ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਨੂੰ ਕੁਝ ਇਹੋ ਜਿਹੇ ਸਪਨੇ ਆਉਂਦੇ ਹਨ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ। ਦੋਸਤੋ ਸਪਨਿਆਂ ਦੀ ਆਪਣੀ ਹੀ ਇਕ ਰਹੱਸਮਈ ਦੁਨੀਆਂ ਹੁੰਦੀ ਹੈ। ਕੁਝ ਲੋਕ ਕਹਿੰਦੇ ਹਨ, ਜਿਨ੍ਹਾਂ ਖ਼ਿਆਲਾਂ ਵਿਚ ਅਸੀਂ ਦਿਨ ਭਰ ਰਹਿੰਦੇ ਹਾ,ਉਹੀ ਖ਼ਿਆਲ ਸਪਨਿਆਂ ਦਾ ਆਕਾਰ ਲੈ ਕੇ ਸਾਨੂੰ ਰਾਤ ਨੂੰ ਦਿਖਾਈ ਦਿੰਦੇ ਹਨ। ਪਰ ਗਰੰਥ ਅਤੇ ਪੁਰਾਣਾਂ ਦੇ ਵਿੱਚ ਸਪਨਿਆਂ ਨੂੰ ਭਵਿੱਖ ਨਾਲ ਜੋੜ ਕੇ ਭਵਿੱਖ ਵਿੱਚ ਆਣ ਵਾਲੀਆਂ ਘਟਨਾਵਾਂ ਨਾਲ ਜੋੜਿਆ ਗਿਆ ਹੈ। ਹਰ ਤਰ੍ਹਾਂ ਦੇ ਸੁਪਨਿਆਂ ਦੇ ਪਿੱਛੇ ਕੋਈ ਨਾ ਕੋਈ ਮਤਲਬ ਹੁੰਦਾ ਹੈ।
ਇਸ ਸਪਨੇ ਸਾਨੂੰ ਭਵਿੱਖ ਵਿਚ ਹੋਣ ਵਾਲੀ ਸ਼ੁਭ ਅਤੇ ਅਸ਼ੁਭ ਘਟਨਾਵਾਂ ਦਾ ਸੰਕੇਤ ਦਿੰਦੇ ਹਨ। ਭਗਵਾਨ ਸ੍ਰੀ ਰਾਮ ਨੇ ਆਪਣੇ ਸਪਨੇ ਵਿੱਚ ਦਸਰਥ ਨੂੰ ਦੱਖਣ ਦਿਸ਼ਾ ਵੱਲ ਉੱਡ ਕੇ ਜਾਂਦੇ ਹੋਏ ਦੇਖਿਆ ਸੀ। ਇਸ ਸੁਪਨੇ ਦਾ ਸੰਕੇਤ ਸੀ ਕਿ ਦਸ਼ਰਥ ਜੀ ਦੀ ਮੌਤ ਹੋ ਚੁੱਕੀ ਹੈ। ਬਾਅਦ ਵਿੱਚ ਇਹ ਗੱਲ ਸੱਚ ਸਾਬਤ ਹੋਈ। ਜਿਹੜੇ ਸੁਪਨੇ ਸਾਨੂੰ ਵਾਰ-ਵਾਰ ਆਉਂਦੇ ਹਨ, ਉਹ ਸੱਚ ਹੁੰਦੇ ਹਨ। ਇਸ ਸਪਨੇ ਸਾਨੂੰ ਸੰਕੇਤ ਦਿੰਦੇ ਹਨ ਸਾਨੂੰ ਅਗਾਹ ਕਰਦੇ ਹਨ। ਇਸ ਸਪਨੇ ਵਿਅਕਤੀ ਨੂੰ ਧਨ ਪ੍ਰਾਪਤੀ ਦੀ ਸੂਚਨਾ ਦਿੰਦੇ ਹਨ। ਦੋਸਤੋ ਮਾਤਾ ਲਕਸ਼ਮੀ ਧਨ ਦੀ ਦੇਵੀ ਹੈ ਅਤੇ ਉਨ੍ਹਾਂ ਦਾ ਵਾਹਨ ਉੱਲੂ ਹੈ।
ਮੰਨਿਆ ਜਾਂਦਾ ਹੈ ਕਿ ਜਿਸ ਨੂੰ ਦੀਵਾਲੀ ਦੇ ਦਿਨਾਂ ਦੇ ਵਿੱਚ ਸੁਪਨੇ ਵਿੱਚ ਉਲੂ ਨਜ਼ਰ ਆਉਂਦਾ ਹੈ ਉਸ ਨੂੰ ਸਾਰਾ ਸਾਲ ਧਨ ਪ੍ਰਾਪਤ ਹੁੰਦਾ ਹੈ। ਪਰ ਹੋਰ ਦਿਨਾਂ ਵਿਚ ਵੀ ਉਲੂ ਦਾ ਦਿੱਖਣਾ ਧੰਨ ਦਾ ਸੰਕੇਤ ਮੰਨਿਆ ਜਾਂਦਾ ਹੈ। ਦਿਨ ਵਿੱਚ ਖੁੱਲੀਆਂ ਅੱਖਾਂ ਨਾਲ ਉਲੂ ਦੇਖਣ ਦਾ ਕੋਈ ਲਾਭ ਨਹੀਂ ਮਿਲਦਾ ਪਰ ਸਪਨੇ ਵਿਚ ਦੇਖਣ ਨਾਲ ਧਨ ਪ੍ਰਾਪਤੀ ਹੁੰਦੀ ਹੈ। ਇਸ ਦਾ ਮਤਲਬ ਹੈ ਤੁਹਾਨੂੰ ਬਹੁਤ ਜਲਦੀ ਕਿੱਥੋਂ ਧਨ ਦਾ ਲਾਭ ਪ੍ਰਾਪਤ ਹੋਵੇਗਾ। ਜੇਕਰ ਰਸਤੇ ਵਿਚ ਜਾਂਦੇ ਹੋਏ ਅਰਥੀ ਦੇ ਦਰਸ਼ਨ ਹੋ ਜਾਣ ਤਾਂ ਯਾਤਰਾ ਸਫਲ ਹੁੰਦੀ ਹੈ। ਜਿਸ ਵਿਅਕਤੀ ਨੂੰ ਸੁਪਨੇ ਦੇ ਵਿੱਚ ਅਰਥੀ ਨਜ਼ਰ ਆਉਂਦੀ ਹੈ ਉਸ ਨੂੰ ਕੋਈ ਵਧੀਆ ਲਾਭ ਹੁੰਦਾ ਹੈ।
ਕਿਹਾ ਜਾਂਦਾ ਹੈ ਕਿ ਸੁਪਨੇ ਦੇ ਵਿੱਚ ਸ਼ਿੰਗਾਰ ਕੀਤੀ ਹੋਈ ਇਸਤ੍ਰੀ ਨੂੰ ਦੇਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਕੁਆਰੇ ਵਿਅਕਤੀ ਨੂੰ ਵਿਵਾਹਿਕ ਸੁੱਖ ਮਿਲਦਾ ਹੈ ਅਤੇ ਵਿਵਾਹਿਕ ਵਿਅਕਤੀ ਨੂੰ ਇਸਤਰੀ ਦਾ ਸੁੱਖ ਪ੍ਰਾਪਤ ਹੁੰਦਾ ਹੈ। ਇਸ ਦੇ ਉਲਟ ਜੇਕਰ ਇਸਤਰੀ ਨੂੰ ਇਹੋ ਜਿਹਾ ਕੋਈ ਸੁਪਨਾ ਆਉਂਦਾ ਹੈ ਤਾਂ ਉਸ ਨਾਲ ਕੁਝ ਬੁਰਾ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਸੁਪਨੇ ਦੇ ਵਿੱਚ ਫੁੱਲ ਨਜ਼ਰ ਆਉਂਦਾ ਹੈ ਤਾਂ ਉਸ ਵਿਅਕਤੀ ਨੂੰ ਕੋਈ ਲਾਭ ਜਾਂ ਫਿਰ ਕੋਈ ਵੱਡੀ ਸਫ਼ਲਤਾ ਹਾਸਿਲ ਹੁੰਦੀ ਹੈ।
ਜੇਕਰ ਸੁਪਨੇ ਦੇ ਵਿੱਚ ਦਹੀਂ, ਜਲ ਨਾਲ ਭਰਿਆ ਹੋਇਆ ਕਲਸ਼, ਪਾਨ ਛੱਤਰੀ ਦਿਖਣਾ ਸ਼ੁੱਭ ਮੰਨਿਆ ਗਿਆ ਹੈ। ਸੁਪਨੇ ਵਿੱਚ ਛੱਤਰੀ ਦਿਖਣਾ ਮਤਲਬ ਹੈ ਤੁਹਾਨੂੰ ਪ੍ਰਮੋਸ਼ਨ ਮਿਲਣ ਵਾਲੀ ਹੈ। ਜੇਕਰ ਸੁਪਨੇ ਦੇ ਵਿੱਚ ਕਣਕ ਦਾ ਢੇਰ ਨਜ਼ਰ ਆਉਂਦਾ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਵਿਅਕਤੀ ਸੁਪਨੇ ਦੇ ਵਿੱਚ ਧੰਨ ਦਾ ਲੈਣ-ਦੇਣ ਦੇਖਦਾ ਹੈ, ਇਸ ਦਾ ਮਤਲਬ ਹੈ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਧਨ ਦੀ ਪ੍ਰਾਪਤੀ ਹੋਵੇਗੀ। ਜੇਕਰ ਸੁਪਨੇ ਦੇ ਵਿੱਚ ਬਹੁਤ ਸਾਰੇ ਪੈਸੇ ਦਿਖਾਈ ਦਿੰਦੇ ਹਨ ਤਾਂ ਧਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਸੁਪਨੇ ਦੇ ਵਿਚ ਕਾਗਜ਼ ਦੇ ਨੋਟ ਨਜ਼ਰ ਆਉਂਦੇ ਹਨ ਤਾਂ ਵਿਅਕਤੀ ਨੂੰ ਬਿਨਾਂ ਕਿਸੇ ਮੇਹਨਤ ਤੇ ਧਨ ਪ੍ਰਾਪਤੀ ਦੇ ਸਾਧਨ ਬਣਦੇ ਹਨ।
