ਵਾਲਾਂ ਨੂੰ ਮਜ਼ਬੂਤ ਬਣਾਓ 20 ਦਿਨਾਂ ਵਿਚ ਵਾਲਾਂ ਦੀ ਦੁੱਗਣੀ ਵਾਲਾਂ ਦੀ ਲੰਬਾਈ ਨੂੰ ਵਧਾਉ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਲੰਬੇ ਅਤੇ ਘਨੇ ਵਾਲ ਹਰ ਕਿਸੇ ਦੀ ਚਾਹਤ ਹੁੰਦੀ ਹੈ। ਕਈ ਲੋਕਾਂ ਨੂੰ ਬਚਪਨ ਤੋਂ ਹੀ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ ਜਾਂ ਫਿਰ ਵਾਲ ਉਸ ਤਰ੍ਹਾਂ ਨਹੀਂ ਵੱਧ ਪਾਉਂਦੇ ਜਿਸ ਤਰ੍ਹਾਂ ਕਿ ਉਹ ਚਾਹੁੰਦੇ ਹਨ। ਵੱਡੇ ਹੋਣ ਦੇ ਨਾਲ ਨਾਲ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ ਇਸਦੇ ਨਾਲ ਹੀ ਵਾਲ ਲੰਬੇ ਨਹੀਂ ਹੋ ਪਾਉਂਦੇ। ਵਾਲ ਰੁੱਖੇ ਬੇਜਾਨ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹਾ ਦੇਸੀ ਘਰੇਲੂ ਇਲਾਜ ਦੱਸਣਗੇ

ਜਿਸ ਨਾਲ ਤੁਹਾਡੇ ਵਾਲ ਲੰਬੇ ਅਤੇ ਮਜ਼ਬੂਤ ਹੋਣਗੇ, ਅਤੇ ਤੁਹਾਡੇ ਵਾਲਾਂ ਵਿੱਚ ਚਮਕ ਆਵੇਗੀ ਕਿਉਂਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਆਪਣੇ ਵਾਲਾਂ ਨੂੰ ਬਹੁਤ ਪਿਆਰ ਕਰਦਾ ਹੈ। ਲੰਬੇ ਅਤੇ ਸੰਘਣੇ ਵਾਲ ਸਾਡੇ ਰੂਪ ਵਿੱਚ ਚਾਰ ਚੰਨ ਲਗਾਉਂਦੇ ਹਨ। ਦੋਸਤੋ ਇਸ ਦੇਸੀ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਹੀ ਚੀਜ਼ ਤੁਸੀਂ ਮੇਥੀਦਾਣਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਪਿਆਜ਼ ਲੈਣਾ ਹੈ। ਬਾਜ਼ਾਰ ਦੇ ਵਿਚੋਂ ਦੋ ਤਿੰਨ ਤਰ੍ਹਾਂ ਦੇ ਪਿਆਜ ਮਿਲਦੇ ਹਨ ,ਜਿਨ੍ਹਾਂ ਦੇ ਵਿੱਚੋਂ ਕਈਆਂ ਦਾ ਰੰਗ ਚਿੱਟਾ ਹੁੰਦਾ ਹੈ ,ਕਈਆਂ ਦਾ ਰੰਗ ਹਲਕਾ ਗੁਲਾਬੀ ਰੰਗ ਦਾ ਹੁੰਦਾ ਹੈ। ਕਈ ਪਿਆਜਾਂ ਦਾ ਰੰਗ ਲਾਲ ਰੰਗ ਦਾ ਹੁੰਦਾ ਹੈ ।

ਤੁਸੀਂ ਲਾਲ ਵਾਲੇ ਪਿਆਜ ਲੈਣੇ ਹਨ। ਲਾਲ ਰੰਗ ਦੇ ਪਿਆਜ਼ ਵਿੱਚ ਸਲਫਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਹ ਸਾਡੇ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਵਾਲ ਦੁਬਾਰਾ ਨਹੀਂ ਉੱਗ ਰਹੇ ਜਾਂ ਫਿਰ ਲੰਬਾਈ ਨਹੀਂ ਵਧ ਰਹੀ , ਉਹਨਾਂ ਦੇ ਲਈ ਪਿਆਜ਼ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਵਾਲ ਨੂੰ ਉਗਾਉਣ ਦੇ ਨਾਲ-ਨਾਲ ਵਾਲਾਂ ਦੀ ਲੰਬਾਈ ਵਿੱਚ ਵੀ ਵਾਧਾ ਕਰਦਾ ਹੈ। ਦੋਸਤੋ ਤੁਸੀਂ ਇੱਕ ਪੈਂਨ ਦੇ ਵਿਚ ਇਕ ਮੀਡੀਅਮ ਸਾਇਜ ਦਾ ਪਿਆਜ਼ ਕੱਟ ਲੈਣਾ ਹੈ ਅਤੇ ਨਾਲ ਹੀ ਦੋ ਚਮਚ ਮੇਥੀ ਦਾਣਾ ਦੇ ਵੀ ਪਾ ਦੇਣੇ ਹਨ। ਵਾਲਾਂ ਦਾ 90 ਪ੍ਰਤੀਸ਼ਤ ਹਿੱਸਾ ਪ੍ਰੋਟੀਨ ਤੋਂ ਬਣਦਾ ਹੈ।

ਇਸ ਲਈ ਵਾਲਾਂ ਦਾ ਦੂਸਰਾ ਨਾਮ ਅਸੀਂ ਪ੍ਰੋਟੀਨ ਵੀ ਕਹਿ ਸਕਦੇ ਹਾਂ। ਮੇਥੀਦਾਣਾ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ। ਇਸਦੇ ਨਾਲ ਵਾਲਾਂ ਨੂੰ ਪ੍ਰੋਟੀਨ ਮਿਲਦਾ ਹੈ ਅਤੇ ਵਾਲ ਮਜ਼ਬੂਤ ਬਣਦੇ ਹਨ। ਇਸ ਦੇ ਨਾਲ ਹੀ ਵਾਲ ਝੜਨ ਦੀ ਸਮੱਸਿਆ ਵੀ ਖਤਮ ਹੁੰਦੀ ਹੈ। ਇਹ ਸਾਡੇ ਸਿਰ ਤੇ ਰੂਸੀ ਦੀ ਸਮੱਸਿਆ ਅਤੇ ਵਾਲ ਝੜਨ ਦੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨੂੰ ਖਤਮ ਕਰਦਾ ਹੈ। ਤੁਸੀਂ ਭਾਂਡੇ ਦੇ ਵਿਚ ਇਕ ਕੱਪ ਪਾਣੀ ਪਾ ਕੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਉਦੋਂ ਤੱਕ ਉਬਾਲਣਾ ਹੈ,ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ। ਜਦੋਂ ਤੱਕ ਮੇਥੀਦਾਣਾ ਚੰਗੀ ਤਰਾਂ ਫੁਲ ਨਹੀਂ ਜਾਂਦੇ ਉਦੋਂ ਤੱਕ ਪਾਣੀ ਨੂੰ ਉਬਾਲਣਾ ਹੈ।

ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਕਰਕੇ ਛਾਣ ਕੇ ਇਸਦਾ ਪਾਣੀ ਅਲੱਗ ਕਰ ਲੈਣਾਂ ਹੈ। ਇਸ ਪਾਣੀ ਦੇ ਵਿੱਚ ਅਸੀਂ ਆਮਲਾ ਪਾਉਡਰ ਮਿਲਾ ਦੇਣਾ ਹੈ। ਆਂਵਲਾ ਪਾਊਡਰ ਸਾਡੇ ਡੈਮੇਜ ਵਾਲਾਂ ਨੂੰ ਠੀਕ ਕਰਦਾ ਹੈ। ਇਸ ਦੇ ਵਿੱਚ ਵਿਟਾਮਿਨ ਮਿਨਰਲਸ ਪਾਏ ਜਾਂਦੇ ਹਨ ਜਿਹੜੇ ਸਾਡੇ ਰੁੱਖੇ ਬੇਜਾਨ ਵਾਲਾਂ ਵਿੱਚ ਜਾਨ ਪਾ ਦਿੰਦੇ ਹਨ। ਆਵਲਾ ਪਾਊਡਰ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗਾ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਅਦਰਕ ਲੈਣੀ ਹੈ।

ਅਦਰਕ ਸਾਡੇ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ, ਅਤੇ ਸਾਡੇ ਵਾਲਾਂ ਵਿੱਚ ਚਮਕ ਲਿਆਉਣ ਲਈ, ਕਿਸੇ ਵੀ ਤਰ੍ਹਾਂ ਦੇ ਸਿਰ ਦੀ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਦਰਕ ਬਹੁਤ ਵਧੀਆ ਮੰਨੀ ਜਾਂਦੀ ਹੈ। ਅਦਰਕ ਨੂੰ ਕੱਦੂਕੱਸ ਕਰਕੇ ਇਕ ਤੋਂ ਡੇਢ ਚਮਚ ਇਸ ਦਾ ਜੂਸ ਕੱਢ ਕੇ ਵੀ ਇਸ ਦੇ ਵਿੱਚ ਮਿਲਾ ਦੇਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਘੰਟੇ ਲਈ ਛੱਡ ਦੇਣਾ ਹੈ ਉਸ ਤੋਂ ਬਾਅਦ ਛਾਣ ਕੇ ਇਸ ਨੂੰ ਕਿਸੇ ਕੱਚ ਦੇ ਕੰਟੇਨਰ ਵਿੱਚ ਸਟੋਰ ਕਰ ਲੈਣਾ ਹੈ।

ਇਹ ਸਾਡੇ ਵਾਲਾਂ ਦੀ ਗਰੋਥ ਨੂੰ ਵਧਾਵੇਗਾ, ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕੇਗਾ, ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੇਗਾ, ਵਾਲਾਂ ਵਿੱਚ ਚਮਕ ਲੈ ਕੇ ਆਵੇਗਾ। ਤੁਸੀਂ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਤੇ ਇਸਤੇਮਾਲ ਕਰ ਸਕਦੇ ਹੋ। ਕਿਸੇ ਸਪਰੇ ਬੋਤਲ ਨਾਲ ਵੀ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਆਸਾਨੀ ਨਾਲ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਇੱਕ ਘੰਟੇ ਬਾਅਦ ਤੁਸੀਂ ਪਾਣੀ ਨਾਲ ਆਪਣੇ ਸਿਰ ਨੂੰ ਧੋ ਲੈਣਾਂ ਹੈ। ਤੁਸੀਂ ਇਸ ਪਾਣੀ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਨਾਲ ਨਾਲ ਆਪਣੇ ਵਾਲਾਂ ਤੇ ਵੀ ਲਗਾ ਸਕਦੇ ਹੋ

ਇਕ ਘੰਟੇ ਬਾਅਦ ਤੁਸੀਂ ਕਿਸੇ ਸ਼ੈਂਪੂ ਨਾਲ ਵੀ ਆਪਣੇ ਵਾਲਾਂ ਨੂੰ ਧੋ ਸਕਦੇ ਹੋ। ਇਕ ਹਫਤੇ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਇਸ ਦਾ ਪ੍ਰਯੋਗ ਨਹੀਂ ਕਰਨਾ ਹੈ। ਇਸ ਦੇ 20 ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਵੱਲ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਜਾਣਗੇ। ਵਾਲਾਂ ਵਿੱਚ ਚਮਕ ਆ ਜਾਵੇਗੀ ਵਾਲਾਂ ਦੀ ਲੰਬਾਈ ਦੋ ਗੁਣਾਂ ਜ਼ਿਆਦਾ ਵਧਣੀ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *