ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਪੇਟ ਸਾਫ ਕਰਨ ਲਈ ਅਤੇ ਪੇਟ ਦਰਦ ਲਈ ਇਕ ਬਹੁਤ ਵਧੀਆ ਇਲਾਜ ਦਸਾਂਗੇ। ਦੋਸਤੋ ਪੇਟ ਸਾਫ ਨਾ ਹੋਣਾ ਕਬਜ ਦਾ ਇੱਕ ਮੁੱਖ ਕਾਰਨ ਹੈ। ਕਿਉਂਕਿ 99 ਪ੍ਰਤੀਸ਼ਤ ਲੋਕ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦੇ। ਉਹ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣ ਦੀ ਜਗਾ ਤੇ ਭੋਜਨ ਜਲਦੀ ਜਲਦੀ ਨਿਗਲ ਲੈਂਦੇ ਹਨ, ਜਿਸਦੇ ਕਾਰਨ ਭੋਜਨ ਅੰਤੜੀਆਂ ਵਿੱਚ ਚਿਪਕਣਾ ਸ਼ੁਰੂ ਹੋ ਜਾਂਦਾ ਹੈ।
ਜਿਸਦੇ ਕਾਰਨ ਕਬਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇਹੋ ਜਿਹਾ ਦੇਸੀ ਨੁਸਕਾ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਪੇਟ ਦਰਦ, ਪੇਟ ਵਿੱਚ ਜਲਨ ਹੋਣਾ, ਕਬਜ ਹੋਣ ਵਰਗੀਆਂ ਸਮੱਸਿਆਵਾਂ ਨੂੰ ਪੂਰੀ ਤਰਾਂ ਠੀਕ ਕਰ ਦੇਵੇਗਾ। ਦੋਸਤੋ ਤੁਹਾਨੂੰ ਇਸ ਚੂਰਨ ਨੂੰ ਬਣਾਉਣ ਦੇ ਲਈ ਛੇ ਚੀਜ਼ਾਂ ਦੀ ਜ਼ਰੂਰਤ ਪਵੇਗੀ ।ਇਹ ਸਾਰੀਆਂ ਚੀਜ਼ਾਂ ਆਯੁਵੈਦਿਕ ਹਨ ,ਜਿਸ ਦਾ ਤੁਹਾਡੇ ਪੇਟ ਤੇ ਬਹੁਤ ਜ਼ਿਆਦਾ ਅਸਰ ਹੋਵੇਗਾ।
ਇਸਦੇ ਨਾਲ ਹੀ ਦੋਸਤੋ ਤੁਸੀਂ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ,ਜਿਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਦੋਸਤੋ ਚੂਰਨ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਜਵਾਇਣ ,ਫਿਰ ਅਲਸੀ ਦੇ ਬੀਜ, ਸਾਬਤ ਹੀਂਗ, ਸਾਬਤ ਜੀਰਾ, ਕਾਲਾ ਨਮਕ, ਅਤੇ ਆਵਲਾ ਪਾਊਡਰ ਲੈਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਚੂਰਨ ਬਣਾਵਾਂਗੇ।
ਦੋਸਤੋ ਸਭ ਤੋਂ ਪਹਿਲਾਂ ਸਾਨੂੰ ਇੱਕ ਕੋਲੀ ਦੇ ਵਿਚ ਦੋ ਚਮਚ ਅਜਵਾਇਣ ਦੇ ਲੈਣੇ ਹਨ ।ਅਜਵਾਇਣ ਪੇਟ ਸਾਫ ਕਰਨ ਦੇ ਨਾਲ-ਨਾਲ ਪੇਟ ਦੀ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਜੇਕਰ ਤੁਹਾਨੂੰ ਅਪਚ ਦੀ ਸਮੱਸਿਆ ਹੈ ,ਤੁਹਾਡਾ ਭੋਜਨ ਪੱਚਦਾ ਨਹੀਂ ਹੈ ,ਉਹ ਵੀ ਇਸ ਨਾਲ ਪੱਚਣ ਲੱਗੇਗਾ। ਉਸ ਤੋਂ ਬਾਅਦ ਡੇਢ ਚਮਚ ਜੀਰਾ ਮਿਲਾਣਾ ਹੈ ।ਫਿਰ ਇੱਕ ਚਮਚ ਅਲਸੀ ਦੇ ਬੀਜ ਮਿਲਾ ਦੇਣਾ ਹੈ। ਇਹ ਤਿੰਨੋਂ ਚੀਜ਼ਾਂ ਐਸੀਆ ਹਨ ਜੋ ਕਿ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਵਿੱਚ ਨਮੀ ਆ ਜ਼ਾਦੀ ਹੈ।
