ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਸਕਿੱਨ ਨੂੰ ਐਕਸੋਲੇਟ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਸਰੀਰ ਦੀ ਚਮੜੀ ਦੀਆਂ ਮ੍ਰਿਤ ਕੋਸ਼ਿਕਾਵਾਂ ਸਾਫ ਹੁੰਦੀਆਂ ਹਨ, ਰੋਮ ਛਿਦ੍ਰ ਦੀ ਸਫ਼ਾਈ ਹੁੰਦੀ ਹੈ, ਸਕਿਨ ਵਿਚੋਂ ਜ਼ਿਆਦਾ ਤੇਲ ਬਾਹਰ ਨਿਕਲਦਾ ਹੈ, ਜਿਸਦੇ ਨਾਲ ਚਿਹਰਾ ਪਹਿਲੇ ਨਾਲੋਂ ਜ਼ਿਆਦਾ ਸਾਫ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਇਹ ਤਰੀਕਾ ਬਿਲਕੁਲ ਪ੍ਰਕਿਰਤਿਕ ਹੈ। 14 ਸਾਲ ਤੋਂ ਉਪਰ ਦੇ ਬੱਚੇ, ਵੱਡੇ ਸਾਰੇ ਜਾਣੇ ਇਸ ਨੂੰ ਇਸਤੇਮਾਲ ਕਰ ਸਕਦੇ ਹਨ। ਸਭ ਤੋਂ ਪਹਿਲਾਂ ਤੁਸੀਂ 1 ਜੈਲ ਲੈਣਾ ਹੈ।
ਇਹ ਤੁਹਾਡੀ ਤਵਚਾ ਨੂੰ ਹਾਈਡਰੇਟ ਕਰਦਾ ਹੈ। ਤੁਹਾਡੇ ਚਿਹਰੇ ਦੇ ਰੰਗ ਨੂੰ ਠੀਕ ਕਰਦਾ ਹੈ। ਜੇਕਰ ਤੁਹਾਡੇ ਚਿਹਰੇ ਦੀ ਚਮੜੀ ਜ਼ਿਆਦਾ ਤੇਲ ਵਾਲੀ ਹੈ ਤਾਂ ਇਹ ਤੁਹਾਡੇ ਤੇਲ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ, ਜਿਸ ਨਾਲ ਤੁਹਾਡੇ ਚਿਹਰੇ ਦੇ ਦਾਣਿਆਂ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਇਹ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਨੂੰ ਖਤਮ ਕਰਕੇ ਤੁਹਾਡੇ ਚਿਹਰੇ ਦੀ ਚਮੜੀ ਨੂੰ ਟਾਈਟ ਕਰਦਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਕੌਫੀ ਲੈਣੀ ਹੈ। ਤੁਸੀਂ ਇੱਥੇ ਕਿਸੇ ਵੀ ਕੌਫੀ ਦਾ ਇਸਤੇਮਾਲ ਕਰ ਸਕਦੇ ਹੋ
ਅਸੀਂ ਇੱਥੇ ਲੈ ਕੇ ਨੈਸਕੈਫੇ ਕੌਫੀ ਦਾ ਇਸਤੇਮਾਲ ਕਰਾਂਗੇ। ਕੌਫੀ ਤੁਹਾਡੇ ਚਿਹਰੇ ਦੀ ਚਮੜੀ ਤੇ ਸਕਰੱਬ ਦਾ ਕੰਮ ਕਰਦੀ ਹੈ। ਇਹ ਤੁਹਾਡੀ ਮ੍ਰਿਤ ਕੋਸ਼ਿਕਾਵਾਂ ਨੂੰ ਬਾਹਰ ਕੱਢਦੀ ਹੈ। ਇਹ ਤੁਹਾਡੀ ਚਿਹਰੇ ਤੇ ਚਮਕ ਲੈ ਕੇ ਆਵੇਗੀ।
ਦੋਸਤੋ ਤੁਸੀਂ ਜੈੱਲ ਨੂੰ ਬਣਾਉਣ ਦੇ ਲਈ ਅਲਸੀ ਦੇ ਬੀਜ ਲੈਣ ਆਏ ਹਨ ਉਸ ਨੂੰ ਪਾਣੀ ਵਿੱਚ ਭਿਗੋਕੇ ਰੱਖ ਦੇਣਾ ਹੈ। ਅਲਸੀ ਦੇ ਬੀਜਾਂ ਨੂੰ ਤੁਸੀਂ ਹੌਲੀ ਗੈਸ ਤੇ ਗਰਮ ਕਰਨਾ ਹੈ ਜਿਸਦੇ ਨਾਲ ਇਸਦਾ ਇਕ ਜੈਲ ਬਣ ਜਾਵੇਗਾ। ਉਸ ਤੋਂ ਬਾਅਦ ਤੁਸੀਂ ਇਸ ਜੈਲ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ।
ਫਿਰ ਤੁਸੀਂ ਇਸ ਦੇ ਵਿੱਚ ਕੌਫੀ ਪਾਉਡਰ ਮਿਲਾ ਕੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਦੇ ਵਿੱਚ ਪੀਸ ਲੈਣਾਂ ਹੈ। ਇਹ ਤੁਹਾਡੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ , ਤੁਹਾਡੇ ਚਿਹਰੇ ਨੂੰ ਨਿਖਾਰ ਦੇਵੇਗਾ। ਗਰਾਇੰਡ ਕਰ ਕੇ ਇਸ ਮਿਸ਼ਰਣ ਨੂੰ ਤਿਆਰ ਕਰ ਲੈਣਾ ਹੈ। ਤੁਸੀਂ ਇਸ ਮਿਸ਼ਰਣ ਨੂੰ ਆਪਣੇ ਹੱਥ ਤੇ ਲੈ ਕੇ ਆਪਣੇ ਚੇਹਰੇ ਤੇ ਚੰਗੀ ਤਰ੍ਹਾਂ ਇਸ ਦੀ ਮਾਲਿਸ਼ ਕਰਨੀ ਹੈ। ਤੁਹਾਡੇ ਡੈੱਡ ਸਕਿਨ ਸੈਲਸ ਨੂੰ ਠੀਕ ਕਰੇਗਾ। ਤੁਹਾਡੇ ਚਿਹਰੇ ਨੂੰ ਹੋਰ ਵਧੀਆ ਅਤੇ ਚਮਕਦਾਰ ਬਣਾ ਦੇਵੇਗਾ।
ਇਹ ਤੁਹਾਡੇ ਚਿਹਰੇ ਤੋਂ ਸਾਰਾ ਫਾਲਤੂ ਦਾ ਤੇਲ ਬਾਹਰ ਕੱਢ ਦੇਵੇਗਾ ਜਿਸ ਦੇ ਕਾਰਨ ਤੁਹਾਡੇ ਚਿਹਰੇ ਤੇ ਨਿਖਾਰ ਆ ਜਾਵੇਗਾ। ਤੁਸੀਂ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਦੇ ਘੱਟੋ-ਘੱਟ ਵੀਹ ਮਿੰਟ ਲਈ ਲਗਾ ਕੇ ਰੱਖਣਾ ਹੈ। ਉਸ ਤੋਂ ਬਾਅਦ ਤੁਸੀਂ ਠੰਡੇ ਜਾਂ ਫਿਰ ਗੁਨਗੁਨੇ ਪਾਣੀ ਦੇ ਨਾਲ ਆਪਣੇ ਮੂੰਹ ਨੂੰ ਧੋ ਲੈਣਾਂ ਹੈ। ਇਸ ਮਿਸ਼ਰਣ ਦੇ ਪ੍ਰਯੋਗ ਨਾਲ ਹੌਲੀ-ਹੌਲੀ ਤੁਹਾਡੇ ਚਿਹਰੇ ਦੀ ਤਵੱਚਾ ਗੋਰੀ ਹੋਣੀ ਸ਼ੁਰੂ ਹੋ ਜਾਵੇਗੀ, ਤੁਹਾਡੇ ਚਿਹਰੇ ਤੇ ਨਿਖਾਰ ਆ ਜਾਵੇਗਾ। ਦੋਸਤੋ ਇਸ ਦਾ ਪ੍ਰਯੋਗ ਤੁਸੀਂ ਲਗਾਤਾਰ 15 ਦਿਨ ਕਰਨਾ ਹੈ। ਇਹ ਬਹੁਤ ਹੀ ਆਸਾਨ ਉਪਾਏ ਹੈਂ।