ਚਿਕਨੇ ਚਿਹਰੇ ਉੱਤੇ ਘਨੀ ਦਾੜੀ ਮੁਛ ਲਿਆਉਣ ਦਾ ਜਬਰਦਸਤ ਘਰੇਲੂ ਨੁਸਖਾ।

ਸਤਿ ਸ੍ਰੀ ਅਕਾਲ ਦੋਸਤੋ

ਦੋਸਤੋ ਚਿਹਰੇ ਤੇ ਅੱਧੀ ਅਧੂਰੀ ਦਾੜੀ ਦਾ ਆਉਣਾ ਨਾ ਕੇਵਲ ਦਿਖਣ ਵਿੱਚ ਭੈੜਾ ਲੱਗਦਾ ਹੈ। ਇਸ ਤਰ੍ਹਾਂ ਦੀ ਦਾੜੀ ਨੂੰ ਬਾਰ ਬਾਰ ਕਟਵਾਉਣਾ ਪੈਂਦਾ ਹੈ। ਚਿਹਰੇ ਤੇ ਦਾੜ੍ਹੀ ਮੁੱਛਾਂ ਰੱਖਣਾ ਬਹੁਤ ਸੋਹਣਾ ਲੱਗਦਾ ਹੈ। ਕਈ ਵਾਰ ਸਾਡੇ ਚਿਹਰੇ ਦੀ ਦਾੜੀ ਅਤੇ ਮੁੱਛ ਦੇ ਵਾਲ ਆ ਜਾਂਦੇ ਹਨ ਪਰ ਉਸ ਤਰੀਕੇ ਨਾਲ ਨਹੀਂ ਆਉਂਦਾ ਜਿਸ ਤਰ੍ਹਾ ਸੰਘਣੇ ਆਣੇ ਚਾਹੀਦੇ ਹਨ। ਚਿਹਰੇ ਤੇ ਦਾੜ੍ਹੀ ਮੁੱਛਾਂ ਨਾ ਹੋਣ ਦੇ ਕਾਰਨ ਅਸੀਂ ਬੱਚਿਆਂ ਦੀ ਗਿਣਤੀ ਵਿਚ ਲੱਗਣ ਲੱਗਦੇ ਹਾਂ।

ਬਿਨਾਂ ਦਾੜ੍ਹੀ ਮੁੱਛਾਂ ਤੋਂ ਸਮਾਜ ਵਿੱਚ ਉਹਨਾਂ ਵਿਅਕਤੀਆਂ ਨੂੰ ਬਹੁਤ ਤਰੀਕਿਆਂ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ ਜੋ ਕਿ ਚੰਗਾ ਨਹੀਂ ਲੱਗਦਾ। ਦੋਸਤੋ ਅੱਜ ਅਸੀਂ ਤੁਹਾਡੇ ਲਈ ਦੇਸੀ ਘਰੇਲੂ ਨੁਸਕਾ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਚਿਹਰੇ ਤੇ ਦਾੜ੍ਹੀ ਮੁੱਛਾਂ ਨੂੰ ਘਣਾ ਕਰੇਗਾ ਅਤੇ ਨਾਲ ਹੀ ਕਾਲਾ ਵੀ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਨਿੰਬੂ ਲੈਣਾ ਹੈ ਉਸ ਨੂੰ ਵਿਚਕਾਰੋਂ ਕੱਟ ਲੈਣਾਂ ਹੈ। ਉਸ ਅਤੇ ਕੱਟੇ ਹੋਏ ਨਿੰਬੂ ਨੂੰ ਚਾਰ ਹਿੱਸਿਆਂ ਦੇ ਵਿਚ ਕੱਟ ਲੈਣਾਂ ਹੈ।

ਉਸ ਤੋਂ ਬਾਅਦ ਤੁਸੀਂ ਵਿਟਾਮਿਨ-ਈ ਦਾ ਕੈਪਸੂਲ ਲੈਣਾ ਹੈ। ਜਿਨ੍ਹਾਂ ਮੁੰਡਿਆਂ ਦੇ ਅੱਧੀ ਕੱਚੀ ਦਾੜੀ ਹੈ, ਮਤਲਬ ਕਿ ਚਿਹਰੇ ਦੀ ਦਾੜ੍ਹੀ ਦੇ ਜ਼ਿਆਦਾ ਵਾਲ ਨਹੀਂ ਹਨ, ਜਾਂ ਫਿਰ ਜਿਸ ਜਗਾ ਤੇ ਬਿਲਕੁਲ ਵੀ ਵਾਲ ਨਹੀਂ ਹਨ, ਉਹਨਾਂ ਦੇ ਲਈ ਵਿਟਾਮਿਨ-ਈ ਦਾ ਕੈਪਸੂਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਸੀਂ ਇੱਕ ਕੈਪਸੂਲ ਦਾ ਜੈਲ ਕੋਲੀ ਦੇ ਵਿੱਚ ਕੱਢ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਅਰੰਡੀ ਦਾ ਤੇਲ ਲੈਣਾ ਹੈ। ਜਿਨ੍ਹਾਂ ਲੋਕਾਂ ਦੀ ਦਾਹੜੀ ਮੁੱਛਾਂ ਦੇ ਵਾਲ ਬਹੁਤ ਜ਼ਿਆਦਾ ਪਤਲੇ ਹਨ