ਇਸ ਕਰਕੇ ਪਹਿਲਾਂ ਇਨ੍ਹਾਂ ਨੂੰ ਹਲਕਾ ਜਿਹਾ ਭੁੰਨ ਲੈਣਾ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਇਨ੍ਹਾਂ ਨੂੰ ਪੀਸ ਲੈਣਾਂ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲੈਣਾਂ ਹੈ ।ਫਿਰ ਸਾਬਤ ਹੀਂਗ ਨੂੰ ਪੀਸ ਕੇ ਲਗਭਗ ਇਕ ਤਿਹਾਈ ਚੱਮਚ ਦੇ ਕਰੀਬ ਹੀਂਗ ਦਾ ਪਾਊਡਰ ਵੀ ਮਿਲਾ ਦੇਣਾ ਹੈ। ਉਸ ਤੋਂ ਬਾਅਦ ਇਕ ਚਮਚ ਆਂਵਲਾ ਪਾਊਡਰ ਅਤੇ ਅੱਧਾ ਚੱਮਚ ਕਾਲਾ ਨਮਕ ਵੀ ਮਿਲਾ ਦੇਣਾ ਹੈ।
ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਚਮਚ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਇਕ ਵਧੀਆ ਪਾਊਡਰ ਬਣਾ ਲੈਣਾਂ ਹੈ। ਇਸ ਦੇ ਵਿੱਚ ਜੀਰਾ ,ਅਲਸੀ ਅਤੇ ਅਜਵਾਇਣ ਸਾਡੇ ਪੇਟ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰਦੀ ਹੈ। ਗੈਸ ਬਣਨ ਦੀ ਸਮੱਸਿਆ,ਅਪੱਚ , ਪੇਟ ਫੁੱਲਣਾ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦੀ ਹੈ। ਹਿੰਗ ਅਤੇ ਆਮਲਾ ਪਾਊਡਰ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ।
ਇਸ ਚੂਰਨ ਦਾ ਇਕ ਚੱਮਚ ਦੇ ਪ੍ਰਯੋਗ ਦੇ ਨਾਲ ਹੀ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਦੋਸਤੋ ਇਸ ਚੂਰਨ ਦੇ ਨਾਲ ਨਾਲ ਤੁਹਾਨੂੰ ਦਿਨ ਵਿਚ ਖੁੱਲ੍ਹਾ ਪਾਣੀ ਪੀਣਾ ਹੈ ।ਸਵੇਰੇ ਉੱਠ ਕੇ ਤੁਹਾਨੂ ਲਗਭਗ ਦੋ ਗਿਲਾਸ ਗਰਮ ਪਾਣੀ ਦੇ ਲੈਣੇ ਹਨ। ਇਸ ਨਾਲ ਵੀ ਕਬਜ਼ ਦੀ ਸਮੱਸਿਆ ਵਿੱਚ ਰਾਹਤ ਮਿਲਦੀ ਹੈ। ਦੂਸਰੀ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਖਾਣਾ ਹਮੇਸ਼ਾ ਹੌਲੀ ਹੌਲੀ ਚਬਾ ਚਬਾ ਕੇ ਹੀ ਖਾਣਾ ਹੈ।
ਇਸ ਤਰ੍ਹਾਂ ਕਰਨ ਨਾਲ ਖਾਣਾ ਚੰਗੀ ਤਰ੍ਹਾਂ ਪਚੇਗਾ ,ਅੰਤੜੀਆਂ ਵਿੱਚ ਚਿਪਕੇਗਾ ਨਹੀਂ ਅਤੇ ਨਾ ਹੀ ਕਬਜ਼ ਦੀ ਸਮੱਸਿਆ ਹੋਵੇ ਗੀ। ਇਸਦੇ ਨਾਲ ਹੀ ਇੱਕ ਗਲਾਸ ਗਰਮ ਪਾਣੀ ਦੇ ਨਾਲ ਤੁਹਾਨੂੰ ਅੱਧਾ ਚੱਮਚ ਇਸ ਚੂਰਨ ਨੂੰ ਲੈਣਾਂ ਹੈ। ਜੇਕਰ ਤੁਹਾਡੇ ਪੇਟ ਵਿਚ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਵੀ ਇਸ ਚੂਰਨ ਨੂੰ ਲੈ ਸਕਦੇ ਹੋ। ਇਸ ਦੇ ਪ੍ਰਯੋਗ ਨਾਲ ਅਗਲੇ ਦਿਨ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ। ਇਸ ਚੂਰਨ ਦਾ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ।