ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਪਾਣੀ ਦੀ ਤਰ੍ਹਾਂ ਲੱਗਣ ਵਾਲੇ ਪਤਲੇ ਦਸਤਾਂ ਤੋਂ ਇੱਕ ਘੰਟੇ ਦੇ ਵਿਚ ਛੁਟਕਾਰਾ ਦਿਵਾਉਣ ਦਾ ਇਕ ਅਸਰਦਾਰ ਘਰੇਲੂ ਨੁਸਖੇ ਦੱਸਾਂਗੇ।
ਦੋਸਤੋ ਜੇਕਰ ਤੁਸੀਂ ਕੁਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਨਹੀਂ ਧੋਦੇ ਹੋ, ਤਾਂ ਤੁਹਾਨੂੰ ਪਤਲਾ ਦਸਤ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਅਸੀਂ ਕੁਝ ਵੀ ਖਾਣ-ਪੀਣ ਤੋਂ ਪਹਿਲਾਂ ਸਾਬਣ ਨਾਲ ਆਪਣੇ ਹੱਥਾਂ ਨੂੰ ਨਹੀਂ ਧੋਂਦੇ, ਤਾਂ ਸਾਡੇ ਹੱਥਾਂ ਵਿੱਚ ਲੱਗੇ ਹੋਏ ਬੈਕਟੀਰੀਆ ਸਾਡੇ ਖਾਣੇ ਰਾਹੀਂ ਸਾਡੇ ਅੰਦਰ ਚਲੇ ਜਾਂਦੇ ਹਨ। ਇਹ ਸਿੱਧਾ ਸਾਡੇ ਪੇਟ ਤੇ ਪਹੁੰਚ ਕੇ ਸਾਡਾ ਪੇਟ ਖਰਾਬ ਕਰ ਦਿੰਦੇ ਹਨ। ਇਸਦੇ ਨਾਲ ਹੀ ਤੁਹਾਨੂੰ ਆਪਣਾ ਪੀਣ ਵਾਲਾ ਪਾਣੀ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਗੰਦਾ ਪਾਣੀ ਹੋਣ ਦੇ ਕਾਰਨ ਵੀ ਪਤਲੇ ਦਸਤ ਹੋਣ ਦੀ ਸਮੱਸਿਆ ਹੋ ਜਾਂਦੀ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਪਤਲੇ ਦਸਤ ਤੋਂ ਛੁਟਕਾਰਾ ਦਿਵਾਉਣ ਦਾ ਬਹੁਤ ਵਧੀਆ ਅਸਰਦਾਰ ਘਰੇਲੂ ਉਪਾਅ ਦੱਸਾਂਗੇ, ਇਹ ਨੁਸਖਾ ਇਕ ਘੰਟੇ ਦੇ ਅੰਦਰ ਤੁਹਾਡੇ ਪਤਲੇ ਦਸਤਾ ਨੂੰ ਬੰਦ ਕਰ ਦੇਵੇਗਾ। ਤੁਹਾਨੂੰ ਇਸ ਦੇਸੀ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਇਕ ਚੱਮਚ ਜੀਰਾ ਲੈਣਾ ਹੈ। ਤੁਸੀ ਡੇਢ ਕੱਪ ਪਾਣੀ ਲੈ ਕੇ ਉਸ ਦੇ ਵਿਚ ਇਕ ਵੱਡਾ ਚੱਮਚ ਜੀਰਾ ਪਾ ਕੇ ਉਸ ਨੂੰ 10 ਮਿੰਟ ਚੰਗੀ ਤਰ੍ਹਾਂ ਉਬਾਲ ਲਵੋ, ਤਾਂ ਕਿ ਜੀਰੇ ਦਾ ਸਾਰਾ ਅਸਰ ਉਸ ਪਾਣੀ ਦੇ ਵਿੱਚ ਆ ਜਾਵੇ। ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਕਰਕੇ ਛਾਨਣੀ ਦੀ ਮੱਦਦ ਦੇ ਨਾਲ ਛਾਣ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਅੱਧਾ ਨਿੰਬੂ ਮਿਕਸ ਕਰ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਕ ਚੱਮਚ ਚੀਨੀ ਵੀ ਮਿਲਾ ਦੇਣੀ ਹੈ। ਨਿੰਬੂ ਅਤੇ ਚੀਨੀ ਤੁਸੀਂ ਜੀਰੇ ਵਾਲਾ ਪਾਣੀ ਉਬਲਣ ਤੋਂ ਬਾਅਦ ਹੀ ਮਿਕਸ ਕਰਨਾ ਹੈ। ਜਦੋਂ ਚੀਨੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਵੇਗੀ ਤਾਂ ਤੁਸੀਂ ਇਸ ਪਾਣੀ ਨੂੰ ਪੀ ਲੈਣਾ ਹੈ ।ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੇ ਪਤਲੇ ਦਸਤ ਬੰਦ ਹੋ ਜਾਣਗੇ।
ਦੋਸਤੋ ਜੇਕਰ ਤੁਹਾਡੇ ਦਸਤ ਬਿਲਕੁਲ ਪਾਣੀ ਵਰਗੇ ਹਨ ਤਾਂ ਤੁਸੀਂ ਇਸ ਨੁਸਖੇ ਨੂੰ ਦੂਸਰੇ ਤਰੀਕੇ ਨਾਲ ਤਿਆਰ ਕਰਨਾ ਹੈ। ਪਾਣੀ ਵਰਗੇ ਪਤਲੇ ਦਸਤ ਦੇ ਲਈ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਦੋ ਵੱਡੇ ਚਮਚ ਜੀਰੇ ਦੇ ਪਾ ਕੇ, ਉਸ ਪਾਣੀ ਨੂੰ 15 ਮਿੰਟ ਲਈ ਉਬਾਲਣਾ ਹੈ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਇਸ ਦੇ ਵਿੱਚ ਇੱਕ ਨਿੰਬੂ ਅਤੇ 2 ਚੱਮਚ ਚੀਨੀ ਦੇ ਪਾ ਕੇ ਮਿਕਸ ਕਰ ਲੈਣੇ ਹਨ। ਤੁਸੀਂ ਇਸ ਪਾਣੀ ਨੂੰ ਜ਼ਿਆਦਾ ਗਰਮ ਨਹੀਂ ਪੀਣਾ ਹੈ ਹਲਕਾ ਠੰਡਾ ਕਰਕੇ ਹੀ ਪੈਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਪਾਣੀ ਵਰਗੇ ਪਤਲੇ ਦਸਤ ਬੰਦ ਹੋ ਜਾਣਗੇ।
ਦੋਸਤੋ ਇਸ ਤੋਂ ਇਲਾਵਾ ਪਾਣੀ ਵਰਗੇ ਪਤਲੇ ਦਸਤ ਦੇ ਲਈ ਦੋ ਕੱਪ ਪਾਣੀ ਦੇ ਵਿਚ ਦੋ ਚਮਚ ਚਾਹ ਦੀ ਪੱਤੀ ਪਾ ਕੇ ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਇਕ ਕੱਪ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਇਸ ਪਾਣੀ ਦੇ ਵਿਚ ਅੱਧਾ ਨਿੰਬੂ ਦਾ ਰਸ ਨਿਚੋੜ ਕੇ ਇਸ ਪਾਣੀ ਨੂੰ ਪੀ ਲੈਣਾ ਹੈ ।ਇਸਦੇ ਨਾਲ ਵੀ ਪਤਲੇ ਦਸਤ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਂਦਾ ਹੈ।