ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਨੁਸਾਰ ਵਿਅਕਤੀ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਸ਼ੁੱਭ ਅਵਸਰ ਪ੍ਰਾਪਤ ਹੁੰਦੇ ਹਨ। ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਤੋਂ ਪਹਿਲਾਂ ਉਸਨੂੰ ਕੁਝ ਸੰਕੇਤ ਵੀ ਮਿਲਦੇ ਹਨ। ਪਰ ਵਿਅਕਤੀ ਆਪਣੀ ਬੁਰੀ ਆਦਤਾਂ ਦੇ ਕਾਰਨ ਇਨ੍ਹਾਂ ਸ਼ੁਭ ਅਵਸਰਾ ਨੂੰ ਮਨਾ ਕਰ ਦਿੰਦਾ ਹੈ। ਜਿਸ ਦੇ ਕਾਰਨ ਉਸਦੇ ਦੁਆਰ ਤੇ ਆਈ ਹੋਈ ਚੰਗੀ ਕਿਸਮਤ ਮੁੜ ਕੇ ਵਾਪਸ ਚਲੀ ਜਾਂਦੀ ਹੈ। ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਫਲ ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲ ਜਾਂਦਾ ਹੈ।
ਜੇਕਰ ਪਿਛਲੇ ਜਨਮ ਵਿਚ ਕੀਤੇ ਗਏ ਚੰਗੇ ਕਰਮਾਂ ਦੇ ਅਨੁਸਾਰ ਇਸ ਜਨਮ ਵਿਚ ਕੋਈ ਚੰਗਾ ਫਲ ਵੀ ਮਿਲ ਜਾਂਦਾ ਹੈ, ਇਸ ਜਨਮ ਵਿੱਚ ਉਸ ਵੱਲ ਨੂੰ ਪ੍ਰਾਪਤ ਕਰਨ ਦੇ ਲਈ ਮਨੁੱਖ ਨੂੰ ਪੁਰਸ਼ਾਰਥ ਕਰਨਾ ਪੈਂਦਾ ਹੈ। ਮਨੁੱਖ ਕਈ ਵਾਰੀ ਚੰਗੇ ਅਵਸਰਾਂ ਨੂੰ ਨਾ ਕਹਿ ਕੇ ਇਸ ਚੰਗੇ ਫਲ ਦੀ ਪ੍ਰਾਪਤੀ ਤੋਂ ਵੰਚਿਤ ਰਹਿ ਜਾਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਸੰਕੇਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਇਹ ਸੰਕੇਤ ਮਿਲਦੇ ਹਨ, ਜੇਕਰ ਤੁਹਾਨੂੰ ਕੋਈ ਇੱਕ ਚੀਜ਼ ਜ਼ਿੰਦਗੀ ਵਿੱਚ ਦਿੰਦਾ ਹੈ ਤਾਂ ਉਸਨੂੰ ਲੈਣ ਤੋਂ ਕਦੇ ਵੀ ਮਨਾ ਨਹੀਂ ਕਰਨਾ ਚਾਹੀਦਾ।
ਜੇਕਰ ਤੁਸੀਂ ਚੀਜ਼ ਲੈਣ ਤੋਂ ਮਨਾ ਕਰ ਦਿੰਦੇ ਹੋ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ। ਦੋਸਤ ਹੋ ਸਕਦਾ ਹੈ ਤੁਹਾਡੇ ਨਾਲ ਵੀ ਕਦੀ ਜਿੰਦਗੀ ਵਿੱਚ ਇਸ ਤਰ੍ਹਾਂ ਹੋਇਆ ਹੋਵੇ। ਕਈ ਵਾਰ ਅਸੀਂ ਚੀਜ਼ ਦੀ ਬਾਹਰੀ ਰੂਪ ਨੂੰ ਦੇਖ ਕੇ ਮਨਾ ਕਰ ਦਿੰਦੇ ਹਾਂ। ਪਰ ਬਾਅਦ ਵਿਚ ਜਦੋਂ ਤੁਹਾਨੂੰ ਉਸ ਚੀਜ਼ ਦੀ ਸੱਚਾਈ ਪਤਾ ਲੱਗਦੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪੈਂਦਾ ਹੈ। ਦੋਸਤੀ ਜ਼ਿੰਦਗੀ ਵਿਚ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੋਈ ਵੀ ਮਨੁੱਖ ਆਪਣੀ ਮੰਜ਼ਿਲ ਦੇ ਨਜ਼ਦੀਕ ਆ ਕੇ ਹਾਰ ਜਾਂਦਾ ਹੈ, ਉਹ ਆਪਣੀ ਮੰਜ਼ਿਲ ਤੇ ਪਹੁੰਚਣ ਹੀ ਵਾਲਾ ਹੁੰਦਾ ਹੈ
ਕਿ ਉਹ ਹਾਰ ਮੰਨ ਜਾਂਦਾ ਹੈ ਅਤੇ ਆਪਣੀ ਸਫ਼ਲਤਾ ਤੋਂ ਵੰਚਿਤ ਰਹਿ ਜਾਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੀ ਹਾਂ ਉਹ ਕਿਹੜੀ ਚੀਜ਼ ਹੈ ਜਿਸਨੂੰ ਲੈਣ ਅਤੇ ਦੇਣ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਇਸਵਰ ਦੀ ਪੂਜਾ ਦਾ ਪ੍ਰਸ਼ਾਦ ।ਜੇਕਰ ਤੁਸੀਂ ਕਿਸੇ ਮੰਦਰ ਵਿਚ ਜਾਂਦੇ ਹੋ, ਜੇਕਰ ਤੁਹਾਨੂੰ ਕੋਈ ਪ੍ਰਸ਼ਾਦ ਦੇਣ ਲਈ ਆਉਂਦਾ ਹੈ ਤਾਂ ਕਦੇ ਵੀ ਉਸ ਪ੍ਰਸ਼ਾਦ ਨੂੰ ਠੁਕਰਾਉਣਾ ਨਹੀਂ ਚਾਹੀਦਾ। ਉਹ ਦਿਵਯ ਪ੍ਰਸ਼ਾਦ ਤੁਹਾਡਾ ਭਾਗ ਬਦਲਣ ਦੀ ਸ਼ਕਤੀ ਰਖਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਉਸ ਪ੍ਰਸ਼ਾਦ ਦੁਆਰਾ ਇਸ਼ਵਰ
ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰਨ ਵਾਲੇ ਹੁੰਦੇ ਹਨ। ਇਸ ਕਰਕੇ ਜਦੋਂ ਵੀ ਤੁਹਾਨੂੰ ਇਸ਼ਵਰ ਦੀ ਪੂਜਾ ਵਾਲਾ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਉਸ ਨੂੰ ਕਦੇ ਵੀ ਨਾਂਹ ਨਹੀਂ ਕਰਨੀ ਚਾਹੀਦੀ। ਦੋਸਤੋ ਜੇਕਰ ਤੁਹਾਨੂੰ ਕਿਸੇ ਵਿਅਕਤੀ ਦੁਆਰਾ ਕਿਸੇ ਵੀ ਜਗਾ ਤੇ ਧੰਨ ਦਿਖਾਈ ਦਿੰਦਾ ਹੈ, ਜਾਂ ਫਿਰ ਤੁਹਾਨੂੰ ਧੰਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਧਨ ਨੂੰ ਲੈਣ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ। ਜੇਕਰ ਬਜ਼ੁਰਗਾਂ ਦੁਆਰਾ ਆਸ਼ੀਰਵਾਦ ਦੇ ਰੂਪ ਵਿੱਚ ਤੁਹਾਨੂੰ ਕੋਈ ਧਨ ਮਿਲਦਾ ਹੈ ਤਾਂ ਉਸ ਨੂੰ ਵੀ ਕਦੇ ਇਨਕਾਰ ਨਹੀਂ ਕਰਨਾ ਚਾਹੀਦਾ।
ਇਸ ਦਾ ਮਤਲਬ ਇਹ ਹੈ ਕਿ ਕਦੇ ਵੀ ਮਾਤਾ ਲਕਸ਼ਮੀ ਨੂੰ ਲੈਣ ਤੋਂ ਮਨਾ ਨਹੀਂ ਕਰਨਾ ਚਾਹੀਦਾ। ਭਾਵੇਂ ਧਨ ਥੋੜ੍ਹਾ ਜਿਹਾ ਹੁੰਦਾ ਹੈ ਉਹ ਤੁਹਾਡੀ ਕਿਸਮਤ ਨੂੰ ਖੋਲ੍ਹ ਸਕਦਾ ਹੈ। ਇਸਤਰ੍ਹਾਂ ਅਚਾਨਕ ਆਇਆ ਹੋਇਆ ਧਨ ਤੁਹਾਡੇ ਪਿਛਲੇ ਕਰਮਾਂ ਦਾ ਫ਼ਲ਼ ਹੁੰਦਾ ਹੈ। ਇਸ ਕਰਕੇ ਜੇਕਰ ਤੁਹਾਨੂੰ ਕਿਸੇ ਵਿਅਕਤੀ ਦੁਆਰਾ ਧਨ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਲੈਣ ਤੋਂ ਕਦੇ ਵੀ ਮਨਾ ਨਹੀਂ ਕਰਨਾ ਚਾਹੀਦਾ।
ਦੋਸਤੋ ਅੱਜ ਦੀ ਪੀੜ੍ਹੀ ਵਿਚ ਇਹ ਔਗੁਣ ਆ ਜਾਂਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਤੋਂ ਸੰਕੋਚ ਕਰਦੇ ਹਨ। ਉਹਨਾਂ ਨੂੰ ਆਪਣੇ ਬਜੁਰਗਾਂ ਦੇ ਪੈਰ ਛੂਹਣ ਦੇ ਵਿੱਚ ਸ਼ਰਮ ਆਉਂਦੀ ਹੈ। ਇਸ ਤਰ੍ਹਾਂ ਕਰਨਾ ਗਲਤ ਮੰਨਿਆ ਜਾਂਦਾ ਹੈ ਹਮੇਸ਼ਾ ਆਪਣੇ ਵੱਡੇ ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ। ਕਿਸੇ ਵੀ ਮਹੱਤਵਪੂਰਨ ਕੰਮ ਤੇ ਜਾਣ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਸ ਕੰਮ ਦੀ ਸਫਲਤਾ ਜ਼ਰੂਰ ਮਿਲਦੀ ਹੈ।
ਦੋਸਤੋ ਘਰ ਦੇ ਮੁੱਖ ਦੁਆਰ ਤੇ ਆਈ ਗਊਮਾਤਾ ਨੂੰ ਕਦੇ ਵੀ ਭਜਾਉਣਾ ਨਹੀਂ ਚਾਹੀਦਾ। ਉਸ ਨੂੰ ਰੋਟੀ ਖਵਾਏ ਬਿਨਾਂ ਕਦੇ ਵੀ ਜਾਣ ਨਹੀਂ ਦੇਣਾ ਚਾਹੀਦਾ। ਇਹ ਤੁਹਾਡੇ ਦੁਰਭਾਗਤਾ ਨੂੰ ਬੁਲਾਵਾ ਦਿੰਦਾ ਹੈ। ਦੁਆਰ ਉੱਤੇ ਆਈ ਗਊ ਮਾਤਾ ਸੁਭਾਗ ਲੈ ਕੇ ਆਉਂਦੀ ਹੈ। ਉਸ ਨੂੰ ਭਜਾਉਣ ਨਾਲ ਵਿਅਕਤੀ ਆਪਣੀ ਕਿਸਮਤ ਨੂੰ ਠੁਕਰਾਉਦਾ ਹੈ। ਦੋਸਤੋ ਜੇਕਰ ਤੁਹਾਡੇ ਦੁਆਰਾ ਰੁੱਤੇ ਕੋਈ ਸਾਧ ਜਾਂ ਫੇਰ ਮਹਾਤਮਾ ਆਉਂਦਾ ਹੈ ਤਾਂ ਉਸ ਨੂੰ ਵੀ ਭਜਾਉਣਾ ਨਹੀਂ ਚਾਹੀਦਾ। ਉਸਨੂੰ ਆਪਣੀ ਸਮਰੱਥਾ ਦੇ ਅਨੁਸਾਰ ਦਾਨ ਜ਼ਰੂਰ ਦੇਣਾ ਚਾਹੀਦਾ ਹੈ। ਉਸ ਨੂੰ ਨਾਂਹ ਕਹਿ ਕੇ ਉਸ ਦਾ ਅਪਮਾਨ ਕਦੇ ਵੀ ਨਹੀਂ ਕਰਨਾ ਚਾਹੀਦਾ। ਇਹ ਵਿਅਕਤੀ ਲਈ ਚੰਗਾ ਨਹੀਂ ਹੁੰਦਾ। ਦੋਸਤੋ ਇਹ ਸੀ ਕੁਝ ਗੱਲਾਂ ਜਿਨ੍ਹਾਂ ਨੂੰ ਵਿਅਕਤੀ ਨੂੰ ਕਦੇ ਵੀ ਨਾਂ ਨਹੀਂ ਕਹਿਣਾ ਚਾਹੀਦਾ।