ਉਨ੍ਹਾਂ ਦੇ ਲਈ ਅਰੰਡੀ ਦਾ ਤੇਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਹੇਅਰ ਫੋਲਿਕਲਸ ਨੂੰ ਘਣਾ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਅੱਧਾ ਨਿੰਬੂ ਦੇ 4 ਹਿੱਸੇ ਕੀਤੇ ਸੀ, ਉਹਨਾਂ ਵਿੱਚੋਂ ਇੱਕ ਹਿੱਸਾ ਇਸ ਦੇ ਵਿਚ ਨਿਚੋੜ ਦੇਣਾ ਹੈ।ਉਸ ਤੋਂ ਬਾਅਦ ਨਿੰਮ ਦਾ ਚੂਰਨ ਪਾਉਣਾ ਹੈ। ਨਿੰਮ ਦਾ ਚੂਰਣ ਨਿੰਮ ਦੀਆਂ ਪੱਤੀਆਂ ਨੂੰ ਧੁੱਪ ਵਿੱਚ ਸੁਕਾ ਕੇ ਪੀਸ ਕੇ ਬਣਾਇਆ ਜਾਂਦਾ ਹੈ। ਤੁਸੀਂ ਅੱਧਾ ਚਮਚ ਤੋਂ ਵੀ ਘੱਟ ਨਿੰਮ ਦਾ ਚੂਰਣ ਇਸ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਕਲੌਂਜੀ ਲੈਣੀ ਹੈ ।

ਕਲੌਂਜੀ ਵਾਲਾਂ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੀ ਹੈ। ਇਸ ਦੀ ਮਸਾਜ ਕਰਨ ਦੇ ਨਾਲ ਵਾਲਾਂ ਦੀ ਗਰੋਥ ਦੁਗਣੀ ਹੋ ਜਾਂਦੀ ਹੈ। ਜਿਸ ਜਗ੍ਹਾ ਤੇ ਵਾਲ ਨਹੀਂ ਉੱਗਦਾ ਹੈ ਉਸ ਜਗ੍ਹਾ ਤੇ ਵੀ ਵਾਲ ਉਗਣੇ ਸ਼ੁਰੂ ਹੋ ਜਾਂਦੇ ਹਨ। ਤੁਸੀਂ ਕਲੌਂਜੀ ਨੂੰ ਬਰੀਕ ਪੀਸ ਲੈਣਾ ਹੈ ਅਤੇ ਤਿੰਨ ਤੋਂ ਚਾਰ ਚੁੱਟਕੀ ਇਸਦੇ ਵਿੱਚ ਮਿਕਸ ਕਰ ਲੈਣਾਂ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੱਮਚ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਦੋਸਤੋ ਇਸ ਦਵਾਈ ਦੇ ਨਾਲ ਨਾਲ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ

ਕਿ ਤੁਸੀਂ ਆਪਣੇ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਤੋਂ ਜ਼ਿਆਦਾ ਲੈਣੀ ਹੈ। ਤੁਸੀਂ ਇਸ ਨੂੰ ਆਪਣੇ ਦਾੜ੍ਹੀ ਮੁੱਛਾਂ ਤੇ ਲਗਾਉਣ ਤੋਂ ਪਹਿਲਾਂ ਆਪਣੇ ਦਾੜ੍ਹੀ ਮੁੱਛਾਂ ਨੂੰ ਹਲਕੇ ਗਰਮ ਪਾਣੀ ਨਾਲ ਸਟੀਮ ਦੇਣੀ ਹੈ। ਤੁਸੀਂ ਇਸ ਮਿਸ਼ਰਣ ਨੂੰ ਆਪਣੇ ਘੱਟ ਵਾਲਾਂ ਵਾਲੀ ਜਗ੍ਹਾ ਤੇ ਲਗਾ ਸਕਦੇ ਹੋ। ਜਿਸ ਜਗ੍ਹਾ ਤੇ ਦਾੜ੍ਹੀ ਮੁੱਛਾਂ ਦੇ ਵਾਲ ਘੱਟ ਹਨ ਜਾਂ ਫਿਰ ਨਹੀਂ ਆ ਰਹੇ ਹਨ ਤੁਸੀਂ ਇਸ ਮਿਸ਼ਰਣ ਨੂੰ ਉਸ ਜਗ੍ਹਾ ਤੇ ਲਗਾ ਲੈਣਾ ਹੈ। ਤੁਸੀਂ 10 ਤੋਂ 15 ਮਿੰਟ ਇਸ ਦੇ ਨਾਲ ਮਸਾਜ ਕਰਨੀ ਹੈ।

15 ਮਿੰਟ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ। ਜੇ ਕਿਸੇ ਵੀ ਸਾਬਣ ਜਾਂ ਸ਼ੈਂਪੂ ਦਾ ਇਸਤੇਮਾਲ ਨਹੀਂ ਕਰਨਾ ਹੈ। ਤੁਸੀਂ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ ਇਸਦਾ ਪ੍ਰਯੋਗ ਕਰਨਾ ਹੈ। ਲਗਾਤਾਰ ਇਕ ਮਹੀਨੇ ਇਸ ਦਾ ਪ੍ਰਯੋਗ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੀ ਦਾੜੀ ਅਤੇ ਮੁੱਛ ਦੇ ਵਾਲ ਘਣੇ ਅਤੇ ਮੋਟੇ ਹੋਣੇ ਸ਼ੁਰੂ ਹੋ ਜਾਣਗੇ। ਤੁਹਾਡੀ ਦਾਹੜੀ ਪਹਿਲਾਂ ਨਾਲੋਂ ਜ਼ਿਆਦਾ ਘਣੀ ਦਿਖੇਗੀ।

Leave a Reply

Your email address will not be published. Required fields are marked *