ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੋਲੈਸਟਰੋਲ ਦਾ ਵਧਣਾ ਇਕ ਗੰਭੀਰ ਸਮੱਸਿਆ ਹੁੰਦੀ ਹੈ। ਜਦੋਂ ਕੋਲੈਸਟ੍ਰੋਲ ਦਾ ਲੈਵਲ ਵਧਦਾ ਹੈ, ਤਾਂ ਨਸਾਂ ਵਿੱਚ ਪਲਾਕ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਵਜ੍ਹਾ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਵਧਦਾ ਕੋਲੈਸਟਰੋਲ ਹਾਰਟ ਰੋਗ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੋਲੈਸਟਰੋਲ ਇੱਕ ਫੈਟ ਵਰਗਾ ਪਦਾਰਥ ਹੁੰਦਾ ਹੈ, ਜਿਸ ਨੂੰ ਸਾਡਾ ਲੀਵਰ ਬਣਾਉਦਾ ਹੈ।
ਇਹ ਕੋਸ਼ਿਕਾ ਝਿੱਲੀ, ਵਿਟਾਮਿਨ ਡੀ ਅਤੇ ਕੁਝ ਹਾਰਮੋਨਾਂ ਨੂੰ ਬਣਾਉਣ ਦੇ ਲਈ ਜ਼ਰੂਰੀ ਹੁੰਦਾ ਹੈ। ਕੋਲੈਸਟ੍ਰੋਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ, ਇਸ ਲਈ ਇਹ ਸਰੀਰ ਵਿੱਚ ਖੁਦ ਹੀ ਫਲੋ ਨਹੀਂ ਕਰ ਸਕਦਾ। ਕੋਲੇਸਟ੍ਰੋਲ ਨੂੰ ਸਰੀਰ ਵਿੱਚ ਪ੍ਰਵਾਹ ਕਰਨ ਦੇ ਲਈ ਲਿਪੋਪ੍ਰੋਟੀਨ ਮਦਦ ਕਰਦਾ ਹੈ। ਲਿਪੋਪ੍ਰੋਟੀਨ ਖੂਨ ਦੇ ਪ੍ਰਵਾਹ ਦੀ ਮਦਦ ਨਾਲ ਕੋਲੈਸਟ੍ਰੋਲ ਨੂੰ ਸਰਕੁਲੇਟ ਕਰਨ ਵਿਚ ਮਦਦ ਕਰਦਾ ਹੈ।
ਪਰ ਕਈ ਵਾਰ ਸਰੀਰ ਵਿੱਚ ਬੂਰੇ ਕੋਲੈਸਟ੍ਰੋਲ ਦਾ ਲੈਵਲ ਵਧ ਜਾਂਦਾ ਹੈ, ਇਸ ਨੂੰ ਐਲ ਡੀ ਐਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਐਲ ਡੀ ਐਲ ਦਾ ਲੇਵਲ ਵਧਣ ਤੇ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਰ ਕੋਲੈਸਟਰੋਲ ਲੇਵਲ ਦੇ ਵਧਣ ਤੇ ਸਰੀਰ ਵਿਚ ਕੁਝ ਲੱਛਣ ਦਿਖਾਈ ਦਿੰਦੇ ਹਨ, ਜਿਸ ਨੂੰ ਨਾਰਮਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ, ਕੋਲੇਸਟ੍ਰੋਲ ਲੇਵਲ ਵਧਣ ਤੇ ਸਾਡੇ ਸਰੀਰ ਵਿੱਚ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ, ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ।ਵੈਸੇ ਤਾਂ ਹਾਈ ਕੋਲੈਸਟ੍ਰੋਲ ਦਾ ਕੋਈ ਲੱਛਣ ਨਹੀਂ ਹੁੰਦਾ। ਪਰ ਜਦੋਂ ਹਾਈ ਕੋਲੈਸਟ੍ਰੋਲ ਦੀ ਵਜ੍ਹਾ ਨਾਲ ਦਿਮਾਗ ਜਾਂ ਹਾਰਟ ਵਿੱਚ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ, ਤਾਂ ਸਰੀਰ ਵਿਚ ਇਸ ਦੇ ਕੁਝ ਲੱਛਣ ਨਜ਼ਰ ਆ ਸਕਦੇ ਹਨ। ਕੋਲੈਸਟਰੋਲ ਲੇਵਲ ਵਧਣ ਦੇ ਲੱਛਣ ਇਸ ਤਰ੍ਹਾਂ ਹਨ।
ਛਾਤੀ ਵਿਚ ਦਰਦ ਹੋਣਾ ਕੋਲੈਸਟ੍ਰੋਲ ਵਧਣ ਦਾ ਲੱਛਣ ਹੁੰਦਾ ਹੈ। ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਵਧਦਾ ਹੈ, ਤਾਂ ਤੁਹਾਨੂੰ ਛਾਤੀ ਵਿੱਚ ਦਰਦ ਦਾ ਅਹਿਸਾਸ ਹੋ ਸਕਦਾ ਹੈ। ਇਸ ਸਥਿਤੀ ਵਿੱਚ ਤੁਹਾਨੂੰ ਛਾਤੀ ਦਾ ਦਰਦ ਕੁਝ ਸਮੇਂ ਜਾਂ ਦਿਨਾਂ ਦੇ ਲਈ ਹੋ ਸਕਦਾ ਹੈ। ਛਾਤੀ ਦਾ ਦਰਦ ਗੰਭੀਰ ਵੀ ਹੋ ਸਕਦਾ ਹੈ। ਕਈ ਵਾਰ ਇਹ ਛਾਤੀ ਦਾ ਦਰਦ ਦਿਲ ਦੇ ਦੌਰੇ ਦਾ ਲੱਛਣ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪੈਰਾਂ ਦੇ ਵਿੱਚ ਵੀ ਦਰਦ ਮਹਿਸੂਸ ਹੋ ਸਕਦਾ ਹੈ।