ਜੇਕਰ ਸੁਪਨੇ ਦੇ ਵਿੱਚ ਅਖਰੋਟ ਖਾਂਦੇ ਹੋਏ ਦੇਖਿਆ ਜਾਂਦਾ ਹੈ ਤਾਂ ਸੁਆਦੀ ਭੋਜਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਸੁਪਨੇ ਦੇ ਵਿੱਚ ਪਾਣੀ ਵਰਖਾ ਖੂਹ ਨਜਰ ਆਉਂਦਾ ਹੈ, ਇਸ ਦਾ ਮਤਲਬ ਹੈ ਤੁਹਾਨੂੰ ਬਹੁਤ ਜਲਦੀ ਧਨ ਦੀ ਪ੍ਰਾਪਤੀ ਹੋਵੇਗੀ। ਪਾਣੀ ਵਿੱਚ ਤੈਰਨ ਦਾ ਸੁਪਨਾ ਆਉਂਦਾ ਹੈ ਤਾਂ ਅਪਾਰ ਧਨ ਦੀ ਪ੍ਰਾਪਤੀ ਹੁੰਦੀ ਹੈ।ਧਨ ਅਤੇ ਪਾਣੀ ਦਾ ਗਹਿਰਾ ਸੰਬੰਧ ਮੰਨਿਆ ਜਾਂਦਾ ਹੈ ਜੇਕਰ ਉਨ੍ਹਾਂ ਨੂੰ ਸੰਭਾਲ ਕੇ ਨਾ ਰੱਖਿਆ ਜਾਵੇ ਤਾਂ ਇਹ ਬਹਿ ਜਾਂਦੇ ਹਨ। ਜੇਕਰ ਸੁਪਨੇ ਵਿੱਚ ਨਾਗ ਦੇ ਦਰਸ਼ਨ ਹੁੰਦੇ ਹਨ ਤਾਂ ਇਸਦਾ ਮਤਲਬ ਹੈ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਪ੍ਰੇਸ਼ਾਨੀ ਦੂਰ ਹੋਣ ਵਾਲੀ ਹੈ। ਸੱਪ ਦਾ ਬਿੱਲ ਦੇਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਸੁਪਨੇ ਦੇ ਵਿਚ ਆਪਣੇ ਪੂਰਵਜ਼ਾਂ ਜਾਂ ਫਿਰ ਆਪਣੇ ਦੇਵੀ ਦੇਵਤਿਆਂ ਦੇ ਦਰਸ਼ਨ ਕਰਨਾ, ਇਸਨੂੰ ਸਮ੍ਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇਕਰ ਸੁਪਨੇ ਦੇ ਵਿੱਚ ਸ਼ਿਵਲਿੰਗ, ਮੰਦਰ ਸ਼ੰਖ, ਰੱਥ ਜਾਂ ਫਿਰ ਪਾਲਕੀ ਦੇਖਦੇ ਹੋ, ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਸੁਪਨੇ ਦੇ ਵਿੱਚ ਗਾਂ ਦੁੱਧ ਦਿੰਦੀ ਹੋਈ ਨਜ਼ਰ ਆਉਂਦੀ ਹੈ, ਤਾਂ ਇਹ ਵੀ ਧੰਨ ਪ੍ਰਾਪਤੀ ਦਾ ਸੰਕੇਤ ਮੰਨਿਆ ਜਾਂਦਾ ਹੈ। ਸੁਪਨੇ ਦੇ ਵਿਚ ਚਿੱਟੇ ਰੰਗ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ ਕਿਉਂਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਕਰਕੇ ਸੁਪਨਿਆਂ ਦੇ ਵਿੱਚ ਚਿੱਟੇ ਰੰਗ ਦੀਆਂ ਵਸਤੂਆਂ ਦਾ ਦਿਖਾਈ ਦੇਣਾ, ਸੁੱਖ ਸਮ੍ਰਿਧੀ ਦਾ ਪ੍ਰਤੀਕ ਮੰਨੇ ਜਾਂਦੇ ਹਨ