ਦੇਸੀ ਘਿਓ ਨੂੰ ਕਿਵੇਂ ਇਸਤੇਮਾਲ ਕਰੀਏ.

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂਂੰ ਦੇਸੀ ਘਿਉ ਨੂੰ ਖਾਣ ਦਾ ਸਹੀ ਤਰੀਕਾ ਦੱਸਾਂਗੇ, ਜਿਸਦੇ ਨਾਲ ਤੁਹਾਡੇ ਸਰੀਰ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ,ਇਸ ਨੂੰ ਕਿਸ ਸਮੇਂ ਖਾਣਾ ਚਾਹੀਦਾ ਹੈ, ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਅਤੇ ਕਿਹੜੇ ਲੋਕ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ।

ਦੋਸਤੋ ਇਹ ਗੱਲ ਦੱਸਣ ਤੋਂ ਪਹਿਲਾਂ ਦੇਸੀ ਘਿਉ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ। ਆਯੁਰਵੇਦ ਵਿਚ ਦੇਸੀ ਘਿਉ ਨੂੰ ਖਾਣ ਦੇ ਕੁਝ ਨਿਯਮ ਦੱਸੇ ਗਏ ਹਨ ‌ਅੱਜ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਦਵਾਂਗੇ। ਆਯੁਰਵੇਦ ਦੇ ਅਨੁਸਾਰ ਦੇਸੀ ਘਿਓ ਦਾ ਇਸਤੇਮਾਲ ਕਦੇ ਵੀ ਖਾਣਾ ਬਣਾਉਣ ਲਈ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਉਹਨਾਂ ਚੀਜ਼ਾ ਦੇ ਵਿਚ ਦੇਸੀ ਘਿਉ ਦਾ ਇਸਤਮਾਲ ਨਹੀਂ ਕਰਨਾ ਚਾਹੀਦਾ, ਜਿਸ ਦੇ ਵਿੱਚ ਚਿੱਟੇ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੇਸੀ ਘਿਉ ਨੂੰ ਖੰਡ ਵਾਲੀ ਚੀਜਾਂ ਦੇ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਦੋਸਤੋ ਦੇਸੀ ਘਿਓ ਦਾ ਇਸਤੇਮਾਲ ਉਹਨਾਂ ਚੀਜ਼ਾਂ ਵਿੱਚ ਨਹੀਂ ਕੀਤਾ ਜਾਣਾ ਚਾਹੀਦਾ,ਜਿਨ੍ਹਾਂ ਚੀਜ਼ਾਂ ਦੇ ਵਿੱਚ ਤੇਲ-ਮਸਾਲੇ ਗ੍ਰੇਵੀ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੋਸਤੋ ਕਦੇ ਵੀ ਦੇਸੀ ਘਿਓ ਖਾਣ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ ਅਤੇ ਨਾ ਹੀ ਕਦੇ ਦੇਸੀ ਘਿਉ ਖਾਣ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹੈ। ਦੋਸਤੋ ਦੇਸੀ ਘਿਓ ਦਾ ਇਸਤੇਮਾਲ ਕਰਦੇ ਸਮੇਂ ਕਦੇ ਵੀ ਨਾ ਇਸਦੇ ਨਾਲ ਖੱਟੀਆਂ ਚੀਜਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਜਿਵੇਂ ਤੁਸੀਂ ਰੋਟੀ ਦੇ ਉੱਤੇ ਕਿਉਂ ਲਗਾਇਆ ਹੋਇਆ ਹੈ ਅਤੇ ਇਸ ਦੇ ਨਾਲ ਤੁਸੀਂ ਸਲਾਦ ਦਾ ਇਸਤੇਮਾਲ ਕਰ ਰਹੇ ਹੋ, ਜਿਸ ਦੇ ਉੱਤੇ ਨਿੰਬੂ ਲੱਗਿਆ ਹੋਇਆ ਹੈ। ਇਹ ਦੋਨਾਂ ਚੀਜ਼ਾਂ ਜਹਿਰ ਦਾ ਕੰਮ ਕਰਦੀਆਂ ਹਨ।

ਦੋਸਤੋ ਜਦੋਂ ਮੀਂਹ ਪੈ ਰਿਹਾ ਹੋਵੇ ਉਸ ਸਮੇਂ ਦੇਸੀ ਘਿਓ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਆਯੂਰਵੇਦ ਦੇ ਵਿੱਚ ਦੇਸੀ ਘਿਓ ਨਾਲ ਸਬੰਧਤ ਇਹ ਪੰਜ ਨਿਯਮ ਦੱਸੇ ਗਏ ਹਨ। ਦੋਸਤੋ ਹੁਣ ਤੁਹਾਨੂੰਂ ਦੱਸਦੇ ਹਾਂ ਦੇਸੀ ਘਿਉ ਦਾ ਇਸਤਮਾਲ ਕਿੰਨਾ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਬਾਅਦ ਸਬੰਧੀ ਰੋਗ ਹੁੰਦੇ ਹਨ ਜਿਵੇਂ ਸਰਵਾਈਕਲ ,ਡਿਸਕ ਪ੍ਰੋਬਲਮ, ਗੈਸ ਦੀ ਪ੍ਰੇਸ਼ਾਨੀ ,ਕਬਜ, ਹੱਥਾਂ ਦਾ ਸੁੰਨ ਹੋਣਾ, ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਪਰੇਸ਼ਾਨੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਵਾਤ ਦੋਸ਼ ਦੀ ਕੈਟਾਗਰੀ ਵਿੱਚ ਆਉਂਦੀਆਂ ਹਨ।

ਇਹਨਾਂ ਸਾਰੇ ਲੋਕਾਂ ਨੂੰ ਦੇਸੀ ਘਿਉ ਦਾ ਪ੍ਰਯੋਗ ਸਵੇਰੇ 9 ਵਜੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਇਹ ਲੋਕ ਦੇਸੀ ਘਿਉ ਦਾ ਪ੍ਰਯੋਗ ਇਸ ਤਰ੍ਹਾਂ ਕਰ ਸਕਦੇ ਹਨ। ਸਭ ਤੋਂ ਪਹਿਲਾਂ ਇਕ ਗਲਾਸ ਦੁੱਧ ਨੂੰ ਗਰਮ ਕਰ ਕੇ ਉਸ ਦੇ ਵਿੱਚ ਦੇਸੀ ਘਿਓ ਪਾ ਦੇਣਾ ਹੈ। ਫਿਰ ਦੋ ਸਾਬਤ ਕਾਲੀ ਮਿਰਚ ਮੂੰਹ ਦੇ ਵਿੱਚ ਪਾ ਕੇ ਚਬਾ ਲੈਣੀ ਹੈ, ਫਿਰ ਹੌਲੀ ਹੌਲੀ ਕਰਕੇ ਉਪਰ ਗਰਮ ਦੁੱਧ ਪੀ ਲੈਣਾ ਹੈ। ਵਾਤ ਦੋਸ਼ ਦੇ ਮਰੀਜ਼ਾਂ ਨੂੰ ਦੇਸੀ ਘਿਉ ਦਾ ਪ੍ਰਯੋਗ ਸਵੇਰੇ 9 ਵਜੇ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੈ। ਇਹ ਲੋਕ ਦੇਸੀ ਘਿਉ ਦਾ ਪ੍ਰਯੋਗ ਕਦੀ ਵੀ ਖਾਲੀ ਪੇਟ ਨਾ ਕਰਨ। ਹਮੇਸ਼ਾਂ ਕੁਝ ਖਾ ਕੇ ਹੀ ਦੇਸੀ ਘਿਉ ਦਾ ਪ੍ਰਯੋਗ ਕਰ ਸਕਦੇ ਹਨ।

ਦੋਸਤੋ ਵਾਤ ਰੋਗ ਵਿਚ ਦੇਸੀ ਘਿਉ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਪਰ ਪਿਤ ਰੋਗ ਦੇ ਵਿਚ ਦੇਸੀ ਘਿਉ ਦਾ ਪ੍ਰਯੋਗ ਕਰਨਾ ਮਨ੍ਹਾ ਹੁੰਦਾ ਹੈ। ਬਿਨਾ ਕਿਸੇ ਵਜ੍ਹਾ ਤੋਂ ਹਾਈ ਬੀ ਪੀ ਦੀ ਪਰੇਸ਼ਾਨੀ, ਚੱਕਰ ਆਉਣਾ, ਸਰੀਰ ਵਿਚੋਂ ਅੱਗ ਨਿਕਲਣੀ, ਧੁੱਪ ਵਿੱਚ ਤੁਰਦੇ ਹੋਏ ਸਿਰ ਵਿੱਚ ਦਰਦ ਹੋਣਾ,ਅਐਨਜਾਈਮਾ ਦੇ ਵਿਚ ਦੇਸੀ ਘਿਉ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਦੇ ਇਲਾਜ ਲਈ ਵੀ ਤੁਸੀਂ ਜੋ ਕਾਲੀ ਮਿਰਚਾਂ ਦਾ ਪ੍ਰਯੋਗ ਉਸੇ ਤਰ੍ਹਾਂ ਕਰਨਾ ਹੈ। ਉਪਰੋਂ ਦੀ ਗਰਮ ਦੁੱਧ ਦੇ ਵਿੱਚ ਦੇਸੀ ਘਿਓ ਪਾ ਕੇ ਪੀ ਲੈਣਾਂ ਹੈ। ਬਸ ਇਥੇ ਇਸ ਦਾ ਸਮਾਂ ਬਦਲ ਜਾਵੇਗਾ। ਵਾਤ ਰੋਗ ਦਿਨ ਦੇ ਵਿਚ ਹਾਵੀ ਹੁੰਦੇ ਹਨ। ਪਿੱਤ ਦੇ ਰੋਗਾਂ ਹਮੇਸ਼ਾਂ ਦੁਪਹਿਰ ਸਮੇਂ ਵੀ ਹੁੰਦੇ ਹਨ ਇਸ ਕਰਕੇ ਇਸ ਦੇਸੀ ਘਿਓ ਦੇ ਉਪਾਅ ਦਾ ਪ੍ਰਯੋਗ ਵੀ ਤੁਸੀ ਦੁਪਹਿਰ ਦੇ ਸਮੇਂ ਹੀ ਕਰਨਾ ਹੈ। ਵਾਤ ਰੋਗ ਵਿਚ ਦੇਸੀ ਘਿਉ ਦਾ ਪ੍ਰਯੋਗ ਖਾਣਾ ਖਾਣ ਤੋਂ ਬਾਅਦ ਕਰਨਾ ਚਾਹੀਦਾ ਹੈ ਅਤੇ ਰੋਗ ਦੇ ਵਿਚ ਦੇਸੀ ਘਿਉ ਦਾ ਪ੍ਰਯੋਗ ਖਾਣਾ ਖਾਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ।

ਦੋਸਤੋ ਕਫ ਵਾਲੇ ਮਰੀਜ਼ਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕੱਚੇ ਦੇਸੀ ਘਿਉ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਵਾਤ ਦੇ ਰੋਗਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਸਾਹ ਸਬੰਧੀ ਪਰੇਸ਼ਾਨੀਆਂ ਹਨ, ਰੇਸ਼ਾ, ਬਲਗਮ ਬਹੁਤ ਜ਼ਿਆਦਾ ਬਣਦਾ ਹੈ, ਨੱਕ ਬਲੋਕ ਰਹਿੰਦਾ ਹੈ ,ਛਿੱਕਾਂ ਆਉਂਦੀਆਂ ਹਨ। ਵਾਤ ਰੋਗ ਦੇ ਮਰੀਜ਼ਾਂ ਨੂੰ ਦੇਸੀ ਘਿਉ ਦਾ ਪ੍ਰਯੋਗ ਜਿਵੇਂ ਜੇਕਰ ਛਾਤੀ ਤੇ ਬਲਗਮ ਹੈ ਤਾਂ ਦੇਸੀ ਘਿਓ ਨੂੰ ਹਲਕਾ ਜਿਹਾ ਗਰਮ ਕਰਕੇ ਛਾਤੀ ਤੇ ਇਸ ਦੀ ਮਾਲਿਸ਼ ਕਰ ਸਕਦੇ ਹੋ। ਜੇਕਰ ਸਿਰ ਤੇ ਰੇਸ਼ਾ ਬਣਦਾ ਹੈ ਤਾਂ ਦੇਸੀ ਘਿਉ ਦੀ ਮਾਲੀਸ਼ ਸਿਰ ਤੇ ਕਰਨੀ ਹੈ। ਦੂਸਰਾ ਤੁਸੀਂ ਹਲਕਾ ਜਿਹਾ ਦੇਸੀ ਘਿਓ ਨੂੰ ਗਰਮ ਕਰਕੇ ਇਸਦੇ ਦੋ ਬੂੰਦਾਂ ਨੱਕ ਵਿੱਚ ਪਾ ਕੇ ਸੋ ਸਕਦੇ ਹੋ। ਕੱਫ ਦੇ ਮਰੀਜ਼ ਜੇਕਰ ਦੇਸੀ ਘਿਉ ਦਾ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦੇ ਕਫ ਦੇ ਵਿਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ।

ਦੋਸਤੋ ਬੱਚਿਆਂ ਨੂੰ ਕਦੇ ਵੀ ਸਿੱਧੇ ਤੌਰ ਤੇ ਦੇਸੀ ਘਿਉ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਤੁਸੀਂ ਦਲੀਆ ,ਕੜਾ , ਖਿਚੜੀ ਦੇ ਵਿੱਚ ਦੇਸੀ ਘਿਓ ਪਾ ਕੇ ਦੇ ਸਕਦੇ ਹੋ। ਜਿਨ੍ਹਾਂ ਲੋਕਾਂ ਦੀ ਉਮਰ 14 ਤੋਂ ਲੈ ਕੇ 35 ਸਾਲ ਦੇ ਵਿੱਚ ਹੈ, ਉਹ ਲੋਕ ਕਾਲੀ ਮਿਰਚ ਦੇ ਨਾਲ ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹਨ। 35 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਦੇਸੀ ਘਿਉ ਦਾ ਪ੍ਰਯੋਗ ਸਵੇਰੇ 9 ਵਜੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਦੋਸਤੋ ਜਿਨ੍ਹਾਂ ਲੋਕਾਂ ਨੂੰ ਸੰਗ੍ਰਹਿਣੀ ਦਾ ਰੋਗ ਹੁੰਦਾ ਹੈ ਭਾਵ ਕਿ ਕੁਝ ਵੀ ਖਾਣ ਤੋਂ ਬਾਅਦ ਨਾਲ ਦੀ ਨਾਲ ਪੋਟੀ ਆ ਜਾਂਦੀ ਹੈ। ਉਹ ਲੋਕ ਦੇਸੀ ਘਿਓ ਦਾ ਇਸਤੇਮਾਲ ਬਿਲਕੁਲ ਵੀ ਨਾ ਕਰਨ

Leave a Reply

Your email address will not be published. Required fields are marked *