ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੁਬਲੇ ਪਤਲੇ ਵਿਅਕਤੀ ਲਈ ਹਫਤੇ ਵਿੱਚ ਚਾਰ ਕਿਲੋ ਵਜ਼ਨ ਵਧਾਉਣ ਦਾ ਦੇਸੀ ਨੁਸਖਾ ਦੱਸਾਂਗੇ।
ਦੋਸਤੋ ਇਹ ਨੁਸਖਾ ਉਨ੍ਹਾਂ ਲਈ ਹੈ ਜਿਹੜੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ। ਜਿਹੜੇ ਵਿਅਕਤੀ ਦੁਬਲੇ ਪਤਲੇ ਹੁੰਦੇ ਹਨ ਉਹ ਥੋੜ੍ਹੇ ਜਿਹੇ ਵਿਅਕਤੀਆਂ ਵਿੱਚ ਖੜਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਉਹਨਾਂ ਦੀਆਂ ਗੱਲ੍ਹਾਂ ਵੀ ਅੰਦਰ ਵੱਲ ਪਿਚਕੀਆਂ ਹੋਈਆਂ ਹੁੰਦੀਆਂ ਹਨ। ਕਈ ਵਿਅਕਤੀ ਇੰਨੇ ਜ਼ਿਆਦਾ ਦੁਬਲੇ ਪਤਲੇ ਹੁੰਦੇ ਹਨ ,ਦੇਖਣ ਵਿਚ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿ ਉਨ੍ਹਾਂ ਨੂੰ ਕੋਈ ਰੋਗ ਹੋਵੇ। ਉਨ੍ਹਾਂ ਨੂੰ ਨੌਕਰੀ ਲੈਣ ਅਤੇ ਵਿਆਹ ਕਰਨ ਵਿੱਚ ਵੀ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਦੋਨਾਂ ਚੀਜ਼ਾਂ ਵਿੱਚ ਨਾਂ ਵੀ ਸੁਣਨੀ ਪੈਂਦੀ ਹੈ ।ਇਸ ਕਰਕੇ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਨੁਸਖਾ ਦੱਸਾਂਗੇ, ਜੋ ਕਿ ਤੁਹਾਡੇ ਵਜਨ ਨੂੰ 4 ਕਿੱਲੋ ਤੱਕ ਵਧਾ ਦਵੇਗਾ। ਤੁਹਾਡਾ ਸ਼ਰੀਰ ਸੁਡੋਲ ਅਤੇ ਮਜ਼ਬੂਤ ਬਣੇਗਾ । ਤੁਹਾਡੀ ਪਿਚਕੀ ਹੋਈ ਗੱਲਾਂ ਵੀ ਬਾਹਰ ਵੱਲ ਨੂੰ ਆ ਜਾਣਗੀਆਂ।
ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਖੰਜੂਰ ਲੈਣੇ ਹਨ ।ਖਜੂਰ ਵਜਨ ਵਧਾਉਣ ਦੇ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਕਿਉਂਕਿ ਤਿੰਨ-ਚਾਰ ਖਜੂਰਾਂ ਵਿਚ 270 ਕੈਲਰੀ ,4 ਗ੍ਰਾਮ ਪ੍ਰੋਟੀਨ ,ਫੈਟ, ਪੋਟਾਸ਼ੀਅਮ ,ਕੈਲਸ਼ੀਅਮ ,ਮੈਗਨੀਸ਼ਅਮ, ਫਾਸਫੋਰਸ ਅਤੇ ਕਈ ਹੋਰ ਇਹੋ ਜਿਹੇ ਤੱਤ ਪਾਏ ਜਾਂਦੇ ਹਨ ,ਜੋ ਕਿ ਤੁਹਾਡੇ ਸਰੀਰ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਨਾਲ-ਨਾਲ ਤੁਹਾਡੇ ਦੁਬਲੇ ਪਨ ਨੂੰ ਠੀਕ ਕਰਨ ਵਿੱਚ , ਤੁਹਾਡਾ ਵਜ਼ਨ ਵਧਾਉਣ ਦੇ ਵਿੱਚ, ਤੁਹਾਡੀ ਅੰਦਰੂਨੀ ਕਮਜ਼ੋਰੀ ਨੂੰ ਠੀਕ ਕਰਨ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਦੋਸਤੋ ਤੁਹਾਨੂੰ ਇਕ ਗਿਲਾਸ ਕੱਚੇ ਦੁੱਧ ਵਿੱਚ 2 ਖਜੂਰ ਨੂੰ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਹਾਨੂੰ ਚਿੱਟੇ ਤਿਲ ਲੈਣੇ ਹਨ। ਕੋਈ ਵੀ ਵਿਅਕਤੀ ਆਪਣੇ ਆਪ ਨੂੰ ਤਾਕਤਵਰ ਉਦੋਂ ਮਹਿਸੂਸ ਕਰਦਾ ਹੈ ਜਦੋਂ ਉਸ ਦੀਆਂ ਹੱਡੀਆਂ ਮਜ਼ਬੂਤ ਹੋਣ। ਚਿੱਟੇ ਤਿਲ ਵਿਚ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਕਰਨ ਦੀ ਬਹੁਤ ਜਿਆਦਾ ਤਾਕਤ ਹੁੰਦੀ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਬੁਢਾਪੇ ਤੱਕ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਵਿੱਚ ਫਾਇਬਰ ,ਪ੍ਰੋਟੀਨ, ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ ਜੋ ਕਿ ਤੁਹਾਡੀ ਮਾਸਪੇਸ਼ੀਆਂ ਨੂੰ ਬਹੁਤ ਮਜ਼ਬੂਤੀ ਦਿੰਦਾ ਹੈ।
