ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਉਂਗਲੀਆਂ ਦੇ ਅਕਾਰ ਦੁਆਰਾ ਕਿਸ ਤਰ੍ਹਾਂ ਆਪਣੇ ਭੂਤ ਭਵਿਖ ਅਤੇ ਵਰਤਮਾਨ ਬਾਰੇ ਜਾਣ ਸਕਦੇ ਹੋ। ਇਨ੍ਹਾਂ ਦੇ ਅਕਾਰ ਤੋਂ ਤੁਸੀਂ ਆਪਣੀ ਕਿਸਮਤ ਬਾਰੇ ਵੀ ਬਹੁਤ ਕੁਝ ਪਤਾ ਕਰ ਸਕਦੇ ਹੋ। ਦੋਸਤੋ ਹਸਤਰੇਖਾ ਸ਼ਾਸਤਰ ਦੇ ਅਨੁਸਾਰ ਵਿਅਕਤੀਆਂ ਦੀ ਉਂਗਲੀਆਂ ਦੇ ਅਕਾਰ ਦਾ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਉਂਗਲੀਆਂ ਦੇ ਆਕਾਰ ਲੰਬਾਈ ਚੌੜਾਈ ਤੋਂ ਵਿਅਕਤੀ ਦੇ ਭੂਤ ਭਵਿੱਖ ਵਰਤਮਾਨ ਸਬੰਧੀ ਬਹੁਤ ਕੁਝ ਪਤਾ ਲਗਾਇਆ ਜਾ ਸਕਦਾ ਹੈ। ਵਿਅਕਤੀਆਂ ਦੇ ਉਂਗਲੀਆਂ ਦੇ ਅਕਾਰ ਤੋਂ ਵਿਅਕਤੀ ਦਾ ਪੂਰੇ ਤਰੀਕੇ ਨਾਲ ਐਕਸਰਾ ਕੀਤਾ ਜਾ ਸਕਦਾ ਹੈ।
ਦੋਸਤੋ ਉਂਗਲੀਆਂ ਲੰਬੀ-ਚੌੜੀ ਮੋਟੀ ਪਤਲੀ ਟੇਢੀ-ਮੇਢੀ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਹਰੇਕ ਉਂਗਲੀ ਤਿੰਨ ਭਾਗਾਂ ਵਿੱਚ ਵੰਡੀ ਹੁੰਦੀ ਹੈ ,ਜਿਸ ਨੂੰ ਪੌਰ ਕਿਹਾ ਜਾਂਦਾ ਹੈ। ਪਹਿਲੀ ਉਂਗਲੀ ਨੂੰ ਤਰਜਨੀ ਦੂਜੀ ਉਂਗਲੀ ਨੂੰ ਮੱਧਯਮਾ, ਤੀਸਰੀ ਉਂਗਲੀ ਨੂੰ ਅਨਾਮਿਕਾ, ਚੌਥੀ ਨੂੰ ਕਨਿਸ਼ਟਿਕਾ ਕਿਹਾ ਜਾਂਦਾ ਹੈ। ਇਹ ਉਂਗਲੀਆਂ ਬ੍ਰਹਿਸਪਤੀ, ਸ਼ਨੀ, ਅਤੇ ਬੁੱਧ ਦੇ ਪਰਬਤਾਂ ਉੱਤੇ ਆਧਾਰਿਤ ਹੁੰਦੀਆਂ ਹਨ। ਹਰੇਕ ਉਂਗਲੀ ਦਾ ਅਲਗ ਅਲਗ ਤਰੀਕੇ ਨਾਲ ਨਿਰੀਖਣ ਕੀਤਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਉਂਗਲੀਆਂ ਦਾ ਅਗਲਾ ਭਾਗ ਨੌਕੀਲਾ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਗੱਠ ਨਹੀਂ ਦਿਖਾਈ ਦਿੰਦੀ, ਕਿਹੋ-ਜਿਹਾ ਵਿਅਕਤੀ ਕਲਾ ਅਤੇ ਸਾਹਿਤ ਦਾ ਪ੍ਰੇਮੀ ਹੁੰਦਾ ਹੈ।
