ਸਰਦੀਆਂ ਦੇ ਮੌਸਮ ਵਿੱਚ ਸਾਵਧਾਨੀਆਂ || ਮੌਸਮ ਸੰਬੰਧੀ ਬਿਮਾਰੀਆਂ ਵਿੱਚ ਦਰਦ ਤੋਂ ਬਚਾਅ || ਸਰਦੀਆਂ ਵਿੱਚ ਜੋੜਾਂ ਦਾ ਦਰਦ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਢ ਦੇ ਕਾਰਨ ਪੂਰੇ ਸਰੀਰ ਵਿੱਚ ਦਰਦ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ। ਪਹਿਲਾਂ ਇਹ ਸਮੱਸਿਆ ਕੇਵਲ ਬਜ਼ੁਰਗਾਂ ਵਿਚ ਦੇਖਣ ਨੂੰ ਮਿਲਦੀ ਸੀ। ਪਰ ਅੱਜ ਕੱਲ ਸ਼ਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਅਤੇ ਠੰਡ ਦੀ ਵਜ੍ਹਾ ਨਾਲ ਕਈ ਵਾਰ ਸਰੀਰ ਵਿਚ ਦਰਦ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਕਈ ਲੋਕ ਛੇਤੀ ਛੇਤੀ ਦਵਾਈ ਲੈਣ ਤੋਂ ਵੀ ਦੂਰ ਰਹਿੰਦੇ ਹਨ। ਠੰਢ ਵਿੱਚ ਸਰੀਰ ਦੇ ਦਰਦ ਨੂੰ ਘੱਟ ਕਰਨ ਦੇ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ। ਇਹ ਘਰੇਲੂ ਨੁਸਖੇ ਤੁਸੀਂ ਘਰ ਵਿੱਚ ਅਸਾਨੀ ਨਾਲ ਟਰਾਈ ਕਰ ਸਕਦੇ ਹੋ। ਇਨ੍ਹਾਂ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ। ਜਿਸ ਨਾਲ ਸਰੀਰ ਨੂੰ ਲੱਗਣ ਵਾਲੀ ਠੰਡ ਵੀ ਦੂਰ ਹੋ ਜਾਂਦੀ ਹੈ।

ਕਈ ਵਾਰ ਠੰਡ ਵਿੱਚ ਵਾਇਰਲ ਬੁਖਾਰ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿੱਚ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਵਿਚ ਸਰੀਰ ਦੇ ਦਰਦ ਨੂੰ ਦੂਰ ਕਰਨ ਦੇ ਲਈ ਤੁਸੀਂ ਇੰਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਠੰਡ ਦੇ ਕਾਰਨ ਸਰੀਰ ਵਿਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਖਸਿਆਂ ਬਾਰੇ ਦੱਸਾਂਗੇ।ਹਲਦੀ ਦਾ ਦੁੱਧ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਵੈਸੇ ਤਾਂ ਇਸ ਦਾ ਸੇਵਨ ਸਾਲ ਭਰ ਕਿੱਤਾ ਜਾ ਸਕਦਾ ਹੈ। ਠੰਡ ਵਿਚ ਹੋਣ ਵਾਲੇ ਸ਼ਰੀਰ ਦੇ ਦਰਦ ਨੂੰ ਘੱਟ ਕਰਨ ਦੇ ਲਈ ਹਲਦੀ ਵਾਲਾ ਦੁੱਧ ਪੀਓ। ਹਲਦੀ ਵਾਲੇ ਦੁੱਧ ਵਿੱਚ ਪਾਏ ਜਾਣ ਵਾਲੇ ਗੂਣ ਸਰੀਰ ਦੇ ਦਰਦ ਨੂੰ ਠੀਕ ਕਰਨ ਦੇ ਨਾਲ ਸਰੀਰ ਨੂੰ ਗਰਮਾਹਟ ਵੀ ਦਿੰਦੇ ਹਨ। ਹਲਦੀ ਵਾਲਾ ਦੁੱਧ ਵੈਸੇ ਤਾਂ ਦਿਨ ਵਿਚ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ।

