੁਆਦ ਨਾ ਆਵੇ, ਭੁੱਖ ਨਾ ਲੱਗਣਾ, ਪਿਸ਼ਾਬ ਦਾ ਰੰਗ ਬਦਲਣਾ, ਅੱਖਾਂ ਤੇ ਵਾਲਾਂ ਦੀ ਸਮੱਸਿਆ ਹੋਣਾ, ਲੀਵਰ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ। ਇਨ੍ਹਾਂ ਸਾਰੇ ਲੱਛਣਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

ਦੋਸਤੋ ਹੁਣ ਤੁਹਾਨੂੰ ਆਯੂਰਵੇਦਿਕ ਉਪਾਅ ਦੱਸਦੇ ਹਾਂ ਜੋ ਤੁਹਾਡੇ ਲਿਵਰ ਨੂੰ ਠੀਕ ਕਰਕੇ ਉਸਨੂੰ ਸੁਆਸਥ ਬਣਾਵੇਗਾ। ਕੈਮੀਕਲ ਨਾਲ ਲੀਵਰ ਤੇ ਬਿਲਕੁਲ ਵੀ ਅਸਰ ਨਹੀਂ ਹੁੰਦਾ। ਇਸ ਕਰਕੇ ਕੈਮੀਕਲ ਵਾਲੀ ਦਵਾਈਆਂ ਨਾਲ ਲੀਵਰ ਨੂੰ ਅਸਰ ਨਹੀਂ ਹੁੰਦਾ। ਸਿਰਫ ਨੈਚੁਰਲ ਚੀਜ਼ਾਂ ਨਾਲ ਹੀ ਲੀਵਰ ਨੂੰ ਸੁਆਸਤਿ ਰੱਖਿਆ ਜਾ ਸਕਦਾ ਹੈ। ਇਸ ਕਰਕੇ ਅਸੀਂ ਲੀਵਰ ਦੀ ਦਵਾਈ ਬਣਾਉਣ ਦੇ ਲਈ ਮੂਲੀ ਦੇ ਪੱਤਿਆਂ ਦਾ ਇਸਤੇਮਾਲ ਕਰਾਂਗੇ। ਮੂਲੀ ਦੇ ਪੱਤਿਆਂ ਵਿਚ ਵਿਟਾਮਿਨ ਏ ,ਵਿਟਾਮਿਨ ਬੀ, ਵਿਟਾਮਿਨ ਸੀ ਅਤੇ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ। ਜੋ ਲਿਵਰ ਦੇ ਨਾਲ ਨਾਲ ਪੇਟ ਨੂੰ ਵੀ ਸਾਫ਼ ਰੱਖਦੇ ਹਨ। ਤੁਹਾਨੂੰ ਮੂਲੀ ਦੇ ਪੱਤਿਆਂ ਨੂੰ ਧੋ ਕੇ ਸਾਫ ਕਰਕੇ ਉਸ ਨੂੰ ਪੀਸ ਕਰ ਕੇ ਉਸਦਾ ਜੂਸ ਕੱਢਣਾ ਹੈ। ਜੂਸ ਕਢਦੇ ਸਮੇਂ ਉਸ ਦੇ ਵਿਚ ਚੁਕੰਦਰ ਵੀ ਮਿਕਸ ਕਰਨਾ ਹੈ।

ਉਸ ਤੋਂ ਬਾਅਦ ਉਸ ਨੂੰ ਛਾਣ ਕੇ ਉਸ ਦੇ ਵਿਚ ਗਿਲੋਯ ਦਾ ਰਸ ਮਿਲਾਣਾ ਹੈ। ਆਯੁਰਵੇਦ ਵਿਚ ਗਿਲੋ ਦਾ ਬਹੁਤ ਮਹੱਤਵ ਹੈ।। ਇਸ 100ਤੋਂ ਵੀ ਜ਼ਿਆਦਾ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਹ ਸਾਡੇ ਲੀਵਰ ਦੇ ਡੈਮੇਜ ਟਿਸੂ ਨੂੰ ਠੀਕ ਕਰਦਾ ਹੈ। ਗਿਲੋ ਦਾ ਰਸ ਉਸ ਵਿੱਚ ਮਿਲਣ ਤੋਂ ਬਾਅਦ ਤੁਹਾਡਾ ਜੂਸ ਬਿਲਕੁਲ ਤਿਆਰ ਹੋ ਜਾਵੇਗਾ। ਇਹ ਆਯੁਰਵੇਦਿਕ ਦਵਾਈ ਹੈ ।ਇਸ ਲਈ ਇਸ ਦਾ ਪਰਯੋਗ ਤੁਹਾਨੂੰ ਸਵੇਰੇ ਖਾਲੀ ਪੇਟ ਕਰਨਾ ਹੈ। ਹਲਕਾ ਗਰਮ ਕਰਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਚਾਹ ਦੀ ਤਰਾਂ ਇਸ ਨੂੰ ਹੌਲੀ-ਹੌਲੀ ਪੀਣਾ ਹੈ ।ਸੁਆਦ ਦੇ ਲਈ ਤੁਸੀਂ ਇਸ ਦੇ ਵਿਚ ਨਿੰਬੂ ਵੀ ਮਿਲਾ ਸਕਦੇ ਹੋ। ਇਸ ਜੂਸ ਨੂੰ ਪੀਣ ਨਾਲ ਤੁਹਾਨੂੰ ਸਾਰਾ ਦਿਨ ਸਰੀਰ ਵਿਚ ਐਨਰਜੀ ਮਹਿਸੂਸ ਹੋਵੇਗੀ। 24 ਤੋਂ 48 ਘੰਟਿਆਂ ਦੇ ਵਿੱਚ ਇਹ ਜੂਸ ਆਪਣਾ ਅਸਰ ਦਿਖਾਵੇਗਾ। ਇਹ ਲੀਵਰ ਨੂੰ ਠੀਕ ਕਰ ਦੇਵੇਗਾ। ਲੀਵਰ ਪਹਿਲਾਂ ਨਾਲੋਂ ਬਿਹਤਰ ਕੰਮ ਕਰਨ ਲੱਗ ਜਾਵੇਗਾ।

Leave a Reply

Your email address will not be published. Required fields are marked *