ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਮੰਗਲਵਾਰ ਦਾ ਦਿਨ ਹਨੁਮਾਨ ਜੀ ਦੀ ਕਿਰਪਾ ਪ੍ਰਾਪਤ ਕਰਨ ਦਾ ਸਭ ਤੋਂ ਚੰਗਾ ਦਿਨ ਮੰਨਿਆ ਗਿਆ ਹੈ। ਵੈਸੇ ਤਾਂ ਹਨੂੰਮਾਨ ਜੀ ਦੀ ਪੂਜਾ ਹਰ ਰੋਜ਼ ਕੀਤੀ ਜਾ ਸਕਦੀ ਹੈ ਪਰ ਵਿਸ਼ੇਸ਼ ਤੌਰ ਤੇ ਮੰਗਲਵਾਰ ਦਾ ਦਿਨ ਉਨ੍ਹਾਂ ਦੀ ਪੂਜਾ ਲਈ ਖਾਸ ਮੰਨਿਆ ਜਾਂਦਾ ਹੈ। ਮੰਗਲਵਾਰ ਹਨੂਮਾਨ ਜੀ ਦਾ ਦਿਨ ਮੰਨਿਆ ਜਾਂਦਾ ਹੈ। ਜੇਕਰ ਅਸੀਂ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੀ ਪੂਜਾ ਕਰਦੇ ਹਾਂ ਕੁਝ ਵਿਸ਼ੇਸ਼ ਉਪਾਅ ਕਰਦੇ ਹਾਂ ਤਾਂ ਉਹ ਬਹੁਤ ਜਿਆਦਾ ਖੁਸ਼ ਹੁੰਦੇ ਹਨ।
ਦੋਸਤੋ ਸ਼ਾਸਤਰਾਂ ਦੇ ਵਿਚ ਹਨੂੰਮਾਨ ਜੀ ਦੀ ਪੂਜਾ ਦਾ ਦਿਨ ਮੰਗਲਵਾਰ ਮੰਨਿਆ ਗਿਆ ਹੈ। ਮਾਨਤਾ ਦੇ ਅਨੁਸਾਰ ਮੰਗਲਵਾਰ ਦੇ ਦਿਨ ਜਿੰਨਾ ਪ੍ਰਸਾਦ ਹਨੁਮਾਨ ਜੀ ਉਤੇ ਅਰਪਿਤ ਕੀਤਾ ਜਾਂਦਾ ਹੈ ਉਨ੍ਹਾਂ ਕਿਸੇ ਹੋਰ ਦੇਵੀ ਦੇਵਤੇ ਉੱਤੇ ਨਹੀਂ ਅਰਪਿਤ ਕੀਤਾ ਜਾਂਦਾ। ਉਹਨਾਂ ਨੂੰ ਖੁਸ਼ ਕਰਨ ਦੇ ਲਈ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਇਸ ਦਿਨ ਹਨੁਮਾਨ ਜੀ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ ਤਾਂ ਜਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਸੰਕਟ ਨਹੀਂ ਰਹਿੰਦਾ।
ਜੇਕਰ ਮੰਗਲਵਾਰ ਦੇ ਦਿਨ 10 ਮਿੰਟ ਇਹ ਕੰਮ ਕੀਤਾ ਜਾਂਦਾ ਹੈ ਤਾਂ -ਸੰਕਟ ਹਰਤਾ ਹਨੁਮਾਨ ਜੀ ਦੀ ਬਹੁਤ ਜ਼ਿਆਦਾ ਕਿਰਪਾ ਵਰਸਦੀ ਹੈ। ਹਨੁਮਾਨ ਜੀ ਆਪਣੇ ਭਗਤਾਂ ਦੀ ਹਰ ਮਨੋ ਕਾਮਨਾ ਦੀ ਪੂਰਤੀ ਕਰਦੇ ਹਨ। ਹਨੁਮਾਨ ਜੀ ਨੂੰ ਸੰਕਟ ਮੋਚਨ ਵੀ ਕਿਹਾ ਗਿਆ ਹੈ। ਕਿਉਂਕਿ ਉਹ ਸਾਡੇ ਸੰਕਟ ਮਿੰਟਾਂ ਦੇ ਵਿੱਚ ਹਰ ਲੈਂਦੇ ਹਨ। ਜਿਹੜਾ ਵਿਅਕਤੀ ਸੱਚੇ ਦਿਲ ਨਾਲ ਹਨੂਮਾਨ ਜੀ ਦੀ ਪੂਜਾ ਕਰਦਾ ਹੈ ਹਨੁਮਾਨ ਜੀ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।
ਜੇਕਰ ਮੰਗਲਵਾਰ ਦੇ ਦਿਨ ਮੰਦਿਰ ਜਾਓ ਜਾਂ ਫਿਰ ਸ਼ਨੀਵਾਰ ਦੇ ਦਿਨ ਮੰਦਿਰ ਜਾਂਉ ਹਨੂੰਮਾਨ ਜੈਅੰਤੀ ਤੇ ਮੰਦਰ ਜਾਵੋ, ਤਾਂ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਮੰਗਲਵਾਰ ਦੇ ਦਿਨ ਤੁਸੀਂ ਮੰਦਰ ਜਾਂਦੇ ਹੋ ਤਾਂ ਹਨੁਮਾਨ ਜੀ ਦੇ ਲਈ ਦੇਸੀ ਘਿਉ ਦਾ ਚੂਰਮਾ, ਗੁੜ,ਲਾਲ ਰੰਗ ਦੇ ਫੁੱਲ,ਜਨੇਊ, ਸੁਪਾਰੀ ਆਦਿ ਤੁਸੀ ਲੈ ਕੇ ਜਾ ਸਕਦੇ ਹੋ। ਇਸ ਤਰ੍ਹਾਂ ਕਰਨ ਵਾਲੇ ਭਗਤਾਂ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਜੇਕਰ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਕਿਸੇ ਮਹਿਮਾਂਨ ਦੇ ਘਰ ਜਾਂਦੇ ਹਾਂ ਤਾਂ ਅਸੀਂ ਖਾਲੀ ਹੱਥ ਨਹੀਂ ਜਾਂਦੇ ਹਾਂ। ਉਸੇ ਤਰ੍ਹਾਂ ਜੇਕਰ ਤੁਸੀਂ ਹਨੁਮਾਨ ਜੀ ਦੇ ਮੰਦਰ ਵਿਚ ਜਾਂਦੇ ਹੋ ਤਾਂ ਇਕ ਰੁਪਏ ਦਾ ਗੁੜ ਅਤੇ ਚਨੇ ਜਰੂਰ ਲੈ ਕੇ ਜਾਣੇ ਚਾਹੀਦੇ ਹਨ। ਚਾਹੇ ਲਾਲ ਰੰਗ ਦਾ ਫੁੱਲ ਲੈ ਕੇ ਜਾਵੋ ਪਰ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਮੰਗਲਵਾਰ ਦੇ ਦਿਨ ਹਨੁਮਾਨ ਮੰਦਰ ਵਿਚ ਜਾ ਕੇ ਹਨੁਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਹਨੁਮਾਨ ਮੰਦਰ ਵਿਚ ਜਾ ਕੇ ਸੁੰਦਰ ਕਾਂਡ ਦਾ ਪਾਠ ਕਰਨਾ ਚਾਹੀਦਾ ਹੈ। ਇਹ ਸ੍ਰੀ ਰਾਮ ਚਰਿੱਤ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਪਾਠ ਹੈ ।ਕਿਉਂਕਿ ਇਸਦੇ ਵਿਚ ਸ਼੍ਰੀ ਹਨੂਮਾਨ ਜੀ ਦੇ ਬਲ ਬੁੱਧੀ ਸੂਰਬੀਰਤਾ ਦਾ ਵਰਣਨ ਕੀਤਾ ਗਿਆ ਹੈ ਇਸ ਪਾਠ ਨੂੰ ਪੜ੍ਹਨ ਅਤੇ ਸੁਣਨ ਦੇ ਨਾਲ ਮਨ ਦੇ ਵਿੱਚ ਅਦਭੁਤ ਸੁੰਦਰਤਾ ਦਾ ਵਾਸ ਹੁੰਦਾ ਹੈ। ਜ਼ਿੰਦਗੀ ਦੇ ਵਿਚ ਸਕਾਰਾਤਮਕਤਾ ਆਉਂਦੀ ਹੈ।
ਇਸ ਪਾਠ ਦੇ ਹਰ ਅਧਿਆਏ ਦੇ ਵਿੱਚ ਇੱਕ ਗਹਿਰਾ ਅਨੁਭਵ ਛੁਪਿਆ ਹੋਇਆ ਹੈ। ਜਿਸ ਨਾਲ ਵਿਅਕਤੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਸਾਹਮਣਾ ਕਰ ਸਕਦਾ ਹੈ।ਸੁੰਦਰ ਕਾਂਡ ਦਾ ਪਾਠ ਕਰਨ ਨਾਲ ਹਨੁਮਾਨ ਜੀ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ। ਦੋਸਤੋ ਜਿਸ ਤਰ੍ਹਾਂ ਵਿਆਹੀ ਹੋਈ ਇਸ ਤਰ੍ਹਾਂ ਆਪਣੇ ਪਤੀ ਦੇ ਨਾਮ ਦਾ ਸਿੰਧੂਰ ਲਗਾਉਂਦੀਆਂ ਹਨ ਉਸੇ ਤਰ੍ਹਾਂ ਹਨੂੰਮਾਨ ਜੀ ਨੇ ਵੀ ਸ੍ਰੀ ਰਾਮ ਜੀ ਦੇ ਨਾਮ ਦਾ ਸਿੰਧੂਰ ਆਪਣੇ ਸਾਰੇ ਸਰੀਰ ਉੱਤੇ ਲਗਾਇਆ ਸੀ।
ਇਸ ਕਰਕੇ ਮੰਗਲਵਾਰ ਦੇ ਦਿਨ ਹਨੁਮਾਨ ਮੰਦਰ ਵਿਚ ਜਾ ਕੇ ਉਨ੍ਹਾਂ ਨੂੰ ਸੰਧੂਰ ਅਤੇ ਚਮੇਲੀ ਦਾ ਤੇਲ ਅਰਪਿਤ ਕਰਨਾ ਚਾਹੀਦਾ ਹੈ।ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਉਨ੍ਹਾਂ ਦੇ ਸਰੀਰ ਉੱਤੇ ਲਗਾਇਆ ਜਾਂਦਾ ਹੈ ਜਿਸ ਨੂੰ ਅਸੀਂ ਚੋਲਾ ਚੜ੍ਹਾਉਣਾ ਕਹਿੰਦੇ ਹਾਂ। ਜਿਹੜੇ ਭਗਤ ਹਨੂੰਮਾਨ ਜੀ ਨੂੰ ਸੰਧੂਰ ਅਰਪਿਤ ਕਰਦੇ ਹਨ ਹਨੂੰਮਾਨ ਜੀ ਉਨ੍ਹਾਂ ਦੀ ਸਾਰੀ ਇਛਾਂਵਾ ਦੀ ਪੂਰਤੀ ਕਰਦੇ ਹਨ। ਤੁਸੀਂ ਜਦੋਂ ਵੀ ਹਨੁਮਾਨ ਮੰਦਰ ਵਿਚ ਜਾਵੋ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।
ਸ਼ਾਮ ਪੰਜ ਵਜੇ ਤੋਂ ਬਾਅਦ ਮੰਦਿਰ ਜਾਣਾ ਚਾਹੀਦਾ ਹੈ ਅਤੇ ਉੱਥੇ ਬੈਠੇ ਗਰੀਬ ਵਿਅਕਤੀਆਂ ਨੂੰ ਆਪਣੀ ਸ਼ਰਧਾ ਅਨੁਸਾਰ ਕੁਝ ਨਾ ਕੁਝ ਦਾਨ ਕਰਨਾ ਚਾਹੀਦਾ ਹੈ। ਵਾਸਤੂ ਦੇ ਅਨੁਸਾਰ ਜੇਕਰ ਮੰਗਲਵਾਰ ਦੇ ਦਿਨ ਹਨੁਮਾਨ ਜੀ ਦੀ ਪੂਜਾ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ ਵਿਅਕਤੀ ਦੀ ਜ਼ਿੰਦਗੀ ਵਿਚ ਕੋਈ ਵੀ ਸੰਕਟ ਨਹੀਂ ਆਉਂਦਾ। ਦੋਸਤੋ ਜਿਹੜਾ ਵਿਅਕਤੀ ਮੰਗਲਵਾਰ ਦੇ ਦਿਨ ਹਨ ਮਾਨ ਜੀ ਦੇ 108 ਨਾਵਾਂ ਦਾ ਜਾਪ ਕਰਦਾ ਹੈ
ਉਹਦੀ ਜ਼ਿੰਦਗੀ ਵਿੱਚ ਸਾਰੇ ਤਰ੍ਹਾਂ ਦੇ ਕਸ਼ਟ ਹਨੁਮਾਨ ਜੀ ਦੂਰ ਕਰ ਦਿੰਦੇ ਹਨ।ਮੰਗਲਵਾਰ ਦੇ ਦਿਨ ਸਮਾਂ ਕੱਢ ਕੇ ਉਨ੍ਹਾਂ ਦੇ ਨਾਮ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹਨੁਮਾਨ ਜੀ ਦੇ 108 ਨਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲਾਭ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਨਾਵਾਂ ਦਾ ਜਾਪ ਨਹੀਂ ਕਰ ਸਕਦੇ ਸਿਰਫ ਸੁਣ ਲਵੋ ਤਾਂ ਵੀ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ।