ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਾਡੇ ਹਿੰਦੂ ਧਰਮ ਵਿੱਚ ਮਹਿਲਾਵਾਂ ਨੂੰ ਸਿਰ ਤੇ ਚੁੰਨੀ ਕਿਉਂ ਰੱਖਣੀ ਚਾਹੀਦੀ ਹੈ ।ਇਸਦੇ ਬਾਰੇ ਦੱਸਿਆ ਗਿਆ ਹੈ। ਇਸਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੋਸਤੋ ਜਿਸ ਘਰ ਵਿਚ ਸੰਸਕ੍ਰਿਤੀ ਅਤੇ ਪਰੰਪਰਾ ਦਾ ਪਾਲਨ ਹੁੰਦਾ ਹੈ ਉਸ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ। ਉਸ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਉੱਨਤੀ ਅਤੇ ਤਰੱਕੀ ਪ੍ਰਾਪਤ ਹੁੰਦੀ ਹੈ ।
ਇਸ ਦੇ ਉਲਟ ਜਿਸ ਘਰ ਵਿਚ ਸੰਸਕ੍ਰਿਤੀ ਅਤੇ ਪਰੰਪਰਾ ਦਾ ਪਾਲਨ ਨਹੀਂ ਕੀਤਾ ਜਾਂਦਾ, ਜਿਸ ਘਰ ਵਿਚ ਇਨ੍ਹਾਂ ਪਰੰਪਰਾਵਾਂ ਨੂੰ ਮੰਨਣਾ ਤਾਂ ਦੂਰ ਸਗੋਂ ਉਨ੍ਹਾਂ ਦੀ ਹਸੀ ਉਡਾਈ ਜਾਂਦੀ ਹੈ ,ਉਸ ਘਰ ਦਾ ਸਰਵਨਾਸ਼ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਸ਼ਾਸਤਰਾਂ ਵਿਚ ਆਚਰਣ ਅਤੇ ਵਿਵਹਾਰ ਸਬੰਧੀ ਨਿਯਮ ਦੱਸੇ ਗਏ ਹਨ,ਉਸੀ ਤਰ੍ਹਾਂ ਮਹਿਲਾਵਾਂ ਲਈ ਵੀ ਕੁਝ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੈ। ਮਹਿਲਾਵਾਂ ਨੂੰ ਪੂਜਾ ਕਰਦੇ ਸਮੇਂ ,ਬਾਹਰ ਨਿਕਲਦੇ ਸਮੇਂ ਕੁਝ ਗੱਲਾਂ ਦੱਸੀਆਂ ਗਈਆਂ ਹਨ ,ਜੋ ਕਿ ਉਨ੍ਹਾਂ ਨੂੰ ਮੰਨਣੀਆਂ ਚਾਹੀਦੀਆਂ ਹਨ।
ਦੋਸਤੋ ਤੁਸੀਂ ਸੁਣਿਆ ਹੋਵੇਗਾ ਕਿ ਪੁਰਾਣੇ ਸਮਿਆਂ ਵਿਚ ਮਹਿਲਾਵਾਂ ਵਿਚ ਸੰਸਕਾਰਾਂ ਦੇ ਕਾਰਨ ਉਨ੍ਹਾਂ ਨੂੰ ਪੂਰਾ ਆਦਰ-ਸਨਮਾਨ ਮਿਲਦਾ ਸੀ। ਅੱਜ ਦੇ ਸਮੇਂ ਵਿੱਚ ਮਨੁੱਖ ਦੀ ਉਮਰ ਘੱਟਦੀ ਜਾ ਰਹੀ ਹੈ ।ਉਹ ਆਪਣੇ ਸਮੇਂ ਤੋਂ ਪਹਿਲਾਂ ਹੀ ਕਈ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਜੇਕਰ ਮਨੁੱਖ ਸ਼ਾਸਤਰਾਂ ਵਿੱਚ ਲਿਖੇ ਹੋਏ ਨਿਯਮਾਂ ਦਾ ਪਾਲਣ ਨਹੀਂ ਕਰਦਾ ,ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ, ਤਾਂ ਉਸਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਡੇ ਘਰਾਂ ਵਿੱਚ ਮਹਿਲਾਵਾਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਹੈ ।ਉਹਨਾਂ ਦੇ ਆਚਰਣ ਵਿਵਹਾਰ ਬੋਲ ਚਾਲ ਨਾਲ ਹੀ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਵੀ ਆਚਰਣ ਨਿਰਭਰ ਕਰਦਾ ਹੈ। ਮਹਿਲਾ ਜਿਸ ਪ੍ਕਾਰ ਦੇ ਸੰਸਕਾਰਾਂ ਦੀ ਨੀਂਹ ਰੱਖਦੀ ਹੈ, ਉਸੀ ਤਰ੍ਹਾਂ ਘਰ ਚੱਲਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਗੱਲਾਂ ਦੱਸਾਂਗੇ ਜਿਸ ਦਾ ਪਾਲਣ ਕਰਨ ਨਾਲ ਮਹਿਲਾਵਾਂ ਨੂੰ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਹੋ ਜਿਹੀ ਇਸਤਰੀ ਦਾ ਘਰ ਲੜਾਈ ਝਗੜੇ ਤੋਂ ਦੂਰ ,ਦੁੱਖ ਤੋਂ ਰਹਿਤ ਅਤੇ ਹਮੇਸ਼ਾ ਖੁਸ਼ਹਾਲ ਰਹਿੰਦਾ ਹੈ।
ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਘਰ ਦੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ ਕਿਉਂਕਿ ਘਰ ਦੀ ਸਾਫ਼-ਸਫ਼ਾਈ ਰੱਖਣ ਨਾਲ ਹੀ ਮਾਤਾ ਲ਼ਕਸ਼ਮੀ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਘਰ ਦਾ ਆਂਗਣ ਸਾਫ਼ ਰੱਖਣਾ ,ਘਰ ਦੇ ਮੁੱਖ ਦੁਆਰ ਤੇ ਰੰਗੋਲੀ ਜਾਂ ਸਵਾਸਤਿਕ ਚਿੰਨ੍ਹ ਬਣਾਉਣਾ ਆਦਿ ਇਹ ਸਾਰੀਆਂ ਗੱਲਾਂ ਮਾਤਾ ਲਕਸ਼ਮੀ ਨੂੰ ਆਪਣੇ ਵੱਲ ਖਿੱਚਣ ਲਈ ਜ਼ਰੂਰੀ ਹਨ। ਦੋਸਤੋ ਸ਼ਾਸਤਰਾਂ ਅਨੁਸਾਰ ਮਹਿਲਾਵਾਂ ਨੂੰ ਘਰ ਵਿੱਚ ਸਭ ਤੋਂ ਪਹਿਲਾਂ ਜਾਗਣਾ ਚਾਹੀਦਾ ਹੈ। ਕਿਉਂਕਿ ਇਸਤਰੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ ।ਇਸ ਕਰਕੇ ਜਿਹੜੀ ਇਸਤਰੀ ਘਰ ਵਿੱਚ ਸਭ ਤੋਂ ਪਹਿਲਾਂ ਜਾਗਦੀ ਹੈ ਉਸ ਉਤੇ ਅਤੇ ਉਸ ਦੇ ਪਰਵਾਰ ਤੇ ਮਾਤਾ ਲਕਸ਼ਮੀ ਦੀ ਕਿਰਪਾ ਰਹਿੰਦੀ ਹੈ।
ਦੋਸਤੋ ਘਰ ਦੀ ਮਹਿਲਾਵਾਂ ਨੂੰ ਕਦੇ ਵੀ ਦਹਿਲੀਜ਼ ਤੇ ਬਿਸਤਰ ਤੇ ਬੈਠ ਕੇ ਰੋਟੀ ਨਹੀਂ ਖਾਣੀ ਚਾਹੀਦੀ ।ਇਹ ਘਰ ਵਿੱਚ ਦੁਰਭਾਗ ਨੂੰ ਬੁਲਾਵਾ ਦਿੰਦਾ ਹੈ। ਘਰ ਦੀ ਮਹਿਲਾਵਾਂ ਨੂੰ ਕਦੇ ਵੀ ਕੋੜੇ ਬੋਲ ਨਹੀਂ ਬੋਲਣੇ ਚਾਹੀਦੇ। ਨਾਹੀਂ ਨੂੰਹ ਨੂੰ ਆਪਣੀ ਸੱਸ ਦਾ ਅਪਮਾਨ ਕਰਨਾ ਚਾਹੀਦਾ ਹੈ ਅਤੇ ਨਾ ਹੀ ਸੱਸ ਆਪਣੀ ਨੂੰਹ ਦਾ। ਜਿਸ ਘਰ ਵਿੱਚ ਮਹਿਲਾਵਾਂ ਆਪਸ ਵਿੱਚ ਪਿਆਰ ਨਾਲ ਰਹਿੰਦੀਆਂ ਹਨ ਉਸ ਘਰ ਵਿਚ ਮਾਤਾ ਲਕਸ਼ਮੀ ਨਿਵਾਸ ਕਰਦੀ ਹੈ।
ਘਰ ਦੀ ਮਹਿਲਾਵਾਂ ਨੂੰ ਮਹਿਮਾਨਾਂ ਦੇ ਨਾਲ ਇੱਕੋ ਅਆਸਣ ਵਿੱਚ ਨਹੀਂ ਬੈਠਣਾ ਚਾਹੀਦਾ। ਨਾ ਹੀ ਮਹਿਲਾ ਨੂੰ ਕਿਸੇ ਪਰਾਏ ਮਰਦ ਨਾਲ ਇਕੱਠੇ ਬੈਠਣਾ ਚਾਹੀਦਾ ਹੈ ।ਇਹ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦਾ ਹੈ। ਮਹਿਲਾਵਾਂ ਨੂੰ ਹਰ ਸਮੇਂ ਆਪਣੇ ਸਿਰ ਤੇ ਚੁੰਨੀ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ ਘਰ ਦੇ ਵੱਡੇ ਬਜ਼ੁਰਗਾਂ ਨੂੰ ਮਾਨ ਦੇਣ ਲਈ , ਉਹਨਾਂ ਦਾ ਆਸ਼ੀਰਵਾਦ ਲੈਣ ਸਮੇਂ ਸਿਰ ਤੇ ਚੁੰਨੀ ਲੈਣੀ ਚਾਹੀਦੀ ਹੈ।
ਇਸ ਤਰ੍ਹਾਂ ਕਰਨ ਨਾਲ ਘਰ ਦੇ ਬਜ਼ੁਰਗ ਖੁਸ਼ ਹੁੰਦੇ ਹਨ ਅਤੇ ਦਿਲ ਤੋਂ ਆਸ਼ੀਰਵਾਦ ਦਿੰਦੇ ਹਨ। ਜਿਸ ਘਰ ਵਿਚ ਬਜੁਰਗ ਖੁਸ਼ ਹੁੰਦੇ ਹਨ ਉਹ ਘਰ ਹਮੇਸ਼ਾ ਖੁਸ਼ਹਾਲ ਰਹਿੰਦਾ ਹੈ। ਜਦੋਂ ਅਸੀ ਇਸ਼ਵਰ ਦੀ ਦੀ ਅਰਾਧਨਾ ਕਰਦੇ ਹਾਂ ਤਾਂ ਉਹਨਾਂ ਨੂੰ ਮਾਣ-ਸਨਮਾਨ ਦੇਣ ਲਈ ਅਸੀਂ ਸਿਰ ਉੱਤੇ ਚੁੰਨੀ ਲੈਂਦੇ ਹਾਂ। ਸਿਰ ਉੱਤੇ ਚੁੰਨੀ ਲੈਣ ਨਾਲ ਮਨ ਇਕਾਗਰ ਹੁੰਦਾ ਹੈ। ਜੇਕਰ ਪੂਜਾ ਕਰਦੇ ਸਮੇਂ ਸਾਡੇ ਸਿਰ ਦਾ ਵਾਲ ਪੂਜਾ ਸਮੱਗਰੀ ਜਾਂ ਪ੍ਰਸ਼ਾਦ ਵਿਚ ਗਿਰ ਜਾਂਦਾ ਹੈ ਤਾਂ ਉਹ ਅਪਵਿੱਤਰ ਹੋ ਜਾਂਦੀ ਹੈ। ਇਹ ਅਪਵਿੱਤਰ ਸਮੱਗਰੀ ਇਸ਼ਵਰ ਨੂੰ ਚੜ੍ਹਾਉਣ ਨਾਲ ਪਾਪ ਲੱਗਦਾ ਹੈ ।ਇਸ ਲਈ ਪੂਜਾ ਕਰਦੇ ਸਮੇਂ ਸਿਰ ਤੇ ਚੁੰਨੀ ਵੀ ਰੱਖਣੀ ਚਾਹੀਦੀ ਹੈ।