ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀਆਂ ਵਿਚ ਠੰਢ ਤੋਂ ਬਚਣ ਲਈ ਹਰ ਕੋਈ ਅਪਣਾ ਵਿਸ਼ੇਸ਼ ਧਿਆਨ ਰਖਦਾ ਹੈ। ਚੰਗੀ ਡਾਈਟ ਨਾਲ ਕਪੜਿਆਂ ਨੂੰ ਲੈ ਕੇ ਵੀ ਲੋਕ ਬਹੁਤ ਸਾਵਧਾਨ ਰਹਿੰਦੇ ਹਨ। ਜੇ ਗੱਲ ਜੁਰਾਬਾਂ ਪਾ ਕੇ ਸੌਣ ਦੀ ਕਰੀਏ ਤਾਂ ਹਰ ਕਿਸੇ ਦੇ ਮਨ ਵਿਚ ਇਸ ਬਾਰੇ ਅਲੱਗ-ਅਲੱਗ ਸਵਾਲ ਹਨ।
ਬਹੁਤ ਸਾਰੇ ਲੋਕ ਜੁਰਾਬਾਂ ਨੂੰ ਬਿਸਤਰੇ ਵਿਚ ਪਾਉਣਾ ਫ਼ਾਇਦੇਮੰਦ ਕਹਿੰਦੇ ਹਨ ਤਾਂ ਕਈ ਇਸ ਨੂੰ ਨੁਕਸਾਨਦੇਹ ਮੰਨਦੇ ਹਨ। ਆਉ ਜਾਣਦੇ ਹਾਂ ਇਸ ਬਾਰੇ ਵਿਚ: ਮੌਸਮ ਵਿਚ ਬਦਲਾਅ ਆਉਣ ਨਾਲ ਇਸ ਦਾ ਅਸਰ ਸਰੀਰ ’ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ਵਿਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰੱਖਣ ਵਿਚ ਮਦਦ ਮਿਲਦੀ ਹੈ।
ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਠੀਕ ਰਹਿੰਦਾ ਹੈ। ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ਵਿਚ ਖ਼ੂਨ ਅਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ। ਅਜਿਹੇ ਵਿਚ ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ।
ਅਕਸਰ ਪੈਰ ਠੰਢੇ ਹੋਣ ਕਾਰਨ ਨੀਂਦ ਪੂਰੀ ਨਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਪਰ ਬਿਸਤਰੇ ਵਿਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ਵਿਚ ਮਦਦ ਮਿਲਦੀ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸਰੀਰ ਨੂੰ ਠੰਢ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲਗਦੀਆਂ ਹਨ।
ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ਵਿਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਹੁੰਦੀ ਹੈ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੁੰਦੀ ਪਰ ਇਸ ਤੋਂ ਬਚਣ ਲਈ ਜੁਰਾਬਾਂ ਪਾਉਣਾ ਸੱਭ ਤੋਂ ਵਧੀਆ ਤਰੀਕਾ ਹੈ।
ਜੁਰਾਬਾਂ ਪਾ ਕੇ ਸੌਣ ਦੇ ਨੁਕਸਾਨ: ਪੁਰਾਣੀ, ਤੰਗ ਅਤੇ ਗੰਦੀ ਜੁਰਾਬ ਪਾ ਕੇ ਸੌਣ ਨਾਲ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਪੈਰਾਂ ਵਿਚ ਦਬਾਅ ਹੋਣ ਨਾਲ ਖ਼ੂਨ ਅਤੇ ਆਕਸੀਜਨ ਠੀਕ ਨਹੀਂ ਮਿਲੇਗੀ। ਨਾਲ ਹੀ ਪੈਰਾਂ ਵਿਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਜਿਹੇ ਵਿਚ ਇਹ ਯਾਦ ਰੱਖੋ ਕਿ ਤੁਸੀਂ ਜੋ ਵੀ ਜੁਰਾਬਾਂ ਪਾ ਰਹੇ ਹੋ ਉਹ ਸਾਫ਼ ਅਤੇ ਸਹੀ ਹੋਣ। ਇਸ ਤੋਂ ਇਲਾਵਾ ਕਾਟਨ, ਕਸ਼ਮੀਰੀ ਜੁਰਾਬਾਂ ਦੀ ਵੀ ਚੋਣ ਕਰੋ। ਵੈਸੇ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦਸ ਚੁੱਕੇ ਹਾਂ ਕਿ ਜੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ। ਪਰ ਸਹੀ ਜੁਰਾਬਾਂ ਨਾ ਹੋਣ ਕਾਰਨ ਇਸ ਦੇ ਉਲਟ ਅਸਰ ਵੀ ਹੋ ਸਕਦੇ ਹਨ।
ਅਜਿਹੇ ਵਿਚ ਜੇ ਤੁਸੀਂ ਜ਼ਿਆਦਾ ਤੰਗ ਜੁਰਾਬਾਂ ਪਾਉਂਦੇ ਹੋ ਤਾਂ ਇਸ ਨਾਲ ਪੈਰਾਂ ਵਿਚ ਦਬਾਅ ਮਹਿਸੂਸ ਹੋਵੇਗਾ। ਅਜਿਹੇ ਵਿਚ ਅਕੜਨ ਹੋਣ ਕਾਰਨ ਖ਼ੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜੁਰਾਬਾਂ ਠੰਢ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ। ਪਰ ਇਸ ਨਾਲ ਇਸ ਦਾ ਮਾੜਾ ਅਸਰ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।