ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਡੇ ਲਈ ਇਹੋ ਜਿਹਾ ਦੇਸੀ ਘਰੇਲੂ ਨੁਸਕਾ ਲੈ ਕੇ ਆਏ ਹਾਂ ,ਜੋ ਕਿ ਤੁਸੀਂ ਸਵੇਰੇ ਨਾਸ਼ਤੇ ਦੇ ਸਮੇਂ ਖਾ ਸਕਦੇ ਹੋ ।ਇਸ ਨਾਲ ਤੁਹਾਡਾ ਵਜਨ ਤੇਜ਼ੀ ਨਾਲ ਘਟੇਗਾ।
ਦੋਸਤੋ ਅੱਜ ਅਸੀਂ ਤੁਹਾਡੇ ਲਈ ਦੇਸੀ ਘਰੇਲੂ ਇਲਾਜ ਲੈ ਕੇ ਆਏ ਹਾਂ ,ਜਿਸ ਨੂੰ ਸਵੇਰੇ ਖਾਣ ਦੇ ਨਾਲ ਨਾ ਤਾਂ ਤੁਹਾਨੂੰ ਕਿਸੇ ਕਿਸਮ ਦੀ ਕਸਰਤ ਕਰਨ ਦੀ ਲੋੜ ਹੈ। ਦੋਸਤੋ ਸਾਰਾ ਦਿਨ ਕੰਮ ਵਿਚ ਵਿਅਸਤ ਹੋਣ ਦੇ ਕਾਰਨ ਸਾਨੂੰ ਆਪਣੇ ਲਈ ਕਸਰਤ ਕਰਨ ਦਾ ਵੀ ਸਮਾਂ ਨਹੀਂ ਮਿਲ ਪਾਉਂਦਾ ਹੈ। ਇਸ ਦੇ ਨਾਲ ਹੀ ਸਾਡਾ ਗ਼ਲਤ ਖਾਣਾ-ਪੀਣਾ ਵੀ ਸਾਡੇ ਵਧਦੇ ਹੋਏ ਵਜ਼ਨ ਦਾ ਮੁੱਖ ਕਾਰਨ ਹੈ। ਸਾਡਾ ਖਾਣਾ ਪੀਣਾ ਪਹਿਲੇ ਵਾਲੇ ਜ਼ਮਾਨੇ ਤੋਂ ਬਹੁਤ ਜ਼ਿਆਦਾ ਬਦਲ ਗਿਆ ਹੈ। ਵਧਦਾ ਹੋਇਆ ਵਜ਼ਨ ਸਾਡੇ ਸਰੀਰ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੰਦਾ ਹੈ।
ਦੋਸਤੋ ਇਸ ਦੇਸੀ ਇਲਾਜ ਨੂੰ ਬਣਾਉਣ ਦੇ ਲਈ ਤੁਹਾਨੂੰ ਬਾਜ਼ਾਰ ਦੇ ਵਿਚੋਂ ਮਖਾਣੇ ਲੈ ਕੇ ਆਉਣੇ ਹਨ। ਐਗਰੀਕਲਚਰ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਕਿ ਇਕ ਕਟੋਰੀ ਮਖਾਣੇ ਦੇ ਵਿੱਚ ਮਤਲਬ 32 ਗਰਾਮ ਮਖਾਣਿਆ ਦੇ ਵਿੱਚ 106 ਕੈਲੋਰੀਜ਼ ਹੁੰਦੀਆਂ ਹਨ। ਜੋ ਕਿ ਸਾਡਾ ਪੇਟ ਭਰਨ ਲਈ ਬਹੁਤ ਜ਼ਿਆਦਾ ਹਨ ।ਕੈਲਰੀ ਘੱਟ ਹੋਣ ਦੇ ਕਾਰਨ ਸਾਡਾ ਵਜ਼ਨ ਵੀ ਘਟਦਾ ਹੈ। ਇਸ ਦੇ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਸਾਡੇ ਮਸਲਜ਼ ਦੀ ਰਿਕਵਰੀ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦਾ ਹੈ। ਇਹ ਮਾਸਪੇਸ਼ੀਆਂ ਦਾ ਨਿਰਮਾਣ ਕਰਦਾ ਹੈ ਅਤੇ ਸਾਡੇ ਸਾਰਾ ਦਿਨ ਦੀ ਥਕਾਵਟ ਨੂੰ ਦੂਰ ਕਰਦਾ ਹੈ।
