ਦਸੰਬਰ ਵਿੱਚ ਜੰਮੇ ਲੋਕ ਕਿਵੇਂ ਦੇ ਹੁੰਦੇ ਹਨ || ਕਿਸਮਤ || ਵਿਆਹ || ਕੰਮ || ਸ਼ੁਭ ਅੰਕ ਤੇ ਰੰਗ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦਸੰਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੇ ਬਾਰੇ ਦੱਸਾਂਗੇ। ਅਸੀਂ ਤੁਹਾਨੂੰ ਦਸੰਬਰ ਦੇ ਮਹੀਨੇ ਵਿੱਚ ਲੈਣ ਵਾਲੇ ਵਿਅਕਤੀਆਂ ਦੇ ਅਚਾਰ, ਵਿਚਾਰ, ਸੁਭਾਅ, ਕਰੀਅਰ, ਸ਼ੁਭ ਰੰਗ, ਸ਼ੁਭ ਦਿਨ, ਬਾਰੇ ਜਾਣਕਾਰੀ ਦੇਵਾਂਗੇ।

ਦੋਸਤੋ ਸ਼ਾਸਤਰ ਮੱਤ ਦੇ ਅਨੁਸਾਰ ਦਸੰਬਰ ਮਹੀਨੇ ਵਿਚ ਜਨਮ ਲੈਣ ਵਾਲੇ ਵਿਅਕਤੀ ਆਕਰਸ਼ਕ ਕਿਸਮ ਦੇ ਹੁੰਦੇ ਹਨ। ਇਹ ਦੇਖਣ ਵਿੱਚ ਸਧਾਰਣ ਅਤੇ ਸਮਾਜ ਪਰਵਾਰਾਂ ਵਿੱਚ ਇਹਨਾਂ ਦੀ ਇਕ ਅਲੱਗ ਪਹਿਚਾਣ ਹੁੰਦੀ ਹੈ। ਇਹਨਾਂ ਦੇ ਵਿੱਚ ਅੰਤਰ ਗਿਆਨ ਹੁੰਦਾ ਹੈ ਅਤੇ ਕਿਸੇ ਵੀ ਗੱਲ ਨੂੰ ਸਮਝਣ ਦੀ ਸ਼ਕਤੀ ਇਨ੍ਹਾਂ ਵਿਚ ਗਜ਼ਬ ਦੀ ਹੁੰਦੀ ਹੈ। ਇਹ ਲੋਕ ਕਿਸਮਤ ਵਾਲੇ ਹੋਣ ਦੇ ਨਾਲ-ਨਾਲ ਬੁੱਧੀਮਾਨ ਵੀ ਹੁੰਦੇ ਹਨ ।ਇਨ੍ਹਾਂ ਵਿਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਦੇਖੀਆਂ ਜਾ ਸਕਦੀਆਂ ਹਨ, ਜੋ ਇਹਨਾਂ ਨੂੰ ਬਾਕੀ ਲੋਕਾਂ ਤੋਂ ਬਿਲਕੁਲ ਅਲੱਗ ਬਣਾਉਂਦੀ ਹੈ।

ਸ਼ਾਸਤਰ ਮੱਤ ਦੇ ਅਨੁਸਾਰ ਦਸੰਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਬਹੁਤ ਜ਼ਿਆਦਾ ਕਿਸਮਤ ਵਾਲੇ ਹੁੰਦੇ ਹਨ। ਮਿਹਨਤ ਕਰਨ ਦੇ ਨਾਲ ਨਾਲ ਕਿਸਮਤ ਵੀ ਇਨ੍ਹਾਂ ਦਾ ਪੂਰਾ ਸਾਥ ਦਿੰਦੀ ਹੈ। ਫਿਰ ਚਾਹੇ ਇਹਨਾਂ ਦੀ ਨਿੱਜੀ ਜ਼ਿੰਦਗੀ ਹੋਵੇ ਜਾਂ ਫਿਰ ਇਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਕਿਉਂ ਨਾ ਹੋਵੇ। ਇਹ ਬਹੁਤ ਜ਼ਿਆਦਾ ਇਮਾਨਦਾਰ ਲੋਕ ਹੁੰਦੇ ਹਨ। ਇਹ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਗਲਤ ਤਰੀਕੇ ਦਾ ਇਸਤੇਮਾਲ ਨਹੀਂ ਕਰਦੇ। ਸਹੀ ਅਤੇ ਗਲਤ ਦੀ ਪਰਖ ਇਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ।

ਦੋਸਤੋ ਦਿਸੰਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਆਪਣੇ ਨੈਤਿਕ ਮੁੱਲਾਂ ਦੇ ਪ੍ਰਤੀ ਬਹੁਤ ਜ਼ਿਆਦਾ ਦਿ੍ੜ ਹੁੰਦੇ ਹਨ ।ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਇਹਨਾਂ ਨੂੰ ਇਨ੍ਹਾਂ ਦੇ ਮੂਲ ਤੋਂ ਨਹੀਂ ਹਟਾ ਸਕਦੇ। ਇਨ੍ਹਾਂ ਨੂੰ ਬਹੁਤ ਵਧੀਆ ਜ਼ਿੰਦਗੀ ਜਿਉਣ ਦੀ ਚਾਹਤ ਨਹੀਂ ਹੁੰਦੀ। ਇਹ ਆਪਣੇ ਸਮਾਜ ਪਰਵਾਰ ਵਿਚ ਖੁਸ਼ ਰਹਿੰਦੇ ਹਨ। ਇਹ ਲੋਕ ਹਰ ਪਲ ਨੂੰ ਜਿਊਣਾ ਚਾਹੁੰਦੇ ਹਨ। ਇਸੇ ਕਰਕੇ ਹਰ ਕੋਈ ਵਿਅਕਤੀ ਇਨ੍ਹਾਂ ਦੇ ਨਾਲ ਰਹਿਣਾ ਪਸੰਦ ਕਰਦਾ ਹੈ।

ਦੋਸਤੋ ਦਸੰਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਹਨ। ਕੋਈ ਵੀ ਕੰਮ ਕਰਨ ਵਿਚ ਆਪਣੀ ਸਾਰੀ ਊਰਜਾ ਲਗਾ ਦਿੰਦੇ ਹਨ। ਇਨ੍ਹਾਂ ਦੇ ਅੰਦਰ ਆਪਣੇ ਕੰਮ ਨੂੰ ਕਰਨ ਦਾ ਇਕ ਉਤਸ਼ਾਹ ਦੇਖਿਆ ਜਾ ਸਕਦਾ ਹੈ। ਇਹ ਜਿਸ ਵੀ ਖੇਤਰ ਵਿੱਚ ਕੰਮ ਕਰਦੇ ਹਨ ਉੱਥੇ ਇੱਕ ਚੰਗੇ ਲੀਡਰ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੇ ਹਨ। ਇਹ ਰਚਨਾਤਮਕ ਕਿਸਮ ਦੇ ਹੁੰਦੇ ਹਨ। ਇਹ ਹਰ ਕੰਮ ਨੂੰ ਰਚਨਾਤਮਕ ਤਰੀਕੇ ਨਾਲ ਕਰਦੇ ਹਨ ਅਤੇ ਇਹਨਾਂ ਦੀ ਕਿਸਮਤ ਵੀ ਇਨ੍ਹਾਂ ਦਾ ਸਾਥ ਦਿੰਦੀ ਹੈ। ਇਹ ਝੂਠ ਨਹੀਂ ਬੋਲਦੇ।

ਦੋਸਤੋ ਹੁਣ ਤੁਹਾਨੂੰ ਦਸੰਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੇ ਕੁਝ ਕਮੀਆਂ ਬਾਰੇ ਦੱਸਾਂਗੇ ।ਇਹ ਵਿਅਕਤੀ ਥੋੜੇ ਜਿੱਦੀ ਕਿਸਮ ਦੇ ਹੁੰਦੇ ਹਨ। ਹਰ ਕੰਮ ਵਿਚ ਆਪਣੀ ਜ਼ਿੱਦ ਕਰਦੇ ਹਨ। ਇਨ੍ਹਾਂ ਵਿਚ ਆਲਸ ਵੀ ਪਾਈ ਜਾਂਦੀ ਹੈ ।ਇਹ ਆਪਣੇ ਕੰਮ ਨੂੰ ਟਾਲਦੇ ਰਹਿੰਦੇ ਹਨ, ਅਤੇ ਜਦੋਂ ਸਮੇ ਆਉਂਦਾ ਹੈ ਤਾਂ ਫਿਰ ਉਹ ਕੰਮ ਨੂੰ ਬਹੁਤ ਜਲਦਬਾਜ਼ੀ ਨਾਲ ਕਰਦੇ ਹਨ। ਇਨ੍ਹਾਂ ਲੋਕਾਂ ਅੰਦਰ ਇੱਕ ਅਭਿਮਾਨ ਹੁੰਦਾ ਹੈ ਜੋ ਕਿ ਲੋਕਾਂ ਦੇ ਲਈ ਬਹੁਤ ਅਜੀਬ ਹੁੰਦਾ ਹੈ। ਇਹ ਆਪਣੇ ਨਾਲ ਜੁੜੇ ਹੋਏ ਲੋਕਾਂ ਤੋਂ ਬਹੁਤ ਉਮੀਦਾਂ ਰਖਦੇ ਹਨ। ਬਹੁਤ ਜ਼ਿਆਦਾ ਮਿੱਠਾ ਬੋਲ ਕੇ ਸਾਹਮਣੇ ਵਾਲੇ ਤੋਂ ਕੰਮ ਵੀ ਕਢਵਾ ਲੈਂਦੇ ਹਨ।

ਇਹ ਲੋਕ ਜਿਆਦਾਤਰ ਕਲਪਨਾ ਦੀ ਦੁਨੀਆ ਵਿੱਚ ਰਹਿੰਦੇ ਹਨ। ਪਿਆਰ ਦੇ ਮਾਮਲੇ ਵਿਚ ਇਹ ਥੋੜੇ ਸ਼ਰਮੀਲੇ ਹੁੰਦੇ ਹਨ।ਆਪਣੇ ਸਾਥੀ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ। ਆਪਣੇ ਸਾਥੀ ਨੂੰ ਖੁਸ਼ ਰੱਖਣਾ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਜਿਸਨੂੰ ਇੱਕ ਵਾਰ ਦਿਲ ਵਿੱਚ ਵਸਾ ਲੈਂਦੇ ਹਨ, ਉਸਦੇ ਲਈ ਸਾਰੀ ਉਮਰ ਲਗਾ ਦਿੰਦੇ ਹਨ। ਪਿਆਰ ਦੇ ਮਾਮਲੇ ਵਿਚ ਇਹ ਬਹੁਤ ਪੱਕੇ ਹੁੰਦੇ ਹਨ। ਇਹਨਾਂ ਨੂੰ ਆਪਣੇ ਪਿਆਰ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਫਿਰ ਵੀ ਆਪਣੇ ਪਿਆਰ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਡਾਕਟਰ ,ਲੇਖਕ ਚਿੱਤਰਕਾਰ,ਕੰਪਿਊਟਰ, ਸਾਇੰਸ ਦੇ ਖੇਤਰ ਵਿੱਚ ਇਨ੍ਹਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ।1,3,7, 9 ਸ਼ੁਭ ਅੰਕ ਮੰਨਿਆ ਜਾਂਦਾ ਹੈ।

ਪੀਲਾ, ਲਾਲ ਤੇ ਜਾਮਨੀ ਸ਼ੁਭ ਰੰਗ ਮੰਨਿਆ ਜਾਂਦਾ ਹੈ। ਸ਼ਨੀਵਾਰ ਐਤਵਾਰ ਅਤੇ ਬੁੱਧਵਾਰ ਸ਼ੁਭ ਦਿਨ ਮੰਨਿਆ ਜਾਂਦਾ ਹੈ। ਦੋਸਤੋ ਕਿਸੇ ਵੀ ਵਿਅਕਤੀ ਨੂੰ ਰਾਸ਼ੀ ਅਨੁਸਾਰ ਰਤਨ ਨਹੀਂ ਪਾਣਾ ਚਾਹੀਦਾ ਹਮੇਸ਼ਾ ਕੁੰਡਲੀ ਦੇ ਅਨੁਸਾਰ ਰਤਨ ਧਾਰਨ ਕਰਨਾ ਚਾਹੀਦਾ ਹੈ।24,26,27,29,31ਵੇ ਸਾਲ ਵਿੱਚ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਕੰਮ ਦੇ ਖੇਤਰ ਵਿੱਚ ਮਿਹਨਤ ਕਰ ਕੇ ਉੱਚਾ ਮੁਕਾਮ ਹਾਸਿਲ ਕਰ ਸਕਦੇ ਹਨ।

Leave a Reply

Your email address will not be published. Required fields are marked *