ਪਰ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਖੰਘ ਅਤੇ ਜ਼ੁਕਾਮ ਆਦਿ ਤੋਂ ਵੀ ਰਾਹਤ ਮਿਲਦੀ ਹੈ। ਸੇਬ ਦਾ ਸਿਰਕਾ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਅਸਾਨੀ ਨਾਲ ਦੂਰ ਕਰਦਾ ਹੈ। ਸਰੀਰ ਵਿੱਚ ਦਰਦ ਹੋਣ ਤੇ ਇਸ ਦਾ ਇਸਤੇਮਾਲ ਕਰਨ ਦੇ ਲਈ ਇੱਕ ਬਾਲਟੀ ਹਲਕਾ ਗੁਣਗੁਣਾ ਪਾਣੀ ਲਓ।

ਇਸ ਵਿੱਚ ਇੱਕ ਢੱਕਣ ਸੇਬ ਦਾ ਸਿਰਕਾ ਮਿਲਾ ਲਓ। ਇਸ ਪਾਣੀ ਨਾਲ ਨਹਾਓ, ਅਜਿਹਾ ਕਰਨ ਨਾਲ ਸਰੀਰ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ, ਅਤੇ ਖੁੱਜਲੀ ਇਨਫੈਕਸ਼ਨ ਦੀ ਸਮੱਸਿਆ ਵੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਅਸ਼ੌਧਿਆਂ ਗੁਣਾਂ ਨਾਲ ਭਰਪੂਰ ਦਾਲਚੀਨੀ ਸਰੀਰ ਦੇ ਦਰਦ ਨੂੰ ਘੱਟ ਕਰਨ ਦੇ ਨਾਲ ਮੌਸਮੀ ਬਿਮਾਰੀਆਂ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦੀ ਹੈ।

ਇਸ ਦਾ ਇਸਤੇਮਾਲ ਕਰਨ ਦੇ ਲਈ ਇੱਕ ਚੱਮਚ ਦਾਲਚੀਨੀ ਪਾਊਡਰ ਨੂੰ ਗਿਲਾਸ ਗਰਮ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਗੁਣਗੁਣਾ ਹੋਣ ਤੇ ਇਸ ਦੁੱਧ ਨੂੰ ਪੀ ਲਓ। ਇਹ ਦੁੱਧ ਸਰੀਰ ਦੇ ਦਰਦ ਨੂੰ ਦੂਰ ਕਰਨ ਦੇ ਨਾਲ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਅਦਰਕ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਠੰਢ ਵਿੱਚ ਸਰੀਰ ਵਿੱਚ ਦਰਦ ਹੋਣ ਤੇ ਅਦਰਕ ਦੀ ਚਾਹ ਜਾਂ ਇਸ ਦਾ ਕਾੜ੍ਹਾ ਬਣਾ ਕੇ ਪੀਓ।

ਅਦਰਕ ਦੇ ਸੇਵਨ ਨਾਲ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਠੰਡ, ਜ਼ੁਕਾਮ, ਖੰਘ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਅਦਰਕ ਮੌਸਮੀ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮੱਦਦ ਕਰਦੀ ਹੈ। ਲਵੈਂਡਰ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਦਰਦ ਨੂੰ ਘੱਟ ਕਰਨ ਦੇ ਨਾਲ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਦਾ ਇਸਤੇਮਾਲ ਕਰਨ ਦੇ ਲਈ ਲਵੈਂਡਰ ਦੇ ਤੇਲ ਨਾਲ ਸਰੀਰ ਦੀ ਮਾਲਸ਼ ਕਰੋ, ਜਾਂ ਫਿਰ ਇਸ ਤੇਲ ਦੀਆਂ ਕੁਝ ਬੂੰਦਾਂ ਪਾਣੀ ਵਿਚ ਪਾ ਲਓ।

ਅਜਿਹਾ ਕਰਨ ਨਾਲ ਠੰਢ ਵਿੱਚ ਹੋਣ ਵਾਲਾ ਸਰੀਰ ਦਾ ਦਰਦ ਅਸਾਨੀ ਨਾਲ ਦੂਰ ਹੁੰਦਾ ਹੈ। ਠੰਡ ਵਿੱਚ ਹੋਣ ਵਾਲੇ ਸਰੀਰ ਦੇ ਦਰਦ ਨੂੰ ਘੱਟ ਕਰਨ ਦੇ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਅਲਰਜੀ ਦੀ ਸਮੱਸਿਆ ਹੈ, ਤਾਂ ਤੁਸੀਂ ਇੰਨ੍ਹਾਂ ਘਰੇਲੂ ਨੁਖਸਿਆਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *