ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਮਨੁੱਖ ਦੀ ਜਿੰਦਗੀ ਵਿੱਚ ਸੰਤੁਲਨ ਹੋਣਾ ਕਿਉ ਜਰੂਰੀ ਹੈ, ਇਹ ਗੱਲ ਅਸੀਂ ਨਮਕ ਤੋਂ ਸਿੱਖ ਸਕਦੇ ਹਾਂ। ਨਮਕ ਦਾ ਭੋਜਨ ਵਿੱਚ ਕੀ ਮਹੱਤਵ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਨਮਕ ਸਹੀ ਪਾਉਣ ਨਾਲ ਹੀ ਭੋਜਨ ਦਾ ਸਵਾਦ ਆਉਂਦਾ ਹੈ। ਭੋਜਨ ਵਿਚ ਜ਼ਿਆਦਾ ਜਾਂ ਘੱਟ ਨਮਕ ਭੋਜਨ ਦਾ ਸਵਾਦ ਤਾਂ ਖਰਾਬ ਕਰ ਹੀ ਦਿੰਦਾ ਹੈ ,ਨਾਲ ਹੀ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿਚ ਵੀ ਕਿਸੇ ਮਹੱਤਵਪੂਰਣ ਚੀਜ਼ ਦੀ ਕਮੀ ਜਾਂ ਉਸ ਦਾ ਜਿਆਦਾ ਹੋਣਾ ਸਾਡੀ ਜ਼ਿੰਦਗੀ ਵਿਚ ਕੋਈ ਸੁੱਖ ਨਹੀਂ ਲਿਆ ਸਕਦੀ। ਜੇਕਰ ਵਿਗਿਆਨਕ ਦ੍ਰਿਸ਼ਟੀਕੋਨ ਤੋਂ ਦੇਖਿਆ ਜਾਵੇ ਤਾਂ ਨਮਕ ਸਾਡੇ ਸਰੀਰ ਦੀ ਹਰ ਗਤੀਵਿਧੀ ਲਈ ਬਹੁਤ ਜ਼ਰੂਰੀ ਹੈ।
ਸਾਡੇ ਬੁੱਧੀ ਲਈ ਵੀ ਨਮਕ ਬਹੁਤ ਜ਼ਰੂਰੀ ਹੈ ।ਇਸੇ ਤਰ੍ਹਾਂ ਜੋਤਿਸ਼ ਸਾ਼ਸਤਰ ਵਿੱਚ ਵੀ ਨਮਕ ਦਾ ਮਹੱਤਵ ਦੱਸਿਆ ਗਿਆ ਹੈ। ਨਮਕ ਸਾਡੇ ਭੋਜਨ ਵਿਚ ਸੁਆਦ ਲਿਆਣ ਦਾ ਕੰਮ ਕਰਦਾ ਹੈ। ਜੋਤਿਸ਼ ਸ਼ਾਸਤਰ ਵਿਚ ਨਮਕ ਦੇ ਕੁਝ ਅਜਿਹੇ ਉਪਾਅ ਦਿੱਤੇ ਗਏ ਹਨ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦੀ ਦਸ਼ਾ ਨੂੰ ਸੁਧਾਰ ਸਕਦੇ ਹਾਂ। ਚੁਟਕੀ ਭਰ ਨਮਕ ਤੁਹਾਨੂੰ ਰੰਕ ਤੋਂ ਰਾਜਾ ਬਣਾ ਸਕਦਾ ਹੈ ।ਪ੍ਰਾਚੀਨ ਕਾਲ ਤੋਂ ਹੀ ਇਨ੍ਹਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਨਮਕ ਦੇ ਕੁਝ ਉਪਾਅ ਦੱਸੇ ਗਏ ਹਨ ਜੋ ਕਿ ਅੱਜ ਅਸੀਂ ਤੁਹਾਨੂੰ ਦੱਸਾਗੇ।