ਇਹ ਤੁਹਾਡੀ ਮਾਸਪੇਸ਼ੀਆਂ ਦਾ ਨਿਰਮਾਣ ਕਰਦਾ ਹੈ ਜੋ ਕਿ ਤੁਹਾਡੇ ਵਜਨ ਵਧਣ ਵਿੱਚ ਵੀ ਸਹਾਇਤਾ ਕਰਦਾ ਹੈ। ਤੁਸੀਂ ਚਿੱਟੇ ਤਿਲਾਂ ਨੂੰ ਮਿਕਸੀ ਵਿੱਚ ਪੀਸ ਲੈਣਾ ਹੈ। ਜੇਕਰ ਤੁਹਾਨੂੰ ਤਿਲਾਂ ਵਿੱਚ ਨਮੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਹਲਕਾ ਜਿਹਾ ਭੁੰਨ ਵੀ ਸਕਦੇ ਹੋ। ਫਿਰ ਉਸ ਤੋਂ ਬਾਅਦ ਦੁੱਧ ਨੂੰ ਧੀਮੀ ਗੈਸ ਉੱਤੇ ਰੱਖ ਦੇਣਾ ਹੈ ਅਤੇ ਇਸ ਦੇ ਵਿੱਚ ਤਿੱਲ ਦਾ ਪਾਊਡਰ ਮਿਕਸ ਕਰਨਾ ਹੈ। ਲਗਭਗ ਇੱਕ ਚਮਚ ਦੇ ਕਰੀਬ ਤਿਲ ਦਾ ਪਾਊਡਰ ਇਸਦੇ ਵਿੱਚ ਮਿਕਸ ਕਰਕੇ ਦੁੱਧ ਨੂੰ ਉਦੋਂ ਤੱਕ ਉਬਾਲਣਾ ਹੈ ,ਜਦੋਂ ਤੱਕ ਇਸਦੇ ਵਿੱਚ ਉਬਾਲ ਨਹੀਂ ਆ ਜਾਂਦਾ। ਵਜਨ ਵਧਾਉਣ ਦੇ ਨਾਲ ਨਾਲ ਇਹ ਖੁਰਾਕ ਤੁਹਾਡੀ ਮਾਸਪੇਸ਼ੀਆਂ ਨੂੰ ਵੀ ਮਜਬੂਤ ਕਰੇਗੀ।
ਦੋਸਤੋ ਇਸ ਦੁੱਧ ਨੂੰ ਤੁਸੀਂ ਹਲਕਾ ਗਰਮ ਕਰਕੇ ਹੀ ਪੀਣਾ ਹੈ ।ਬਹੁਤ ਸਾਰੇ ਲੋਕ ਦੁੱਧ ਨੂੰ ਠੰਡਾ ਕਰਕੇ ਪੀਂਦੇ ਹਨ ਪਰ ਇਹ ਗਲਤ ਹੈ। ਦੁੱਧ ਵਿੱਚ ਮਿਠਾਸ ਕਰਨ ਦੇ ਲਈ ਤੁਸੀਂ ਇਸਦੇ ਵਿੱਚ ਮਿਸ਼ਰੀ ,ਸ਼ੱਕਰ ,ਗੁੜ੍ਹ ਦਾ ਪ੍ਰਯੋਗ ਕਰ ਸਕਦੇ ਹੋ ,ਪਰ ਚੀਨੀ ਦਾ ਪ੍ਰਯੋਗ ਨਹੀਂ ਕਰਨਾ ਹੈ। ਦੁੱਧ ਪੀਣ ਦੇ ਨਾਲ-ਨਾਲ ਖਜੂਰਾਂ ਨੂੰ ਵੀ ਚਬਾ-ਚਬਾ ਕੇ ਖਾਣਾ ਹੈ। ਇਸ ਦਾ ਪਰਯੋਗ ਤੁਹਾਨੂੰ ਸਵੇਰੇ ਨਾਸ਼ਤੇ ਦੇ ਸਮੇਂ ਕਰਨਾ ਹੈ। ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਤੁਸੀਂ ਇਸ ਦੁੱਧ ਨੂੰ ਪੀ ਸਕਦੇ ਹੋ ।
ਇਸ ਦੇ ਨਾਲ ਤੁਸੀਂ 2 ਕੇਲੇ ਵੀ ਖਾ ਸਕਦੇ ਹੋ। ਇਹ ਖੁਰਾਕ ਤੁਹਾਡਾ ਵਜਨ ਵਧਾਉਣ ਦੇ ਨਾਲ ਨਾਲ ਤੁਹਾਡੀ ਅੰਦਰੂਨੀ ਕਮਜ਼ੋਰੀ ਨੂੰ ਵੀ ਠੀਕ ਕਰੇਗੀ। ਤੁਹਾਡੀ ਪਾਚਨ ਸ਼ਕਤੀ ਵਧਾਏਗੀ। ਜੇਕਰ ਤੁਹਾਨੂੰ ਆਪਣੇ ਸਰੀਰ ਅੰਦਰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਇਸ ਦਾ ਪ੍ਰਯੋਗ ਦਿਨ ਵਿਚ ਦੋ ਵਾਰ ਵੀ ਕਰ ਸਕਦੇ ਹੋ। ਲਗਾਤਾਰ ਦੋ ਹਫਤੇ ਇਸ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਵਜਨ ਵੱਧਣਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਆਪਣਾ ਸ਼ਰੀਰ ਪਹਿਲਾਂ ਨਾਲੋਂ ਜ਼ਿਆਦਾ ਸੁਡੋਲ ਲੱਗੇਗਾ ਅਤੇ ਤੁਹਾਡੇ ਸਰੀਰ ਦੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋਵੇਗੀ।