ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਜ ਦੇ ਸਮੇਂ ਵਿੱਚ ਬੀਜੀ ਜੀਵਨ ਸ਼ੈਲੀ ਤੇ ਵਿਅਕਤੀ ਖੁਦ ਦੀ ਸਿਹਤ ਤੇ ਧਿਆਨ ਨਹੀਂ ਦੇ ਸਕਦਾ । ਖਾਸ ਕਰਕੇ ਦੂਰ-ਦਰਾਜ ਦੇ ਇਲਾਕਿਆਂ ਵਿੱਚੋਂ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਦੇ ਖਾਣ-ਪੀਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ । ਇਸ ਦਾ ਪ੍ਰਭਾਵ ਸਾਡੇ ਸਿਹਤ ਤੇ ਪੈਂਦਾ ਹੈ ।
ਸਮੇਂ ਤੇ ਖਾਣਾ ਨਾ ਖਾਣ ਦੀ ਵਜਾ ਨਾਲ ਥਕਾਨ ਅਤੇ ਕਮਜ਼ੋਰੀ ਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ । ਜੇਕਰ ਤੁਸੀਂ ਵੀ ਇਸ ਤਰਾਂ ਦੀਆਂ ਪ੍ਰੇਸ਼ਾਨੀਆਂ ਨਾਲ ਪੀੜਤ ਹੋ , ਤਾਂ ਭੁੰਨੇ ਹੋਏ ਛੋਲੇ ਅਤੇ ਸ਼ਹਿਦ ਮਿਲਾ ਕੇ ਖਾਓ । ਇਸ ਨਾਲ ਪੂਰਾ ਪੋਸ਼ਣ ਮਿਲਦਾ ਹੈ ਅੱਜ ਅਸੀਂ ਤੁਹਾਨੂੰ ਭੁੱਜੇ ਹੋਏ ਛੋਲੇ ਅਤੇ ਸ਼ਹਿਦ ਖਾਨ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।
ਭੁੱਜੇ ਛੋਲਿਆਂ ਵਿਚ ਪ੍ਰੋਟੀਨ , ਆਇਰਨ , ਕੈਲਸ਼ੀਅਮ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ । ਜੋ ਵਿਅਕਤੀ ਦੇ ਦੈਨਿਕ ਪੋਸ਼ਨ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ । ਇਸ ਲਈ ਤੁਹਾਨੂੰ ਰੋਜ਼ਾਨਾ ਭੂੱਜੇ ਛੋਲੇ ਅਤੇ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ । ਇਸ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ , ਅਤੇ ਆਲਸ ਦੂਰ ਹੁੰਦਾ ਹੈ । ਭੁਜੇ ਹੋਏ ਛੋਲੇ ਅਤੇ ਸ਼ਹਿਦ ਵਜ਼ਨ ਨੂੰ ਘੱਟ ਕਰਨ ਦੇ ਲਈ ਡਾਇਟ ਵਿੱਚ ਸ਼ਾਮਲ ਕਰੋ ।
ਇਸ ਵਿੱਚ ਫਾਇਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ ਜਦੋਂ ਤੁਸੀਂ ਭੁੱਜੇ ਛੋਲੇ ਅਤੇ ਸਿਹਤ ਖਾਂਦੇ ਹੋ , ਤਾਂ ਇਸ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ । ਅਤੇ ਤੁਸੀਂ ਬੇਵਜਾ ਜ਼ਿਆਦਾ ਖਾਣਾ ਖਾਣ ਤੋਂ ਬਚ ਜਾਂਦੇ ਹੋ । ਬਲੱਡ ਸ਼ੂਗਰ ਦੇ ਲੋਕਾਂ ਦੇ ਲਈ ਭੁੱਜੇ ਹੋਏ ਛੋਲੇ ਅਤੇ ਸ਼ਹਿਦ ਖਾਣਾ ਫਾਇਦੇਮੰਦ ਹੁੰਦਾ ਹੈ । ਪਰ ਇਸ ਵਿੱਚ ਸ਼ਹਿਦ ਦੀ ਮਾਤਰਾ ਬਹੁਤ ਘੱਟ ਰੱਖੋ ।
ਇਸ ਵਿੱਚ ਤੁਸੀਂ ਸ਼ਹਿਦ ਦੀ ਜਗ੍ਹਾ ਤੇ ਗੁੜ ਪਾ ਸਕਦੇ ਹੋ । ਭੁੱਜੇ ਛੋਲੇ ਅਤੇ ਸ਼ਹਿਦ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ । ਭੁੱਜੇ ਛੋਲੇ ਅਤੇ ਸ਼ਹਿਦ ਵਿੱਚ ਮੈਗਨੀਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ । ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ । ਇਸ ਨਾਲ ਜੋੜਾਂ ਦਾ ਦਰਦ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਜੌਖਿਮ ਘੱਟ ਹੋ ਜਾਂਦਾ ਹੈ
ਭੁੱਜੇ ਛੋਲੇ ਅਤੇ ਸ਼ਹਿਦ ਹਾਰਟ ਰੋਗਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਵਿੱਚ ਫੋਲੇਟ , ਤਾਂਬਾ , ਮੈਗਨੀਸ਼ੀਅਮ ਅਤੇ ਫਾਰਸਫੋਰਸ ਦੀ ਮਾਤਰਾ ਪੂਰੀ ਹੁੰਦੀ ਹੈ । ਇਸ ਨਾਲ ਖੂਨ ਦਾ ਪਰਵਾਹ ਸਹੀ ਹੁੰਦਾ ਹੈ , ਫਾਰਸਫੋਰਸ ਹਾਰਟ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਭੁੱਜੇ ਛੋਲੇ ਅਤੇ ਸ਼ਹਿਦ ਖਾਣ ਨਾਲ ਪਾਚਣ ਕਿਰਿਆ ਵਿਚ ਸੁਧਾਰ ਹੁੰਦਾ ਹੈ ।
ਭੁੱਜੇ ਛੋਲੇ ਅਤੇ ਸ਼ਹਿਦ ਵਿੱਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ । ਇਸ ਨਾਲ ਵਿਅਕਤੀ ਨੂੰ ਕਬਜ਼ , ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ , ਅਤੇ ਨਾਲ ਹੀ ਪਹਿਲਾਂ ਤੋ ਐਕਟਿਵ ਮਹਿਸੂਸ ਕਰਦੇ ਹੋ । ਭੁੱਜੇ ਛੋਲੇ ਅਤੇ ਸ਼ਹਿਦ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ , ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਇਮਿਉਨਟੀ ਪਾਵਰ ਮਜ਼ਬੂਤ ਬਣਦੀ ਹੈ ।
ਇਸ ਨਾਲ ਵਿਅਕਤੀ ਵਾਰ ਵਾਰ ਬੀਮਾਰ ਨਹੀਂ ਹੁੰਦਾ , ਅਤੇ ਹੋਰ ਕਈ ਰੋਗਾਂ ਤੋਂ ਵੀ ਦੂਰ ਰਹਿੰਦਾ ਹੈ । ਭੁੱਜੇ ਛੋਲੇ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਬਹੁਤ ਫ਼ਾਇਦੇ ਮਿਲਦੇ ਹਨ । ਸਰੀਰ ਨੂੰ ਰੋਗ-ਮੁਕਤ ਅਤੇ ਤੰਦਰੁਸਤ ਰੱਖਣ ਦੇ ਲਈ ਲਈ ਭੁੱਜੇ ਛੋਲੇ ਅਤੇ ਸ਼ਹਿਦ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ ।
ਜੇਕਰ ਤੁਸੀਂ ਕਿਸੇ ਵੀ ਬਿਮਾਰੀ ਨਾਲ ਪੀੜਤ ਹੋ , ਤਾਂ ਭੁੱਜੇ ਛੋਲੇ ਅਤੇ ਸ਼ਹਿਦ ਨੂੰ ਡਾਇਟ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।