ਨਮਕ ਸਕਾਰਾਤਮਕ ਊਰਜਾ ਦਾ ਸਰੋਤ ਹੁੰਦਾ ਹੈ ਅਤੇ ਇਸ ਵਿਚ ਨਕਾਰਾਤਮਿਕ ਊਰਜਾ ਨੂੰ ਖਿੱਚਣ ਦੀ ਸ਼ਕਤੀ ਹੁੰਦੀ ਹੈ। ਨਮਕ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿਚ ਸਕਾਰਾਤਮਕ ਊਰਜਾ ਨੂੰ ਭਰ ਦਿੰਦਾ ਹੈ ਅਤੇ ਨਕਾਰਾਤਮਕ ਊਰਜਾ ਖਿੱਚ ਲੈਂਦਾ ਹੈ। ਇਸ ਲਈ ਘਰ ਦੇ ਚਾਰੇ ਕੋਨਿਆਂ ਵਿਚ ਕਟੋਰੀ ਵਿਚ ਨਮਕ ਪਾ ਕੇ ਜ਼ਰੂਰ ਰੱਖਣਾ ਚਾਹੀਦਾ ਹੈ। ਹੋ ਸਕੇ ਤਾਂ ਪੌਚੇ ਵਿੱਚ ਵੀ ਨਮਕ ਮਿਲਾ ਕੇ ਲਗਾਉਣਾ ਚਾਹੀਦਾ ਹੈ।
ਦੋਸਤੋ ਜੇਕਰ ਘਰ ਵਿਚ ਬਹੁਤ ਜ਼ਿਆਦਾ ਕਲੇਸ਼ ਰਹਿੰਦਾ ਹੈ ।ਪਰਵਾਰ ਦੇ ਆਪਸੀ ਮੈਂਬਰਾਂ ਵਿੱਚ ਛੋਟੀ ਛੋਟੀ ਗੱਲ ਤੇ ਝਗੜਾ ਹੁੰਦਾ ਰਹਿੰਦਾ ਹੈ। ਤਾਂ ਤੁਸੀਂ ਵੀ ਇਸ ਨਮਕ ਦੇ ਉਪਾਅ ਜਰੂਰ ਕਰੋ। ਜੇਕਰ ਘਰ ਦੇ ਬਾਥਰੂਮ ਵਿਚ ਵਾਸਤੂ ਦੋਸ਼ ਹੁੰਦਾ ਹੈ ਤਾਂ ਉਸ ਦਾ ਪ੍ਰਭਾਵ ਸਾਰੇ ਘਰ ਵਿਚ ਪੈਂਦਾ ਹੈ, ਘਰ ਦੇ ਮੈਂਬਰ ਇਕ ਇਕ ਕਰਕੇ ਬੀਮਾਰ ਪੈਣ ਲੱਗ ਜਾਂਦੇ ਹਨ। ਇਸਦੇ ਨਾਲ ਹੀ ਆਰਥਿਕ ਸਥਿਤੀ ਵਿਚ ਵੀ ਇਸਦਾ ਅਸਰ ਪੈਂਦਾ ਹੈ। ਵਾਸਤੂ ਸ਼ਾਸਤਰ ਦੇ ਵਿੱਚ ਇਸ ਦਾ ਉਪਾਏ ਦੱਸਿਆ ਗਿਆ ਹੈ ।ਤੁਸੀਂ ਆਪਣੇ ਘਰ ਦੇ ਬਾਥਰੂਮ ਵਿਚ ਇਕ ਕਟੋਰੀ ਨਮਕ ਪਾ ਕੇ ਰੱਖ ਲਵੋ ਅਤੇ ਹਫਤੇ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ ।ਘਰ ਵਿੱਚ ਸਕਾਰਾਤਮਕਤਾ ਆਉਂਦੀ ਹੈ ਅਤੇ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ।
ਦੋਸਤੋ ਸਾਡੇ ਘਰ ਦਾ ਮੁੱਖ ਦੁਆਰ ਸਭ ਤੋਂ ਸੰਵੇਦਨਸ਼ੀਲ ਜ਼ਗਾ ਹੁੰਦੀ ਹੈ ।ਇਹ ਹੀ ਉਹ ਜਗ੍ਹਾ ਹੁੰਦੀ ਹੈ ,ਜਿਥੋਂ ਨਕਾਰਾਤਮਕਤਾ ਸਾਡੇ ਘਰ ਦੇ ਅੰਦਰ ਆਉਂਦੀ ਹੈ। ਇਸ ਲਈ ਘਰ ਦੇ ਮੁੱਖ ਦੁਆਰ ਤੇ ਲਾਲ ਕੱਪੜੇ ਵਿਚ ਖੜਾ ਨਮਕ ਬੰਨ ਕੇ ਟੰਗ ਦਵੋ ।ਇਸ ਨਾਲ ਘਰ ਵਿੱਚ ਆਉਣ ਵਾਲੀਆਂ ਸਾਰੀਆਂ ਨਕਾਰਾਤਮਕ ਊਰਜਾ ਦੂਰ ਰਹਿਣਗੀਆਂ। ਦੋਸਤੋ ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਅਕਸਰ ਨਜਰ ਉਤਾਰਦੇ ਹੋਏ ਦੇਖਿਆ ਹੋਵੇਗਾ। ਉਹ ਨਜਰ ਉਤਾਰਨ ਸਮੇਂ ਰਾਈ ਦੇ ਨਾਲ ਨਾਲ- ਨਮਕ ਦਾ ਪਯੋਗ ਕਰਦੇ ਹਨ। ਕਿਉਂਕਿ ਨਮਕ ਦਿ੍ਸ਼ਟੀ ਦੋਸ਼ ਨੂੰ ਦੂਰ ਕਰਦਾ ਹੈ ਅਤੇ ਸਰੀਰ ਵਿਚੋਂ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦਿੰਦਾ ਹੈ।
