ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੁਝ ਲੋਕਾਂ ਦਾ ਕੁਝ ਵੀ ਖਾਣ ਦਾ ਮਨ ਨਹੀਂ ਕਰਦਾ। ਕਿਉਂਕਿ ਉਨ੍ਹਾਂ ਨੂੰ ਭੁੱਖ ਵੀ ਨਹੀਂ ਲੱਗਦੀ, ਜਾਂ ਫਿਰ ਘੱਟ ਲੱਗਦੀ ਹੈ। ਭੁੱਖ ਘੱਟ ਲੱਗਣਾ ਇੱਕ ਸਧਾਰਨ ਸਮੱਸਿਆ ਲੱਗ ਸਕਦੀ ਹੈ, ਪਰ ਜੇਕਰ ਲੰਬੇ ਸਮੇਂ ਤੋ ਭੁੱਖ ਨਹੀਂ ਲੱਗਦੀ, ਤਾਂ ਇਸ ਦਾ ਅਸਰ ਸਾਡੇ ਸਿਹਤ ਤੇ ਪੈ ਸਕਦਾ ਹੈ। ਭੁੱਖ ਨਾ ਲੱਗਣ ਦੇ ਕਾਰਨ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਅਤੇ ਕਈ ਵਾਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦਾ ਹੈ।
ਘੱਟ ਖਾਣਾ ਖਾਣ ਦੇ ਕਾਰਨ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਸਕਦੇ ਤੇ ਕਈ ਹੋਰ ਪ੍ਰੇਸ਼ਾਨੀਆਂ ਵੀ ਸਾਹਮਣੇ ਆਉਣ ਲੱਗ ਜਾਂਦੀਆਂ ਹਨ। ਇਹ ਸਥਿਤੀ ਸਿਹਤ ਤੇ ਬੁਰਾ ਅਸਰ ਪਾਉਂਦੀ ਹੈ। ਭੁੱਖ ਨਾਂ ਲਗਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਲੰਬੀ ਬੀਮਾਰੀ, ਤਣਾਅ ਅਤੇ ਚਿੰਤਾ ਆਦਿ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਦਵਾਈਆਂ ਦੇ ਸੇਵਨ ਕਰਨ ਤੋਂ ਬਜਾਏ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਆਪਣੀ ਭੁੱਖ ਨੂੰ ਵਧਾ ਸਕਦੇ ਹੋ।
ਅੱਜ ਅਸੀਂ ਤੁਹਾਨੂੰ ਭੁੱਖ ਵਧਾਉਣ ਦੇ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ।ਅਜਵਾਇਨ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰਦੀ ਹੈ। ਅਪਚ, ਖੱਟੀ ਡਕਾਰ ਅਤੇ ਗੈਸ ਦੀਆਂ ਸਮੱਸਿਆਵਾਂ ਵਿੱਚ ਅਜਵਾਇਨ ਲੈਣਾ ਫ਼ਾਇਦੇਮੰਦ ਹੁੰਦਾ ਹੈ। ਭੁੱਖ ਵਧਾਉਣ ਦੇ ਲਈ ਤੁਸੀਂ ਦੋ ਤੋਂ ਤਿੰਨ ਚਮਚ ਅਜਵਾਇਣ ਵਿੱਚ ਨਿੰਬੂ ਅਤੇ ਕਾਲਾ ਨਮਕ ਮਿਲਾ ਕੇ ਇੱਕ ਮਿਸ਼ਰਨ ਤਿਆਰ ਕਰ ਲਓ, ਤੁਸੀਂ ਇਸ ਮਿਸ਼ਰਣ ਦਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਸੇਵਨ ਕਰੋ।
ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਤੁਹਾਡੀ ਭੁੱਖ ਵਧ ਜਾਵੇਗੀ, ਅਤੇ ਪਾਚਨ ਤੰਤਰ ਵੀ ਮਜ਼ਬੂਤ ਹੋ ਜਾਵੇਗਾ। ਹਰਾ ਧਨੀਆ ਨਾਲ ਭੁੱਖ ਵਧਾਉਣ ਦੇ ਲਈ ਤੁਸੀਂ ਮਿਕਸਚਰ ਵਿਚ ਧਨੀਏ ਦੇ ਪੱਤੇ ਅਤੇ ਪਾਣੀ ਨੂੰ ਮਿਲਾ ਕੇ ਇਸ ਦਾ ਜੂਸ ਬਣਾ ਲਓ। ਇਸ ਜੂਸ ਨੂੰ ਰੋਜ਼ ਸਵੇਰੇ ਪੀਓ, ਇਹ ਜੂਸ ਭੁੱਖ ਵਧਾਉਣ ਵਿਚ ਮਦਦ ਕਰਦਾ ਹੈ, ਅਤੇ ਪਾਚਣ ਕਿਰਿਆ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।
ਧਨੀਏ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਹੋਣ ਦੇ ਕਾਰਨ ਇਹ ਸਰੀਰ ਵਿਚ ਇਨਫੈਕਸ਼ਨ ਹੋਣ ਤੋਂ ਵੀ ਰੋਕਦਾ ਹੈ। ਕਾਲੀ ਮਿਰਚ ਦਾ ਸੇਵਨ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਕਾਲੀ ਮਿਰਚ ਦਾ ਇਸਤੇਮਾਲ ਭੁੱਖ ਵਧਾਉਣ ਦੇ ਲਈ ਕੀਤਾ ਜਾਂਦਾ ਹੈ। ਤੁਸੀਂ ਭੁੱਖ ਵਧਾਉਣ ਦੇ ਲਈ ਇਕ ਚਮਚ ਕਾਲੀ ਮਿਰਚ ਦੇ ਪਾਊਡਰ ਨੂੰ ਗੁੜ ਵਿੱਚ ਚੰਗੀ ਤਰ੍ਹਾਂ ਮਿਲਾ ਲਓ।
ਕਾਲੀ ਮਿਰਚ ਅਤੇ ਗੁੜ ਦਾ ਸੇਵਨ ਕਰਨ ਨਾਲ ਭੁੱਖ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਦਾ ਸੇਵਨ ਤੁਸੀਂ ਪਾਣੀ ਨਾਲ ਵੀ ਕਰ ਸਕਦੇ ਹੋ, ਜਾਂ ਬਿਨਾਂ ਪਾਣੀ ਤੋਂ ਵੀ ਕਰ ਸਕਦੇ ਹੋ। ਇਲਾਇਚੀ ਬਹੁਤ ਹੀ ਵਧੀਆ ਮਾਊਥ ਫਰੈਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਇਲਾਇਚੀ ਦੇ ਸੇਵਨ ਨਾਲ ਖਾਣਾ ਪਚਾਉਣ ਵਿੱਚ ਮਦਦ ਮਿਲਦੀ ਹੈ। ਇਲਾਇਚੀ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
ਭੁੱਖ ਵਧਾਉਣ ਦੇ ਲਈ ਇਲਾਇਚੀ ਦਾ ਇਸਤੇਮਾਲ ਕਰਨ ਦੇ ਲਈ ਖਾਣਾ ਖਾਣ ਤੋਂ ਪਹਿਲਾਂ ਇੱਕ ਤੋਂ ਦੋ ਇਲਾਇਚੀਆਂ ਨੂੰ ਚਬਾਓ। ਇਸ ਦਾ ਰਸ ਭੁੱਖ ਵਧਾਉਣ ਵਿੱਚ ਫ਼ਾਇਦੇਮੰਦ ਹੁੰਦਾ ਹੈ। ਅਦਰਕ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਪਚ, ਖੱਟੀ ਡਕਾਰ, ਬਦਹਜ਼ਮੀ ਅਤੇ ਗੈਸ ਵਿੱਚ ਅਦਰਕ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ।
ਭੁੱਖ ਵਧਾਉਣ ਦੇ ਲਈ ਅਦਰਕ ਦਾ ਸੇਵਨ ਕਰਨ ਦੇ ਲਈ ਅਦਰਕ ਨੂੰ ਕੱਦੂਕਸ਼ ਕਰ ਕੇ ਇਸ ਦਾ ਇੱਕ ਚਮਚ ਰਸ ਕੱਢ ਲਓ, ਅਤੇ ਇਸ ਰਸ ਵਿੱਚ ਇੱਕ ਚੁਟਕੀ ਸੇਂਧਾ ਨਮਕ ਮਿਲਾਓ। ਇਸ ਮਿਸ਼ਰਣ ਨੂੰ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਲਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਭੁੱਖ ਵੱਧਣ ਲੱਗ ਜਾਂਦੀ ਹੈ।
ਭੁੱਖ ਵਧਾਉਣ ਦੇ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਆਸਾਨੀ ਨਾਲ ਕਰ ਸਕਦੇ ਹੋ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਜੇਕਰ ਲੰਬੇ ਸਮੇਂ ਤੋਂ ਤੁਹਾਨੂੰ ਲਗਾਤਾਰ ਭੁੱਖ ਨਹੀਂ ਲੱਗ ਰਹੀ, ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਕਿਉਂਕਿ ਇਹ ਪੇਟ ਦੀ ਕਿਸੇ ਵੀ ਬੀਮਾਰੀ ਦਾ ਕਾਰਨ ਹੋ ਸਕਦਾ ਹੈ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।