ਲਗਾਤਾਰ ਵਧਦਾ ਵਜ਼ਨ ਵੀ ਹਾਈ ਕੋਲੈਸਟ੍ਰੋਲ ਦਾ ਲੱਛਣ ਹੁੰਦਾ ਹੈ। ਦਰਅਸਲ ਜਦੋਂ ਮੋਟਾਪਾ ਵਧ ਜਾਂਦਾ ਹੈ, ਤਾਂ ਕੋਲੈਸਟ੍ਰੋਲ ਵਧਣ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਲਈ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ, ਅਤੇ ਨਾਲ ਹੀ ਤੁਹਾਨੂੰ ਛਾਤੀ ਦੇ ਵਿਚ ਲਗਾਤਾਰ ਦਰਦ ਹੁੰਦਾ ਹੈ, ਤਾਂ ਤੁਸੀਂ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਇਸ ਨਾਲ ਤੁਹਾਨੂੰ ਕੋਲੈਸਟਰੋਲ ਦੇ ਲੈਵਲ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਵੈਸੇ ਤਾਂ ਪਸੀਨਾ ਆਉਣਾ ਆਮ ਹੁੰਦਾ ਹੈ, ਪਰ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਉਹ ਕਿਸੇ ਨਾ ਕਿਸੇ ਸਮੱਸਿਆ ਦਾ ਸੰਕੇਤ ਹੁੰਦਾ ਹੈ। ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਣਾ ਹਾਈ ਕੋਲੈਸਟ੍ਰੋਲ ਦਾ ਲੱਛਣ ਹੋ ਸਕਦਾ ਹੈ। ਇਸ ਦੇ ਨਾਲ ਹੀ ਬਲੱਡ ਸ਼ੂਗਰ ਦਾ ਲੈਵਲ ਵਧਣ ਤੇ ਵੀ ਪਸੀਨਾ ਜ਼ਿਆਦਾ ਆਉਂਦਾ ਹੈ। ਇਸ ਲਈ ਤੁਹਾਨੂੰ ਕੋਲੈਸਟ੍ਰੋਲ ਦੇ ਲੇਵਲ ਦੀ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਕੋਲੈਸਟ੍ਰੋਲ ਦਾ ਅਸਰ ਚਮੜੀ ਤੇ ਵੀ ਪੈਂਦਾ ਹੈ, ਜੀ ਹਾਂ ਕੋਲੈਸਟ੍ਰੋਲ ਦਾ ਲੈਵਲ ਵਧਣ ਤੇ ਚਮੜੀ ਦੇ ਰੰਗ ਵਿੱਚ ਬਦਲਾਅ ਨਜ਼ਰ ਆ ਸਕਦਾ ਹੈ। ਕੋਲੈਸਟ੍ਰੋਲ ਦਾ ਲੈਵਲ ਜ਼ਿਆਦਾ ਹੋਣ ਤੇ ਤੁਹਾਨੂੰ ਚਮੜੀ ਤੇ ਪੀਲੇ ਚਕਤੇ ਨਜ਼ਰ ਆ ਸਕਦੇ ਹਨ। ਇਸ ਲਈ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ, ਤਾਂ ਤੁਸੀਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।
ਪੈਰਾ, ਕੁੱਲਿਆਂ ਅਤੇ ਪੰਜਿਆਂ ਤੇ ਕ੍ਰੈਂਪਸ ਜਾਂ ਏੰਠਨ ਮਹਿਸੂਸ ਹੋਣਾ ਵੀ ਹਾਈ ਕੋਲੈਸਟ੍ਰੋਲ ਦਾ ਲੱਛਣ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਤੇਜ਼ ਦਰਦ ਹੋਵੇ ਜਾਂ ਫਿਰ ਮਾਸ ਪੇਸ਼ੀਆਂ ਵਿਚ ਅਕੜਨ ਮਹਿਸੂਸ ਹੁੰਦੀ ਹੈ, ਤਾਂ ਇਸ ਸਥਿਤੀ ਨੂੰ ਬਿਲਕੁਲ ਵੀ ਅਣਦੇਖਿਆ ਨਾ ਕਰੋ ਕੋਲੈਸਟਰੋਲ ਨੂੰ ਕੰਟਰੋਲ ਕਰਨ ਦੇ ਲਈ ਹੈਲਦੀ ਡਾਈਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਤਲਿਆ ਭੁੰਨਿਆ ਅਤੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ।
ਇਸ ਦੇ ਨਾਲ ਹੀ ਖੁਦ ਨੂੰ ਸਕ੍ਰਿਆ ਵੀ ਰੱਖੋ। ਐਕਟਿਵ ਲਾਈਫ ਅਪਨਾਉਣ ਨਾਲ ਸਾਡਾ ਹਾਰਟ ਵੀ ਤੰਦਰੁਸਤ ਰਹਿੰਦਾ ਹੈ।ਪਸੀਨਾ ਆਉਣਾ, ਛਾਤੀ ਵਿੱਚ ਦਰਦ ਹੋਣਾ, ਵਜ਼ਨ ਵਧਣਾ, ਕ੍ਰੈੰਪਸ ਜਾਂ ਏਠਨ ਹੋਣਾ, ਚਮੜੀ ਦਾ ਰੰਗ ਪੀਲਾ ਹੋਣਾ ਵੀ ਕੋਲੈਸਟਰੋਲ ਲੇਵਲ ਵਧਣ ਦੇ ਲੱਛਣ ਹੁੰਦੇ ਹਨ। ਇਸ ਲਈ ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ, ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।