ਜੇਕਰ ਬੱਚੇ ਨੂੰ ਵੀ ਬਾਰ-ਬਾਰ ਨਜ਼ਰ ਲੱਗ ਜਾਂਦੀ ਹੈ ਤਾਂ ਉਸ ਦੇ ਨਹਾਉਣ ਵਾਲੇ ਪਾਣੀ ਵਿੱਚ ਨਮਕ ਮਿਲਾ ਕੇ ਉਸ ਨੂੰ ਨਵਾਣਾ ਚਾਹੀਦਾ ਹੈ। ਨਮਕ ਰਾਹੂ ਤੇ ਕੇਤੂ ਦੇ ਦੋਸ਼ਾਂ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਰਾਤ ਨੂੰ ਗੁਣਗੁਣੇ ਪਾਣੀ ਵਿਚ ਨਮਕ ਮਿਲਾ ਕੇ ਉਸ ਨਾਲ ਮੂੰਹ ਹੱਥ ਧੋਣਾ ਚਾਹੀਦਾ ਹੈ। ਇਸ ਨਾਲ ਰਾਤ ਨੂੰ ਸਾਰੀ ਨਕਾਰਾਤਮਕ ਬੁਰੀਆਂ ਸ਼ਕਤੀਆਂ ਦੂਰ ਰਹਿੰਦੀਆਂ ਹਨ।
ਦੋਸਤੋ ਜੇਕਰ ਤੁਹਾਡੇ ਪਰਿਵਾਰ ਵਿਚ ਝਗੜਾ ਰਹਿੰਦਾ ਹੈ, ਪਤੀ-ਪਤਨੀ ਦਾ ਵੀ ਆਪਸ ਵਿਚ ਝਗੜਾ ਰਹਿੰਦਾ ਹੈ ਤਾਂ ਪਤੀ-ਪਤਨੀ ਆਪਣੇ ਕਮਰੇ ਵਿਚ ਸੇਂਧਾ ਨਮਕ ਰੱਖ ਕੇ ਸੌਣ, ਹਫਤੇ ਵਿੱਚ ਇਕ ਵਾਰ ਇਸ ਨਮਕ ਦਾ ਪ੍ਰਯੋਗ ਕਰੋ। ਇਸ ਨਾਲ ਤੁਹਾਨੂੰ ਜ਼ਰੂਰ ਲਾਭ ਮਿਲੇਗਾ ।ਇਹਨਾਂ ਸਾਰੇ ਪ੍ਰਯੋਗ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਨੂੰ ਦੂਰ ਕਰ ਸਕਦੇ ਹੋ। ਅਤੇ ਆਪਣੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆ ਸਕਦੇ ਹੋ। ਪਰ ਨਮਕ ਦੇ ਇਹਨਾਂ ਪ੍ਰਯੋਗਾਂ ਦਾ ਉਪਯੋਗ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਮਕ ਨੂੰ ਕਦੇ ਵੀ ਕਿਸੇ ਦੇ ਹੱਥ ਵਿਚ ਨਹੀਂ ਦੇਣਾ। ਉਸ ਨੂੰ ਹਮੇਸ਼ਾ ਥਾਲੀ ਵਿੱਚ ਰੱਖਕੇ ਹੀ ਦੇਣਾ ਹੈ ਨਹੀਂ ਤਾਂ ਉਸਦੇ ਨਾਲ ਤੁਹਾਡਾ ਵਾਦ ਵਿਵਾਦ ਹੋ ਸਕਦਾ ਹੈ। ਨਮਕ ਨੂੰ ਸਟੀਲ ਅਤੇ ਲੋਹੇ ਦੇ ਬਰਤਨ ਵਿੱਚ ਨਹੀਂ ਰੱਖਣਾ ਚਾਹੀਦਾ। ਲੋਹਾ ਸ਼ਨੀ ਦਾ ਧਾਤੂ ਹੈਂ ਅਤੇ ਨਮਕ ਉਤੇ ਸ਼ੁੱਕਰ ਗ੍ਰਹਿਆਂ ਦਾ ਪ੍ਰਭਾਵ ਹੁੰਦਾ ਹੈ। ਨਮਕ ਨੂੰ ਲੋਹੇ ਵਿਚ ਰੱਖਣ ਨਾਲ ਘਰ ਵਿਚ ਕਲੇਸ਼ ਵਧਦਾ ਹੈ।