ਇਹ ਵਿਅਕਤੀ ਧਾਰਮਿਕ ਵਿਚਾਰਾਂ ਵਾਲੇ ਹੁੰਦੇ ਹਨ ।ਇਨ੍ਹਾਂ ਵਿੱਚ ਕੰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ। ਸੰਸਾਰਕ ਦ੍ਰਿਸ਼ਟੀ ਤੋਂ ਇਹੋ ਜਿਹੇ ਲੋਕ ਨਿਕੰਮੇ ਹੁੰਦੇ ਹਨ। ਲੰਬਾਈ ਵਿਚ ਲੰਬੀ ਉਂਗਲੀਆਂ ਵਾਲਾ ਵਿਅਕਤੀ ਦੂਸਰੇ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਬਹੁਤ ਜ਼ਿਆਦਾ ਕਰਦਾ ਹੈ। ਲੰਬੀ ਅਤੇ ਪਤਲੀਆਂ ਉਂਗਲੀਆਂ ਵਾਲਾ ਵਿਅਕਤੀ ਬਹੁਤ ਜਿਆਦਾ ਚਲਾਕ ਹੁੰਦਾ ਹੈ। ਛੋਟੀ ਉਂਗਲੀ ਵਾਲਾ ਵਿਅਕਤੀ ਸਮਝਦਾਰ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਛੋਟੀ ਉਂਗਲੀ ਵਾਲਾ ਵਿਅਕਤੀ ਸੁਸਤ, ਸੁਆਰਥੀ ਹੁੰਦਾ ਹੈ। ਜਿਸ ਵਿਅਕਤੀ ਦੇ ਅੰਗੂਠੇ ਦੇ ਨਾਲ ਵਾਲੀ ਪਹਿਲੀ ਉਂਗਲੀ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ, ਕਿਹੋ-ਜਿਹਾ ਵਿਅਕਤੀ ਆਪਣੀ ਹਕੂਮਤ ਚਲਾਉਂਦਾ ਹੈ ਇਹ ਆਪਣੀਆਂ ਗੱਲਾਂ ਨੂੰ ਦੂਜਿਆਂ ਉਪਰ ਥੋਪਦਾ ਰਹਿੰਦਾ ਹੈ।
ਜੇਕਰ ਸਾਰੀਆਂ ਉਂਗਲੀਆਂ ਨੂੰ ਜੋੜਨ ਤੇ ਮੱਦਯਮਾ ਅਤੇ ਤਰਜਨੀ ਉਗਲੀ ਦੇ ਵਿਚਕਾਰ ਗੈਪ ਹੁੰਦਾ ਹੈ ਤਾਂ ਇਹੋ ਜਿਹੇ ਵਿਅਕਤੀ ਸਾਰੀ ਉਮਰ ਧਨ ਤੋ ਪ੍ਰੇਸ਼ਾਨ ਰਹਿੰਦਾ ਹੈ। ਜੇਕਰ ਮੱਧਯਮ ਅਤੇ ਅਨਾਮੀਕਾ ਉਂਗਲੀ ਦੇ ਵਿਚਕਾਰ ਛੇਦ ਹੁੰਦਾ ਹੈ, ਤਾਂ ਵਿਅਕਤੀ ਨੂੰ ਜ਼ਿੰਦਗੀ ਦੇ ਮੱਧ ਵਿਚਕਾਰ ਵਾਲੇ ਭਾਗ ਵਿੱਚ ਧਨ ਦੀ ਕਮੀ ਆ ਜਾਂਦੀ ਹੈ। ਜੇਕਰ ਅਨਾਮਿਕਾ ਅਤੇ ਕਨਿਸਟਿਕਾ ਦੇ ਵਿਚਕਾਰ ਛੇਦ ਹੁੰਦਾ ਹੈ, ਇਹ ਬੁਢਾਪੇ ਵਿੱਚ ਨਿਰਧਨਤਾ ਦਾ ਸੂਚਕ ਹੁੰਦਾ ਹੈ। ਜਿਸ ਵਿਅਕਤੀ ਦੀ ਕਨਿਸ਼ਟਿਕਾ ਉਂਗਲੀ ਟੇਡੀ ਮੇਡੀ ਅਤੇ ਛੋਟੀ ਹੁੰਦੀ ਹੈ, ਉਹ ਵਿਅਕਤੀ ਜਲਦਬਾਜ਼ੀ ਵਾਲਾ ਅਤੇ ਬੇਈਮਾਨ ਹੁੰਦਾ ਹੈ।
ਉਂਗਲੀਆਂ ਦੇ ਬਾਰੇ ਦੇਖ ਕੇ ਕਿਸਮਤ ਦੇ ਬਾਰੇ ਵੀ ਬਹੁਤ ਕੁੱਝ ਦੱਸਿਆ ਜਾ ਸਕਦਾ ਹੈ। ਦੋਸਤੋ ਹਸਤਰੇਖਾ ਸ਼ਾਸਤਰ ਦੇ ਅਨੁਸਾਰ ਤਰਜ਼ਨੀ ਉਂਗਲੀ ਵੱਡੀ ਹੋਣ ਤੇ ਵਿਅਕਤੀ ਬੁੱਧੀਮਾਨ ਹੁੰਦਾ ਹੈ। ਇਹੋ ਜਿਹੇ ਲੋਕਾਂ ਵਿਚ ਲੀਡਰ ਬਣਨ ਦੀ ਸ਼ਕਤੀ ਹੁੰਦੀ ਹੈ। ਤਰਜ਼ਨੀ ਉਂਗਲੀ ਜੇਕਰ ਮਧਯਮਾ ਉਂਗਲੀ ਦੇ ਬਰਾਬਰ ਹੁੰਦੀ ਹੈ, ਤਾਂ ਇਹੋ ਜਿਹਾ ਵਿਅਕਤੀ ਲੋਕਾਂ ਨੂੰ ਦਬਾ ਕੇ ਰੱਖਣ ਵਾਲਾ ਹੁੰਦਾ ਹੈ। ਜੇਕਰ ਮਧਯਮਾ ਉਂਗਲੀ ਅਨਾਮਿਕਾ ਉਂਗਲੀ ਦੇ ਬਰਾਬਰ ਹੁੰਦੀ ਹੈ, ਇਹੋ ਜਿਹੇ ਵਿਅਕਤੀ ਨੂੰ ਕਈ ਭਾਸ਼ਾਵਾਂ ਦੀ ਜਾਣਕਾਰੀ ਹੁੰਦੀ ਹੈ। ਇਹੋ ਜਿਹਾ ਵਿਅਕਤੀ ਧੰਨਵਾਨ ਹੁੰਦਾ ਹੈ।
ਮੱਧਯਮਾ ਮਤਲਬ ਕੀ ਸ਼ਨੀ ਦੀ ਉਂਗਲੀ ਵੱਡੀ ਹੋਣਾ ਇਹ ਗੱਲ ਦਰਸਾਉਂਦਾ ਹੈ, ਇਹੋ ਜਿਹੇ ਵਿਅਕਤੀ ਮਿਹਨਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ।ਇਹੋ ਜਿਹੇ ਵਿਅਕਤੀ ਜਿਹੜਾ ਵੀ ਕੰਮ ਕਰਦੇ ਹਨ ਦਿਲੋਂ ਕਰਦੇ ਹਨ। ਇਹ ਵਿਅਕਤੀ ਆਪਣੀ ਮਿਹਨਤ ਨਾਲ ਸਫਲਤਾ ਹਾਸਿਲ ਕਰ ਲੈਂਦੇ ਹਨ। ਜੇਕਰ ਮਧਯਮਾ ਉਂਗਲੀ ਛੋਟੀ ਹੁੰਦੀ ਹੈ ਤਾਂ ਵਿਅਕਤੀ ਨਿਰਾਸ਼ਾਵਾਦੀ ਹੁੰਦਾ ਹੈ। ਅਨਾਮਿਕ ਉਂਗਲੀ ਮਤਲਬ ਕਿ ਸੂਰਜ ਵਾਲੀ ਉਂਗਲੀ ਜੇਕਰ ਲੰਬੀ ਹੁੰਦੀ ਹੈ, ਇਹੋ ਜਿਹਾ ਵਿਅਕਤੀ ਕਲਾ ਸੰਗੀਤ, ਦੇ ਖੇਤਰ ਵਿੱਚ ਸਫਲਤਾ ਹਾਸਿਲ ਕਰਦਾ ਹੈ। ਇਹੋ ਜਿਹੇ ਵਿਅਕਤੀ ਜੀਵਨ ਵਿੱਚ ਬਹੁਤ ਸਾਰਾ ਧਨ ਅਤੇ ਇੱਜ਼ਤ ਹਾਸਿਲ ਕਰਦੇ ਹਨ।
ਜੇਕਰ ਅਨਾਮਿਕਾ ਉਂਗਲੀ ਮਧਯਮਾ ਉਂਗਲੀ ਦੇ ਬਰਾਬਰ ਹੁੰਦੀ ਹੈ, ਇਹ ਚੰਗਾ ਨਹੀਂ ਮੰਨਿਆ ਜਾਂਦਾ ਹੈ ।ਅਜਿਹਾ ਵਿਅਕਤੀ ਜੂਆ ਸ਼ਰਾਬ ਵਰਗੇ ਨਸ਼ੇ ਦੀਆਂ ਆਦਤਾਂ ਵਿੱਚ ਹੁੰਦਾ ਹੈ। ਅਨਾਮਿਕਾ ਉਂਗਲੀ ਛੋਟੀ ਹੋਣ ਦੇ ਵਿਅਕਤੀ ਨੂੰ ਆਪਣੇ ਮਾਣ ਸਨਮਾਣ ਹਾਸਲ ਕਰਨ ਦੇ ਲਈ ਜੀਵਨ ਭਰ ਸੰਘਰਸ਼ ਕਰਨਾ ਪੈਂਦਾ ਹੈ। ਸਭ ਤੋਂ ਛੋਟੀ ਉਂਗਲੀ ਨੂੰ ਬੁੱਧ ਦੀ ਉਂਗਲੀ ਮੰਨਿਆ ਜਾਂਦਾ ਹੈ। ਜੇਕਰ ਇਹ ਉਂਗਲੀ ਅਨਾਮਿਕਾ ਦੇ ਨਾਖੂਨ ਦੇ ਉਪਰਲੇ ਹਿੱਸੇ ਤੱਕ, ਪਹੁੰਚ ਜਾਂਦੀ ਹੈ ਤਾਂ ਇਹੋ ਜਿਹਾ ਵਿਅਕਤੀ ਬੁੱਧੀ ਬਲ ਜ਼ਿੰਦਗੀ ਵਿਚ ਪ੍ਰਗਤੀ ਹਾਸਿਲ ਕਰਦਾ ਹੈ। ਇਹੋ ਜਿਹੇ ਵਿਅਕਤੀ ਵਿਗਿਆਨ ਵਰਗੇ ਵਿਸ਼ਿਆਂ ਦੇ ਵਿੱਚ ਰੁਚੀ ਰੱਖਦਾ ਹੈ।
ਜੇਕਰ ਬੁੱਧ ਅਤੇ ਸੂਰਜ ਦੀਆਂ ਉਂਗਲੀਆਂ ਬਰਾਬਰ ਹੁੰਦੀਆਂ ਹਨ ਤਾਂ ਵਿਅਕਤੀ ਵਿਗਿਆਨਿਕ ਬਣਦਾ ਹੈ। ਕਨਿਸ਼ਟਿਕਾ ਉਂਗਲੀ ਜੇਕਰ ਬਹੁਤ ਜ਼ਿਆਦਾ ਛੁੱਟੀ ਹੁੰਦੀ ਹੈ ਅਜਿਹਾ ਵਿਅਕਤੀ ਧਨ ਦਾ ਬਹੁਤ ਲਾਲਚੀ ਹੁੰਦਾ ਹੈ। ਇਹੋ ਜਿਹਾ ਵਿਅਕਤੀ ਗਲਤ ਤਰੀਕੇ ਨਾਲ ਧਨ ਕਮਾਉਦਾ ਹੈ। ਅੰਗੂਠੇ ਦਾ ਬਹੁਤ ਜ਼ਿਆਦਾ ਛੋਟਾ ਅਤੇ ਮੋਟਾ ਹੋਣਾ ਵੀ ਸਹੀ ਨਹੀਂ ਮੰਨਿਆ ਜਾਂਦਾ। ਇਹੋ ਜਿਹੇ ਵਿਅਕਤੀ ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ। ਜਿਨ੍ਹਾਂ ਦਾ ਅੰਗੂਠਾ ਲੰਬਾ ਹੁੰਦਾ ਹੈ ਤੇ ਬਾਹਰ ਵੱਲ ਮੁੜਿਆ ਹੋਇਆ ਹੁੰਦਾ ਹੈ, ਇਹੋ ਜਿਹਾ ਵਿਅਕਤੀ ਆਤਮ-ਵਿਸ਼ਵਾਸੀ ਹੁੰਦਾ ਹੈ। ਦੋਸਤੋ ਇਹ ਸੀ ਉਂਗਲੀਆਂ ਦੇ ਆਕਾਰ ਦੇ ਦੁਆਰਾ ਵਿਅਕਤੀ ਦੇ ਜੀਵਨ ਨਾਲ ਸੰਬੰਧਿਤ ਕੁਝ ਜਾਣਕਾਰੀ।