ਗਲੂਕਨ ਫਰੀ, ਘੱਟ ਕੈਲੋਸਟਰੋਲ ਹੋਣ ਦੇ ਕਾਰਨ ਇਹ ਸਾਡੇ ਦਿਲ ਲਈ ਵੀ ਬਹੁਤ ਚੰਗਾ ਹੁੰਦਾ ਹੈ। ਇਸਦੇ ਵਿਚ ਪਾਈ ਜਾਣ ਵਾਲੀ ਐਂਟੀ ਏਜਿੰਗ ਗੁਣ ਚਿਹਰੇ ਤੇ ਝੁਰੜੀਆਂ ਨਹੀਂ ਪੈਣ ਦਿੰਦੇ। ਇਸ ਨਾਲ ਸਾਡੀ ਪਾਚਨ ਸ਼ਕਤੀ ਵਧੀਆ ਹੁੰਦੀ ਹੈ ਅਤੇ ਸਾਡਾ ਚਿਹਰੇ ਨੂੰ ਚਮਕ ਅਤੇ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ। ਦੋਸਤੋ ਤੁਹਾਨੂੰ ਇਕ ਕੌਲੀ ਮਖਾਣਿਆਂ ਦੀ ਲੈਣੀ ਹੈ। ਉਸ ਦੇ ਨਾਲ ਹੀ ਤੁਹਾਨੂੰ ਸੁੱਕਾ ਨਾਰੀਅਲ ਲੈਣਾਂ ਹੈ। ਨਾਰੀਅਲ ਦੀ ਚਟਨੀ ਬਣਾਉਣ ਦੇ ਨਾਲ-ਨਾਲ ਨਾਰੀਅਲ ਵਜਨ ਘਟਾਉਣ ਦੇ ਲਈ ਅਤੇ ਸਾਡੇ ਪੇਟ ਲਈ ਵੀ ਬਹੁਤ ਚੰਗਾ ਹੁੰਦਾ ਹੈ। ਸੁੱਕਾ ਨਾਰੀਅਲ ਖਾਣ ਦੇ ਨਾਲ ਸਾਡੀ ਥਾਇਰਡ ਗ੍ਰਥੀ ਠੀਕ ਰਹਿੰਦੀ ਹੈ, ਜਿਸਦੇ ਨਾਲ ਸਾਡਾ ਮੋਟਾਪਾ ਵੀ ਨਹੀਂ ਵੱਧਦਾ।
ਇਸ ਦੇ ਵਿੱਚ ਪਾਇਆ ਜਾਣ ਵਾਲਾ ਕਾਪਰ ਸਾਡੇ ਦਿਮਾਗ ਲਈ ਚੰਗਾ ਹੁੰਦਾ ਹੈ। ਇਹ ਸਾਡੀ ਯਾਦਾਸ਼ਤ ਸ਼ਕਤੀ ਨੂੰ ਵਧਾਉਂਦਾ ਹੈ ।ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਕਮੀ ਪਾਈ ਜਾਂਦੀ ਹੈ, ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ, ਉਹਨਾਂ ਲੋਕਾਂ ਨੂੰ ਸੁੱਕਾ ਨਾਰੀਅਲ ਜ਼ਰੂਰ ਹੋਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀ ਸਰੀਰਕ ਕਮਜ਼ੋਰੀ ਦੂਰ ਹੋਵੇਗੀ ਅਤੇ ਮੋਟਾਪਾ ਵੀ ਘਟੇਗਾ। ਤੁਸੀਂ ਸੁੱਕਾ ਨਾਰੀਅਲ ਦੇ ਛੋਟੇ ਛੋਟੇ ਪੀਸ ਕੱਟ ਲੈਣੇ ਹਨ। ਉਸ ਤੋਂ ਬਾਅਦ ਤੁਸੀਂ ਇਕ ਭਾਂਡੇ ਦੇ ਵਿਚ ਇੱਕ ਚਮਚ ਦੇਸੀ ਘਿਓ ਪਾ ਕੇ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ। ਇਸ ਨੂੰ ਹਲਕਾ ਭੂਰਾ ਹੋਣ ਤੱਕ ਭੁੰਨ ਲੈਣਾ ਹੈ।
ਉਸ ਤੋਂ ਬਾਅਦ ਇਸ ਨੂੰ ਠੰਡਾ ਕਰ ਲੈਣਾ ਹੈ ।ਸੁਆਦ ਦੇ ਲਈ ਤੁਸੀਂ ਇਸ ਦੇ ਵਿਚ ਸੇਂਧਾ ਨਮਕ ,ਕਾਲਾ ਨਮਕ ਵੀ ਮਿਲਾ ਸਕਦੇ ਹੋ। ਇਸ ਨਾਲ ਇਹ ਖਾਣ ਵਿੱਚ ਹੋਰ ਵੀ ਜ਼ਿਆਦਾ ਸਵਾਦਿਸ਼ਟ ਹੋ ਜਾਵੇਗਾ। ਇਸ ਨੂੰ ਸਵੇਰੇ ਨਾਸ਼ਤੇ ਦੇ ਸਮੇਂ ਦੇ ਤੁਸੀਂ ਖਾ ਸਕਦੇ ਹੋ। ਜਾਂ ਫਿਰ ਤੁਸੀਂ ਸਨੈਕਸ ਦੇ ਤੌਰ ਤੇ ਇਸ ਨੂੰ ਦਿਨ ਵਿਚ ਕਿਸੇ ਵੀ ਸਮੇਂ ਤੇ ਖਾ ਸਕਦੇ ਹੋ। ਜਿਸ ਦਿਨ ਵਿਚ ਜਿਸ ਸਮੇਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਇਸ ਨੂੰ ਖਾ ਸਕਦੇ ਹੋ। ਇਸ ਦੇ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ ਜਿਸ ਨਾਲ ਤੁਹਾਡਾ ਵਜਨ ਨੂੰ ਕੰਟਰੋਲ ਵਿਚ ਰਹਿੰਦਾ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਦੁਪਹਿਰ ਦੇ ਖਾਣੇ ਵਿੱਚ ਵੀ ਖਾ ਸਕਦੇ ਹੋ।
ਇਸ ਨਾਲ ਤੁਹਾਡਾ ਪੇਟ ਵੀ ਭਰ ਜਾਵੇਗਾ। ਅਤੇ ਤੁਹਾਡਾ ਵਜਨ ਵੀ ਘੱਟ ਹੋਵੇਗਾ। ਇਸ ਦੇ ਨਾਲ ਇਸ ਦੇ ਵਿੱਚ ਪ੍ਰੋਟੀਨ ,ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ ,ਜਿਸ ਨਾਲ ਤੁਹਾਡੇ ਸਰੀਰ ਵਿੱਚ ਸਰੀਰਕ ਕਮਜੋਰੀ ਨਹੀਂ ਰਹਿੰਦੀ ਅਤੇ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਇਸ ਨਾਲ ਤੁਹਾਡਾ ਸਰੀਰ ਸਾਰਾ ਦਿਨ ਊਰਜਾ ਨਾਲ ਭਰਪੂਰ ਰਹੇਗਾ। ਇਸ ਦੇ ਵਿੱਚ ਐਂਟੀ ਏਜਿੰਗ ਪਾਇਆ ਜਾਂਦਾ ਹੈ ਜਿਸ ਨਾਲ ਤੁਹਾਡਾ ਚਿਹਰਾ ਵੀ ਝੁਰੜੀਆਂ ਤੋਂ ਦੂਰ ਰਹੇਗਾ।